ਸੁਪਰੀਮ ਕੋਰਟ ਨੇ ਅਕਾਲੀ ਦਲ ਵੱਲੋਂ ਦੋ ਸੰਵਿਧਾਨ ਰੱਖਣ ਦੇ ਮਾਮਲੇ ‘ਚ ਫ਼ੈਸਲਾ ਰਾਖਵਾਂ ਰੱਖਿਆ

ਸਿਖ਼ਰਲੀ ਅਦਾਲਤ ਮੁਤਾਬਕ ‘ਵਿਅਕਤੀ ਧਾਰਮਿਕ ਹੋਣ ਦੇ ਨਾਲ-ਨਾਲ ਧਰਮ ਨਿਰਪੱਖ ਵੀ ਹੋ ਸਕਦੈ’ ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਮੇਲ)- ਕਥਿਤ ਜਾਅਲਸਾਜ਼ੀ ਦੇ ਇਕ ਕੇਸ ਵਿਚ ਜਾਰੀ ਹੋਏ ਸੰਮਨਾਂ ਨੂੰ ਚੁਣੌਤੀ ਦਿੰਦੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀਆਂ ਪਟੀਸ਼ਨਾਂ ‘ਤੇ ਫ਼ੈਸਲਾ ਸੁਪਰੀਮ ਕੋਰਟ ਨੇ ਰਾਖਵਾਂ ਰੱਖ ਲਿਆ ਹੈ। […]

ਟੈਕਸਾਸ ‘ਚ ਬੰਦੂਕਧਾਰੀ ਵੱਲੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਬੈਂਕ ਦੀ ਇਮਾਰਤ ‘ਚ ਗੋਲੀਬਾਰੀ; 5 ਵਿਅਕਤੀਆਂ ਦੀ ਮੌਤ

-ਹਮਲਾਵਰ ਵੀ ਮਾਰਿਆ ਗਿਆ ਲੂਈਸਵਿਲੇ, 11 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਲੂਈਸਵਿਲੇ ‘ਚ ਬੈਂਕ ਦੀ ਇਮਾਰਤ ‘ਤੇ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੇ ਇਸ ਘਟਨਾ ਦਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸਿੱਧਾ ਪ੍ਰਸਾਰਨ ਕੀਤਾ। ਗੋਲੀਬਾਰੀ ਅੱਜ ਸਵੇਰੇ ਈਸਟ ਮੇਨ ਸਟ੍ਰੀਟ ਦੀ ਇਮਾਰਤ ਵਿਚ ਹੋਈ, ਜਿਸ ਵਿਚ ਓਲਡ ਨੈਸ਼ਨਲ ਬੈਂਕ ਹੈ। ਇਸ ਘਟਨਾ ਵਿਚ […]

ਜਲੰਧਰ ਜ਼ਿਮਨੀ ਚੋਣ: ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੇ ਬੰਗਾ ਦੇ ਵਿਧਾਇਕ ਸੁੱਖੀ ਨੂੰ ਬਣਾਇਆ ਉਮੀਦਵਾਰ

ਜਲੰਧਰ, 11 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਅਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਸਿੱਧੂ ਮੂਸੇਵਾਲਾ ਦੇ ਯੂਟਿਊਬ ਸਬਸਕ੍ਰਾਈਬਰ ਦੋ ਕਰੋੜ ਤੋਂ ਪਾਰ

ਮਾਨਸਾ, 11 ਅਪ੍ਰੈਲ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੰਜਾਬੀ ਸੰਗੀਤ ਵਿਚ ਮੌਤ ਤੋਂ ਬਾਅਦ ਵੀ ਵੱਡਾ ਪ੍ਰਭਾਵ ਹੈ। ਕਤਲ ਦੇ ਸਾਢੇ 10 ਮਹੀਨਿਆਂ ਬਾਅਦ ਯੂਟਿਊਬ ‘ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 90 ਲੱਖ ਤੋਂ ਵਧ ਗਏ ਹਨ। ਇੰਨਾ ਹੀ ਨਹੀਂ, ਚਾਰ ਦਿਨ ਪਹਿਲਾਂ ਰਿਲੀਜ਼ ਹੋਏ ਗੀਤ ‘ਮੇਰਾ ਨਾਂ’ ਨੂੰ 23.6 ਮਿਲੀਅਨ (ਦੋ ਕਰੋੜ ਤੋਂ […]

ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਮੇਲ)- ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਗਏ ਇੱਕ ਸਿੱਖ ਸ਼ਰਧਾਲੂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਾਕਿਸਤਾਨ ਸਰਕਾਰ ਨੇ ਮ੍ਰਿਤਕ ਦੇਹ ਦਾ ਮੌਤ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਜਲਦ ਹੀ ਮ੍ਰਿਤਕ ਦੇਹ ਨੂੰ ਅਟਾਰੀ ਬਾਰਡਰ ਰਾਹੀਂ ਭਾਰਤ ਭੇਜਣ ਦੇ ਯਤਨ ਕੀਤੇ ਜਾਣਗੇ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ […]

6 ਮਈ ਨੂੰ ਚਾਰਲਸ-3 ਰਸਮੀ ਤੌਰ ‘ਤੇ ਬਣਗੇ ਬ੍ਰਿਟੇਨ ਦੇ ਮੁਖੀ

-ਸ਼ਾਨਦਾਰ ਬੱਘੀ, ਇਤਿਹਾਸਕ ਗਹਿਣਿਆਂ ਨਾਲ ਹੋਵੇਗੀ ਕਿੰਗ ਚਾਰਲਸ-3 ਦੀ ਤਾਜਪੋਸ਼ੀ ਲੰਡਨ, 11 ਅਪ੍ਰੈਲ (ਪੰਜਾਬ ਮੇਲ)- ਬ੍ਰਿਟੇਨ ਦੇ ਬਕਿੰਘਮ ਪੈਲੇਸ ਨੇ ਸੋਮਵਾਰ ਨੂੰ ਅਗਲੇ ਮਹੀਨੇ ਕਿੰਗ ਚਾਰਲਸ-3 ਅਤੇ ਮਹਾਰਾਣੀ ਕੈਮਿਲਾ ਦੀ ਰਸਮੀ ਤਾਜਪੋਸ਼ੀ ਦੇ ਵੇਰਵੇ ਸਾਂਝੇ ਕੀਤੇ, ਜਿਸ ਦੇ ਅਨੁਸਾਰ ਇਸ ਸਮਾਗਮ ਵਿਚ ਚਮਕਦਾਰ ਏਅਰ ਕੰਡੀਸ਼ਨਡ ਅਤੇ ਘੋੜੇ ਨਾਲ ਖਿੱਚੀ ਜਾਣ ਵਾਲੀ ਬੱਘੀ, ਇਤਿਹਾਸਕ ਗਹਿਣੇ ਅਤੇ […]

ਦਿੱਲੀ ਸਪੈਸ਼ਲ ਸੈੱਲ ਵੱਲੋਂ ਗੈਂਗਸਟਰਾਂ ਖਿਲਾਫ ‘ਆਪ੍ਰੇਸ਼ਨ ਕਲੀਨ’ ਸ਼ੁਰੂ

-ਅਪਰਾਧੀਆਂ ਨੂੰ ਫੜਨ ਲਈ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਏਜੰਸੀਆਂ ਨਾਲ ਹੱਥ ਮਿਲਾਇਆ -ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ ਬਾਲੀਵੁੱਡ ਅਦਾਕਾਰ ਅਤੇ ਗਾਇਕ ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੇ ਅਪਰਾਧੀਆਂ ਦੀ ਖੈਰ ਨਹੀਂ, ਦਿੱਲੀ ਸਪੈਸ਼ਲ ਸੈੱਲ ਨੇ ‘ਆਪ੍ਰੇਸ਼ਨ ਕਲੀਨ’ ਸ਼ੁਰੂ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਆਪ੍ਰੇਸ਼ਨ ਕਾਰਨ ਦਿੱਲੀ ਦੇ ਸਾਰੇ ਟਾਪ […]

ਵਿਸ਼ਵ ‘ਚ ਸਿੱਖੀ ਦਾ ਝੰਡਾ ਬੁਲੰਦ ਕਰਨ ਵਾਲੀਆਂ ਸ਼ਖਸੀਅਤਾਂ ਦਾ ‘ਸਿੱਖ ਹੀਰੋਜ਼ ਐਵਾਰਡ’ ਨਾਲ ਸਨਮਾਨ

ਵਾਸ਼ਿੰਗਟਨ ਡੀ.ਸੀ., 11 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸਮੁੱਚੀ ਦੁਨੀਆਂ ਵਿਚ ਸਿੱਖੀ ਦਾ ਝੰਡਾ ਬੁਲੰਦ ਕਰਨ ਵਾਲੀ ਸਮਾਜ ਸੇਵੀ ਅਤੇ ਚੈਰਿਟੀ ਸੰਸਥਾ ਸਿੱਖਸ ਆਫ ਅਮੈਰਿਕਾ ਵਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਸਮਾਗਮ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਇਆ ਗਿਆ। ਦੱਸਣਯੋਗ ਹੈ ਕਿ ਸਿੱਖਸ ਆਫ ਅਮੈਰਿਕਾ ਲੋੜਵੰਦ ਬੱਚਿਆਂ ਨੂੰ ਇੰਡੀਆ ‘ਚ ਸਕੂਲ ਬੈਗ਼, ਬੂਟ ਆਦਿ ਦੇਣ ਤੋਂ […]

ਅਮਰੀਕਾ ‘ਚ ‘ਕੈਂਡੀਡਾ ਔਰਿਸ’ ਇਨਫੈਕਸ਼ਨ ਨੇ ਵਧਾਈ ਚਿੰਤਾ

-ਹਸਪਤਾਲਾਂ ‘ਚ ਤੇਜ਼ੀ ਨਾਲ ਵਧ ਰਹੀ ਨੇ ਮਰੀਜ਼ ਮੋਰਗਨਟਾਉਨ (ਅਮਰੀਕਾ), 11 ਅਪ੍ਰੈਲ (ਪੰਜਾਬ ਮੇਲ)-  ਮਾਰਚ 2023 ਦੇ ਅਖ਼ੀਰ ਵਿਚ, ਯੂ.ਐੱਸ. ਦੇ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਤੇਜ਼ੀ ਨਾਲ ਫੈਲਣ ਵਾਲੀ ‘ਕੈਂਡੀਡਾ ਔਰਿਸ’ ਨਾਂ ਦੀ ਇਕ ਫੰਗਸ ਸਬੰਧੀ ਚੇਤਾਵਨੀ ਦਿੱਤੀ ਸੀ, ਜਿਸ ਕਾਰਨ ਦੇਸ਼ ਭਰ ਦੇ ਹਸਪਤਾਲਾਂ ਵਿਚ ਮਰੀਜ਼ ਇਨਫੈਕਟਿਡ ਹੋ ਰਹੇ ਹਨ ਅਤੇ […]

ਭਾਰਤ ‘ਚ ਇਸ ਸਾਲ ਮੀਂਹ ਨੂੰ ਤਰਸਣਗੇ ਲੋਕ!

-ਅਨੁਮਾਨ ਅਨੁਸਾਰ 20 ਫੀਸਦੀ ਸੋਕਾ ਪੈਣ ਦਾ ਵੀ ਸੰਭਾਵਨਾ ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)-  ਇਸ ਸਾਲ ਮੀਂਹ ਨੂੰ ਲੋਕ ਤਰਸਣਗੇ। ਦਰਅਸਲ ਮਾਨਸੂਨ ਨੂੰ ਲੈ ਕੇ ਸਕਾਈਮੇਟ ਨੇ 2023 ਦਾ ਪਹਿਲਾ ਅਨੁਮਾਨ ਜਾਰੀ ਕੀਤਾ ਹੈ। ਸਕਾਈਮੇਟ ਮੁਤਾਬਕ ਇਸ ਸਾਲ ਮਾਨਸੂਨ ਦਾ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ। ਯਾਨੀ ਕਿ ਮੀਂਹ ਆਮ ਨਾਲੋਂ ਘੱਟ ਪਵੇਗਾ। […]