ਮਨੀਪੁਰ ‘ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਕੈਂਪ ‘ਤੇ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ, ਦੋ ਜਵਾਨਾਂ ਦੀ ਮੌਤ

ਇੰਫਾਲ, 27 ਅਪ੍ਰੈਲ (ਪੰਜਾਬ ਮੇਲ)- ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪ ‘ਤੇ ਅੱਤਵਾਦੀਆਂ ਦੇ ਹਮਲੇ ‘ਚ ਸੀ.ਆਰ.ਪੀ.ਐੱਫ. ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੇ ਮੋਇਰਾਂਗ ਥਾਣਾ ਖੇਤਰ ਦੇ ਨਾਰਨਸੇਨਾ ਸਥਿਤ ਆਈ.ਆਰ.ਬੀ.ਐੱਨ. (ਇੰਡੀਅਨ ਰਿਜ਼ਰਵ ਕੋਰ) ਦੇ ਕੈਂਪ ‘ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਪਹਾੜੀ ਚੋਟੀਆਂ ਤੋਂ […]

ਦੱਖਣੀ ਬ੍ਰਾਜ਼ੀਲ ਦੇ Hotel ‘ਚ ਅੱਗ ਲੱਗਣ ਕਾਰਨ 10 ਵਿਅਕਤੀਆਂ ਦੀ ਮੌਤ; 11 ਜ਼ਖ਼ਮੀ

ਰੀਓ ਡੀ ਜਨੇਰੀਓ, 27 ਅਪ੍ਰੈਲ (ਪੰਜਾਬ ਮੇਲ)- ਦੱਖਣੀ ਬ੍ਰਾਜ਼ੀਲ ਦੇ ਸ਼ਹਿਰ ਪੋਰਟੋ ਅਲੇਗਰੇ ਵਿਚ ਅੱਜ ਤੜਕੇ ਛੋਟੇ ਹੋਟਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗਾਰੋਆ ਫਲੋਰੈਸਟਾ ਹੋਟਲ ਦੀ ਤਿੰਨ ਮੰਜ਼ਿਲਾ ਇਮਾਰਤ ਵਿਚ ਸਵੇਰੇ ਅੱਗ ਲੱਗ ਗਈ, ਜਿਸ ਵਿਚ ਕਿਫਾਇਤੀ ਸਿੰਗਲ-ਰੂਮ ਰਿਹਾਇਸ਼ […]

ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਵੱਲੋਂ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ

– ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਰਗਰਮ ਸਹਿਯੋਗ ਨਾਲ ਏ.ਜੀ.ਟੀ.ਐੱਫ. ਪੰਜਾਬ ਦੀਆਂ 12 ਟੀਮਾਂ ਨੇ 48 ਘੰਟਿਆਂ ਵਿਚ ਇਸ ਕਾਰਵਾਈ ਨੂੰ ਦਿੱਤਾ ਅੰਜ਼ਾਮ: ਡੀ.ਜੀ.ਪੀ. ਗੌਰਵ ਯਾਦਵ – ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਗੰਨ ਹਾਊਸ ਤੋਂ ਚੋਰੀ ਕੀਤੀ ਡਬਲ ਬੈਰਲ ਰਾਈਫਲ ਸਮੇਤ ਚਾਰ ਹਥਿਆਰ ਕੀਤੇ ਬਰਾਮਦ – ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ ਰਾਜੂ ਸ਼ੂਟਰ […]

Whatsapp ਵੱਲੋਂ ਦਿੱਲੀ ਹਾਈ ਕੋਰਟ ‘ਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ

ਕਿਹਾ: ਐਨਕ੍ਰਿਪਸ਼ਨ ਹਟਾਉਣ ਲਈ ਮਜਬੂਰ ਕੀਤਾ, ਤਾਂ ਭਾਰਤ ਛੱਡ ਦਿਆਂਗੇ ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਮੇਲ)- ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਦਿੱਲੀ ਹਾਈ ਕੋਰਟ ‘ਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਜੇ ਉਸ ਨੂੰ ਐਨਕ੍ਰਿਪਸ਼ਨ ਹਟਾਉਣ ਲਈ ਕਿਹਾ ਗਿਆ, ਤਾਂ ਉਹ ਭਾਰਤ ਛੱਡ ਦੇਵੇਗਾ। ਵਟਸਐਪ ਨੇ ਦਿੱਲੀ […]

ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ Election ਲੜੇਗਾ ਅੰਮ੍ਰਿਤਪਾਲ ਸਿੰਘ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਮੇਲ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਸਬੰਧੀ ਐਲਾਨ ਅੱਜ ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ। ਹੈਰੀਟੇਜ ਸਟਰੀਟ ਵਿਚ ਗੁਰਦੁਆਰਾ ਸਾਰਾਗੜੀ ਨੇੜੇ ਚੱਲ ਰਹੇ ਧਰਨੇ ਵਾਲੀ ਥਾਂ ਤੋਂ ਮਾਤਾ ਬਲਵਿੰਦਰ ਕੌਰ ਨੇ ਇਹ ਐਲਾਨ […]

ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਸਰੀ, 26 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਕਾਲਮ ਨਵੀਸ ਅਤੇ ਸਾਹਿਤਕਾਰ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਤਹਿਤ ਸੁੱਚਾ ਸਿੰਘ ਕਲੇਰ ਦੇ ਜੀਵਨ, ਕੈਨੇਡਾ ਵਿਚ ਸੈਟਲ ਹੋਣ, ਵੈਨਕੂਵਰ ਵਿਚ ਪੰਜਾਬੀ ਮਾਰਕੀਟ ਸਥਾਪਿਤ ਕਰਨ ਅਤੇ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ ਅਤੇ ਸਮਾਜ ਲਈ ਕੀਤੇ ਕੰਮਾਂ ਸਬੰਧੀ ਵਿਸ਼ੇਸ਼ […]

ਸਤਿਕਾਰ ਕਮੇਟੀ ਕੈਨੇਡਾ ਵੱਲੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦੇ ਹੱਕ ਵਿੱਚ ਮੁਜ਼ਾਹਰਾ

ਸਰੀ, 26 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਸਤਿਕਾਰ ਕਮੇਟੀ ਕਨੇਡਾ ਵੱਲੋਂ ਬੀਤੇ ਦਿਨ ਸਰੀ ਵਿਖੇ ਬੀਅਰ ਕਰੀਕ ਪਾਰਕ ਦੇ ਨਜ਼ਦੀਕ 88 ਐਵੀਨਿਊ ਅਤੇ ਕਿੰਗ ਜਾਰਜ ਸਟਰੀਟ ਦੇ ਇੰਟਰਸੈਕਸ਼ਨ ‘ਤੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੁਜ਼ਾਹਰਾ ਕੀਤਾ ਅਤੇ ਭਾਰਤ ਸਰਕਾਰ ਦੀ ਨਿਖੇਧੀ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ। ਸਤਿਕਾਰ ਕਮੇਟੀ […]

ਵਾਈਟ ਰੌਕ ‘ਚ ਵਾਪਰੀਆਂ ਦੋ ਘਟਨਾਵਾਂ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ; ਇਕ ਗੰਭੀਰ ਜ਼ਖ਼ਮੀ

ਸਰੀ, 26 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਪਿਛਲੇ ਤਿੰਨ ਦਿਨਾਂ ਵਿਚ ਵਾਈਟ ਰੌਕ, ਸਰੀ ਵਿਖੇ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਸਰਾ ਪੰਜਾਬੀ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 21 ਅਪ੍ਰੈਲ ਅਤੇ 23 ਅਪ੍ਰੈਲ ਨੂੰ ਹੋਈਆਂ ਦੋਵੇਂ ਵਾਰਦਾਤਾਂ ਦਾ ਸ਼ੱਕੀ ਹਮਲਾਵਰ ਇਕ ਲੰਬਾ ਕਾਲਾ ਆਦਮੀ ਦੱਸਿਆ ਜਾਂਦਾ ਹੈ। ਪ੍ਰਾਪਤ […]

ਸੁਨੀਤਾ ਕੇਜਰੀਵਾਲ ‘ਆਪ’ ਲੋਕ ਸਭਾ ਉਮੀਦਵਾਰਾਂ ਦੇ ਹੱਕ ‘ਚ ਕਰੇਗੀ ਚੋਣ ਪ੍ਰਚਾਰ

ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਮੇਲ)- ਸੁਨੀਤਾ ਕੇਜਰੀਵਾਲ ਦਿੱਲੀ ਅਤੇ ਦੇਸ਼ ਵਾਸੀਆਂ ਤੋਂ ਅਰਵਿੰਦ ਕੇਜਰੀਵਾਲ ਲਈ ਆਸ਼ੀਰਵਾਦ ਲੈਣ ਅਤੇ ‘ਆਪ’ ਲੋਕ ਸਭਾ ਉਮੀਦਵਾਰਾਂ ਦੇ ਹੱਕ ‘ਚ ਦੇਸ਼ ਭਰ ‘ਚ ਚੋਣ ਪ੍ਰਚਾਰ ਕਰਨਗੇ। ‘ਆਪ’ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਨੀਤਾ […]

‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਯਾਦਗਾਰੀ ਕਿਤਾਬ ਜਲਦੀ ਹੀ Amazon ‘ਤੇ ਲਾਂਚ ਕੀਤੀ ਜਾਵੇਗੀ

ਸਰੀ, 26 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਪੰਜਾਬ ਵਿਚ ਬਸਤੀਵਾਦੀ ਦੌਰ ਦੇ ਇੱਕ ਉੱਘੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਰਾਸਤ ‘ਤੇ ਰੌਸ਼ਨੀ ਪਾਉਂਦੀ ‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਯਾਦਗਾਰੀ ਰਚਨਾ ਜਲਦੀ ਹੀ ਐਮਾਜ਼ੋਨ ‘ਤੇ ਲਾਂਚ ਕੀਤੀ ਜਾਵੇਗੀ ਅਤੇ ਦੁਨੀਆਂ ਭਰ ਦੇ ਪਾਠਕ ਇਸ ਨੂੰ ਪੜ੍ਹਨ ਦੀ ਸਹੂਲਤ ਮਾਣ ਸਕਣਗੇ। ਇਹ ਪੁਸਤਕ ਲਹਿੰਦੇ ਪੰਜਾਬ […]