ਅਮਰੀਕਾ ਭੇਜਣ ਦੇ ਨਾਂ ‘ਤੇ 16 ਲੱਖ ਦੀ ਠੱਗੀ ਹੇਠ ਮਾਂ-ਪੁੱਤ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ, 25 ਨਵੰਬਰ (ਪੰਜਾਬ ਮੇਲ)-ਥਾਣਾ ਐੱਨ.ਆਰ.ਆਈ. ਦੀ ਪੁਲਿਸ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਦੇ ਪੁੱਤਰ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਵਧੀਕ ਡਿਪਟੀ ਡਾਇਰੈਕਟਰ ਜਨਰਲ ਪੁਲਿਸ ਐੱਨ.ਆਰ.ਆਈ. ਵਿੰਗ ਐੱਸ.ਏ.ਐੱਸ. ਨਗਰ ਦੇ ਨੂੰ ਦਿੱਤੀ ਸ਼ਿਕਾਇਤ ਵਿਚ ਸੇਵਾਮੁਕਤ ਪੁਲਿਸ ਮੁਲਾਜ਼ਮ ਦਰਸ਼ਨ ਲਾਲ ਪੁੱਤਰ […]

ਪੰਜਾਬ ਜ਼ਿਮਨੀ ਚੋਣਾਂ ‘ਚ 3266 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰਿਆ

-30 ਉਮੀਦਵਾਰਾਂ ਨੂੰ ਪਈਆਂ ‘ਨੋਟਾ’ ਨਾਲੋਂ ਵੀ ਘੱਟ ਵੋਟਾਂ ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਤੇ ਬੀਤੇ ਦਿਨੀਂ ਹੋਈਆਂ ਜ਼ਿਮਨੀ ਚੋਣਾਂ ਵਿਚ 3266 ਵੋਟਰਾਂ ਨੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰਾਂ ਨੂੰ ਨਕਾਰ ਦਿੱਤਾ ਹੈ। ਇਨ੍ਹਾਂ ਵਿਚੋਂ 30 ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਨੂੰ ‘ਨੋਟਾ’ (ਉਪਰੋਕਤ […]

ਜ਼ਿਮਨੀ ਚੋਣਾਂ ‘ਚ ਭਾਜਪਾ ਨੂੰ ਸਿੱਖ ਚਿਹਰਿਆਂ ਵਾਲਾ ਦਾਅਪੇਚ ਵੀ ਫਿੱਟ ਨਹੀਂ ਬੈਠਾ

-ਕਿਸਾਨ ਜਥੇਬੰਦੀਆਂ ਦਾ ਵਿਰੋਧ ਭਗਵਾ ਪਾਰਟੀ ਲਈ ਬਣਿਆ ਵੱਡਾ ਅੜਿੱਕਾ ਮਾਨਸਾ, 25 ਨਵੰਬਰ (ਪੰਜਾਬ ਮੇਲ)- ਕੇਂਦਰ ‘ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਵਾਲੀ ਭਾਜਪਾ ਨੇ ਭਾਵੇਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਵਿਚ ਸਿੱਖ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਭਗਵਾ ਪਾਰਟੀ ਲਈ ਇਹ ਦਾਅ-ਪੇਚ ਵੀ ਸੂਬੇ ‘ਚ ਉਸ ਲਈ […]

ਜ਼ਿਮਨੀ ਚੋਣਾਂ ‘ਚ 3 ਸੀਟਾਂ ਜਿੱਤਣ ਦੇ ਬਾਵਜੂਦ ‘ਆਪ’ ਦੇ ਮੁੱਖ ਆਗੂ ਨਿਰਾਸ਼

ਮਾਨਸਾ, 25 ਨਵੰਬਰ (ਪੰਜਾਬ ਮੇਲ)- ਪੰਜਾਬ ਵਿਚ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ 3 ਸੀਟਾਂ ‘ਤੇ ਜਿੱਤ ਹਾਸਲ ਕਰਨ ਦੇ ਬਾਵਜੂਦ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਮਿਲੀ ਹਾਰ ਕਾਰਨ ਪਾਰਟੀ ਦੇ ਮੁੱਖ ਆਗੂ ਨਿਰਾਸ਼ ਨਜ਼ਰ ਆਏ। ਮਾਲਵਾ ਖੇਤਰ ‘ਚ ਬੇਸ਼ੱਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ […]

ਗਿੱਦੜਬਾਹਾ ਚੋਣ ਹਾਰਣ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਐਲਾਨ

– ਕਿਹਾ: ਜੀਵਨ ਦੇ ਅੰਤ ਤੱਕ ਗਿੱਦੜਬਾਹਾ ਦੇ ਲੋਕਾਂ ਵਿਚ ਰਹਾਂਗਾ – ਰਾਜਾ ਵੜਿੰਗ ‘ਤੇ ਵਰ੍ਹੇ ਮਨਪ੍ਰੀਤ, ਸ੍ਰੀ ਮੁਕਤਸਰ ਸਾਹਿਬ, 25 ਨਵੰਬਰ (ਪੰਜਾਬ ਮੇਲ)- ਗਿੱਦੜਬਾਹਾ ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮਨਪ੍ਰੀਤ ਨੇ ਕਿਹਾ ਕਿ ਮੈਂ ਕਈ ਸਾਲਾਂ ਬਾਅਦ ਗਿੱਦੜਬਾਹਾ ਤੋਂ ਚੋਣ ਲੜੀ। ਪੁਰਾਣੇ ਸਬੰਧਾਂ ਨੂੰ […]

ਜ਼ਿਮਨੀ ਚੋਣਾਂ ‘ਚ ਅਕਾਲੀ ਦਲ (ਅ) ਨੂੰ ਨਹੀਂ ਮਿਲਿਆ ਬਹੁਤਾ ਹੁੰਗਾਰਾ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਬਹੁਤਾ ਹੁੰਗਾਰਾ ਨਹੀਂ ਮਿਲ ਸਕਿਆ। ਸੂਬੇ ਵਿਚ ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਵੱਡਾ ਮੁੱਦਾ ਹਮੇਸ਼ਾ ਸੁਰਖ਼ੀਆਂ ਵਿਚ ਰਿਹਾ ਹੈ ਪਰ ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖਰਾਜ ਕਰਨ ਸਿੰਘ ਨਿਆਮੀਵਾਲਾ ਜੋ ਕਿ ਬਹਿਬਲ ਕਲਾਂ ਗੋਲੀਕਾਂਡ ‘ਚ ਸ਼ਹੀਦ ਹੋਏ […]

ਕੈਨੇਡਾ ਵਿਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਵਿਨੀਪੈਗ, 25 ਨਵੰਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਸਖ਼ਤ ਫ਼ੈਸਲੇ ਲੈ ਕੇ ਪਰਵਾਸੀਆਂ ਖ਼ਾਸਕਰ ਪੰਜਾਬੀਆਂ ਦੀਆਂ ਮੁਸ਼ਕਲਾਂ ਵਧਾਉਂਦੀ ਜਾ ਰਹੀ ਹੈ। ਹੁਣ ਪੰਜਾਬੀਆਂ ਦੇ ਕੈਨੇਡਾ ਵਿਚ ਪੱਕੇ ਹੋਣ ਦਾ ਆਖ਼ਰੀ ਰਾਹ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (Labour Market Impact Assessments – LMIs) ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ (Mark Miller Immigration Minister […]

ਭਾਰਤ ਦੀ ਆਸਟਰੇਲੀਆ ’ਚ ਸਭ ਤੋਂ ਵੱਡੀ ਜਿੱਤ

ਪਰਥ, 25 ਨਵੰਬਰ (ਪੰਜਾਬ ਮੇਲ)- ਕਪਤਾਨ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ (Mohammed Siraj) ਦੀ ਤੂਫਾਨੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਇਸ ਮੁਲਕ ਦੀ  ਸਰਜ਼ਮੀਨ  ਉਤੇ  ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਮਹਿਮਾਨ […]

’84 ਦੰਗੇ: ਸਾਬਕਾ ਪੁਲੀਸ ਅਧਿਕਾਰੀਆਂ ਨੂੰ ਟਾਈਟਲਰ ਖ਼ਿਲਾਫ਼ ਕੇਸ ’ਚ ਸੰਮਨ

ਨਵੀਂ ਦਿੱਲੀ, 24 ਨਵੰਬਰ (ਪੰਜਾਬ ਮੇਲ)-  ਇੱਥੋਂ ਦੀ ਅਦਾਲਤ ਨੇ ਅੱਜ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਦੋ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਗਵਾਹ ਵਜੋਂ ਤਲਬ ਕੀਤਾ ਹੈ। ਇਹ ਮਾਮਲਾ 1984 ’ਚ ਇੱਥੇ ਗੁਰਦੁਆਰਾ ਪੁਲ ਬੰਗਸ਼ ’ਚ ਤਿੰਨ ਸਿੱਖਾਂ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ। ਵਿਸ਼ੇਸ਼ ਸੀਬੀਆਈ ਜੱਜ ਜਿਤੇਂਦਰ […]

ਥਾਣਾ ਅਜਨਾਲਾ ਦੇ ਬਾਹਰੋਂ ਬੰਬਨੁਮਾ ਵਸਤੂ ਮਿਲੀ

ਅਜਨਾਲਾ, 24 ਨਵੰਬਰ (ਪੰਜਾਬ ਮੇਲ)-  ਅੱਜ ਸਵੇਰੇ ਅਜਨਾਲਾ ਸ਼ਹਿਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਥਾਣਾ ਅਜਨਾਲਾ ਦੇ ਬਾਹਰ ਇਕ ਬੰਬਨੁਮਾ ਵਸਤੂ ਮਿਲਣ ਦੀ ਸੂਚਨਾ ਮਿਲੀ। ਇਹ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੀ ਪੁਲੀਸ ਵਲੋਂ ਥਾਣੇ ਦੇ ਬਾਹਰਲੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਪੁਲੀਸ ਦੇ ਉੱਚ ਅਧਿਕਾਰੀ ਸਾਰੇ ਮਾਮਲੇ ਦਾ […]