ਅਮਰੀਕਾਦੇ ਸੂਬੇ ਯੂਟਾਹ ਆਉਣ ਤੇ ਰਾਸ਼ਟਰਪਤੀ ਨੂੰ ਸਿਝ ਲੈਣ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਐਫ ਬੀ ਆਈ ਹੱਥੋਂ ਮਾਰਿਆ ਗਿਆ

* ਇਸ ਤੋਂ ਕੁਝ ਘੰਟੇ ਬਾਅਦ ਬਾਈਡਨ ਯੂਟਾਹ ਪੁੱਜੇ ਸੈਕਰਾਮੈਂਟੋ, 12 ਅਗਸਤ ਕੈਲੀਫੋਰਨੀਆ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਯੂਟਾਹ ਰਾਜ ਦਾ ਇਕ ਵਿਅਕਤੀ ਜਿਸ ਨੇ ਰਾਸ਼ਟਰਪਤੀ ਜੋ ਬਾਈਡਨ ਵਿਰੁੱਧ ਧਮਕੀ ਭਰੇ ਬਿਆਨ ਦਿੱਤੇ ਸਨ, ਐਫ ਬੀ ਆਈ ਏਜੰਟਾਂ ਹੱਥੋਂ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਟਾਹ […]

ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਭਾਖੜਾ ਦਾ ਪਾਣੀ

ਨੰਗਲ, 12 ਅਗਸਤ (ਪੰਜਾਬ ਮੇਲ)- ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਇਕ ਵਾਰ ਫਿਰ ਵੱਧ ਗਿਆ ਹੈ। ਇਸ ਵਾਰ ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 11 ਫੁੱਟ ਹੇਠਾਂ ਰਹਿ ਗਿਆ ਹੈ। ਭਾਖੜਾ ਵਿਚ ਪਾਣੀ ਦਾ ਪੱਧਰ ਵਧਣ ਦੇ ਨਾਲ ਹੀ ਖਤਰੇ ਦੀ ਘੰਟੀ ਵੱਜਣੀ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਸ ਤਰ੍ਹਾਂ ਭਾਖੜਾ ਡੈਮ […]

ਐਨ.ਆਰ.ਆਈਜ਼ ਦੀ ਸਹੂਲਤ ਲਈ ਇੰਦਰਾ ਗਾਂਧੀ ਏਅਰਪੋਰਟ ਵਿਖੇ ਵਿਸ਼ੇਸ਼ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ

ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਵਿਖੇ ਐਨ.ਆਰ.ਆਈਜ਼ ਦੀ ਸਹੂਲਤ ਲਈ ਵੱਡਾ ਉਪਰਾਲਾ ਕਰਦਿਆਂ ਮੰਤਰੀ ਮੰਡਲ ਨੇ ਇੰਟਰਨੈਸ਼ਨਲ ਟਰਮੀਨਲ ਦੇ ਅਰਾਈਵਲ ਹਾਲ (ਪਹੁੰਚ ਹਾਲ) ਵਿਖੇ ਸਹੂਲਤ ਪ੍ਰਦਾਨ ਕਰਨ ਵਾਲਾ ਕੇਂਦਰ (ਫੈਸਿਲੀਟੇਸ਼ਨ ਸੈਂਟਰ) ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਕੇਂਦਰ 24 ਘੰਟੇ ਖੁੱਲ੍ਹਾ ਰਹੇਗਾ ਅਤੇ ਟਰਮੀਨਲ […]

ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਪੰਚਾਇਤਾਂ ਭੰਗ ਕੀਤੀਆਂ; ਚੋਣਾਂ 31 ਦਸੰਬਰ ਤੱਕ

ਮਾਨਸਾ/ਬਨੂੜ, 11 ਅਗਸਤ (ਪੰਜਾਬ ਮੇਲ)- ਪੰਜਾਬ ਸਰਕਾਰ ਵਲੋਂ ਪੰਚਾਇਤਾਂ ਤੁਰੰਤ ਭੰਗ ਕਰ ਦਿੱਤੀਆਂ ਹਨ। ਪੰਚਾਇਤ ਸਮਿਤੀਆਂ, ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਚੋਣ 25 ਨਵੰਬਰ ਤੱਕ, ਪੰਚਾਂ ਅਤੇ ਸਰਪੰਚਾਂ ਲਈ ਪੰਚਾਇਤੀ ਚੋਣ 31 ਤੱਕ ਦਸੰਬਰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ‘ਚ 13241 ਪੰਚਾਇਤਾਂ, 157 ਪੰਚਾਇਤ ਸਮਿਤੀਆਂ ਤੇ 23 ਜ਼ਿਲ੍ਹਾ […]

ਸਿੱਖ ਕਤਲੇਆਮ: ਟਾਈਟਲਰ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ 10 ਦਿਨ ਦਾ ਸਮਾਂ ਮਿਲਿਆ

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਦਿੱਲੀ ਦੀ ਇੱਕ ਅਦਾਲਤ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁਲ ਬੰਗਸ਼ ਹੱਤਿਆ ਕਾਂਡ ਦੇ ਮਾਮਲੇ ‘ਚ ਮੁਲਜ਼ਮ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਦੋਸ਼ ਪੱਤਰ ਸਮੇਤ ਸੀ.ਬੀ.ਆਈ. ਵੱਲੋਂ ਸੌਂਪੇ ਗਏ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ 10 ਦਿਨ ਦਾ ਸਮਾਂ ਦਿੱਤਾ ਹੈ। ਵਧੀਕ ਮੁੱਖ ਮੈਟਰੋਪੌਲੀਟਨ ਮੈਜਿਸਟਰੇਟ ਵਿਧੀ ਗੁਪਤਾ […]

‘ਆਪ’ ਨੇਤਾ ਰਾਘਵ ਚੱਢਾ ਰਾਜ ਸਭਾ ‘ਚੋਂ ਮੁਅੱਤਲ

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਮਾੜਾ ਵਿਵਹਾਰ ਦੇ ਦੋਸ਼ਾਂ ਤਹਿਤ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਤੱਕ ਰਾਜ ਸਭਾ ‘ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸ਼੍ਰੀ ਚੱਢਾ ਪੰਜਾਬ ‘ਚੋ ਰਾਜ ਸਭਾ ਮੈਂਬਰ ਹਨ।

ਭਾਰਤ ਨੇ ਨਿਊਯਾਰਕ ‘ਚ ਸਿੱਖ ਪੁਲਿਸ ਅਧਿਕਾਰੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਬਾਇਡਨ ਪ੍ਰਸ਼ਾਸਨ ਕੋਲ ਉਠਾਇਆ

ਨਿਊਯਾਰਕ, 11 ਅਗਸਤ (ਪੰਜਾਬ ਮੇਲ)- ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਨਿਊਯਾਰਕ ਰਾਜ ਦੇ ਪੁਲਿਸ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿਚ ਆਪਣੇ ਵਿਆਹ ਮੌਕੇ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ। ਉਸ ਦੀ ਬੇਨਤੀ ਨੂੰ ਇਸ ਆਧਾਰ […]

ਲੋਕ ਸਭਾ ਤੇ ਰਾਜ ਸਭਾਂ ਦੀਆਂ ਬੈਠਕਾਂ ਅਣਮਿੱਥੇ ਸਮੇਂ ਲਈ ਉਠਾਈਆਂ

ਨਵੀਂ ਦਿੱਲੀ, 11 ਅਗਸਤ (ਪੰਜਾਬ ਮੇਲ)- ਸੰਸਦ ਦੇ ਮੌਨਸੂਨ ਸੈਸ਼ਨ ਦੇ ਹੰਗਾਮਾ ਭਰਪੂਰ ਰਹਿਣ ਤੇ ਕਈ ਬਿੱਲ ਪਾਸ ਕਰਨ ਤੋਂ ਬਾਅਦ ਅੱਜ ਲੋਕ ਸਭਾ ਤੇ ਰਾਜ ਸਭਾ ਦੀਆਂ ਬੈਠਕਾਂ ਅਣਮਿੱਥੇ ਸਮੇਂ ਲਈ ਉਠਾਅ ਦਿੱਤੀਆਂ। ਲੋਕ ਸਭਾ ‘ਚ ਇਜਲਾਸ ਦੌਰਾਨ 17 ਬੈਠਕਾਂ ਹੋਈਆਂ, ਜਿਸ ਵਿਚ 44 ਘੰਟੇ 15 ਮਿੰਟ ਕੰਮ ਕੀਤਾ ਗਿਆ। ਸੈਸ਼ਨ ਵਿਚ 45 ਫੀਸਦੀ […]

ਨਵਾਜ ਸ਼ਰੀਫ ਅਗਲੇ ਮਹੀਨੇ ਪਰਤਣਗੇ ਪਾਕਿਸਤਾਨ

ਇਸਲਾਮਾਬਾਦ, 11 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਗਲੇ ਮਹੀਨੇ ਦੇਸ਼ ਵਿਚ ਆਪਣੇ ਖ਼ਿਲਾਫ਼ ਅਦਾਲਤੀ ਮਾਮਲਿਆਂ ਦਾ ਸਾਹਮਣਾ ਕਰਨ ਅਤੇ ਆਮ ਚੋਣਾਂ ਲਈ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਨ ਲਈ ਪਾਕਿਸਤਾਨ ਪਰਤਣਗੇ। ਨਵਾਜ਼ ਸ਼ਰੀਫ (73) ਨਵੰਬਰ 2019 ਤੋਂ […]

ਓਨਟਾਰੀਓ ਕਾਲਜ ਵੱਲੋਂ 500 ਕੌਮਾਂਤਰੀ ਵਿਦਿਆਰਥੀਆਂ ਦਾ ‘ਦਾਖ਼ਲਾ’ ਰੱਦ

ਟੋਰਾਂਟੋ, 11 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸ਼ਹਿਰ ਦੇ ਇੱਕ ਕਾਲਜ ਨੇ ਪੜ੍ਹਾਈ ਸ਼ੁਰੂ ਹੋਣ ਤੋਂ ਇੱਕ ਮਹੀਨਾ ਪਹਿਲਾਂ ਘੱਟੋ-ਘੱਟ 500 ਕੌਮਾਂਤਰੀ ਵਿਦਿਆਰਥੀਆਂ ਦਾ ਦਾਖ਼ਲਾ ਰੱਦ ਕਰ ਦਿੱਤਾ ਹੈ। ਸੀ.ਬੀ.ਸੀ. ਨਿਊਜ਼ ਦੀ ਖ਼ਬਰ ਮੁਤਾਬਕ ਇਨ੍ਹਾਂ ‘ਚੋਂ ਕੁਝ ਵਿਦਿਆਰਥੀ ਪਹਿਲਾਂ ਹੀ ਕੈਨੇਡਾ ਪੁੱਜ ਚੁੱਕੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਦਾਖ਼ਲਾ ਰੱਦ ਹੋਣ ਬਾਰੇ ਪਤਾ ਲੱਗਾ। […]