ਕਿਸਾਨ ਅੰਦੋਲਨ: ਖਨੌਰੀ ਬਾਰਡਰ ‘ਤੇ ਇੱਕ ਹੋਰ ਕਿਸਾਨ ਨੇ ਤੋੜਿਆ ਦਮ

ਪਟਿਆਲਾ, 23 ਫਰਵਰੀ (ਪੰਜਾਬ ਮੇਲ)- ਖਨੌਰੀ ਬਾਰਡਰ ‘ਤੇ ਜਾਰੀ ਕਿਸਾਨ ਧਰਨੇ ਦੌਰਾਨ ਅੱਜ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਪਛਾਣ ਦਰਸ਼ਨ ਸਿੰਘ ਵਾਸੀ ਪਿੰਡ ਅਮਰਗੜ੍ਹ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਉਸ ਦੀ ਦੇਹ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਪਈ ਹੈ। ਦਰਸ਼ਨ ਸਿੰਘ ਬਰਾੜ ਬਠਿੰਡਾ ਦੇ ਪਿੰਡ ਅਮਰਗੜ੍ਹ ਦਾ […]

ਖਨੌਰੀ ਵੱਲ ਪ੍ਰਦਰਸ਼ਨ ਕਰ ਰਹੇ ਹਰਿਆਣਾ ਦੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ: ਕਈ ਜ਼ਖ਼ਮੀ

ਹਿਸਾਰ, 23 ਫਰਵਰੀ (ਪੰਜਾਬ ਮੇਲ)- ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਸਬ-ਡਿਵੀਜ਼ਨ ਦੇ ਖੇੜੀ ਚੋਪਟਾ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਲਾਠੀਚਾਰਜ ਕਰਨ ਕਰਕੇ ਕਈ ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਖਨੌਰੀ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਮਾਰਚ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ […]

ਹਿਮਾਚਲ ਪ੍ਰਦੇਸ਼ ‘ਚ Congress ਦੇ ਸਾਬਕਾ ਵਿਧਾਇਕ ਬੰਬਰ ਠਾਕੁਰ ਹਮਲੇ ‘ਚ ਜ਼ਖਮੀ, 6 ਗ੍ਰਿਫਤਾਰ

ਬਿਲਾਸਪੁਰ/ਸ਼ਿਮਲਾ (ਹਿਮਾਚਲ ਪ੍ਰਦੇਸ਼), 23 ਫਰਵਰੀ (ਪੰਜਾਬ ਮੇਲ)- ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਬੰਬਰ ਠਾਕੁਰ ‘ਤੇ ਝਬਾਲੀ ‘ਚ ਕੁਝ ਲੋਕਾਂ ਨੇ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਵਿਧਾਇਕ ਠਾਕੁਰ ਰੇਲਵੇ ਦੇ ਕੰਮ ‘ਚ ਲੱਗੇ ਦਿਲੀਪ ਬਿਲਡਕਾਨ ਲਿਮਟਿਡ (ਡੀ.ਬੀ.ਐੱਲ.) ਦੇ ਜਨਰਲ ਮੈਨੇਜਰ […]

ਮਰੀਅਮ ਨਵਾਜ਼ ਦਾ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ

ਲਾਹੌਰ, 23 ਫਰਵਰੀ (ਪੰਜਾਬ ਮੇਲ)- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ (50) ਦਾ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਤੈਅ ਹੈ। ਇਸ ਸਬੰਧ ‘ਚ ਸੂਬਾਈ ਵਿਧਾਨ ਸਭਾ ਦਾ ਉਦਘਾਟਨੀ ਇਜਲਾਸ ਸੱਦ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਬਲਿਗਰ ਰਹਿਮਾਨ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਸੈਸ਼ਨ ਸੱਦਿਆ, ਜਿਸ ‘ਚ ਨਵੇਂ ਚੁਣੇ ਗਏ ਮੈਂਬਰਾਂ […]

ਪੰਜਾਬ ‘ਚ ਆ ਕੇ ਜੁਲਮ ਢਾਹਿਆ, ਵਾਹਨਾਂ ਦੀ ਭੰਨ-ਤੋੜ, ਕਿਸਾਨਾਂ ਨੂੰ ਕੁੱਟ-ਕੁੱਟ ਖੇਤਾਂ ‘ਚ ਸੁੱਟਿਆ: ਪੰਧੇਰ ਦੀ ਅਪੀਲ…ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾਓ

ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਹੱਦ ਅੰਦਰ ਆ ਕੇ ਜੁਲਮ ਢਾਹਿਆ ਗਿਆ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈ ਮਿਲਾ ਦਿੱਤੀ ਗਈ। ਮੈਡੀਕਲ ਸਾਮਾਨ ਵੀ ਲੁੱਟਿਆ ਗਿਆ। ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਹ ਦਾਅਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। […]

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ : ‘ਐਕਸ’ ਨੇ ਖ਼ਾਤੇ ਅਤੇ ਪੋਸਟਾਂ ਬਲੌਕ ਕਰਨ ’ਤੇ ਜਤਾਈ ਅਸਹਿਮਤੀ

ਨਵੀਂ ਦਿੱਲੀ, 23 ਫ਼ਰਵਰੀ (ਪੰਜਾਬ ਮੇਲ)- ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨਾਲ ਜੁੜੇ ਖ਼ਾਤਿਆਂ ਅਤੇ ਪੋਸਟਾਂ ਬਲੌਕ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਨੇ ਭਾਰਤ ਸਰਕਾਰ ਦੇ ਹੁਕਮਾਂ ’ਤੇ ਅਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਖ਼ਾਤੇ ਅਤੇ ਪੋਸਟਾਂ ਬਲੌਕ ਕਰਨ ਦੀ ਕਾਰਵਾਈ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ। ਸੂਤਰਾਂ ਨੇ ਦੱਸਿਆ ਕਿ ਇਲੈਕਟ੍ਰਾਨਿਕਸ ਅਤੇ […]

ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਅਤੇ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ

ਚੰਡੀਗੜ੍ਹ , 23 ਫ਼ਰਵਰੀ (ਪੰਜਾਬ ਮੇਲ)- ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਰ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਦੇ ਪਰਿਵਰ ਲਈ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ..ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ […]

ਪੰਨੂ ਨੇ ਹੱਦ ਪਾਰ ਕੀਤੀ ਤਾਂ ਅਮਰੀਕਾ ਕਾਰਵਾਈ ਕਰੇਗਾ: ਰਿਚਰਡ ਵਰਮਾ

ਨਵੀਂ ਦਿੱਲੀ, 23 ਫ਼ਰਵਰੀ (ਪੰਜਾਬ ਮੇਲ)- ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਭਾਰਤ ਵੱਲੋਂ ਨਾਮਜ਼ਦ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਜਾਂ ਉਸ ਦੇ ਸਾਥੀਆਂ ਨੇ ਹੱਦ ਪਾਰ ਕੀਤੀ ਤਾਂ ਉਸ ਖ਼ਿਲਾਫ਼ ਅਮਰੀਕਾ ਕਾਰਵਾਈ ਕਰੇਗਾ। ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਅਮਰੀਕੀ ਆਗੂ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ’ਚ […]

ਅਮਰੀਕਾ ਭਾਰਤੀਆਂ ਲਈ ਵਿਜ਼ਿਟਰ ਵੀਜ਼ਾ ਦਾ ਉਡੀਕ ਸਮਾਂ ਘਟਾਉਣ ਲਈ ਕੰਮ ਕਰ ਰਿਹਾ ਹੈ

ਐੱਚ-1ਬੀ ਵੀਜ਼ੇ ਨਵਿਆਉਣ ਸਬੰਧੀ ਪਾਇਲਟ ਪ੍ਰਾਜੈਕਟ ਇਸੇ ਮਹੀਨੇ ਪੂਰਾ ਹੋਣ ਦਾ ਦਾਅਵਾ ਨਵੀਂ ਦਿੱਲੀ, 23 ਫ਼ਰਵਰੀ (ਪੰਜਾਬ ਮੇਲ)- ਕੌਂਸੁੁਲਰ ਮਾਮਲਿਆਂ ਬਾਰੇ ਅਮਰੀਕੀ ਬਿਊਰੋ ਦੀ ਸਹਾਇਕ ਸਕੱਤਰ ਰੇਨਾ ਬਿੱਟਰ ਨੇ ਕਿਹਾ ਕਿ ਅਮਰੀਕਾ ਭਾਰਤੀਆਂ ਲਈ ਵਿਜ਼ਿਟਰ ਵੀਜ਼ਾ ਦਾ ਉਡੀਕ ਸਮਾਂ ਹੋਰ ਘਟਾਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਪਿਛਲੇ ਸਾਲ ਉਡੀਕ ਸਮੇਂ ’ਚ 75 ਫੀਸਦ […]

ਦਿੱਲੀ ਵਿੱਚ ‘ਆਪ’ 4 ਤੇ ਕਾਂਗਰਸ 3 ਲੋਕ ਸਭਾ ਸੀਟਾਂ ’ਤੇ ਲੜੇਗੀ ਚੋਣ

ਦੋਵਾਂ ਧਿਰਾਂ ਦੀ ਗੁਜਰਾਤ ਤੇ ਹਰਿਆਣਾ ’ਚ ਵੀ ਸੀਟਾਂ ਦੀ ਵੰਡ ਲਈ ਬਣੀ ਸਹਿਮਤੀ ਦਿੱਲੀ , 23 ਫ਼ਰਵਰੀ (ਪੰਜਾਬ ਮੇਲ)-ਅਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਦਿੱਲੀ, ਗੁਜਰਾਤ ਤੇ ਹਰਿਆਣਾ ਵਿਚ ਸੀਟਾਂ ਦੀ ਵੰਡ ਦਾ ਫਾਰਮੂਲਾ ਲਗਪਗ ਨੇਪਰੇ ਚੜ੍ਹ ਗਿਆ ਹੈ। ਸੂਤਰਾਂ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਦੋਵੇਂ […]