ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ ‘ਚ ਹੋਈ ਮੁੜ ਵਾਪਸੀ

-ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਤੋਂ ਕੱਢ ਦਿੱਤਾ ਗਿਆ ਸੀ, ਹੁਣ ਉਹ ਪਾਰਟੀ ਵਿਚ ਵਾਪਸ ਆ ਗਏ ਹਨ। ਇਹ ਐਲਾਨ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ […]

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਖ਼ਤਮ

ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਆਖਰੀ ਦਿਨ ਦੁਪਹਿਰ 3 ਵਜੇ ਤੱਕ ਦਾ ਸੀ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਲੋਕ ਨਾਮਜ਼ਦਗੀ ਲਈ ਆਏ। ਅੱਜ ਅਖੀਰਲੇ ਦਿਨ ਨਾਮਜ਼ਦਗੀ ਨੂੰ ਲੈ ਕੇ ਜਿੱਥੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਹੈ। ਜ਼ਿਕਰਯੋਗ […]

ਫਰਾਂਸ 30,000 ਭਾਰਤੀ ਵਿਦਿਆਰਥੀਆਂ ਦਾ ਕਰੇਗਾ ਸਵਾਗਤ

ਨਵੀਂ ਦਿੱਲੀ/ਪੈਰਿਸ, 4 ਅਕਤੂਬਰ (ਪੰਜਾਬ ਮੇਲ)- ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਭਾਰਤ ਵਿਚ ਫਰਾਂਸ ਦੇ ਰਾਜਦੂਤ ਨੇ ਕਿਹਾ ਹੈ ਕਿ ਫਰਾਂਸ ਆਉਣ ਵਾਲੇ ਸਾਲ ਵਿਚ ਦੇਸ਼ ਵਿਚ 30,000 ਭਾਰਤੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਨਾਲ ਹੀ ਕਿਹਾ ਕਿ ਯੂਰਪੀਅਨ ਦੇਸ਼ ਲਈ ਸਭ ਤੋਂ ਮਹੱਤਵਪੂਰਨ ਉਦੇਸ਼ਾਂ ਵਿਚੋਂ ਇਕ ਦੁਵੱਲੇ ਸਬੰਧਾਂ ਵਿੱਚ ਲੋਕਾਂ ਤੋਂ ਲੋਕਾਂ […]

500 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ‘ਚ ਭਾਰਤੀ ਤੇ ਐਲਵਿਸ਼ ਨੂੰ ਸੰਮਨ ਜਾਰੀ

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਮੇਲ)- ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੇ ਫਰਾਡ ਐਪ ਆਧਾਰਿਤ ਘੁਟਾਲੇ ਵਿਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਤਿੰਨ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਯੂਟਿਊਬਰ ਨੇ […]

ਜੇ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਪਹਿਲਾਂ ਨਾਲੋਂ ਜ਼ਿਆਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ: ਈਰਾਨੀ ਵਿਦੇਸ਼ ਮੰਤਰੀ

ਬੇਰੂਤ, 4 ਅਕਤੂਬਰ (ਪੰਜਾਬ ਮੇਲ)- ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੇ ਉਨ੍ਹਾਂ ਦੇ ਦੇਸ਼ ‘ਤੇ ਹਮਲਾ ਕੀਤਾ, ਤਾਂ ਇਸ ਦਾ ਜਵਾਬ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਦਿੱਤਾ ਜਾਵੇਗਾ। ਅੱਬਾਸ ਇਸ ਸਮੇਂ ਲੇਬਨਾਨੀ ਅਧਿਕਾਰੀਆਂ ਨੂੰ ਮਿਲਣ ਲਈ ਬੇਰੂਤ ਵਿਚ ਹਨ। ਈਰਾਨ ਵੱਲੋਂ ਇਜ਼ਰਾਈਲ ‘ਤੇ ਘੱਟੋ-ਘੱਟ […]

ਈਰਾਨ ਵੱਲੋਂ ਜਰਮਨ ਅਤੇ ਆਸਟ੍ਰੀਆ ਦੇ ਰਾਜਦੂਤਾਂ ਤਲਬ

ਤਹਿਰਾਨ, 4 ਅਕਤੂਬਰ (ਪੰਜਾਬ ਮੇਲ)- ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲ ‘ਤੇ ਤਹਿਰਾਨ ਦੇ ਮਿਜ਼ਾਈਲ ਹਮਲੇ ਦਾ ਵਿਰੋਧ ਕਰਨ ਲਈ ਈਰਾਨ ਦੇ ਰਾਜਦੂਤਾਂ ਨੂੰ ਉਨ੍ਹਾਂ ਦੇ ਦੇਸ਼ਾਂ ਵੱਲੋਂ ਤਲਬ ਕੀਤੇ ਜਾਣ ‘ਤੇ ਨਾਰਾਜ਼ਗੀ ਜਤਾਈ। ਨਾਲ ਹੀ ਜਰਮਨ ਅਤੇ ਆਸਟ੍ਰੀਆ ਦੇ ਰਾਜਦੂਤਾਂ ਨੂੰ ਤਲਬ ਕੀਤਾ। ਸਮਾਚਾਰ ਏਜੰਸੀ ਇਰਨਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਾਜਦੂਤਾਂ ਨਾਲ ਗੱਲਬਾਤ […]

ਅਮਰੀਕੀ ਅਦਾਲਤ ‘ਚ ਸਰਕਾਰੀ ਧਿਰ ਵੱਲੋਂ ਟਰੰਪ ਚੋਣ ਮਾਮਲੇ ਵਿਚ ਨਵੇਂ ਸਬੂਤ ਪੇਸ਼

ਵਾਸ਼ਿੰਗਟਨ, 4 ਅਕਤੂਬਰ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ਦੀਆਂ ਚੋਣਾਂ ਹਾਰਨ ਤੋਂ ਪਹਿਲਾਂ ਹੀ ਨਤੀਜੇ ਪਲਟਣ ਦੀ ਕੋਸ਼ਿਸ਼ ਕਰਨ ਲਈ ਆਧਾਰ ਤਿਆਰ ਕਰ ਲਿਆ ਸੀ ਅਤੇ ਜਾਣਬੁੱਝ ਕੇ ਵੋਟਰ ਧੋਖਾਧੜੀ ਦੇ ਝੂਠੇ ਦਾਅਵੇ ਕੀਤੇ ਅਤੇ ਸੱਤਾ ‘ਤੇ ਕਾਬਜ਼ ਰਹਿਣ ਦੀ ਆਪਣੀ ਅਸਫ਼ਲ ਕੋਸ਼ਿਸ਼ ਤਹਿਤ ਅਪਰਾਧ ਦਾ ਸਹਾਰਾ ਲਿਆ। ਇਹ ਜਾਣਕਾਰੀ ਅਦਾਲਤ […]

ਕੈਨੇਡਾ ‘ਚ ਵਰਕ ਪਰਮਿਟ ਤੇ ਪੀ.ਆਰ. ਲਈ ਕੌਮਾਂਤਰੀ ਵਿਦਿਆਰਥੀ ਮਹੀਨੇ ਤੋਂ ਧਰਨੇ ‘ਤੇ

ਵਿਨੀਪੈਗ, 4 ਅਕਤੂਬਰ (ਪੰਜਾਬ ਮੇਲ)- ਆਪਣੀ ਕਿਸਮਤ ਅਜ਼ਮਾਉਣ ਕੈਨੇਡਾ ਗਏ ਕੌਮਾਂਤਰੀ ਵਿਦਿਆਰਥੀ ਪਿਛਲੇ ਮਹੀਨੇ ਤੋਂ ਕੁਈਨ ਸਟਰੀਟ ਅਤੇ ਰਦਰਫ਼ਰਡ ਰੋਡ ਇੰਟਰਸੈਕਸ਼ਨ ਨੇੜਲੇ ਪਲਾਜ਼ਾ ਦੀ ਪਾਰਕਿੰਗ ‘ਚ ਸੜਕ ਕਿਨਾਰੇ ਧਰਨੇ ‘ਤੇ ਬੈਠੇ ਹਨ। ਇਸ ਮੌਕੇ ਬੁਲਾਰਿਆਂ ਇੰਦਰਜੀਤ ਸਿੰਘ ਬਲ, ਅੰਮ੍ਰਿਤ ਢਿੱਲੋਂ, ਧਰਮਪਾਲ ਸਿੰਘ ਸੰਧੂ ਅਤੇ ਐਡਵੋਕੇਟ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪੜ੍ਹਾਈ […]

ਪੰਚਾਇਤ ਚੋਣਾਂ: ਮੋਗਾ ’ਚ ਨਾਮਜ਼ਦਗੀ ਕੇਂਦਰ ਕੋਲ ਚੱਲੀ ਗੋਲੀ

ਮੋਗਾ, 4 ਅਕਤੂਬਰ (ਪੰਜਾਬ ਮੇਲ)- ਇਥੇ ਪੰਚਾਇਤੀ ਚੋਣਾਂ ਲਈ ਨਗਰ ਨਿਗਮ ਦਾ ਹਿਸਾ ਬਣੇ ਪਿੰਡ ਲੰਢੇਕੇ ਵਿਖੇ ਨਾਮਜ਼ਦਗੀ ਕੇਂਦਰ ਕੋਲ ਗੋਲੀਬਾਰੀ ਹੋਣ ਕਾਰਨ ਲੋਕਾਂ ਵਿਚ ਭਗਦੜ ਮੱਚ ਗਈ। ਇਸ ਮੌਕੇ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਇਸ ਮੌਕੇ ਹਾਕਮ ਧਿਰ ਨਾਲ ਜੁੜੇ ਇੱਕੋ ਪਿੰਡ ਦੇ ਦੋ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵਿਚ ਤਣਾਅ ਪੈਦਾ ਹੋ ਗਿਆ […]

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਖ਼ਤਮ, ਵੋਟਾਂ ਭਲਕੇ

ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਸੂਬੇ ਦੇ 90 ਅਸੈਂਬਲੀ ਹਲਕਿਆਂ ਲਈ 2.03 ਕਰੋੜ ਤੋਂ ਵੱਧ ਵੋਟਰਾਂ ਵੱਲੋਂ 5 ਅਕਤੂਬਰ ਨੂੰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਕੁੱਲ 1031 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹੁਣ ਚੋਣਾਂ ਤੋਂ ਪਹਿਲਾਂ […]