ਓਹਾਇਓ ਸੂਬੇ ਦੇ ਗਵਰਨਰ ਦੀ ਦੌੜ ਲਈ ਵਿਵੇਕ ਰਾਮਾਸਵਾਮੀ ਨੂੰ ਟਰੰਪ ਨੇ ਦਿੱਤਾ ਸਮਰਥਨ

ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਹਾਇਓ ਸੂਬੇ ਦੇ ਅਗਲੇ ਗਵਰਨਰ ਦੀ ਦੌੜ ਲਈ ਵਿਵੇਕ ਰਾਮਾਸਵਾਮੀ ਨੂੰ ਆਪਣਾ ਅਧਿਕਾਰਤ ਸਮਰਥਨ ਦੇ ਦਿੱਤਾ ਹੈ। ਟਰੰਪ ਨੇ ਰਾਮਾਸਵਾਮੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ‘ਕੁਝ ਖਾਸ’ ਦੱਸਿਆ ਅਤੇ ਕਿਹਾ ਕਿ ਉਹ ਨੌਜਵਾਨ, ਮਜ਼ਬੂਤ ਅਤੇ ਸਮਝਦਾਰ ਹਨ। ਟਰੰਪ ਨੇ ਯਾਦ ਦਿਵਾਇਆ ਕਿ ਉਹ ਓਹਾਇਓ […]

ਟਰੰਪ ਵੱਲੋਂ ਸਿਹਤ ਸੰਭਾਲ ਯੋਜਨਾ ‘ਓਬਾਮਾ ਕੇਅਰ’ ਲਈ ਫੰਡਿੰਗ ‘ਤੇ ਰੋਕ

-ਹੁਣ ਸਿੱਧਾ ਲਾਭਪਾਤਰੀਆਂ ਦੇ ਖਾਤਿਆਂ ‘ਚ ਭੇਜਿਆ ਜਾਵੇਗਾ ਸਿਹਤ ਸਹੂਲਤ ਦਾ ਪੈਸਾ ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਹਤ ਨੀਤੀ ਦੇ ਮੋਰਚੇ ‘ਤੇ ਇੱਕ ਵੱਡਾ ਅਤੇ ਸਿੱਧਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ, ਟਰੰਪ ਨੇ ਅਮਰੀਕਾ ਦੀ ਵਿਵਾਦਿਤ ਸਿਹਤ ਸੰਭਾਲ ਯੋਜਨਾ ‘ਓਬਾਮਾ ਕੇਅਰ’ ਲਈ ਫੰਡਿੰਗ ਨੂੰ ਰੋਕ ਦਿੱਤਾ ਹੈ। ਇਸ ਵੱਡੇ ਫੈਸਲੇ […]

ਭਾਰਤ ਤੇ ਆਸਟਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਮੀਂਹ ਕਾਰਨ ਰੱਦ; ਭਾਰਤ ਨੇ ਜਿੱਤੀ ਲੜੀ

– ਟੀਮ ਇੰਡੀਆ ਨੇ ਹੁਣ ਤੱਕ ਆਸਟਰੇਲੀਆ ਵਿਚ ਕੋਈ ਵੀ ਟੀ-20 ਸੀਰੀਜ਼ ਨਹੀਂ ਹਾਰੀ ਬ੍ਰਿਸਬੇਨ, 8 ਨਵੰਬਰ (ਪੰਜਾਬ ਮੇਲ)- ਭਾਰਤ ਅਤੇ ਆਸਟਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਭਾਰਤ ਨੇ ਲੜੀ 2-1 ਨਾਲ ਜਿੱਤ ਲ਼ਈ। ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਬ੍ਰਿਸਬੇਨ […]

ਜ਼ਿਮਣੀ ਚੋਣ: ਭਾਰਤੀ ਚੋਣ ਕਮਿਸ਼ਨ ਵੱਲੋਂ ਐੱਸ.ਐੱਸ.ਪੀ. ਤਰਨ ਤਾਰਨ ਡਾ. ਰਵਜੋਤ ਕੌਰ ਗਰੇਵਾਲ ਮੁਅੱਤਲ

-ਗੁਰਪ੍ਰੀਤ ਸਿੰਘ ਭੁੱਲਰ ਨੂੰ ਸੌਂਪਿਆ ਤਰਨਤਾਰਨ ਦਾ ਵਾਧੂ ਚਾਰਜ ਚੰਡੀਗੜ੍ਹ, 8 ਨਵੰਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਤਿੰਨ ਦਿਨ ਪਹਿਲਾਂ ਤਰਨਤਾਰਨ ਦੀ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਮੁਅੱਤਲ ਦਾ ਕੋਈ ਖਾਸ ਕਾਰਨ ਨਹੀਂ […]

ਸੰਸਦ ਦਾ ਸਰਦ ਰੁੱਤ ਇਜਲਾਸ 1 ਤੋਂ 19 ਦਸੰਬਰ ਤੱਕ

ਚੰਡੀਗੜ੍ਹ, 8 ਨਵੰਬਰ (ਪੰਜਾਬ ਮੇਲ)- ਸੰਸਦ ਦਾ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਦਾ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸ਼ਨਿਚਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਰਕਾਰ ਦੇ ਉਨ੍ਹਾਂ ਤਰੀਕਾਂ ‘ਤੇ ਸੰਸਦ ਦਾ ਸਰਦ ਰੁੱਤ ਸੈਸ਼ਨ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ […]

ਟਰੰਪ ਪ੍ਰਸ਼ਾਸਨ ਦਾ ਨਵਾਂ ਹੁਕਮ: ਸਿਹਤ ਸਮੱਸਿਆਵਾਂ ਵਾਲੇ ਪ੍ਰਵਾਸੀਆਂ ਦਾ ਅਮਰੀਕਾ ਵਿਚ ਦਾਖਲਾ ਔਖਾ

ਨਿਊਯਾਰਕ, 8 ਨਵੰਬਰ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਦੁਨੀਆਂ ਭਰ ਦੇ ਅਮਰੀਕੀ ਕੌਂਸਲਰ ਦਫ਼ਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਮਰੀਕਾ ਵਿਚ ਦਾਖਲ ਹੋਣ ਅਤੇ ਰਹਿਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨੂੰ ਅਯੋਗ ਸਮਝਣ, ਜੇ ਉਨ੍ਹਾਂ ਨੂੰ ਕੁਝ ਡਾਕਟਰੀ ਸਥਿਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਜਨਤਕ ਲਾਭਾਂ ‘ਤੇ ਨਿਰਭਰ ਹੋ ਸਕਦੇ ਹਨ। ਕੇ.ਐੱਫ.ਐੱਫ. ਹੈਲਥ […]

ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਦਾ ਪੱਧਰ ਰੈੱਡ ਜ਼ੋਨ ‘ਚ ਪੁੱਜਿਆ

-ਸ਼ਹਿਰ ਦੇ ਕਈ ਹਿੱਸਿਆਂ ‘ਚ ਏ.ਕਿਊ.ਆਈ. 400 ਤੋਂ ਪਾਰ ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਦਾ ਪੱਧਰ ਅੱਜ ਰੈੱਡ ਜ਼ੋਨ ਵਿਚ ਪੁੱਜ ਗਿਆ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਅੱਜ 400 ਦੇ ਅੰਕੜੇ ਨੂੰ ਪਾਰ ਕਰ ਗਿਆ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ […]

ਅਮਰੀਕਾ ਦੱਖਣੀ ਅਫਰੀਕਾ ‘ਚ ਜੀ20 ਦਾ ਬਾਈਕਾਟ ਕਰੇਗਾ: ਟਰੰਪ

-ਗੋਰੇ ਕਿਸਾਨਾਂ ਨਾਲ ਹੁੰਦੇ ਸਲੂਕ ਦੇ ਦੋਸ਼ਾਂ ਨੂੰ ਦੁਹਰਾਇਆ ਵਾਸ਼ਿੰਗਟਨ, 8 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਦੱਖਣੀ ਅਫ਼ਰੀਕਾ ਵਿਚ ਇਸ ਸਾਲ ਹੋਣ ਵਾਲੇ ਗਰੁੱਪ ਆਫ਼ 20 ਸੰਮੇਲਨ ਵਿਚ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਸ਼ਿਰਕਤ ਨਹੀਂ ਕਰੇਗਾ, ਉਨ੍ਹਾਂ ਨੇ ਦੇਸ਼ ਵਿਚ ਗੋਰੇ ਕਿਸਾਨਾਂ ਨਾਲ ਹੋ ਰਹੇ ਸਲੂਕ ਦਾ ਹਵਾਲਾ ਦਿੱਤਾ ਹੈ। […]

ਅੰਮ੍ਰਿਤਸਰ ਪੁਲਿਸ ਵੱਲੋਂ ਐੱਨ.ਆਰ.ਆਈ. ਕਤਲ ਮਾਮਲੇ ‘ਚ 2 ਗ੍ਰਿਫ਼ਤਾਰ

ਚੰਡੀਗੜ੍ਹ, 8 ਨਵੰਬਰ (ਪੰਜਾਬ ਮੇਲ)- ਇੱਕ ਵੱਡੀ ਸਫ਼ਲਤਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਚ ਇਟਲੀ-ਆਧਾਰਿਤ ਐੱਨਆਰਆਈ ਮਲਕੀਤ ਸਿੰਘ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਬਿਕਰਮ ਅਤੇ ਕਰਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਬਿਕਰਮਜੀਤ ਸਿੰਘ […]

ਚੀਨੀ ਏਅਰਲਾਈਨ ਚਾਈਨਾ ਈਸਟਰਨ ਵੱਲੋਂ ਦਿੱਲੀ ਤੋਂ ਸ਼ੰਘਾਈ ਉਡਾਣ 9 ਤੋਂ ਸ਼ੁਰੂ

ਪੇਈਚਿੰਗ, 8 ਨਵੰਬਰ (ਪੰਜਾਬ ਮੇਲ)- ਚੀਨੀ ਏਅਰਲਾਈਨ ਚਾਈਨਾ ਈਸਟਰਨ ਐਤਵਾਰ ਤੋਂ ਆਪਣੀ ਦਿੱਲੀ-ਸ਼ੰਘਾਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਇੰਡੀਗੋ ਨੇ ਕੋਲਕਾਤਾ ਤੋਂ ਗੁਆਂਗਜ਼ੂ ਲਈ ਉਡਾਣ ਪੰਜ ਸਾਲਾਂ ਦੇ ਵਕਫੇ ਤੋਂ ਬਾਅਦ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਚਾਈਨਾ ਈਸਟਰਨ ਉਡਾਣ ਦਿੱਲੀ ਤੋਂ ਰਾਤ 8 ਵਜੇ ਰਵਾਨਾ ਹੋਵੇਗੀ ਅਤੇ ਸੋਮਵਾਰ ਸਵੇਰੇ […]