ਵ੍ਹਾਈਟ ਹਾਊਸ ‘ਚ ਹੋਈ ਟਰੰਪ ਤੇ ਬਾਇਡਨ ਦੀ ਮੁਲਾਕਾਤ

ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਇੱਥੇ ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਜੋਅ ਬਾਇਡਨ ਨਾਲ ਉਨ੍ਹਾਂ ਦੇ ਦਫ਼ਤਰ ‘ਚ ਮੁਲਾਕਾਤ ਕੀਤੀ, ਤਾਂ ਕਿ ਸੱਤਾ ਦਾ ਸ਼ਾਂਤੀਪੂਰਨ ਪਰਿਵਰਤਨ ਯਕੀਨੀ ਬਣਾਇਆ ਜਾ ਸਕੇ। ਸ਼ਾਂਤੀਪੂਰਨ ਸੱਤਾ ਪਰਿਵਰਤਨ ਅਮਰੀਕੀ ਜਮਹੂਰੀਅਤ ਦੀ ਪਛਾਣ ਹੈ ਪਰ ਚਾਰ ਸਾਲ ਪਹਿਲਾਂ ਇਹ ਰਵਾਇਤ ਟੁੱਟ ਗਈ […]

ਕੈਨੇਡਾ ‘ਚ ਪੌਣੇ ਸਾਲ ‘ਚ 13,660 ਕੌਮਾਂਤਰੀ ਵਿਦਿਆਰਥੀਆਂ ਨੇ ਮੰਗੀ ਪਨਾਹ

– ਪਨਾਹ ਮੰਗਣ ਦਾ ਰੁਝਾਨ ਲਾਲਚੀ ਤੇ ਵਿਦੇਸ਼ੀ ਏਜੰਟਾਂ ਤੋਂ ਗੁੰਮਰਾਹ ਹੋਣ ਦਾ ਨਤੀਜਾ: ਮਾਈਕ ਮਿੱਲਰ – 2018 ‘ਚ ਸਿਰਫ 1810 ਲੋਕਾਂ ਨੇ ਮੰਗੀ ਸੀ ਪਨਾਹ; ਵੈਨਕੂਵਰ, 14 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵਿਦੇਸ਼ੀਆਂ ਦੇ ਕੈਨੇਡਾ ‘ਚ ਵੱਸਣ ਲਈ ਵਰਤੇ ਜਾਂਦੇ ਨਾਜਾਇਜ਼ ਢੰਗਾਂ ‘ਤੇ ਨਕੇਲ ਕੱਸੇ ਜਾਣ ਮਗਰੋਂ ਬਹੁਤੇ ਕੌਮਾਂਤਰੀ ਵਿਦਿਆਰਥੀ ਪੱਕੇ […]

ਕੈਨੇਡੀਅਨ ਬਾਰਡਰ ਏਜੰਸੀ ਵੱਲੋਂ ਆਪਣੇ ਮੁਲਾਜ਼ਮ ਸੰਦੀਪ ਸਿੰਘ ਨੂੰ ਕਲੀਨ ਚਿੱਟ

ਪਾਬੰਦੀਸ਼ੁਦਾ ਸੰਗਠਨ ਨਾਲ ਜੁੜੇ ਹੋਣ ਦਾ ਮਾਮਲਾ -ਇੱਕ ਸਾਲ ਤੱਕ ਚੱਲੀ ਜਾਂਚ ਵਿਨੀਪੈੱਗ, 14 ਨਵੰਬਰ (ਪੰਜਾਬ ਮੇਲ)- ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਆਪਣੇ ਮੁਲਾਜ਼ਮ ਸੰਦੀਪ ਉਰਫ਼ ਸੰਨ੍ਹੀ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ। ਕਥਿਤ ਤੌਰ ‘ਤੇ ਸੰਦੀਪ ਦਾ ਨਾਮ ਅੱਤਵਾਦ ਅਤੇ ਕਤਲ ਨਾਲ ਜੋੜਿਆ ਗਿਆ ਸੀ, ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ […]

ਯੂ.ਪੀ. ‘ਚ ਸਾਬਕਾ ਪਾਕਿ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਜੁੜੀ ਜ਼ਮੀਨ ਦੀ ਹੋਈ ਨਿਲਾਮੀ

ਬਾਗਪਤ, 14 ਨਵੰਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਕੋਟਾਨਾ ‘ਚ ਸਥਿਤ ਤੇ ਦੁਸ਼ਮਣ ਜਾਇਦਾਦ ਕਰਾਰ ਦਿੱਤੀ ਗਈ ਦੋ ਹੈਕਟੇਅਰ ਜ਼ਮੀਨ ਤਿੰਨ ਵਿਅਕਤੀਆਂ ਨੇ 1 ਕਰੋੜ 38 ਲੱਖ 16 ਹਜ਼ਾਰ ਰੁਪਏ ਵਿਚ ਖਰੀਦੀ ਹੈ ਅਤੇ ਨਿਲਾਮੀ ਦੀ ਇਸ ਰਕਮ ਦਾ ਚੌਥਾ ਹਿੱਸਾ ਪੈਸਾ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਨਿਲਾਮੀ ਵਿਚ ਵੇਚੀ ਗਈ ਇਹ […]

ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਵਸੂਲਣ ਵਾਲਾ ਕੈਨੇਡਾ ਤੋਂ ਚੱਲਦਾ 10 ਮੈਂਬਰੀ ਗਰੋਹ ਬੇਨਕਾਬ

ਮੋਗਾ ਸੀ.ਆਈ.ਏ. ਸਟਾਫ਼ ਪੁਲਿਸ ਵੱਲੋਂ ਇਕੋ ਪਿੰਡ ਚੜਿੱਕ ਦੇ ਰਹਿਣ ਵਾਲੇ ਗਰੋਹ ਦੇ 5 ਮੈਂਬਰ ਕਾਬੂ ਮੋਗਾ, 14 ਨਵੰਬਰ (ਪੰਜਾਬ ਮੇਲ)- ਮੋਗਾ ਸੀ.ਆਈ.ਏ. ਸਟਾਫ਼ ਪੁਲਿਸ ਨੇ ਕੈਨੇਡਾ ਤੋਂ ਚੱਲ ਰਹੇ ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਵਸੂਲਣ ਵਾਲੇ 10 ਮੈਂਬਰੀ ਗਰੋਹ ਨੂੰ ਬੇਨਕਾਬ ਕਰ ਕੇ ਇਸ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ […]

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਮੇਲ)- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਲਗਭਗ ਢਾਈ ਹਜ਼ਾਰ ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਵੀਰਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਇਹ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾਵੇਗਾ। ਪ੍ਰਕਾਸ਼ ਗੁਰਪੁਰਬ ਮਨਾਉਣ […]

ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਕਤਲ, ਹਮਲਾਵਰ ਫ਼ਰਾਰ

ਪੀੜਤ ਪਰਿਵਾਰਾਂ ਤੇ ਪਿੰਡ ਵਾਸੀਆਂ ਵੱਲੋਂ ਸੜਕ ‘ਤੇ ਲਾਸ਼ ਰੱਖ ਕੇ ਚੱਕਾ ਜਾਮ; ਪੀਜੀ ਮਾਲਕ ਗ੍ਰਿਫ਼ਤਾਰ ਐੱਸ.ਏ.ਐੱਸ. ਨਗਰ (ਮੁਹਾਲੀ), 14 ਨਵੰਬਰ (ਪੰਜਾਬ ਮੇਲ)- ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿਚ ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਦਮਨਪ੍ਰੀਤ ਸਿੰਘ (17) ਅਤੇ ਦਿਲਪ੍ਰੀਤ ਸਿੰਘ (16) ਵਾਸੀ ਕੁੰਭੜਾ ਵਜੋਂ ਹੋਈ ਹੈ। ਹਮਲਾਵਰ […]

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ

-ਟਰੰਪ ਪ੍ਰਸ਼ਾਸਨ ‘ਚ ਜੇ.ਡੀ. ਵੈਂਸ ਹੋਣਗੇ ਉਪ ਰਾਸ਼ਟਰਪਤੀ; ਸੂਸੀ ਵਿਲਸ ਚੀਫ ਆਫ ਸਟਾਫ ਨਿਯੁਕਤ ਵਾਸ਼ਿੰਗਟਨ ਡੀ.ਸੀ., 13 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੰਪ ਪ੍ਰਸ਼ਾਸਨ ‘ਚ ਜੇ.ਡੀ. ਵੈਂਸ ਉਪ ਰਾਸ਼ਟਰਪਤੀ ਹੋਣਗੇ, ਜਦਕਿ ਸੂਸੀ ਵਿਲਸ ਚੀਫ ਆਫ ਸਟਾਫ ਨਿਯੁਕਤ ਕੀਤੀ ਗਈ ਹੈ, ਜੋ […]

ਮਸਕ ਨੇ 7 ਦਿਨਾਂ ‘ਚ ਟਰੰਪ ਦੀ ਦੌਲਤ ਤੋਂ 10 ਗੁਣਾ ਵਧ ਦੌਲਤ ਕਮਾਈ

ਵਾਸ਼ਿੰਗਟਨ ਡੀ.ਸੀ., 13 ਨਵੰਬਰ (ਪੰਜਾਬ ਮੇਲ)- ਟਰੰਪ ਦੀ ਜਿੱਤ ਤੋਂ ਪਹਿਲਾਂ ਮਸਕ ਦੀ ਕੁੱਲ ਸੰਪਤੀ 262 ਅਰਬ ਡਾਲਰ ਸੀ, ਜੋ ਮੰਗਲਵਾਰ ਨੂੰ ਵਧ ਕੇ 313.6 ਅਰਬ ਡਾਲਰ ਹੋ ਗਈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ਲਈ ਆਪਣਾ ਸਭ ਕੁਝ ਦੇਣ ਵਾਲੇ ਟੇਸਲਾ ਅਤੇ ਐਕਸ ਦੇ ਸੀ.ਈ.ਓ. ਐਲੋਨ ਮਸਕ ਨੇ ਸਿਰਫ ਸੱਤ ਦਿਨਾਂ ਵਿਚ […]

ਪੰਜਾਬ ‘ਚ ਧੁੰਦ ਕਾਰਨ ਫਲਾਇਟਾਂ ‘ਤੇ ਪਿਆ ਅਸਰ

ਚੰਡੀਗੜ੍ਹ, 13 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਵਸਨੀਕਾਂ ਨੇ ਬੁੱਧਵਾਰ ਨੂੰ ਧੁੰਦ ਦੀ ਸੰਘਣੀ ਚਾਦਰ ਦਾ ਸਾਹਮਣਾ ਕੀਤਾ। ਇਸ ਦੌਰਾਨ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 339 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ। ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ […]