ਕੈਲੀਫੋਰਨੀਆ ਦੇ ਨਗਰ ਕੀਰਤਨ ‘ਚ ਭਾਰਤੀ ਗੈਂਗ ਵੱਲੋਂ ਗੋਲੀਬਾਰੀ ਦੀ ਯੋਜਨਾ ਬਣਾਉਣ ਬਾਰੇ ਚੇਤਾਵਨੀ  

ਯੂਬਾ ਸਿਟੀ, 1 ਨਵੰਬਰ  (ਪੰਜਾਬ ਮੇਲ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕੈਲਫੋਰਨੀਆ ਵਿਖੇ ਯੂਬਾ ਸਿਟੀ ਵਿਚ ਵੀ 1 ਨਵੰਬਰ ਤੋਂ 3 ਨਵੰਬਰ ਤੱਕ ਸਭ ਤੋਂ ਵੱਡੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਣਾ ਹੈ। […]

ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਤਰਕਸ਼ੀਲ ਮੇਲਾ

ਦੋਹਾਂ ਥਾਵਾਂ ‘ਤੇ ਨਾਟਕਾਂ ਦੀ ਬਾ-ਕਮਾਲ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬਹੱਦ ਪ੍ਰਭਾਵਿਤ ਕੀਤਾ ਸਰੀ, 1 ਨਵੰਬਰ  (ਹਰਦਮ ਮਾਨ/ ਪੰਜਾਬ ਮੇਲ) – ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ 19ਵਾਂ ਤਰਕਸ਼ੀਲ ਮੇਲਾ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਗਿਆ। ਸਰੀ ਦੇ ਬੈਂਲ ਪ੍ਰਫਾਰਮਿੰਗ ਸੈਂਟਰ ਅਤੇ ਐਬਸਫੋਰਡ ਦੇ ਮੈਸਕੂਈ ਸੈਨਟੇਨੀਅਲ ਆਡੀਟੋਰੀਅਮ ਵਿਚ ਕਰਵਾਏ ਇਸ ਮੇਲੇ ਵਿੱਚ ਦੋਵਾਂ ਥਾਵਾਂ ‘ਤੇ ਪ੍ਰੋਗਰੈਸਵ ਕਲਾ ਮੰਚ […]

ਕੈਲੀਫੋਰਨੀਆ ਦੇ  ਸਾਬਕਾ ਗਵਰਨਰ ਅਰਨੋਲਡ ਸ਼ਵਾਰਜ਼ਨੇਗਰ ਨੇ ਕਮਲਾ ਹੈਰਿਸ ਅਤੇ ਟਿਮ ਵਾਲਜ਼ ਦਾ ਸਮਰਥਨ ਕੀਤਾ

ਕੈਲੀਫੋਰਨੀਆ, 31 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸਾਬਕਾ ਰਿਪਬਲਿਕਨ ਗਵਰਨਰ ਅਰਨੋਲਡ ਸ਼ਵਾਰਜ਼ਨੇਗਰ ਨੇ ਕਮਲਾ ਦਾ ਸਮਰਥਨ ਕੀਤਾ ਹੈ। ਸੋਸ਼ਲ ਪਲੇਟਫਾਰਮ ਐਕਸ ‘ਤੇ ਇੱਕ ਲੰਬੀ ਪੋਸਟ ਵਿੱਚ, ਕੈਲੀਫੋਰਨੀਆ ਦੇ ਸਾਬਕਾ ਰਿਪਬਲਿਕਨ ਗਵਰਨਰ ਸ਼ਵਾਰਜ਼ਨੇਗਰ ਨੇ ਕਿਹਾ ਕਿ ਉਹ ਰਾਜਨੀਤੀ ਨੂੰ ਪਹਿਲਾਂ ਨਾਲੋਂ ਜ਼ਿਆਦਾ “ਨਫ਼ਰਤ” ਕਰਦਾ ਹੈ, ਕਿਸੇ ਵੀ ਸਿਆਸੀ ਪਾਰਟੀ ਤੋਂ ਖੁਸ਼ ਨਹੀਂ ਹੈ ਅਤੇ “ਟਿਊਨ ਆਊਟ” […]

ਬੰਬ ਧਮਾਕੇ ਦੀਆਂ ਧਮਕੀਆਂ ’ਤੇ ਕਾਰਵਾਈ ਲਈ ਏਜੰਸੀਆਂ ਨੂੰ ਹਦਾਇਤਾਂ ਜਾਰੀ

ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ)- ਪਿਛਲੇ ਦੋ ਹਫਤਿਆਂ ’ਚ 510 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਬੰਬ ਹੋਣ ਦੀਆਂ ਖ਼ਬਰਾਂ ਆਈਆਂ ਹਨ, ਜੋ ਬਾਅਦ ’ਚ ਝੂਠੀਆਂ ਸਾਬਤ ਹੋਈਆਂ। ਇਨ੍ਹਾਂ ’ਚੋਂ ਜ਼ਿਆਦਾਤਰ ਸੂਚਨਾਵਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਗੁੰਮਨਾਮ ਹੈਂਡਲ ਜ਼ਰੀਏ ਦਿਤੀਆਂ ਗਈਆਂ ਸਨ। ਇਸ ਨਾਲ ਏਅਰਲਾਈਨ ਲਈ ਸੰਚਾਲਨ ਅਤੇ ਵਿੱਤੀ ਸਮੱਸਿਆਵਾਂ ਪੈਦਾ ਹੋ […]

ਜਹਾਜ਼ਾਂ ਦੀ ਘਾਟ ਕਾਰਨ ਏਅਰ ਇੰਡੀਆ  ਅਮਰੀਕਾ ਲਈ 60 ਉਡਾਣਾਂ ਰੱਦ 

ਮੁੰਬਈ, 31 ਅਕਤੂਬਰ (ਪੰਜਾਬ ਮੇਲ)- ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੂੰ ਰੱਖ-ਰਖਾਅ ਦੇ ਮੁੱਦਿਆਂ ਕਾਰਨ ਜਹਾਜ਼ਾਂ ਦੀ ਘਾਟ ਕਾਰਨ ਇਸ ਸਾਲ ਨਵੰਬਰ ਤੋਂ ਦਸੰਬਰ ਦਰਮਿਆਨ ਭਾਰਤ-ਅਮਰੀਕਾ ਮਾਰਗਾਂ ‘ਤੇ ਲਗਭਗ 60 ਉਡਾਣਾਂ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸੂਤਰਾਂ ਨੇ ਦੱਸਿਆ ਕਿ ਸਿਖਰ ਯਾਤਰਾ ਦੇ ਸਮੇਂ ਦੌਰਾਨ ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ […]

’84 ਕਤਲੇਆਮ: 40 ਸਾਲਾਂ ਬਾਅਦ ਵੀ ਪੀੜਤਾਂ ਨੂੰ ਨਾ ਮਿਲਿਆ ਇਨਸਾਫ਼

ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ)- ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ 1984 ’ਚ ਵੱਡੇ ਪੱਧਰ ’ਤੇ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ 40 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ਹੈ। ਉਂਜ ਕੁਝ ਕੇਸਾਂ ’ਚ ਗੱਲ ਅੱਗੇ ਵਧੀ ਹੈ ਪਰ ਫਿਰ ਵੀ ਇਨਸਾਫ਼ ਲਈ ਲੰਮੀ ਲੜਾਈ ਲੜਨੀ ਪੈ ਰਹੀ ਹੈ। ਨਾਨਾਵਤੀ ਕਮਿਸ਼ਨ […]

ਜ਼ਿਮਨੀ ਚੋਣਾਂ: ਪੰਜਾਬ ਦੀਆਂ ਚਾਰ ਸੀਟਾਂ ’ਤੇ 45 ਉਮੀਦਵਾਰ ਮੈਦਾਨ ’ਚ

ਚੰਡੀਗੜ੍ਹ, 31 ਅਕਤੂਬਰ (ਪੰਜਾਬ ਮੇਲ)-  ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ 13 ਨਵੰਬਰ ਨੂੰ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਕੁੱਲ 45 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਤਿੰਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਗਿੱਦੜਬਾਹਾ ਤੋਂ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਬਰਾੜ, ਬਰਨਾਲਾ ਤੋਂ ਗੁਰਪ੍ਰੀਤ ਸਿੰਘ […]

ਰਿਸ਼ੀ ਸੁਨਕ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਬ੍ਰਿਟਿਸ਼, 31 ਅਕਤੂਬਰ (ਪੰਜਾਬ ਮੇਲ)- ਰਿਸ਼ੀ ਸੁਨਕ ਨੇ ਬ੍ਰਿਟਿਸ਼ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੀਵਾਲੀ ਦੇ ਤਿਉਹਾਰ ਦੀਆਂ ਕੁਝ ਯਾਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋ ਸਾਲ ਪਹਿਲਾਂ ਰੌਸ਼ਨੀਆਂ ਦੇ ਤਿਉਹਾਰ ਮੌਕੇ ਉਨ੍ਹਾਂ ਨੂੰ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਗਏ ਸਨ। […]

ਪੰਜਾਬ ‘ਚ ਵੱਡਾ ਐਨਕਾਊਂਟਰ, ਖਤਰਨਾਕ ਮੁਲਜ਼ਮ ਐਨਕਾਊਂਟਰ ਵਿੱਚ ਮਾਰੇ ਗਏ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਖਤਰਨਾਕ ਗੈਂਗਸਟਰ ਲੰਡਾ ਹਰੀਕੇ ਦੇ ਸ਼ੂਟਰ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਹੈ। ਡੀ.ਆਈ.ਜੀ. ਹਾਲ ਹੀ ਵਿੱਚ ਬਾਰਡਰ ਰੇਂਜ ਵਿੱਚ ਬਿਆਸ ਨੇੜੇ ਸਠਿਆਲਾ ਮੰਡੀ ਵਿੱਚ ਇੱਕ ਏਜੰਟ ਅਤੇ ਸਾਬਕਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਇਸ ਕਤਲੇਆਮ ਵਿੱਚ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ […]

ਅਮਰੀਕਾ ਦੇ ਪ੍ਰਮੁੱਖ ਅਖਬਾਰਾਂ ਨੇ ਚੋਣ ਪ੍ਰਚਾਰ ਦਾ ਕੀਤਾ “ਬਾਈਕਾਟ”

ਸਾਨ ਫਰਾਂਸਿਸਕੋ, 31 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਅਹਿਮ ਮੋੜ ‘ਤੇ ਹਨ ਅਤੇ ਇਸ ਦੌਰਾਨ ਅਮਰੀਕਾ ਦੇ ਦੋ ਵੱਡੇ ਅਖਬਾਰਾਂ ‘ਦਿ ਵਾਸ਼ਿੰਗਟਨ ਪੋਸਟ’ ਅਤੇ ‘ਦਿ ਲਾਸ ਏਂਜਲਸ ਟਾਈਮਜ਼’ ਨੇ ਵੀ ਆਉਣ ਵਾਲੇ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੂੰ ਬਹੁਤ ਸਾਰੇ ਮਾਹਰ ਲੋਕਤੰਤਰ ਲਈ ਮੰਦਭਾਗਾ ਮੰਨਦੇ ਹਨ। […]