ਅਮਰੀਕੀ ਪਾਸਪੋਰਟ ਦਰਜਾਬੰਦੀ ‘ਚ 10ਵੇਂ ਸਥਾਨ ‘ਤੇ ਖਿਸਕਿਆ

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਅਮਰੀਕੀ ਪਾਸਪੋਰਟ, ਜੋ ਕਦੇ ਦੁਨੀਆਂ ‘ਚ ਸਭ ਤੋਂ ਸ਼ਕਤੀਸ਼ਾਲੀ ਦਰਜਾ ਪ੍ਰਾਪਤ ਸੀ, ਹੁਣ ਪਾਸਪੋਰਟ ਦਰਜਾਬੰਦੀ ‘ਚ 10ਵੇਂ ਸਥਾਨ ‘ਤੇ ਖਿਸਕ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਨੀਵਾਂ ਸਥਾਨ ਹੈ। ਇਕ ਤਾਜ਼ਾ ਸਰਵੇਖਣ ਨੇ ਅਮਰੀਕਾ ਨੂੰ ਵਿਸ਼ਵ ਪਾਸਪੋਰਟ ਰੈਂਕਿੰਗ ‘ਚ ਆਈਸਲੈਂਡ ਅਤੇ ਲਿਥੁਆਨੀਆ ਨਾਲ 10ਵੇਂ ਸਥਾਨ ‘ਤੇ ਲਿਆ ਖੜ੍ਹਾ […]

ਅਮਰੀਕਾ ਵੱਲੋਂ ਇਰਾਨੀ ਪੈਟਰੋਲੀਅਮ ਉਤਪਾਦਾਂ ਦੇ ਵਪਾਰ ਲਈ 6 ਭਾਰਤੀ ਕੰਪਨੀਆਂ ‘ਤੇ ਪਾਬੰਦੀਆਂ

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਇਰਾਨ-ਮੂਲ ਦੇ ਪੈਟਰੋ-ਕੈਮੀਕਲ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਅਤੇ ਖਰੀਦਦਾਰੀ ਲਈ 6 ਭਾਰਤੀ ਕੰਪਨੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਰਾਨੀ ਪੈਟਰੋਲੀਅਮ, ਪੈਟਰੋਲੀਅਮ ਉਤਪਾਦਾਂ ਜਾਂ ਪੈਟਰੋ-ਕੈਮੀਕਲ ਵਪਾਰ ‘ਚ ਲੱਗੀਆਂ 20 ਆਲਮੀ ਸੰਸਥਾਵਾਂ ‘ਤੇ ਪਾਬੰਦੀਆਂ ਲਗਾਉਣ ਮੌਕੇ ਵਿਦੇਸ਼ ਵਿਭਾਗ ਨੇ ਕਿਹਾ, ”ਇਰਾਨੀ ਸ਼ਾਸਨ ਮੱਧ ਪੂਰਬ ਵਿਚ ਸੰਘਰਸ਼ ਨੂੰ ਹਵਾ ਦੇਣਾ […]

ਭਾਰਤ ਨੂੰ ਰੂਸੀ ਫ਼ੌਜੀ ਉਪਕਰਨਾਂ ਦੀ ਖ਼ਰੀਦ ਤੋਂ ਨਹੀਂ ਰੋਕਿਆ ਜਾ ਸਕਦੈ

ਮੁੱਖ ਤੌਰ ‘ਤੇ ਰੂਸ ਤੋਂ ਮੰਗਵਾਈ ਜਾਂਦੀ ਹੈ ਜੰਗੀ ਮਸ਼ੀਨਰੀ ਨਵੀਂ ਦਿੱਲੀ, 31 ਜੁਲਾਈ (ਪੰਜਾਬ ਮੇਲ)- ਅਮਰੀਕਾ ਵੱਲੋਂ ਲਾਏ ਗਏ ਜੁਰਮਾਨਿਆਂ ਦਾ ਸਾਹਮਣਾ ਕਰਨ ਦੇ ਖ਼ਤਰੇ ਦੇ ਬਾਵਜੂਦ ਭਾਰਤ ਲਈ ਰੂਸੀ ਮੂਲ ਦੇ ਫ਼ੌਜੀ ਉਪਕਰਨਾਂ ਤੋਂ ਆਪਣੇ-ਆਪ ਨੂੰ ਵੱਖ ਕਰਨਾ ਲਗਭਗ ਅਸੰਭਵ ਹੋਵੇਗਾ। ਨਵੀਂ ਦਿੱਲੀ ਦੀ ਜੰਗੀ ਮਸ਼ੀਨਰੀ ਮੁੱਖ ਤੌਰ ‘ਤੇ ਰੂਸ ਤੋਂ ਮੰਗਵਾਈ ਜਾਂਦੀ […]

ਸਾਬਕਾ ਭਾਜਪਾ ਐੱਮ.ਪੀ. ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ ਤੇ 6 ਹੋਰ ਬਰੀ

ਮਹਿਜ਼ ਸ਼ੱਕ ਨੂੰ ਸਜ਼ਾ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ : ਵਿਸ਼ੇਸ਼ ਐੱਨ.ਆਈ.ਏ. ਕੋਰਟ ਨਵੀਂ ਦਿੱਲੀ, 31 ਜੁਲਾਈ (ਪੰਜਾਬ ਮੇਲ)- ਵਿਸ਼ੇਸ਼ ਐੱਨ.ਆਈ.ਏ. ਕੋਰਟ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਤੇ ਸਾਬਕਾ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਸਣੇ 7 ਮੁਲਜ਼ਮਾਂ ਨੂੰ 2008 ਮਾਲੇਗਾਓਂ ਧਮਾਕਾ ਕੇਸ ‘ਚ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ […]

ਬੁੱਕਰ ਪੁਰਸਕਾਰ ਜੇਤੂ ਭਾਰਤੀ ਲੇਖਿਕਾ ਕਿਰਨ ਦੇਸਾਈ ਮੁੜ ਪੁਰਸਕਾਰ ਦੀ ਦੌੜ ‘ਚ ਸ਼ਾਮਲ

ਲੰਡਨ, 31 ਜੁਲਾਈ (ਪੰਜਾਬ ਮੇਲ)- ਬੁੱਕਰ ਪੁਰਸਕਾਰ ਜੇਤੂ ਭਾਰਤੀ ਲੇਖਿਕਾ ਕਿਰਨ ਦੇਸਾਈ ਨੂੰ ਇਕ ਵਾਰ ਫਿਰ ਆਪਣੇ ਨਵੇਂ ਨਾਵਲ ‘ਦਿ ਲੋਨਲੀਨੈੱਸ ਆਫ਼ ਸੰਨੀ ਐਂਡ ਸੋਨੀਆ’ ਰਾਹੀਂ ਇਸ ਵੱਕਾਰੀ ਪੁਰਸਕਾਰ ਦੀ ਦੌੜ ‘ਚ ਸ਼ਾਮਲ ਹੋ ਗਈ ਹੈ। ‘ਦਿ ਇਨਹੈਰੀਟੈਂਸ ਆਫ਼ ਲੌਸ’ ਲਈ 2006 ‘ਚ ਬੁੱਕਰ ਪੁਰਸਕਾਰ ਜਿੱਤਣ ਵਾਲੀ ਦੇਸਾਈ ਨੇ ਲਗਭਗ 2 ਦਹਾਕਿਆਂ ਦੇ ਅੰਤਰਾਲ ਤੋਂ […]

ਪੰਜਾਬ ਦੇ ਕਿਸਾਨਾਂ ਸਿਰ ਲਗਾਤਾਰ ਵਧ ਰਹੀ ਕਰਜ਼ਿਆਂ ਦੀ ਪੰਡ!

ਬਠਿੰਡਾ, 31 ਜੁਲਾਈ (ਪੰਜਾਬ ਮੇਲ)- ਦੇਸ਼ ਲਈ 51 ਫੀਸਦੀ ਅਨਾਜ ਪੈਦਾ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਸਿਰ ਲਗਾਤਾਰ ਵਧ ਰਹੀ ਕਰਜ਼ਿਆਂ ਦੀ ਪੰਡ ਦਿਨ-ਬ-ਦਿਨ ਭਾਰੀ ਹੁੰਦੀ ਜਾ ਰਹੀ ਹੈ। ਦੇਸ਼ ਦੀ ਸੰਸਦ ਵਿਚ ਵਿੱਤ ਮੰਤਰਾਲੇ ਵੱਲੋਂ ਪੇਸ਼ ਕੀਤੀ ਗਈ ਤਾਜ਼ਾ ਰਿਪੋਰਟ ਵਿਚ ਸਾਹਮਣੇ ਆਇਆ ਕਿ ਪੰਜਾਬ ਦੇ 37 ਲੱਖ 26 ਹਜ਼ਾਰ ਕਿਸਾਨਾਂ ਸਿਰ 1 ਲੱਖ […]

ਮੁੱਖ ਮੰਤਰੀ ਵੱਲੋਂ ਬੈਲ ਗੱਡੀ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਦਾ ਐਲਾਨ

ਦਹਾਕੇ ਤੋਂ ਬੰਦ ਪਈਆਂ ਖੇਡਾਂ ਲਈ ਹੁਣ ਰਾਸ਼ਟਰਪਤੀ ਤੋਂ ਮਨਜ਼ੂਰੀ ਦੀ ਉਡੀਕ ਮੰਡੀ ਅਹਿਮਦਗੜ੍ਹ, 31 ਜੁਲਾਈ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਿੰਘ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਰਸਮੀ ਐਲਾਨ ਕੀਤਾ ਹੈ। ਪੇਂਡੂ ਖੇਡਾਂ ਦੀ ਪਛਾਣ ਸਮਝੀਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਦਹਾਕੇ […]

ਚੀਨ ‘ਚ ਹੜ੍ਹਾਂ ਕਾਰਨ ਮਚੀ ਤਬਾਹੀ ਦੌਰਾਨ 30 ਵਿਅਕਤੀਆਂ ਦੀ ਮੌਤ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਕਾਰਵਾਈ ਜਾਰੀ ਬੀਜਿੰਗ, 31 ਜੁਲਾਈ (ਪੰਜਾਬ ਮੇਲ)- ਚੀਨ ਵਿਚ ਹੜ੍ਹਾਂ ਦੇ ਕਾਰਨ ਹੁਣ ਤੱਕ 30 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੌਤਾਂ ਬੀਜਿੰਗ ਦੇ ਉੱਤਰੀ ਪਹਾੜੀ ਜ਼ਿਲ੍ਹੇ ਵਿਚ ਹੋਈਆਂ ਹਨ, ਜਿਨ੍ਹਾਂ ਵਿਚੋਂ 28 ਮਿਯੂੰ ਅਤੇ 2 ਯਾਨਕਿੰਗ ਦੇ ਸ਼ਹਿਰ ਲੋਕ ਸ਼ਾਮਲ […]

ਕੈਨੇਡਾ ‘ਚ ਪਹਿਲੀ ਵਾਰ ਉਪ-ਚੋਣ ਲਈ 214 ਉਮੀਦਵਾਰ ਚੋਣ ਮੈਦਾਨ ‘ਚ!

-ਇੰਨੀ ਵੱਡੀ ਗਿਣਤੀ ਉਮੀਦਵਾਰਾਂ ਕਾਰਨ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੇ ਐਲਾਨ ‘ਚ ਲੱਗ ਸਕਦੈ ਸਮਾਂ : ਕੈਨੇਡਾ ਚੋਣ ਕਮਿਸ਼ਨ ਕੈਲਗਰੀ, 30 ਜੁਲਾਈ (ਪੰਜਾਬ ਮੇਲ)- ਇਸ ਵਾਰ ਕੈਨੇਡਾ ਵਿਚ ਬੈਟਲ ਰਿਵਰ-ਕਰੋਫੁੱਟ ਉਪ-ਚੋਣ ਵਿਚ ਇਤਿਹਾਸ ਰਚਿਆ ਗਿਆ ਹੈ। ਇੱਕ ਸੀਟ ਲਈ ਕੁੱਲ 214 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 204 ਆਜ਼ਾਦ ਹਨ ਅਤੇ 10 ਰਜਿਸਟਰਡ ਰਾਜਨੀਤਿਕ […]

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਗੈਰ-ਪ੍ਰਵਾਸੀ ਵੀਜ਼ਾ ਲਈ ਇੰਟਰਵਿਊ ਛੋਟ ਨਿਯਮਾਂ ‘ਚ ਸਖ਼ਤੀ

-2 ਸਤੰਬਰ 2025 ਤੋਂ ਅਮਰੀਕੀ ਵੀਜ਼ਾ ਨਿਯਮਾਂ ‘ਚ ਹੋਵੇਗਾ ਵੱਡਾ ਬਦਲਾਅ ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਨੇ 2 ਸਤੰਬਰ, 2025 ਤੋਂ ਗੈਰ-ਪ੍ਰਵਾਸੀ ਵੀਜ਼ਾ ਲਈ ਇੰਟਰਵਿਊ ਛੋਟ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਹੁਣ ਜ਼ਿਆਦਾਤਰ ਲੋਕਾਂ ਨੂੰ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਜਾਣਾ ਪਵੇਗਾ ਅਤੇ ਨਿੱਜੀ ਤੌਰ ‘ਤੇ ਇੰਟਰਵਿਊ ਦੇਣੀ ਪਵੇਗੀ। ਇਹ ਬਦਲਾਅ ਬੱਚਿਆਂ […]