ਭਾਈ ਕਾਉਂਕੇ ਮਾਮਲੇ ਸਬੰਧੀ ਬਣੀ ਤਾਲਮੇਲ ਇਨਸਾਫ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ

ਜਲੰਧਰ, 21 ਫਰਵਰੀ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮਾਮਲੇ ਦਾ ਇਨਸਾਫ਼ ਲੈਣ ਲਈ ਪੰਥਕ ਧਿਰਾਂ ਦੀ ਬਣੀ ਤਾਲਮੇਲ ਇਨਸਾਫ਼ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਇਥੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ […]

ਵਰਜੀਨੀਆ ‘ਚ ਧਮਾਕੇ ਉਪੰਰਤ ਇਕ ਘਰ ਨੂੰ ਲੱਗੀ ਅੱਗ

-ਅੱਗ ਬੁਝਾਊ ਕਾਮੇ ਦੀ ਮੌਤ ਤੇ 13 ਹੋਰ ਜ਼ਖਮੀ ਸੈਕਰਾਮੈਂਟੋ, 20 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਜੀਨੀਆ ਰਾਜ ‘ਚ ਸਟਰਲਿੰਗ ਵਿਖੇ ਸ਼ਾਮ ਵੇਲੇ ਇਕ ਘਰ ਨੂੰ ਲੱਗੀ ਭਿਆਨਕ ਅੱਗ ਵਿਚ ਸੜ ਕੇ ਅੱਗ ਬੁਝਾਊ ਅਮਲੇ ਦੇ ਇਕ ਮੈਂਬਰ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 13 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ 2 ਆਮ […]

F.B.I. ਦੇ ਸਾਬਕਾ ਚੋਟੀ ਦੇ ਅਧਿਕਾਰੀ ਨੂੰ ਵਿਦੇਸ਼ੋਂ ਮਿਲੇ ਸਵਾ ਦੋ ਲੱਖ ਡਾਲਰ ਦੇ ਮਾਮਲੇ ‘ਚ ਹੋਈ 28 ਮਹੀਨੇ ਦੀ ਜੇਲ੍ਹ

ਸੈਕਰਾਮੈਂਟੋ, 20 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐੱਫ.ਬੀ.ਆਈ. ਕਾਊਂਟਰਇੰਟੈਲੀਜੈਂਸ ਦੇ ਇਕ ਸਾਬਕਾ ਚੋਟੀ ਦੇ ਅਧਿਕਾਰੀ ਨੂੰ ਅਲਬਾਨੀਆ ਦੇ ਇਕ ਕਾਰੋਬਾਰੀ ਤੋਂ ਮਿਲੇ 2,25,000 ਡਾਲਰ ਲੁਕਾ ਕੇ ਰੱਖਣ ਦੇ ਮਾਮਲੇ ਵਿਚ ਇਕ ਅਦਾਲਤ ਨੇ 28 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕਾਊਂਟਰ ਇੰਟੈਲੀਜੈਂਸ ਐਂਡ ਨੈਸ਼ਨਲ ਸਕਿਓਰਿਟੀ ਆਪਰੇਸ਼ਨਜ਼ ਦੇ ਸਾਬਕਾ ਇੰਚਾਰਜ ਚਾਰਲਸ ਮੈਕੋਗੋਨੀਗਲ ਨੇ ਐੱਫ.ਬੀ.ਆਈ. ਤੋਂ ਅਲਬਾਨੀਅਨ […]

ਭਾਰਤੀ-ਅਮਰੀਕੀ ਨੌਜਵਾਨ ਅਸ਼ਵਿਨ ਰਾਮਾਸਵਾਮੀ ਜਾਰਜੀਆ ਸੂਬੇ ਤੋ ਲੜ ਰਿਹਾ ਸਟੇਟ ਸੈਨੇਟ ਦੀ ਚੋਣ

ਨਿਊਯਾਰਕ, 20 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਇਕ ਭਾਰਤੀ-ਅਮਰੀਕੀ ਨੌਜਵਾਨ ਅਸ਼ਵਿਨ ਰਾਮਾਸਵਾਮੀ ਜਾਰਜੀਆ ਰਾਜ ਤੋਂ ਵਿਧਾਇਕ ਦੀ ਚੋਣ ਲੜ ਰਿਹਾ ਹੈ। ਅਮਰੀਕਾ ਵਿਚ ਜਾਰਜੀਆ ਦੀ ਸੈਨੇਟ ਸੀਟ ਲਈ ਚੋਣ ਲੜਨ ਵਾਲੇ ਪਹਿਲੇ ਭਾਰਤੀ-ਅਮਰੀਕੀ ਅਸ਼ਵਿਨ ਰਾਮਾਸਵਾਮੀ ਹਨ। 34 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਪਰਵਾਸ ਕਰਕੇ ਉਸ ਦੇ ਮਾਤਾ-ਪਿਤਾ ਅਮਰੀਕਾ ਦੇ ਜਾਰਜੀਆ ਸੂਬੇ ‘ਚ ਆ ਵਸੇ ਸਨ। ਅਸ਼ਵਿਨ […]

ਟੋਰਾਂਟੋ ਵਿਚ ਬਾਬਾ ਨਿਧਾਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ

ਟੋਰਾਂਟੋ, 20 ਫਰਵਰੀ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਟੋਰਾਂਟੋ ਦੇ ਨਾਲ ਲੱਗਦੇ ਸ਼ਹਿਰ ਮਿਸੀਸਾਗਾ ਵਿਚ ਬੀਤੇ ਐਤਵਾਰ ਨੂੰ ਗੁਰਦੁਆਰਾ ਓਨਟਾਰੀਓ ਖਾਲਸਾ ਦੀਵਾਨ ਡਿਕਸੀ ਰੋਡ ਵਿਖੇ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਪ੍ਰਬੰਧ ਪਿੰਡ ਨਡਾਲੋ ਅਤੇ ਆਸ-ਪਾਸ ਦੀ ਸੰਗਤ ਵੱਲੋਂ ਕੀਤਾ ਗਿਆ ਸੀ। ਬਾਬਾ ਨਿਧਾਨ ਸਿੰਘ […]

ਸੱਤਾ ‘ਚ ਆਉਣ ‘ਤੇ ਭਾਰਤ, ਆਸਟ੍ਰੇਲੀਆ, ਜਾਪਾਨ ਨਾਲ ਮਜ਼ਬੂਤ ਕਰਾਂਗੀ ਰਿਸ਼ਤੇ: ਨਿੱਕੀ ਹੈਲੀ

ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)- ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਪਾਰਟੀ ਵਲੋਂ ਨਾਮਜ਼ਦਗੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਭਾਰਤੀ-ਅਮਰੀਕੀ ਨਿੱਕੀ ਹੈਲੀ ਨੇ ਕਿਹਾ ਕਿ ਜੇਕਰ ਉਹ ਸੱਤਾ ਵਿਚ ਆਉਂਦੀ ਹੈ, ਤਾਂ ਉਨ੍ਹਾਂ ਦਾ ਪ੍ਰਸ਼ਾਸਨ ਨਾ ਸਿਰਫ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨਾਲ ਕੰਮ ਕਰੇਗਾ, ਸਗੋਂ ਭਾਰਤ ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ ਅਤੇ ਫਿਲੀਪੀਨਜ਼ ਸਮੇਤ ਕਈ […]

ਧੋਖਾਧੜੀ ਮਾਮਲੇ ‘ਚ ਟਰੰਪ ਖ਼ਿਲਾਫ਼ ਕਾਰਵਾਈ; 35.5 ਕਰੋੜ ਡਾਲਰ ਦਾ ਲੱਗਾ ਜੁਰਮਾਨਾ

ਨਿਊਯਾਰਕ, 20 ਫਰਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕਾਰੋਬਾਰੀ ਸੰਗਠਨਾਂ ‘ਤੇ ਧੋਖਾਧੜੀ ਦੇ ਮਾਮਲੇ ‘ਚ 35.5 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਨਿਊਯਾਰਕ ਰਾਜ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਵੱਲੋਂ ਦਰਜ ਕਰਾਏ ਗਏ ਕਾਰੋਬਾਰੀ ਧੋਖਾਧੜੀ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਨਿਊਯਾਰਕ ਦੀ ਅਦਾਲਤ ਨੇ ਲਗਾਇਆ। ਅਦਾਲਤ ਨੇ […]

ਪੁਤਿਨ ਦਾ ਪੱਖ ਲੈਣ ‘ਤੇ ਨਿੱਕੀ ਹੈਲੀ ਨੇ ਟਰੰਪ ਦੀ ਕੀਤੀ ਆਲੋਚਨਾ

ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਤੋਂ ਉਮੀਦਵਾਰੀ ਦੀ ਮੰਗ ਕਰ ਰਹੀ ਨਿੱਕੀ ਹੇਲੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪੱਖ ਲੈਣ ‘ਤੇ ਆਪਣੇ ਮੁੱਖ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ। ਹੇਲੀ ਨੇ ਕਿਹਾ ਕਿ ਪੁਤਿਨ ਅਜਿਹਾ ਵਿਅਕਤੀ ਨਹੀਂ ਹੈ, ਜਿਸ ਨਾਲ ਅਮਰੀਕਾ ਦੋਸਤੀ ਕਰ ਸਕੇ। […]

ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਵੱਲੋਂ 5 ਸਾਲਾਂ ਲਈ ਫ਼ਸਲੀ ਖਰੀਦ ਅਤੇ ਫਸਲੀ ਵਿਭਿੰਨਤਾ ਸਬੰਧੀ ਰੱਖੇ ਪ੍ਰਸਤਾਵਾਂ ਨੂੰ ਸਿਰੇ ਤੋਂ ਕੀਤਾ ਰੱਦ

-ਕਿਸਾਨਾਂ ਦੀਆਂ ਮੁੱਖ ਮੰਗਾਂ ਤੋਂ ਧਿਆਨ ਹਟਾਉਣ ਅਤੇ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਮੰਤਵ ਨਾਲ ਲਿਆਂਦੇ ਪ੍ਰਸਤਾਵ: ਕਿਸਾਨ ਮੋਰਚਾ – ਸੀ2+50‚ ਨਾਲ ਗਾਰੰਟੀਸ਼ੁਦਾ ਖਰੀਦ ਤੋਂ ਇਲਾਵਾ, ਕਿਸਾਨਾਂ ਨੂੰ ਹੋਰ ਕੁਝ ਵੀ ਮਨਜ਼ੂਰ ਨਹੀਂ: ਐੱਸ.ਕੇ.ਐੱੱਮ. – ਦੇਸ਼ ਭਰ ਵਿਚ ਭਾਜਪਾ ਅਤੇ ਐੱਨ.ਡੀ.ਏ. ਸੰਸਦ ਮੈਂਬਰਾਂ ਦੇ ਸੰਸਦੀ ਹਲਕਿਆਂ ਵਿਚ ਪ੍ਰਦਰਸ਼ਨ/ਜਨ ਸਭਾਵਾਂ/ਮਸ਼ਾਲ ਜਲੂਸ ਕੱਢਣ ਦਾ ਸੱਦਾ ਚੰਡੀਗੜ੍ਹ, 20 […]

ਕਿਸਾਨ ਅੰਦੋਲਨ: ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਡਟੇ ਹੋਏ ਨੇ ਕਿਸਾਨ

ਚੰਡੀਗੜ੍ਹ, 20 ਫਰਵਰੀ (ਪੰਜਾਬ ਮੇਲ)- ਕਿਸਾਨਾਂ ਵੱਲੋਂ ਐੱਮ.ਐੱਸ.ਪੀ. ਦੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਰਜ਼ਮਾ ਮੁਆਫ਼ੀ, ਲਖੀਮਪੁਰ ਖਿਰੀ ਦਾ ਇਨਸਾਫ਼ ਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਕੇਂਦਰ ਵੱਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਹੁਣ ਤੱਕ […]