ਭਾਰਤ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- ਪਾਕਿਸਤਾਨੀ ਡਰੋਨਾਂ ਵੱਲੋਂ ਬੀਤੀ ਰਾਤ ਪੱਛਮੀ ਫਰੰਟ ਦੇ ਨਾਲ-ਨਾਲ 26 ਥਾਵਾਂ ’ਤੇ ਘੁਸਪੈਠ ਮਗਰੋਂ ਭਾਰਤੀ ਹਥਿਆਰਬੰਦ ਬਲਾਂ ਨੇ ਸ਼ਨਿੱਚਰਵਾਰ ਵੱਡੇ ਤੜਕੇ ਪਾਕਿਸਤਾਨ ਵਿੱਚ ਕਰੀਬ ਅੱਧੀ ਦਰਜਨ ਥਾਵਾਂ ’ਤੇ ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ। ਇਨ੍ਹਾਂ ਹਮਲਿਆਂ ਨਾਲ ਪਾਕਿਸਤਾਨ ਦੀ ਹਵਾਈ ਨਿਗਰਾਨੀ ਅਤੇ ਹਮਲਾ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ […]

ਭਾਰਤ-ਪਾਕਿ ਤਣਾਅ; ਪੰਜਾਬ ‘ਚ ਜਾਰੀ ਹੋਈ ਨਵੀਂ ਐਡਵਾਈਜ਼ਰੀ

ਚੰਡੀਗੜ੍ਹ/ਜਲੰਧਰ, 9 ਮਈ (ਪੰਜਾਬ ਮੇਲ)- ਭਾਰਤ-ਪਾਕਿ ਤਣਾਅ ਨੂੰ ਵੇਖਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਦੇ ਚੱਲਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਤੋਂ ਘੱਟ ਘਰਾਂ ਵਿਚੋਂ ਬਾਹਰ ਨਿਕਲਣ। ਛੱਤ ‘ਤੇ ਚੜ੍ਹਨ ਤੋਂ ਗੁਰੇਜ ਕਰਨ। ਜੇਕਰ ਕੋਈ ਸ਼ੱਕੀ […]

ਫਰਜ਼ੀ ਵਿਆਹ ਰਾਹੀਂ ਗਰੀਨ ਕਾਰਡ ਹਾਸਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ

ਨਿਊਯਾਰਕ, 9 ਮਈ (ਰਾਜ ਗੋਗਨਾ/ਪੰਜਾਬ ਮੇਲ)- ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਜਾਅਲੀ ਵਿਆਹ ਕਰਵਾਉਣ ਦਾ ਰਿਵਾਜ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਵੇਲੇ ਇਸਦੀ ਕੀਮਤ 50,000 ਡਾਲਰ ਤੱਕ ਹੈ। ਹਾਲਾਂਕਿ ਅਮਰੀਕਾ ਵਿਚ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇਹ ਸ਼ਾਰਟਕੱਟ ਕਈ ਵਾਰ ਜ਼ੋਖਮ ਭਰਿਆ ਸਾਬਤ ਹੋ ਸਕਦਾ ਹੈ। ਬਹੁਤ ਸਾਰੇ ਭਾਰਤੀ ਗ੍ਰੀਨ ਕਾਰਡ ਪ੍ਰਾਪਤ ਕਰਨ […]

ਮਾਰਕ ਕਾਰਨੀ ਨੇ ਟਰੰਪ ਨੂੰ ਕਿਹਾ; ‘ਕੈਨੇਡਾ ਕਦੇ ਨਹੀਂ ਬਣੇਗਾ ਅਮਰੀਕਾ ਦਾ 51ਵਾਂ ਰਾਜ’

ਕਿਹਾ: ਮੇਰਾ ਦੇਸ਼ ਵਿਕਰੀ ਲਈ ਨਹੀਂ ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਬੀਤੇ ਦਿਨੀਂ ਆਪਣੀ ਵਾਸ਼ਿੰਗਟਨ ਸਥਿਤ ਵ੍ਹਾਈਟ ਹਾਊਸ ਦੀ ਪਹਿਲੀ ਫੇਰੀ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਨੂੰ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਮੇਰਾ ਦੇਸ਼ ਵਿਕਰੀ ਲਈ ਨਹੀਂ ਹੈ। ਉਹ ਟਰੰਪ ਵਿਰੋਧੀ ਮੰਚ ‘ਤੇ ਚੁਣੇ ਜਾਣ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ […]

ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਆਖਿਆ

ਦੱਖਣੀ ਏਸ਼ੀਆ ‘ਚ ਸ਼ਾਂਤੀ ਅਤੇ ਸਥਿਰਤਾ ਲਈ ਵਾਰਤਾ ‘ਤੇ ਦਿੱਤਾ ਜ਼ੋਰ ਵਾਸ਼ਿੰਗਟਨ/ਮਾਸਕੋ/ਲੰਡਨ, 9 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕੀ ਰਾਸ਼ਟਰਪਤੀ ਸਮੇਤ ਆਲਮੀ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਦਾ ਸੱਦਾ ਦਿੰਦਿਆਂ ਆਸ ਜਤਾਈ ਕਿ ਖ਼ਿੱਤੇ ‘ਚ ਹਮਲਾਵਰ ਰਵੱਈਏ ਨੂੰ ਬਹੁਤ ਛੇਤੀ ਠੱਲ੍ਹ ਪਵੇਗੀ। ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ […]

ਕੈਨੇਡਾ-ਅਮਰੀਕਾ ਸਬੰਧਾਂ ‘ਚ ਖਟਾਸ ਤੋਂ ਬਾਅਦ ਦੋਵੇਂ ਆਵਾਜਾਈ ਨੂੰ ਅੱਧਾ ਕੀਤਾ

ਵੈਨਕੂਵਰ, 9 ਮਈ (ਪੰਜਾਬ ਮੇਲ)- ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿਚ ਆਈ ਖਟਾਸ ਨੇ ਜਿੱਥੇ ਮੇਡ ਇਨ ਕੈਨੇਡਾ ਦੀ ਸੋਚ ਨੂੰ ਉਭਾਰਿਆ ਹੈ, ਉੱਥੇ ਹੀ ਦੋਵਾਂ ਦੇਸ਼ਾਂ ਦੇ ਵਾਸੀਆਂ ਦੀ ਭਾਈਚਾਰਕ ਸਾਂਝ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੋਵਾਂ ਦੇਸ਼ਾਂ ਦੇ ਆਰ-ਪਾਰ ਦੇ ਲਾਂਘਿਆਂ ਦੇ ਪਿਛਲੇ ਮਹੀਨਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ […]

ਭਾਰਤ ਤੇ ਪਾਕਿਸਤਾਨ ਜੰਗ ਨੂੰ ਲੈ ਕੇ ਪ੍ਰਵਾਸੀ ਭਾਰਤੀ ਫਿਕਰਮੰਦ

ਵਿਨੀਪੈਗ, 9 ਮਈ (ਪੰਜਾਬ ਮੇਲ)- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋ ਰਹੀ ਜੰਗ ਨੂੰ ਲੈ ਕੇ ਵਿਦੇਸ਼ਾਂ ‘ਚ ਬੈਠੇ ਪ੍ਰਵਾਸੀ ਭਾਰਤੀ ਬਹੁਤ ਫਿਕਰਮੰਦ ਹਨ। ਖਾਸ ਕਰਕੇ ਜੰਗ ਦਾ ਖੌਫ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਚਿਹਰਿਆਂ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਦੋਵਾਂ ਪੰਜਾਬਾਂ ਨੇ 1965 […]

ਇਜ਼ਰਾਈਲ ਵੱਲੋਂ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਖੇਤਰ ਤੁਰੰਤ ਛੱਡਣ ਦੀ ਸਲਾਹ

ਯੇਰੂਸ਼ਲਮ, 9 ਮਈ (ਪੰਜਾਬ ਮੇਲ)- ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਦੇ ਤਣਾਅ ਦੇ ਵਿਚਕਾਰ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਲਈ ਮੌਜੂਦਾ ਯਾਤਰਾ ਸਲਾਹ ਨੂੰ ਅਪਡੇਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਕਸ਼ਮੀਰ ਖੇਤਰ ਤੁਰੰਤ ਛੱਡਣ ਦੀ ਅਪੀਲ ਕੀਤੀ ਗਈ ਹੈ। ਇਹ ਸਲਾਹ (ਸੋਧ ਉਪਰੰਤ) ਬੁੱਧਵਾਰ ਨੂੰ ਭਾਰਤੀ ਫੌਜ ਵੱਲੋਂ ਪਾਕਿਸਤਾਨ ਅਤੇ ਪੀ.ਓ.ਕੇ. ਵਿਚ ਅੱਤਵਾਦੀ ਟਿਕਾਣਿਆਂ ‘ਤੇ […]

ਪੰਜਾਬ ਅਤੇ ਰਾਜਸਥਾਨ ਹਾਈ ਅਲਰਟ ‘ਤੇ : ਪੁਲਿਸ ਪ੍ਰਸ਼ਾਸਨ ਦੀਆਂ ਛੁੱਟੀਆਂ ਰੱਦ

– ਸਿਰਫ਼ ਅਤਿ ਜ਼ਰੂਰੀ ਹਾਲਾਤ ਵਿਚ ਹੀ ਮਿਲ ਸਕਦੀ ਹੈ ਛੁੱਟੀ – ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਬੰਦ; ਚੰਡੀਗੜ੍ਹ, 9 ਮਈ (ਪੰਜਾਬ ਮੇਲ)-ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਪੰਜਾਬ ਅਤੇ ਰਾਜਸਥਾਨ (ਜੋ ਗੁਆਂਢੀ ਦੇਸ਼ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ) ਪੂਰੀ ਤਰ੍ਹਾਂ ਅਲਰਟ ‘ਤੇ ਹਨ। ਭਾਰਤ ਦਾ ਪੰਜਾਬ ਸੂਬਾ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ […]

ਭਾਰਤ ਵੱਲੋਂ ਪਾਕਿਸਤਾਨ ‘ਚੋਂ ਲੰਘਦੇ 25 ਹਵਾਈ ਰੂਟ ਬੰਦ

-ਵਿਦੇਸ਼ੀ ਏਅਰਲਾਈਨਾਂ ਨੂੰ ਹੁਣ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਲੰਮਾ ਪੈਂਡਾ ਤਹਿ ਕਰਨਾ ਹੋਵੇਗਾ ਮੁੰਬਈ/ਨਵੀਂ ਦਿੱਲੀ, 9 ਮਈ (ਪੰਜਾਬ ਮੇਲ)- ਭਾਰਤ ਨੇ ਆਪਣੇ ਹਵਾਈ ਖੇਤਰ ‘ਚੋਂ ਪਾਕਿਸਤਾਨ ਨੂੰ ਜਾਂਦੇ 25 ਹਵਾਈ ਰੂਟ ਬੰਦ ਕਰ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਇਹ ਰੂਟ ਅਜਿਹੇ ਮੌਕੇ ਬੰਦ ਕੀਤੇ ਗਏ ਹਨ, ਜਦੋਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿਚ ਦਹਿਸ਼ਤੀ ਟਿਕਾਣਿਆਂ […]