26 ਮਾਰਚ ਨੂੰ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ

ਸੈਕਰਾਮੈਂਟੋ, 22 ਮਾਰਚ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਪਹਿਲਾ ਹੋਲਾ-ਮਹੱਲਾ ਨਗਰ ਕੀਰਤਨ 26 ਮਾਰਚ ਨੂੰ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਹਾਲ ਵਿਚ 13 ਮਾਰਚ ਤੋਂ ਸਮਾਗਮ ਸ਼ੁਰੂ ਹੋ ਚੁੱਕੇ ਹਨ ਅਤੇ ਰੋਜ਼ਾਨਾ ਸ਼ਾਮ ਨੂੰ ਕੀਰਤਨੀ ਜੱਥੇ ਅਤੇ ਕਥਾਵਾਚਕ ਗੁਰਬਾਣੀ ਰਾਹੀਂ ਆਈਆਂ […]

ਅਮਰੀਕਨ ਸਿੱਖ ਕਾਕਸ ਵੱਲੋਂ ਪੰਜਾਬ ਦੇ ਹਾਲਾਤਾਂ ਸੰਬੰਧੀ ਅਮਰੀਕੀ ਅਧਿਕਾਰੀ ਨੂੰ ਲਿਖਿਆ ਪੱਤਰ

-ਭਾਰਤ ‘ਚ ਸਿੱਖ ਭਾਈਚਾਰੇ ਵਿਰੁੱਧ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਲ ਦਿਵਾਇਆ ਧਿਆਨ ਸੈਕਰਾਮੈਂਟੋ, 22 ਮਾਰਚ (ਪੰਜਾਬ ਮੇਲ)- ਅਮਰੀਕਨ ਸਿੱਖ ਕਾਕਸ ਕਮੇਟੀ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਕਾਕਸ ਦੇ ਚੇਅਰਮੈਨ ਡਾ. ਪ੍ਰਿਤਪਾਲ ਸਿੰਘ ਨੇ ਇਹ ਮਾਮਲਾ ਵਿਦੇਸ਼ ਵਿਭਾਗ ਕੋਲ ਉਠਾਉਣ ਲਈ ਸਿੱਖ ਕਾਕਸ […]

ਅਮਰੀਕੀ ਸਿੱਖ ਆਗੂ ਜੌਨ ਸਿੰਘ ਗਿੱਲ ਦੇ ਪਿਤਾ ਗੁਲਜ਼ਾਰਾ ਸਿੰਘ ਗਿੱਲ ਦੇ ਸੰਸਕਾਰ ‘ਤੇ ਵੱਖ-ਵੱਖ ਸਖਸ਼ੀਅਤਾਂ ਵਲੋਂ ਸਰਧਾਂਜਲੀ

ਸੈਕਰਾਮੈਂਟੋ, 22 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਘੇ ਸਿੱਖ ਆਗੂ, ਕਬੱਡੀ ਖੇਡ ਨੂੰ ਪ੍ਰਫੁਲਤ ਕਰਨ ਅਤੇ ਹੋਰ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਜੌਨ ਸਿੰਘ ਗਿੱਲ ਦੇ ਪਿਤਾ ਸ. ਗੁਲਜ਼ਾਰਾ ਸਿੰਘ ਗਿੱਲ ਜੋ ਪਿਛਲੇ ਦਿਨੀਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਸਨ, ਦਾ ਅੰਤਿਮ ਸੰਸਕਾਰ ਨੌਰਥ ਸੈਕਰਾਮੈਂਟੋ ਫਿਊਨਰਲ ਹੋਮ, ਐਲ ਕਮੀਨੋ ਐਵਨੀਓ ਸੈਕਰਾਮੈਂਟੋ ਵਿਖੇ ਕਰ […]

ਫਰਿਜ਼ਨੋ ਵਿਖੇ ਇੰਟਰਨੈਸ਼ਨਲ ਵੂਮਨਜ਼ ਡੇਅ ‘ਤੇ ਵਿਸ਼ੇਸ਼ ਸੈਮੀਨਾਰ

ਫਰਿਜ਼ਨੋ, 22 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਲਈ ਹਰ ਸਾਲ ਦੁਨੀਆਂ ਪੱਧਰ ‘ਤੇ ਇੰਟਰਨੈਸ਼ਨਲ ਵੂਮਨਜ਼ ਡੇਅ ਮਨਾਇਆ ਜਾਂਦਾ ਹੈ, ਇਸੇ ਕੜੀ ਤਹਿਤ ਸਿੱਖ ਵੋਮਿਨਜ਼ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆ ਦੀਆਂ ਕਾਰਕੁੰਨ ਗੁੱਡੀ ਰਾਣੋ, ਤਜਿੰਦਰ ਪੁਰੇਵਾਲ, ਪੂਨਮ ਸਿੰਘ, ਅਮਨਦੀਪ ਮਠਾੜੂ, ਜਗਜੀਤ ਬਰਾੜ, ਪਰਮਿੰਦਰ ਗਰੇਵਾਲ ਆਦਿ ਨੇ ਉੱਦਮ ਕਰਕੇ ਫਰਿਜ਼ਨੋ ਦੇ ਇਲੀਟ ਈਵੈਂਟ […]

ਸੈਕਰਾਮੈਂਟੋ ‘ਚ ਸ੍ਰੀ ਗੁਰੂ ਰਵਿਦਾਸ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ

* ਵੱਖ-ਵੱਖ ਜੱਥਿਆਂ ਵਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਸੈਕਰਾਮੈਂਟੋ, 22 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਰ ਵਰ੍ਹੇ ਵਾਂਗ ਇਸ ਵਾਰ ਵੀ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓ ਲਿੰਡਾ, ਸੈਕਰਾਮੈਂਟੋ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਵੱਖ-ਵੱਖ ਰਾਗੀ, ਕਵੀਸ਼ਰ ਤੇ ਕਥਾਕਾਰਾਂ ਵਲੋਂ ਗੁਰੂ ਸਹਿਬਾਨਾਂ ਦੀ ਬਾਣੀ ਦਾ ਗਾਇਨ […]

ਡੈਮੋਕ੍ਰੇਟਿਕ ਕਾਂਗਰਸ ਕਮੇਟੀ ਵੱਲੋਂ ਟਰੰਪ ‘ਤੇ ਦੋਸ਼

-ਵਿਦੇਸ਼ੀ ਨੇਤਾਵਾਂ ਦੁਆਰਾ ਦਿੱਤੇ ‘ਤੋਹਫ਼ਿਆਂ’ ਬਾਰੇ ਜਾਣਕਾਰੀ ਦੇਣ ‘ਚ ਟਰੰਪ ਅਸਫਲ ਵਾਸ਼ਿੰਗਟਨ, 22 ਮਾਰਚ (ਪੰਜਾਬ ਮੇਲ)- ਡੈਮੋਕ੍ਰੇਟਿਕ ਕਾਂਗਰਸ ਕਮੇਟੀ ਨੇ ਇਕ ਰਿਪੋਰਟ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (76) ‘ਤੇ ਦੋਸ਼ ਲਗਾਇਆ ਕਿ ਉਹ  ਆਪਣੇ ਪਰਿਵਾਰ ਨੂੰ ਵਿਦੇਸ਼ੀ ਨੇਤਾਵਾਂ ਦੁਆਰਾ ਦਿੱਤੇ ਗਏ 250,000 ਅਮਰੀਕੀ ਡਾਲਰ (ਕਰੀਬ 2 ਕਰੋੜ ਛੇ ਲੱਖ ਰੁਪਏ) ਦੇ ਤੋਹਫ਼ਿਆਂ ਬਾਰੇ ਜਾਣਕਾਰੀ […]

ਹੋਲੇ ਮਹੱਲੇ ‘ਤੇ ਕਰਵਾਏ ਕੁਸ਼ਤੀ ਮੁਕਾਬਲਿਆਂ ‘ਚ ਸੰਦੀਪ ਬਣੇ ਪੰਜਾਬ ਕੇਸਰੀ

* ਸ਼ੇਰ-ਏ-ਪੰਜਾਬ ਦੀ ਕਬੱਡੀ ਟੀਮ ਰਹੀ ਜੇਤੂ ਸ੍ਰੀ ਅਨੰਦਪੁਰ ਸਾਹਿਬ, 22 ਮਾਰਚ (ਪੰਜਾਬ ਮੇਲ)- ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ਼੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੇ ਸ਼ੁਭ ਅਵਸਰ ‘ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਖਾਲਸਾ ਕਾਲਜ ਦੀ ਗਰਾਉਂਡ ਵਿਚ ਅੰਤਰਰਾਸ਼ਟਰੀ ਕਬੱਡੀ, ਪੰਜਾਬ ਕੇਸਰੀ ਕੁਸ਼ਤੀ ਮੁਕਾਬਲੇ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ […]

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ‘ਤੇ ਐੱਨ.ਐੱਸ.ਏ. ਲਾਇਆ

ਚੰਡੀਗੜ੍ਹ, 22 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਨੂੰ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਸਬੰਧੀ ਅਹਿਮ ਸੁਰਾਗ ਹੱਥ ਲੱਗੇ ਹਨ। ਪੁਲਿਸ ਮੁਤਾਬਕ ਅੰਮ੍ਰਿਤਪਾਲ ਇਕ ਗੁਰਦੁਆਰੇ ‘ਚ ਕੱਪੜੇ ਬਦਲਣ ਮਗਰੋਂ ਮੋਟਰਸਾਈਕਲ ‘ਤੇ ਫ਼ਰਾਰ ਹੋਇਆ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਭਜਾਉਣ ‘ਚ ਮਦਦ ਕਰਨ ਵਾਲੇ ਚਾਰ ਵਿਅਕਤੀ ਗ੍ਰਿਫ਼ਤਾਰ ਕਰ ਲਏ ਹਨ ਅਤੇ ਉਸ […]

ਪੰਜਾਬ ਪੁਲਿਸ ਨੇ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੇ 154 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ: ਆਈ.ਜੀ.ਪੀ. ਸੁਖਚੈਨ ਗਿੱਲ

– ਪੁਲਿਸ ਟੀਮਾਂ ਨੇ ਭਗੌੜੇ ਅਮ੍ਰਿਤਪਾਲ ਵੱਲੋਂ ਫਰਾਰ ਹੋਣ ਲਈ ਵਰਤੀ ਗਈ ਗੱਡੀ ਕੀਤੀ ਬਰਾਮਦ, ਚਾਰ ਸਹਿਯੋਗੀ ਵੀ ਕਾਬੂ ਚੰਡੀਗੜ੍ਹ, 21 ਮਾਰਚ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਦੀ ਕਾਰਵਾਈ ਦਾ ਸਮਰਥਨ ਕਰਨ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਨ ਤੋਂ ਕੁਝ ਘੰਟੇ ਬਾਅਦ, ਇੰਸਪੈਕਟਰ […]

ਵੈਨਕੂਵਰ ਵਿਚਾਰ ਵੱਲੋਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਦੀ ਪੁਸਤਕ ‘ਪਵਣੁ’ ਉੱਪਰ ਵਿਚਾਰ ਚਰਚਾ

ਸਰੀ, 21 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਦਾ ਹਾਇਕੂ ਸੰਗ੍ਰਹਿ ‘ਪਵਣੁ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ, ਹਿੰਦ ਕੇਸਰੀ ਸੁਖਵੰਤ ਸਿੰਘ […]