ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ 316 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ 21 ਜੂਨ ਨੂੰ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ ਅੰਮ੍ਰਿਤਸਰ,  15 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 316 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਇਹ ਜਥਾ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ […]

ਜਲੰਧਰ ਜ਼ਿਮਨੀ ਚੋਣ: 14 ਜੂਨ ਤੋਂ 21 ਜੂਨ ਤੱਕ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ

ਚੰਡੀਗੜ੍ਹ/ਜਲੰਧਰ, 14 ਜੂਨ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਕਰਵਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਸਬੰਧੀ ਨਾਮਜ਼ਦਗੀ ਪੱਤਰ ਅਸਟੇਟ ਅਫ਼ਸਰ, ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.), ਜਲੰਧਰ, ਜੋ ਹਲਕੇ ਦੇ ਰਿਟਰਨਿੰਗ ਅਫ਼ਸਰ ਹਨ, ਕੋਲ ਜਨਤਕ ਛੁੱਟੀ ਨੂੰ ਛੱਡ ਕੇ 14 ਜੂਨ ਤੋਂ 21 ਜੂਨ ਤੱਕ ਸਵੇਰੇ […]

ਸਰੀ ‘ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਆਯੋਜਿਤ

*5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਦੇ ‘ਬਾਪੂਆਂ’ ਨੇ ਦਿਖਾਏ ਸਰੀਰਕ ਜੋਹਰ ਵੈਨਕੂਵਰ, 14 ਜੂਨ (ਮਲਕੀਤ ਸਿੰਘ/ਪੰਜਾਬ ਮੇਲ)-  ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ‘ਚ ਸਥਿਤ ਨਿਊਟਨ ਐਥੈਲੈਟਿਕ ਪਾਰਕ ‘ਚ ਤਿੰਨ ਰੋਜ਼ਾ ਟੂਰਨਾਮੈਂਟ ਦਾ ਆਯੋਜਿਤ ਕਰਵਾਇਆ ਗਿਆ। ਤਾਰਾ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ […]

ਐਬਟਸਫੋਰਡ ‘ਚ ਲੱਗਾ ਟਰੱਕਾਂ ਦਾ ਮੇਲਾ

ਵੱਖ-ਵੱਖ ਕੰਪਨੀਆਂ ਵੱਲੋਂ ਮੁਹੱਈਆ ਕਰਵਾਈ ਗਈ ਤਕਨੀਕੀ ਜਾਣਕਾਰੀ ਵੈਨਕੂਵਰ, 14 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਵੈਨਕੂਵਰ ਤੋਂ ਚੜਦੇ ਪਾਸੇ ਪਹਾੜਾਂ ਦੀ ਗੋਦ “ਚ ਵੱਸਦੇ ਐਬਟਸਫੋਰਡ ਸ਼ਹਿਰ ‘ਚ ਆਪਣਾ ਟਰੱਕ ਸੋਅ (ਟਰੱਕਾਂ ਦਾ ਮੇਲਾ) ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ‘ਚ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਵੱਖ-ਵੱਖ ਕਮਿਊਨਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ। ਬੌਬੀ ਸਿੰਘ ਨੇ […]

ਸਰੀ ‘ਚ ‘ਮੇਲਾ ਤੀਆਂ ਦਾ’ 15 ਜੂਨ ਨੂੰ

ਵੈਨਕੂਵਰ, 14 ਜੂਨ (ਮਲਕੀਤ ਸਿੰਘ/ਪੰਜਾਬ ਮੇਲ)- ਸਰੀ ਦੀ 132 ਸਟਰੀਟ ‘ਤੇ ਸਥਿਤ ਤਾਜ ਪਾਰਕ ਹਾਲ ‘ਚ 15 ਜੂਨ ਸਾਮ ਨੂੰ 3 ਵਜੇ ਤੋਂ ਦੇਰ ਤੀਕ ਐਸ.3 ਮਿਊਜਿਕ ਪ੍ਰੋਡਕਸ਼ਨ ਦੇ ਸਹਿਯੋਗ ਨਾਲ ‘ਮੇਲਾ ਤੀਆਂ ਦਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ। ਸੇੈਵੀ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ‘ਚ ਵੱਡੀ ਗਿਣਤੀ […]

ਅਮਰੀਕਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਵੀਜ਼ੇ ਜਾਰੀ

-ਅਮਰੀਕੀ ਦੂਤਾਵਾਸ ਨੂੰ ਇਸ ਸਾਲ ਵੀਜ਼ਿਆਂ ਦੀ ਗਿਣਤੀ ਵਧਣ ਦਾ ਅਨੁਮਾਨ ਨਵੀਂ ਦਿਲੀ, 14 ਜੂਨ (ਪੰਜਾਬ ਮੇਲ)- ਪਿਛਲੇ ਸਾਲ ਰਿਕਾਰਡ 1,40,000 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕਰਨ ਮਗਰੋਂ ਭਾਰਤ ਸਥਿਤ ਅਮਰੀਕੀ ਕੌਂਸਲੇਟ ਇਸ ਸਾਲ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਤਾਵਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ […]

ਗਲਤ ਪਛਾਣ ਨਸ਼ਰ ਕਰਨ ਦੇ ਦੋਸ਼ ਹੇਠ ਭਾਰਤੀ-ਅਮਰੀਕੀ ਤਰਲ ਪਟੇਲ ਗ੍ਰਿਫ਼ਤਾਰ

ਹਿਊਸਟਨ, 14 ਜੂਨ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਤੀਹ ਸਾਲਾ ਨੀਤੀ ਮਾਹਿਰ ਤੇ ਟੈਕਸਸ ਦੇ ਕੰਟਰੀ ਕਮਿਸ਼ਨ ਦੇ ਅਹੁਦੇ ਲਈ ਉਮੀਦਵਾਰ ਤਰਲ ਪਟੇਲ ਨੂੰ ਟੈਕਸਸ ਰੇਂਜਰਜ਼ ਨੇ ਆਨਲਾਈਨ ਗ਼ਲਤ ਪਛਾਣ ਤੇ ਪਛਾਣ ਦੀ ਫਰਜ਼ੀ ਪੇਸ਼ਕਾਰੀ ਕਰਨ ਦੇ ਦੋਸ਼ ਹੇਠ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਹੈ। ਗਲਤ ਪਛਾਣ ਨਸ਼ਰ ਕਰਨਾ ਟੈਕਸਸ ਚੋਣ ਕੋਡ ਤਹਿਤ […]

ਜੀ-7 ਵੱਲੋਂ ਇਰਾਨ ਨੂੰ ਪਰਮਾਣੂ ਗਤੀਵਿਧੀਆਂ ਸਬੰਧੀ ਚਿਤਾਵਨੀ

ਬਾਰੀ (ਇਟਲੀ), 14 ਜੂਨ (ਪੰਜਾਬ ਮੇਲ)- ਜੀ-7 ਸਮੂਹ ਨੇ ਇਕ ਡਰਾਫ਼ਟ ਸੰਦੇਸ਼ ਰਾਹੀਂ ਇਰਾਨ ਨੂੰ ਆਪਣੇ ਪਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਈਲਾਂ ਦਿੰਦਾ ਹੈ, ਤਾਂ ਉਸ ਖ਼ਿਲਾਫ਼ ਨਵੇਂ ਕਦਮ ਉਠਾਉਣ ਲਈ ਤਿਆਰ ਹੈ। ਰਾਇਟਰਜ਼ ਦੁਆਰਾ ਦਰਜ ਇੱਕ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ […]

ਇਟਲੀ ‘ਚ ਜੀ-7 ਸਿਖ਼ਰ ਸੰਮੇਲਨ: ਇਤਾਲਵੀ ਪ੍ਰਧਾਨ ਮੰਤਰੀ ਮੈਲੋਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਰਵਾਇਤੀ ‘ਨਮਸਤੇ’ ਨਾਲ ਸਵਾਗਤ

ਮੋਦੀ ਵੱਲੋਂ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ ਬਾਰੀ (ਇਟਲੀ), 14 ਜੂਨ (ਪੰਜਾਬ ਮੇਲ)-  ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਜੀ-7 ਸਿਖਰ ਵਾਰਤਾ ਲਈ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਇਥੇ ‘ਰਵਾਇਤੀ ਨਮਸਤੇ’ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਵਾਰਤਾ ‘ਚ ਸ਼ਾਮਲ ਹੋਣ ਲਈ ਵੀਰਵਾਰ ਦੇਰ ਰਾਤ ਇਟਲੀ ਦੇ ਅਪੁਲੀਆ ਪੁੱਜੇ […]

ਦੇਸ਼ ‘ਚ ਮਈ ਦੌਰਾਨ ਥੋਕ ਮਹਿੰਗਾਈ ਦਰ ਵੱਧ ਕੇ 2.61 ਫ਼ੀਸਦੀ ਤੱਕ ਪੁੱਜੀ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਖੁਰਾਕੀ ਵਸਤਾਂ, ਖਾਸ ਕਰਕੇ ਸਬਜ਼ੀਆਂ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਈ ਵਿਚ ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 2.61 ਫੀਸਦੀ ਹੋ ਗਈ। ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਿਤ ਮਹਿੰਗਾਈ ਦਰ ਅਪ੍ਰੈਲ ‘ਚ 1.26 ਫੀਸਦੀ ਰਹੀ। ਮਈ 2023 ਵਿਚ ਇਹ ਮਨਫ਼ੀ 3.61 ਫੀਸਦੀ ਸੀ।