ਇਮਰਾਨ ਖ਼ਾਨ ਵੱਲੋਂ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ

ਲਾਹੌਰ, 25 ਜੁਲਾਈ (ਪੰਜਾਬ ਮੇਲ)-ਅਡਿਆਲਾ ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿਛਲੇ ਸਾਲ ਭੜਕੀ ਹਿੰਸਾ ਸਬੰਧੀ ਦਰਜ ਇੱਕ ਦਰਜਨ ਤੋਂ ਵੱਧ ਕੇਸਾਂ ‘ਚ ਆਪਣੇ ਪੌਲੀਗ੍ਰਾਫ ਟੈਸਟ ਅਤੇ ਆਵਾਜ਼ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਪੀ. ਟੀ. ਆਈ. ਦੇ ਸੰਸਥਾਪਕ ਨੇ 15 ਮਿੰਟ ਤੱਕ ਪੁਲਿਸ ਦੇ ਸਵਾਲਾਂ ਦੇ […]

ਸੁਖਬੀਰ ਬਾਦਲ ਅਕਾਲ ਤਖ਼ਤ ਅੱਗੇ ਪੇਸ਼

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੱਖਰੇ ਤੌਰ ’ਤੇ ਸਪਸ਼ਟੀਕਰਨ ਸੌਂਪਿਆ * ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮਗਰੋਂ ਹੋਵੇਗੀ ਅਗਲੇਰੀ ਕਾਰਵਾਈ ਅੰਮ੍ਰਿਤਸਰ, 25 ਜੁਲਾਈ (ਪੰਜਾਬ ਮੇਲ)-  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਥੇ ਸ੍ਰੀ ਅਕਾਲ ਤਖਤ ਅੱਗੇ ਪੇਸ਼ ਹੋਏ। ਉਨ੍ਹਾਂ ਆਪਣਾ ਸਪਸ਼ਟੀਕਰਨ ਬੰਦ ਲਿਫਾਫੇ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ […]

ਕੈਨੇਡਾ ਨੇ ਇਕ ਮਹੀਨੇ ‘ਚ ਦੂਜੀ ਵਾਰ ਵਿਆਜ ਦਰਾਂ ਘਟਾਈਆਂ

ਕੈਨੇਡਾ, 25 ਜੁਲਾਈ (ਪੰਜਾਬ ਮੇਲ)- ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਨੂੰ ਘਟਾ ਕੇ 4.5 ਫ਼ੀਸਦੀ ਕਰ ਦਿੱਤਾ ਹੈ। ਗਵਰਨਰ ਟਿਫ ਮੈਕਲੇਮ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਮਹਿੰਗਾਈ ਵਿਚ ਗਿਰਾਵਟ ਜਾਰੀ ਰਹਿੰਦੀ ਹੈ ਤਾਂ ਹੋਰ ਦਰਾਂ ਵਿਚ ਕਟੌਤੀ ਦੀ ਉਮੀਦ ਕਰਨਾ ਉਚਿਤ ਹੋਵੇਗਾ। ਜੂਨ ਵਿਚ ਮਹਿੰਗਾਈ ਘਟਣ ਤੋਂ ਬਾਅਦ ਅਰਥਸ਼ਾਸਤਰੀਆਂ ਦੁਆਰਾ […]

ਮੈਂ ਨਵੀਂ ਪੀੜ੍ਹੀ ਨੂੰ ਵਾਗਡੋਰ ਸੌਂਪਣ ਦਾ ਕੀਤਾ ਫ਼ੈਸਲਾ: ਬਾਈਡੇਨ

ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਕਮਾਨ ਸੌਂਪਣ ਦਾ ਫੈ਼ਸਲਾ ਕੀਤਾ ਹੈ ਅਤੇ ਅੱਗੇ ਵਧਣ ਦਾ ਇਹ ਸਹੀ ਤਰੀਕਾ ਹੈ। ਬਾਈਡੇਨ ਨੇ ਆਪਣੇ ਦਫ਼ਤਰ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਸਨੇ ਕਿਹਾ, “ਮੈਂ ਫ਼ੈਸਲਾ ਕੀਤਾ ਕਿ ਅੱਗੇ ਵਧਣ ਦਾ ਸਭ ਤੋਂ ਵਧੀਆ […]

ਕੈਨੇਡਾ ਕੱਪ:ਫੀਨਿਕਸ ਹਾਕੀ ਕਲੱਬ ਨੇ ਜਿੱਤਿਆ ਪ੍ਰੀਮੀਅਰ ਵਰਗ ਦਾ ਖਿਤਾਬ

ਦੁਨੀਆਂ ਭਰ ‘ਚੋਂ ਖਿਡਾਰੀਆਂ ਨੇ ਭਾਗ ਲਿਆ ਸਰੀ, ਬ੍ਰਿਟਿਸ਼ ਕੋਲੰਬੀਆ, (ਕੈਨੈਡਾ), 25 ਜੁਲਾਈ (ਪੰਜਾਬ ਮੇਲ)-  ਦੇ ਸ਼ਹਿਰ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਵੈਸਟ ਕੋਸਟ ਫੀਲਡ ਹਾਕੀ ਸੁਸਾਇਟੀ ਵਲੋਂ ਕਰਵਾਏ ਗਏ ਕੈਨੇਡਾ ਕੱਪ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ ਵਿੱਚ ਦੁਨੀਆਂ ਭਰ ਵਿੱਚ ਖਿਡਾਰੀਆਂ ਨੇ ਭਾਗ ਲਿਆ।ਸਭ ਤੋਂ ਸਿਖਰਲੇ ਵਰਗ ਵਿੱਚ ਪ੍ਰੀਮੀਅਰ ਡਿਵੀਜ਼ਨ ਵਿੱਚ ਭਾਗ ਲੈਣ ਲਈ ਸਿਰਕੱਢ […]

ਪੰਜਾਬ ਨਾਲ ਫਿਰ ਤੋਂ ਹੋਇਆ ਮਤਰੇਈ ਮਾਂ ਵਾਲਾ ਸਲੂਕ

-ਬਜਟ ਵਿਚ ਪੰਜਾਬ ਤੇ ਪੱਛਮੀ ਬੰਗਾਲ ਨੂੰ ਨਹੀਂ ਮਿਲੀ ਕੋਈ ਰਾਹਤ ਨਵੀਂ ਦਿੱਲੀ, 24 ਜੁਲਾਈ (ਪੰਜਾਬ ਮੇਲ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਦੇ ਰਲੇ-ਮਿਲੇ ਪ੍ਰਤੀਕਰਮ ਹੋਏ ਹਨ। ਕੇਂਦਰ ਸਰਕਾਰ ਵਿਚ ਭਾਈਵਾਲ ਆਂਧਰਾ ਪ੍ਰਦੇਸ਼ ਅਤੇ ਬਿਹਾਰ ਰਾਜਾਂ ਨੂੰ ਵੱਡੇ ਪੈਕੇਜ ਸਮੇਤ ਕਈ ਹੋਰ ਗੱਫੇ ਦੇਣ ਦਾ ਐਲਾਨ ਕੀਤਾ ਹੈ, […]

ਟਰੰਪ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ ਸਰਹੱਦਾਂ ਸੀਲ ਕਰਨ ਦਾ ਐਲਾਨ

ਮੈਕਸਿਕੋ ਤੋਂ ਹਜ਼ਾਰਾਂ ਪ੍ਰਵਾਸੀਆਂ ਦਾ ਕਾਫ਼ਲਾ ਪੈਦਲ ਹੀ ਅਮਰੀਕੀ ਸਰਹੱਦ ਵੱਲ ਹੋਇਆ ਰਵਾਨਾ ਵਾਸ਼ਿੰਗਟਨ ਡੀ.ਸੀ., 24 ਜੁਲਾਈ (ਪੰਜਾਬ ਮੇਲ)- ਨਵੰਬਰ 2024 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਦੁਨੀਆਂ ਭਰ ਦੀ ਨਿਗ੍ਹਾ ਅਮਰੀਕਾ ਦੀ ਰਾਸ਼ਟਰਪਤੀ ਚੋਣ ਲਈ ਖੜ੍ਹੇ ਉਮੀਦਵਾਰਾਂ ‘ਤੇ ਲੱਗੀ ਹੋਈ ਹੈ। ਰਿਪਬਲੀਕਨ ਪਾਰਟੀ ਵੱਲੋਂ ਡੋਨਲਡ ਟਰੰਪ ਨੂੰ ਪਾਰਟੀ […]

ਅਮਰੀਕੀ ਰਾਜਨੀਤੀ ‘ਚ ਕਮਲਾ ਹੈਰਿਸ ਇਤਿਹਾਸ ਰਚਣ ਵੱਲ

ਮੁਹਿੰਮ ਲਈ ਆਮ ਲੋਕਾਂ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਨੇ ਕਰੋੜਾਂ ਡਾਲਰ – ਅਗਲੇ ਮਹੀਨੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਤੋਂ ਪਹਿਲਾਂ ਵੀ ਪਾਰਟੀ ਉਮੀਦਵਾਰ ਵਜੋਂ ਹੈਰਿਸ ਦੇ ਨਾਂ ‘ਤੇ ਲੱਗ ਸਕਦੀ ਹੈ ਮੋਹਰ ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਅਮਰੀਕੀ ਰਾਜਨੀਤੀ ਵਿਚ ਇਤਿਹਾਸ ਰਚਣ ਵੱਲ ਵਧ ਰਹੀ […]

ਕੇ.ਕੇ. ਬਾਵਾ ਅਮਰੀਕਾ ਦੌਰੇ ‘ਤੇ

ਸੈਕਰਾਮੈਂਟੋ, 24 ਜੁਲਾਈ (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ 26 ਜੁਲਾਈ ਤੋਂ 20 ਅਗਸਤ ਤੱਕ ਅਮਰੀਕਾ ਦਾ ਦੌਰਾ ਕਰ ਰਹੇ ਹਨ। ਇਥੇ ਉਹ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ‘ਇਲਾਹੀ ਗਿਆਨ ਦਾ ਸਾਗਰ, ਸ੍ਰੀ ਗੁਰੂ ਗ੍ਰੰਥ ਸਾਹਿਬ’ ਪੁਸਤਕ ਰਿਲੀਜ਼ ਕਰਨਗੇ, ਤਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ, ਮਹਾਨਤਾ ਅਤੇ […]

ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 16ਵਾਂ ਸਾਲਾਨਾ ਤੀਆਂ ਦਾ ਮੇਲਾ 11 ਅਗਸਤ ਨੂੰ

ਸੈਕਰਾਮੈਂਟੋ, 24 ਜੁਲਾਈ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 16ਵਾਂ ਸਾਲਾਨਾ ‘ਤੀਆਂ ਦਾ ਮੇਲਾ’ ਇਸ ਵਾਰ 11 ਅਗਸਤ, ਦਿਨ ਐਤਵਾਰ ਨੂੰ ਐਲਕ ਗਰੋਵ ਪਾਰਕ ਵਿਖੇ ਦੁਪਹਿਰ 2 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਕਰਵਾਈਆਂ ਜਾਂਦੀਆਂ ਇਨ੍ਹਾਂ ਤੀਆਂ ਵਿਚ ਗਿੱਧੇ, ਭੰਗੜੇ, ਗੀਤ-ਸੰਗੀਤ, ਡੀ.ਜੇ., ਸੁਹਾਗ, ਸਿੱਠਣੀਆਂ, ਬੋਲੀਆਂ ਤੋਂ ਇਲਾਵਾ ਹੋਰ […]