ਹਿਮਾਚਲ ਪ੍ਰਦੇਸ਼: ਹਮੀਰਪੁਰ ਦੇ ਜੰਗਲ ਨੂੰ ਅੱਗ ਕਾਰਨ ਔਰਤ ਜ਼ਿੰਦਾ ਸੜੀ

ਹਮੀਰਪੁਰ, 14 ਜੂਨ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿਚ ਜੰਗਲ ਦੀ ਅੱਗ ਵਿਚ 75 ਸਾਲਾ ਔਰਤ ਜ਼ਿੰਦਾ ਸੜ ਗਈ। ਮ੍ਰਿਤਕ ਦੀ ਪਛਾਣ ਹਮੀਰਪੁਰ ਦੇ ਪਿੰਡ ਬਗੈਤੂ ਦੀ ਰਹਿਣ ਵਾਲੀ ਨਿੱਕੀ ਦੇਵੀ ਵਜੋਂ ਹੋਈ ਹੈ। ਜੰਗਲ ਦੀ ਅੱਗ ਨਿੱਕੀ ਦੇਵੀ ਦੇ ਖੇਤਾਂ ਤੱਕ ਪਹੁੰਚ ਗਈ ਸੀ, ਜਿਸ ਨੂੰ ਉਹ ਬੁਝਾਉਣ ਦੀ ਕੋਸ਼ਿਸ਼ ਕਰ ਰਹੀ […]

ਕੁਵੈਤ ਅਗਨੀ ਕਾਂਡ ‘ਚ ਮਾਰੇ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਕੋਚੀ ਪੁੱਜਿਆ

ਕੋਚੀ, 14 ਜੂਨ (ਪੰਜਾਬ ਮੇਲ)- ਕੁਵੈਤ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਸਵੇਰੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਭਾਰਤੀ ਹਵਾਈ ਫ਼ੌਜ ਦੇ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹੀਂ 31 ਭਾਰਤੀਆਂ ਦੀਆਂ ਦੇਹਾਂ ਇੱਥੇ ਉਤਾਰੀਆਂ ਗਈਆਂ। ਦੇਹਾਂ ਨੂੰ ਉਨ੍ਹਾਂ ਦੇ ਜੱਦੀ […]

ਸਾਲਾਨਾ ਹੱਜ ਯਾਤਰਾ ਸ਼ੁਰੂ, 20 ਲੱਖ ਤੋਂ ਵੱਧ ਯਾਤਰੀਆਂ ਦੇ ਪੁੱਜਣ ਦੀ ਸੰਭਾਵਨਾ

ਮੀਨਾ (ਸਾਊਦੀ ਅਰਬ), 14 ਜੂਨ (ਪੰਜਾਬ ਮੇਲ)- ਮੁਸਲਿਮ ਸ਼ਰਧਾਲੂ ਅੱਜ ਤਿੱਖੀ ਗਰਮੀ ਦੇ ਬਾਵਜੂਦ ਮੱਕਾ ਵਿਚ ਵਿਸ਼ਾਲ ਟੈਂਟ ਕੈਂਪ ਵਿਚ ਇਕੱਠੇ ਹੋਏ ਤੇ ਇਸ ਨਾਲ ਸਾਲਾਨਾ ਹੱਜ ਯਾਤਰਾ ਸ਼ੁਰੂ ਹੋ ਗਈ। ਆਪਣੀ ਯਾਤਰਾ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸਲਾਮ ਦੇ ਪਵਿੱਤਰ ਸਥਾਨ ਗ੍ਰੈਂਡ ਮਸਜਿਦ ਵਿਚ ਕਾਬਾ ਦੀ ਪਰਿਕਰਮਾ ਕੀਤੀ। ਦੁਨੀਆਂ ਭਰ ਦੇ 15 ਲੱਖ […]

ਜੀ-7 ‘ਚ ਏ.ਆਈ., ਊਰਜਾ ਅਤੇ ਅਫ਼ਰੀਕਾ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ: ਮੋਦੀ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਜੀ-7 ਸਿਖਰ ਸੰਮੇਲਨ ਦੇ ਵਿਸ਼ੇਸ਼ ਇਜਲਾਸ ‘ਚ ਹਿੱਸਾ ਲੈਣ ਲਈ ਇਟਲੀ ਦੇ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸੰਮੇਲਨ ‘ਚ ਮਸਨੂਈ ਬੌਧਿਕਤਾ (ਏ.ਆਈ.), ਊਰਜਾ, ਅਫ਼ਰੀਕਾ ਅਤੇ ਭੂ-ਮੱਧਸਾਗਰ ਖ਼ਿੱਤੇ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ […]

ਡੋਵਾਲ ਲਗਾਤਾਰ ਤੀਜੀ ਵਾਰ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)-  ਕੇਂਦਰ ਸਰਕਾਰ ਨੇ ਅਜੀਤ ਡੋਵਾਲ ਨੂੰ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਵਜੋਂ ਲਗਾਤਾਰ ਤੀਜੀ ਵਾਰ ਨਿਯੁਕਤ ਕੀਤਾ ਹੈ। ਉੱਘੇ ਅਫ਼ਸਰ ਪੀਕੇ ਮਿਸ਼ਰਾ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸਕੱਤਰ ਵਜੋਂ ਪੰਜ ਸਾਲ ਲਈ ਮੁੜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਬਕਾ ਆਈਏਐੱਸ ਅਧਿਕਾਰੀਆਂ ਅਮਿਤ ਖਰੇ ਅਤੇ ਤਰੁਣ ਕਪੂਰ […]

ਬਰਖ਼ਾਸਤ ਕਰਮਚਾਰੀਆਂ ਨੇ ਐਲੋਨ ਮਸਕ ਅਤੇ ਸਪੇਸਐਕਸ’ ਖਿਲਾਫ ਮੁਕੱਦਮਾ ਕੀਤਾ ਦਰਜ

ਨਿਊਯਾਰਕ, 14 ਜੂਨ (ਪੰਜਾਬ ਮੇਲ)-  ‘ਸਪੇਸਐਕਸ’ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐਲੋਨ ਮਸਕ ’ਤੇ ਕੰਪਨੀ ਦੇ 8 ਸਾਬਕਾ ਕਰਮਚਾਰੀਆਂ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਬਕਾ ਕਰਮਚਾਰੀਆਂ ਦਾ ਦੋਸ਼ ਹੈ ਕਿ ਮਸਕ ਨੇ ਉਨ੍ਹਾਂ ਨੂੰ ਕੰਪਨੀ ਵਿਚ ਪ੍ਰਚਲਿਤ ਜਿਣਸੀ ਸ਼ੋਸ਼ਣ ਅਤੇ ਵਿਰੋਧੀ ਕੰਮ ਪ੍ਰਥਾਵਾਂ ਨੂੰ ਚੁਣੌਤੀ ਦੇਣ ਲਈ ਨੌਕਰੀ ਤੋਂ […]

ਵੈਨਕੂਵਰ ਵਿਚਾਰ ਮੰਚ ਦੇ ਮੈਂਬਰਾਂ ਨੇ ਜਰਨੈਲ ਸਿੰਘ ਆਰਟਿਸਟ ਦਾ ਜਨਮ ਦਿਨ ਮਨਾਇਆ

ਸਰੀ, 14 ਜੂਨ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਸਿੰਘ ਆਰਟਿਸਟ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਜਰਨੈਲ ਆਰਟ ਗੈਲਰੀ ਸਰੀ ਵਿਚ ਇਕੱਤਰ ਹੋਏ ਮੰਚ ਦੇ ਮੈਂਬਰਾਂ ਨੇ ਜਰਨੈਲ ਸਿੰਘ ਆਰਟਿਸਟ ਨੂੰ ਜਨਮ ਦਿਨ ਦੀ ਮੁਬਾਰਕ ਦਿੰਦਿਆਂ ਉਨ੍ਹਾਂ ਦੀ ਲੰਮੇਰੀ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ […]

ਅਮਰੀਕਾ ‘ਚ ਸਾਬਕਾ ਪ੍ਰੇਮਿਕਾ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਦਿੱਤੀ ਮੌਤ ਦੀ ਸਜ਼ਾ

ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸੂਰੀ ਰਾਜ ਵਿਚ ਸਾਬਕਾ ਪ੍ਰੇਮਿਕਾ ਦੀ ਹੱਤਿਆ ਦੇ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ ‘ਤੇ ਅਮਲ ਕਰਦਿਆਂ ਦੋਸ਼ੀ ਡੇਵਿਡ ਹੋਸੀਰ ਨੂੰ ਜ਼ਹਿਰ ਦਾ ਟੀਕਾ ਲਾਇਆ ਗਿਆ, ਜਿਸ ਦੇ ਕੁਝ ਹੀ ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸਾਲ ਰਾਜ ਵਿਚ ਇਹ […]

ਅਮਰੀਕਾ ‘ਚ ਹੋਈ ਗੋਲੀਬਾਰੀ ‘ਚ 3 ਜ਼ਖਮੀ

-ਸ਼ੱਕੀ ਦੋਸ਼ੀ ਵੀ ਗੋਲੀ ਵੱਜਣ ਕਾਰਨ ਹੋਇਆ ਜ਼ਖਮੀ; ਕੀਤਾ ਗ੍ਰਿਫਤਾਰ ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਡਾਊਨਟਾਊਨ ਐਟਲਾਂਟਾ ਫੂਡ ਕੋਰਟ ਵਿਚ ਬੀਤੇ ਦਿਨੀਂ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੌਕੇ ‘ਤੇ ਪੁੱਜੇ ਇਕ ਪੁਲਿਸ ਅਫਸਰ ਵੱਲੋਂ ਚਲਾਈ ਗੋਲੀ ਨਾਲ 34 ਸਾਲਾ ਸ਼ੱਕੀ ਦੋਸ਼ੀ ਵੀ ਜ਼ਖਮੀ ਹੋ ਗਿਆ, […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦਾਂ ਦੀ ਕੀਤੀ ਮਦਦ

ਸ੍ਰੀ ਮੁਕਤਸਰ ਸਾਹਿਬ, 13 ਜੂਨ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ 10 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ […]