ਰੋਟਰੀ ਕਲੱਬ ਕਰਮਨ ਕੈਲੀਫੋਰਨੀਆ ਵੱਲੋਂ ਸਾਲਾਨਾ ਕ੍ਰਿਸਮਿਸ ਡਿਨਰ ਅਤੇ ਆਪਣੀ 67ਵੀਂ ਵਰੇਗੰਢ ਮਨਾਈ ਗਈ

ਫਰਿਜ਼ਨੋ, 10 ਦਸੰਬਰ (ਪੰਜਾਬ ਮੇਲ)- ਕਰਮਨ ਦੇ ‘ਰੋਟਰੀ ਕਲੱਬ ਕਰਮਨ’ ਪਿਛਲੇ ਲੰਮੇ ਅਰਸੇ ਤੋਂ ਸਥਾਨਕ ਸੱਭਿਆਚਾਰਕ ਗਤੀਵਿਧੀਆਂ ਅਤੇ ਸਥਾਨਕ ਵਪਾਰਕ ਅਦਾਰਿਆਂ ਲਈ ਸਹਿਯੋਗੀ ਬਣ ਅੱਗੇ ਵੱਧ ਰਿਹਾ। ਇਸ ਸੰਸਥਾ ਦੁਆਰਾ ਕਰਮਨ ਸ਼ਹਿਰ ਵਿਚ ਹਰ ਸਾਲ ਖੇਤੀਬਾੜੀ ਦੀ ਕਟਾਈ ਅਤੇ ਝੜਾਈ ਖਤਮ ਹੋਣ ‘ਤੇ ਸਾਲਾਨਾ ਕਰਮਨ ਹਾਰਵੈਸਟਰ ਫੈਸਟੀਵਲ, ਕ੍ਰਿਸਮਿਸ ਪਰੇਡ ਅਤੇ ਹੋਰ ਬਹੁਤ ਸਾਰੇ ਕਾਰਜ ਕੀਤੇ […]

ਟਰੰਪ ਵੱਲੋਂ ਹਰਮੀਤ ਢਿੱਲੋਂ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ

ਵਾਸ਼ਿੰਗਟਨ, 10 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਭਾਰਤੀ-ਅਮਰੀਕੀ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਟਰੰਪ ਨੇ ਲਿਖਿਆ ਕਿ, ”ਮੈਂ ਹਰਮੀਤ ਕੇ. ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ […]

ਭਾਰਤੀਆਂ ਨੂੰ ਜਾਰੀ ਅਮਰੀਕੀ ਵਿਦਿਆਰਥੀ ਵੀਜ਼ਾ ‘ਚ 38 ਫੀਸਦੀ ਗਿਰਾਵਟ

ਵਾਸ਼ਿੰਗਟਨ, 10 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਸਬੰਧੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਅਮਰੀਕੀ ਸੰਸਥਾਵਾਂ ਵਿਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਕੋਵਿਡ (ਮਹਾਮਾਰੀ) ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ […]

ਨਗਰ ਨਿਗਮ ਚੋਣਾਂ; ਸਾਬਕਾ ਮੇਅਰ ਕਾਂਗਰਸ ਛੱਡ ‘ਆਪ’ ‘ਚ ਹੋਏ ਸ਼ਾਮਲ

ਜਲੰਧਰ, 10 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ, ਜਦੋਂ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਕਾਂਗਰਸ ਛੱਡ ‘ਆਮ ਆਦਮੀ ਪਾਰਟੀ’ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਸ਼ੈਰੀ ਕਲਸੀ ਨੇ ਪਾਰਟੀ ‘ਚ ਸ਼ਾਮਲ ਕਰਵਾਇਆ। ਜ਼ਿਕਰਯੋਗ ਹੈ ਕਿ […]

ਟਰੰਪ ਨੇ ਅਮਰੀਕਾ ਦੇ ਨਾਟੋ ਤੋਂ ਬਾਹਰ ਹੋਣ ਦੀ ਸੰਭਾਵਨਾ ਪ੍ਰਗਟਾਈ!

-ਯੂਕਰੇਨ ‘ਚ ਤੁਰੰਤ ਜੰਗਬੰਦੀ ਦੀ ਕੀਤੀ ਮੰਗ ਵਾਸ਼ਿੰਗਟਨ, 10 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਯੂਕਰੇਨ ਨਾਲ ਤੁਰੰਤ ਜੰਗਬੰਦੀ ‘ਤੇ ਪਹੁੰਚਣ ਲਈ ਕਦਮ ਚੁੱਕਣ ਲਈ ਦਬਾਅ ਪਾਇਆ। ਉਨ੍ਹਾਂ ਨੇ ਇਸਨੂੰ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਬਹੁਤ ਸਮਾਂ ਬਾਕੀ ਹੋਣ ਦੇ […]

ਅਹੁਦਾ ਸੰਭਾਲਣ ਬਾਅਦ ਸਿਆਸੀ ਵਿਰੋਧੀਆਂ ਤੋਂ ਨਹੀਂ ਲਵਾਂਗਾ ਬਦਲਾ : ਟਰੰਪ

ਵਾਸ਼ਿੰਗਟਨ, 10 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲਾ ਨਹੀਂ ਲੈਣਗੇ। ਟਰੰਪ ਨੇ ਐੱਨ.ਬੀ.ਸੀ. ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਕਿਹਾ, ”ਮੈਂ ਅਤੀਤ ਵਿਚ ਵਾਪਸ ਨਹੀਂ ਜਾਣਾ ਚਾਹੁੰਦਾ… ਬਦਲਾ ਸਫਲਤਾ ਦੁਆਰਾ ਲਿਆ ਜਾਵੇਗਾ।” ਟਰੰਪ ਨੇ 2021 […]

ਨਕਲੀ ਕੈਨੇਡੀਅਨ ਪੀ.ਆਰ. ਕਾਰਡ ਸਮੱਗਲਿੰਗ ਦੇ ਦੋਸ਼ ‘ਚ ਅਦਾਲਤ ਨੇ ਸੁਣਾਈ ਸਜ਼ਾ

ਟੋਰਾਂਟੋ, 10 ਦਸੰਬਰ (ਪੰਜਾਬ ਮੇਲ)- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕਿਊਬਿਕ ਸੂਬੇ ਦੇ ਸ਼ਹਿਰ ਲਵਾਲ ਦੀ ਅਦਾਲਤ ਨੇ ਕੈਨੇਡਾ ਦੇ ਨਕਲੀ ਪੀ.ਆਰ. (ਪਰਮਾਮੈਂਟ ਰੈਜੀਡੈਂਟ) ਕਾਰਡ ਤੇ ਨਕਲੀ Driving ਲਾਇਸੈਂਸ ਸਮਗਲਿੰਗ ਕਰਨ ਦੇ ਦੋਸ਼ ਵਿਚ 30 ਸਾਲਾ ਜੋਂਗਹੁਨ ਲੀ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ […]

ਨਗਰ ਨਿਗਮ ਚੋਣਾਂ; ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

ਲੁਧਿਆਣਾ, 10 ਦਸੰਬਰ (ਪੰਜਾਬ ਮੇਲ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਵੱਲੋਂ ਆਪਣੀ ਪਹਿਲੀ List ਜਾਰੀ ਕਰ ਦਿੱਤੀ ਗਈ ਹੈ। ਲਿਸਟ ਜਾਰੀ ਕਰਦੇ ਉਨ੍ਹਾਂ ਕਿਹਾ ਕਿ ਜਲਦ ਹੀ ਅਗਲੀ ਲਿਸਟ ਜਾਰੀ ਕਰਦਿਆਂ ਬਾਕੀ ਟਿਕਟਾਂ ਦਾ ਐਲਾਨ ਵੀ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਮਹੇਸ਼ਇੰਦਰ ਸਿੰਘ […]

ਨਿਗਮ ਚੋਣਾਂ: ਸਿਆਸੀ ਧਿਰਾਂ ਵੱਲੋਂ ਟਿਕਟਾਂ ਦੀ ਵੰਡ ਨੂੰ ਅੰਤਿਮ ਛੋਹਾਂ

ਚੰਡੀਗੜ੍ਹ, 10 ਦਸੰਬਰ (ਪੰਜਾਬ ਮੇਲ)- ਪੰਜਾਬ ‘ਚ ਨਗਰ ਨਿਗਮ ਅਤੇ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਕਾਗ਼ਜ਼ ਦਾਖ਼ਲ ਕਰਨ ਦਾ ਸਮਾਂ ਘੱਟ ਹੋਣ ਕਰਕੇ ਸਿਆਸੀ ਪਾਰਟੀਆਂ ਟਿਕਟਾਂ ਦੀ ਵੰਡ ਨੂੰ ਅੰਤਿਮ ਛੋਹਾਂ ਦੇਣ ਲੱਗੀਆਂ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਕਿਸੇ ਉਮੀਦਵਾਰ ਵੱਲੋਂ ਕਾਗ਼ਜ਼ ਦਾਖ਼ਲ ਨਹੀਂ ਕੀਤੇ ਗਏ। 12 ਦਸੰਬਰ ਕਾਗ਼ਜ਼ ਦਾਖ਼ਲ ਕਰਨ ਦਾ […]

ਸ਼੍ਰੋਮਣੀ ਕਮੇਟੀ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ‘ਚੋਂ ਛੇਕਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ

ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ‘ਚ ਸ੍ਰੀ ਦਰਬਾਰ ਸਾਹਿਬ ‘ਤੇ ਗੋਲੀ ਮਾਰਨ ਦੀ ਘਟਨਾ ਸਬੰਧੀ ਨਿੰਦਾ ਮਤਾ ਪਾਸ; ਪੜਤਾਲ ਲਈ ਬਣਾਈ ਕਮੇਟੀ ਅੰਮ੍ਰਿਤਸਰ, 9 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ […]