ਰਾਜੋਆਣਾ ਮਸਲੇ ‘ਤੇ ਧਾਮੀ ਦੀ ਅਗਵਾਈ ਹੇਠਾਂ ਵਿਦਵਾਨਾਂ ਤੇ ਆਗੂਆਂ ਦੀ ਮੀਟਿੰਗ

ਪਟਿਆਲਾ, 10 ਮਈ (ਪੰਜਾਬ ਮੇਲ)- ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਕਈ ਸਾਲਾਂ ਤੋਂ ਕੇਂਦਰ ਕੋਲ ਬਕਾਇਆ ਪਈ ਰਹਿਮ ਦੀ ਪਟੀਸ਼ਨ ਦੇ ਮਾਮਲੇ ‘ਤੇ ਵਿਚਾਰ ਚਰਚਾ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਵਿਦਵਾਨਾਂ ਦੀ ਮੀਟਿੰਗ ਅੱਜ ਪਟਿਆਲਾ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ […]

ਬਠਿੰਡਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਸੁਣਾਈ ਦਿੱਤੀਆਂ ਧਮਾਕਿਆਂ ਦੀਆਂ ਅਵਾਜਾਂ

ਜਲੰਧਰ, 10 ਮਈ (ਪੰਜਾਬ ਮੇਲ)- ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਲਗਾਤਾਰ ਵਧ ਰਿਹਾ ਹੈ। ਦੋਵਾਂ ਮੁਲਕਾਂ ਵਿਚ ਜੰਗ ਵਾਲੇ ਹਾਲਾਤ ਬਣ ਗਏ ਹਨ। ਪੰਜਾਬ ਦੇ ਕਈ ਸ਼ਹਿਰਾਂ ਵਿਚ ਅੱਜ ਸਵੇਰੇ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਤ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਫਿਰੋਜ਼ਪੁਰ ਵਿਚ ਦੁਕਾਨਾਂ ਬੰਦ ਕਰਨ ਦੀ ਅਨਾਊਸਮੈਂਟ […]

ਆਪ੍ਰੇਸ਼ਨ ਸਿੰਦੂਰ ਨੇ ਤੋੜੀ ਜੈਸ਼-ਲਸ਼ਕਰ ਦੀ ਕਮਰ, ਪਾਕਿਸਤਾਨ ਵਿੱਚ ਬਹੁਤ ਸਾਰੇ ਖਤਰਨਾਕ ਅੱਤਵਾਦੀ ਮਾਰੇ ਗਏ

ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- ਪਹਿਲਗਾਮ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਭਾਰਤ ਵੱਲੋਂ 7 ਅਪ੍ਰੈਲ ਨੂੰ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਵਿੱਚ ਬਹੁਤ ਸਾਰੇ ਖਤਰਨਾਕ ਅੱਤਵਾਦੀ ਮਾਰੇ ਗਏ ਸਨ।ਉਨ੍ਹਾਂ ਦੀ ਸੂਚੀ ਸੂਤਰਾਂ ਤੋਂ ਆਈ ਹੈ। ਆਪ੍ਰੇਸ਼ਨ ਸਿੰਦੂਰ ਵਿੱਚ,ਭਾਰਤੀ ਫੌਜ ਨੇ ਜੈਸ਼-ਏ-ਮੁਹੰਮਦ (JeM) ਅਤੇ ਲਸ਼ਕਰ-ਏ-ਤੋਇਬਾ (LeT) ਦੇ 9 ਟਿਕਾਣਿਆਂ ਨੂੰ […]

ਜੇ ਭਾਰਤ ਹਮਲੇ ਬੰਦ ਕਰੇ ਤਾਂ ਅਸੀਂ ਤਣਾਅ ਘਟਾਉਣ ਬਾਰੇ ਵਿਚਾਰ ਕਰਾਂਗੇ: ਪਾਕਿ ਵਿਦੇਸ਼ ਮੰਤਰੀ

ਇਸਲਾਮਾਬਾਦ, 10 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜੇ ਭਾਰਤ ਹੋਰ ਹਮਲੇ ਨਹੀਂ ਕਰਦਾ ਤਾਂ ਉਨ੍ਹਾਂ ਦਾ ਮੁਲਕ ਤਣਾਅ ਘਟਾਉਣ ਬਾਰੇ ਵਿਚਾਰ ਕਰ ਸਕਦਾ ਹੈ। ਡਾਰ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਨੇ ਕੋਈ ਹਮਲਾ ਕੀਤਾ ਤਾਂ ‘ਅਸੀਂ ਵੀ ਜਵਾਬ ਦੇਵਾਂਗੇ।’ ਡਾਰ ਨੇ ਪਾਕਿਸਤਾਨ ਦੇ ਜੀਓ […]

ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- ਪਾਕਿਸਤਾਨੀ ਡਰੋਨਾਂ ਵੱਲੋਂ ਬੀਤੀ ਰਾਤ ਪੱਛਮੀ ਫਰੰਟ ਦੇ ਨਾਲ-ਨਾਲ 26 ਥਾਵਾਂ ’ਤੇ ਘੁਸਪੈਠ ਮਗਰੋਂ ਭਾਰਤੀ ਹਥਿਆਰਬੰਦ ਬਲਾਂ ਨੇ ਸ਼ਨਿੱਚਰਵਾਰ ਵੱਡੇ ਤੜਕੇ ਪਾਕਿਸਤਾਨ ਵਿੱਚ ਕਰੀਬ ਅੱਧੀ ਦਰਜਨ ਥਾਵਾਂ ’ਤੇ ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ। ਇਨ੍ਹਾਂ ਹਮਲਿਆਂ ਨਾਲ ਪਾਕਿਸਤਾਨ ਦੀ ਹਵਾਈ ਨਿਗਰਾਨੀ ਅਤੇ ਹਮਲਾ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ […]

ਭਾਰਤ-ਪਾਕਿ ਤਣਾਅ; ਪੰਜਾਬ ‘ਚ ਜਾਰੀ ਹੋਈ ਨਵੀਂ ਐਡਵਾਈਜ਼ਰੀ

ਚੰਡੀਗੜ੍ਹ/ਜਲੰਧਰ, 9 ਮਈ (ਪੰਜਾਬ ਮੇਲ)- ਭਾਰਤ-ਪਾਕਿ ਤਣਾਅ ਨੂੰ ਵੇਖਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਚੱਲਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਤੋਂ ਘੱਟ ਘਰਾਂ ਵਿਚੋਂ ਬਾਹਰ ਨਿਕਲਣ। ਛੱਤ ‘ਤੇ ਚੜ੍ਹਨ ਤੋਂ ਗੁਰੇਜ ਕਰਨ। ਜੇਕਰ ਕੋਈ ਸ਼ੱਕੀ […]

ਫਰਜ਼ੀ ਵਿਆਹ ਰਾਹੀਂ ਗਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ

ਨਿਊਯਾਰਕ, 9 ਮਈ (ਰਾਜ ਗੋਗਨਾ/ਪੰਜਾਬ ਮੇਲ)- ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਜਾਅਲੀ ਵਿਆਹ ਕਰਵਾਉਣ ਦਾ ਰਿਵਾਜ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਵੇਲੇ ਇਸਦੀ ਕੀਮਤ 50,000 ਡਾਲਰ ਤੱਕ ਹੈ। ਹਾਲਾਂਕਿ ਅਮਰੀਕਾ ਵਿਚ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇਹ ਸ਼ਾਰਟਕੱਟ ਕਈ ਵਾਰ ਜ਼ੋਖਮ ਭਰਿਆ ਸਾਬਤ ਹੋ ਸਕਦਾ ਹੈ। ਬਹੁਤ ਸਾਰੇ ਭਾਰਤੀ ਗ੍ਰੀਨ ਕਾਰਡ ਪ੍ਰਾਪਤ ਕਰਨ […]

ਮਾਰਕ ਕਾਰਨੀ ਨੇ ਟਰੰਪ ਨੂੰ ਕਿਹਾ; ‘ਕੈਨੇਡਾ ਕਦੇ ਨਹੀਂ ਬਣੇਗਾ ਅਮਰੀਕਾ ਦਾ 51ਵਾਂ ਰਾਜ’

ਕਿਹਾ: ਮੇਰਾ ਦੇਸ਼ ਵਿਕਰੀ ਲਈ ਨਹੀਂ ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਬੀਤੇ ਦਿਨੀਂ ਆਪਣੀ ਵਾਸ਼ਿੰਗਟਨ ਸਥਿਤ ਵ੍ਹਾਈਟ ਹਾਊਸ ਦੀ ਪਹਿਲੀ ਫੇਰੀ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਨੂੰ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਮੇਰਾ ਦੇਸ਼ ਵਿਕਰੀ ਲਈ ਨਹੀਂ ਹੈ। ਉਹ ਟਰੰਪ ਵਿਰੋਧੀ ਮੰਚ ‘ਤੇ ਚੁਣੇ ਜਾਣ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ […]

ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ

ਦੱਖਣੀ ਏਸ਼ੀਆ ‘ਚ ਸ਼ਾਂਤੀ ਅਤੇ ਸਥਿਰਤਾ ਲਈ ਵਾਰਤਾ ‘ਤੇ ਦਿੱਤਾ ਜ਼ੋਰ ਵਾਸ਼ਿੰਗਟਨ/ਮਾਸਕੋ/ਲੰਡਨ, 9 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕੀ ਰਾਸ਼ਟਰਪਤੀ ਸਮੇਤ ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਦਾ ਸੱਦਾ ਦਿੰਦਿਆਂ ਆਸ ਜਤਾਈ ਕਿ ਖ਼ਿੱਤੇ ‘ਚ ਹਮਲਾਵਰ ਰਵੱਈਏ ਨੂੰ ਬਹੁਤ ਛੇਤੀ ਠੱਲ੍ਹ ਪਵੇਗੀ। ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ […]

ਕੈਨੇਡਾ-ਅਮਰੀਕਾ ਸਬੰਧਾਂ ‘ਚ ਖਟਾਸ ਤੋਂ ਬਾਅਦ ਦੋਵੇਂ ਆਵਾਜਾਈ ਨੂੰ ਅੱਧਾ ਕੀਤਾ

ਵੈਨਕੂਵਰ, 9 ਮਈ (ਪੰਜਾਬ ਮੇਲ)- ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿਚ ਆਈ ਖਟਾਸ ਨੇ ਜਿੱਥੇ ਮੇਡ ਇਨ ਕੈਨੇਡਾ ਦੀ ਸੋਚ ਨੂੰ ਉਭਾਰਿਆ ਹੈ, ਉੱਥੇ ਹੀ ਦੋਵਾਂ ਦੇਸ਼ਾਂ ਦੇ ਵਾਸੀਆਂ ਦੀ ਭਾਈਚਾਰਕ ਸਾਂਝ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੋਵਾਂ ਦੇਸ਼ਾਂ ਦੇ ਆਰ-ਪਾਰ ਦੇ ਲਾਂਘਿਆਂ ਦੇ ਪਿਛਲੇ ਮਹੀਨਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ […]