ਅਮਰੀਕੀ ਕਰਜ਼ਾ ਤੇਜ਼ੀ ਨਾਲ ਵਧਣ ਕਾਰਨ ਲੰਬੇ ਸਮੇਂ ਦੀਆਂ ਵਿਆਜ ਦਰਾਂ ਉੱਚੀਆਂ ਰਹਿਣ ਦਾ ਖ਼ਤਰਾ

ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਅਮਰੀਕਾ ਦਾ ਸਰਕਾਰੀ ਕਰਜ਼ਾ ਆਰਥਿਕ ਵਿਕਾਸ ਨਾਲੋਂ ਤੇਜ਼ੀ ਨਾਲ ਵਧਣ ਕਾਰਨ ਲੰਬੇ ਸਮੇਂ ਦੀਆਂ ਵਿਆਜ ਦਰਾਂ ਉੱਚੀਆਂ ਰਹਿਣ ਦਾ ਖ਼ਤਰਾ ਵਧ ਰਿਹਾ ਹੈ। ਰਾਇਟਰਜ਼ ਦੇ ਤਾਜ਼ਾ ਵਿਸ਼ਲੇਸ਼ਣ ਅਨੁਸਾਰ ਦੇਸ਼ ਦਾ ਸਾਲਾਨਾ ਬਜਟ ਘਾਟਾ ਕੁੱਲ ਘਰੇਲੂ ਉਤਪਾਦ ਦੇ ਲਗਭਗ 6 ਫ਼ੀਸਦੀ ਦੇ ਨੇੜੇ ਹੈ। ਆਮ ਤੌਰ ਉੱਤੇ ਇੰਨਾ ਵੱਡਾ ਘਾਟਾ ਮੰਦੀ […]

ਕੈਨੇਡਾ ਦਾ ਅਮਰੀਕਾ ਨੂੰ ਕਰਾਰਾ ਜਵਾਬ; 8 ਸਤੰਬਰ ਤੋਂ ਅਮਰੀਕੀ ਸਮਾਨ ‘ਤੇ 15% ਤੋਂ 50% ਤੱਕ ਨਵੇਂ ਟੈਰਿਫ਼

ਓਟਾਵਾ, 26 ਅਗਸਤ (ਪੰਜਾਬ ਮੇਲ)- ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਟਕਰਾਅ ਹੋਰ ਤੇਜ਼ ਹੋ ਗਿਆ ਹੈ। ਕੈਨੇਡਾ ਸਰਕਾਰ ਨੇ 25 ਅਗਸਤ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ ‘ਤੇ ਲਗਾਏ ਗਏ ਨਵੇਂ ਟੈਰਿਫ਼ਾਂ ਦੇ ਜਵਾਬ ਵਿਚ ਅਮਰੀਕੀ ਉਤਪਾਦਾਂ ‘ਤੇ 15 ਫ਼ੀਸਦੀ, 25 ਫ਼ੀਸਦੀ ਅਤੇ 50 ਫ਼ੀਸਦੀ ਤੱਕ ਜਵਾਬੀ ਟੈਰਿਫ਼ ਲਗਾਏਗੀ। ਇਹ ਨਵੀਆਂ ਦਰਾਂ […]

ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਸਖਤ ਇਤਰਾਜ਼ ਪ੍ਰਗਟ

ਅੰਮ੍ਰਿਤਸਰ, 26 ਅਗਸਤ (ਪੰਜਾਬ ਮੇਲ)- ਕਤਲ ਅਤੇ ਜਬਰ-ਜਨਾਹ ਵਰਗੇ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦਿੱਤੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੋਹਰੀ ਅਤੇ ਪੱਖਪਾਤੀ […]

ਇਰਾਨ ਜੰਗ ਦੌਰਾਨ ਖਾਲੀ ਕਰਵਾਏ ਦੂਤਾਵਾਸਾਂ ‘ਚ ਅਮਰੀਕੀ ਅਧਿਕਾਰੀਆਂ ਦੀ ਵਾਪਸੀ ਦੀ ਤਿਆਰੀ

ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਇਰਾਨ ਨਾਲ ਚੱਲ ਰਹੀ ਜੰਗ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਖਾਲੀ ਕਰਵਾਏ ਜਾਂ ਘੱਟ ਸਟਾਫ਼ ਨਾਲ ਚਲਾਏ ਜਾ ਰਹੇ ਮੱਧ ਪੂਰਬ ਦੇ ਕਈ ਅਮਰੀਕੀ ਦੂਤਾਵਾਸਾਂ ਵਿਚ ਆਪਣੇ ਅਧਿਕਾਰੀਆਂ ਨੂੰ ਮੁੜ ਭੇਜਣ ਦੀ ਤਿਆਰੀ ਕਰ ਰਿਹਾ ਹੈ। ਨਿਊਯਾਰਕ ਟਾਈਮਜ਼ ਵੱਲੋਂ ਪ੍ਰਾਪਤ ਇੱਕ ਅੰਦਰੂਨੀ ਵਿਦੇਸ਼ ਵਿਭਾਗੀ ਦਸਤਾਵੇਜ਼ ਦੇ ਹਵਾਲੇ ਨਾਲ […]

ਟਰੰਪ ਦੇ 50 ਫ਼ੀਸਦੀ ਟੈਰਿਫ਼ ਦਾ ਕੈਨੇਡਾ ਵੱਲੋਂ ਸਖਤ ਜਵਾਬ; ਅਮਰੀਕੀ ਵਸਤਾਂ ‘ਤੇ ਬਰਾਬਰ ਟੈਰਿਫ਼

ਓਟਾਵਾ, 25 ਅਗਸਤ (ਪੰਜਾਬ ਮੇਲ)- ਅਮਰੀਕਾ ਅਤੇ ਕੈਨੇਡਾ ਵਿਚਾਲੇ ਤਿੰਨ ਦਿਨ ਚੱਲੀ ਵਪਾਰਕ ਗੱਲਬਾਤ ਬਿਨਾਂ ਕਿਸੇ ਸਮਝੌਤੇ ਦੇ ਟੁੱਟਣ ਮਗਰੋਂ ਕੈਨੇਡਾ ਨੇ ਅਮਰੀਕੀ ਵਸਤਾਂ ਉੱਤੇ ”ਡਾਲਰ ਦੇ ਬਦਲੇ ਡਾਲਰ” ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਟੈਰਿਫ਼ 8 ਸਤੰਬਰ 2026 ਤੋਂ ਲਾਗੂ ਹੋਣਗੇ ਅਤੇ ਇਨ੍ਹਾਂ ਦਾ […]

ਤਿੰਨ ਦੇਸ਼ਾਂ ‘ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਰਾਜਦੂਤ ਨਵਦੀਪ ਸੂਰੀ ਨੂੰ ਨਾਗਰਿਕਤਾ ਦੇ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ

ਅੰਮ੍ਰਿਤਸਰ, 25 ਅਗਸਤ (ਪੰਜਾਬ ਮੇਲ)- ਤਿੰਨ ਦੇਸ਼ਾਂ ਵਿਚ ਭਾਰਤ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਸੇਵਾਮੁਕਤ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਨਵਦੀਪ ਸਿੰਘ ਸੂਰੀ ਨੂੰ ਪੰਜਾਬ ਵਿਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੋਧ ਦੌਰਾਨ ਨਾਗਰਿਕਤਾ ਨਾਲ ਸਬੰਧਿਤ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ ਮਿਲਿਆ ਹੈ। ਉਨ੍ਹਾਂ ਨੂੰ 28 ਅਗਸਤ ਨੂੰ ਅੰਮ੍ਰਿਤਸਰ ਵਿਚ […]

ਆਂਗਣਵਾੜੀ ਖੁਰਾਕ ਸਪਲਾਈ ਮਾਮਲਾ ਈ.ਡੀ. ਦੀ ਜਾਂਚ ਹੇਠ

-ਮਾਰਕਫੈੱਡ ਦੀ ਨਿੱਜੀ ਸਪਲਾਇਰਾਂ ਤੋਂ ਖਰੀਦ ‘ਤੇ ਸਵਾਲ ਚੰਡੀਗੜ੍ਹ, 25 ਅਗਸਤ (ਪੰਜਾਬ ਮੇਲ)- ਪੰਜਾਬ ਦੇ ਆਂਗਣਵਾੜੀ ਕੇਂਦਰਾਂ ਲਈ ਚੱਲ ਰਹੇ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਤਹਿਤ ਖੁਰਾਕ ਸਮੱਗਰੀ ਦੀ ਖਰੀਦ ਦਾ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟਦੀ ਜਾਂਚ ਦੇ ਘੇਰੇ ਵਿਚ ਆ ਗਿਆ ਹੈ। ਈ.ਡੀ. ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਇੱਕ ਅੰਦਰੂਨੀ ਚਿੱਠੀ ਦੀ ਜਾਂਚ […]

ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ਼੍ਰੋਮਣੀ ਕਮੇਟੀ ਵੱਲੋਂ 29 ਅਗਸਤ ਨੂੰ ਕੀਤੇ ਜਾਣਗੇ ਅਰਦਾਸ ਸਮਾਗਮ

– ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਆਪਣੇ ਪੱਧਰ ‘ਤੇ ਅਰਦਾਸ ਕਰਨ ਦੀ ਅਪੀਲ ਅੰਮ੍ਰਿਤਸਰ, 25 ਅਗਸਤ (ਪੰਜਾਬ ਮੇਲ)- ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਲੰਮੇ ਸਮੇਂ ਤੋਂ ਜੇਲ੍ਹਾਂ ‘ਚ ਬੰਦ ਸਿੱਖ ਕੈਦੀਆਂ (ਬੰਦੀ ਸਿੰਘਾਂ) ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ ਨੂੰ ਗੁਰੂ ਚਰਨਾਂ ਵਿਚ ਅਰਦਾਸ ਕਰਦਿਆਂ ਸਰਕਾਰਾਂ […]

ਅਰਸ਼ ਡੱਲਾ ਵੱਲੋਂ ਗੋਲਡੀ ਬਰਾੜ ਤੋਂ ਬਦਲਾ ਲੈਣ ਦੀ ਕਥਿਤ ਧਮਕੀ

-ਨਿੱਝਰ ਕਤਲ ਮਾਮਲੇ ਨਾਲ ਜੁੜੇ ਦਾਅਵਿਆਂ ਨੂੰ ਕੀਤਾ ਰੱਦ ਚੰਡੀਗੜ੍ਹ/ਸਰੀ, 25 ਅਗਸਤ (ਪੰਜਾਬ ਮੇਲ)- ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਗੋਲਡੀ ਬਰਾੜ ਦੀ ਕਥਿਤ ਆਡੀਓ ਸਾਹਮਣੇ ਆਉਣ ਤੋਂ ਕੁਝ ਘੰਟਿਆਂ ਬਾਅਦ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੇ ਇੱਕ ਵੀਡੀਓ ਜਾਰੀ ਕਰਕੇ ਬਰਾੜ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਕਰੀਬ 15 ਮਿੰਟ […]

ਮਾਨਸਾ ਜੇਲ੍ਹ ਦੇ 69 ਫ਼ੀਸਦੀ ਕੈਦੀ ਨਸ਼ਾ-ਨਿਰਭਰਤਾ ਦੇ ਇਲਾਜ ਅਧੀਨ; ਹਾਈ ਕੋਰਟ ਨੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਵੱਖਰੇ ਅੰਕੜੇ ਮੰਗੇ

ਚੰਡੀਗੜ੍ਹ, 25 ਅਗਸਤ (ਪੰਜਾਬ ਮੇਲ)-ਮਾਨਸਾ ਜੇਲ੍ਹ ਵਿਚ ਬੰਦ 767 ਕੈਦੀਆਂ ਵਿਚੋਂ 530 ਕੈਦੀਆਂ ਦੇ ਅਫ਼ੀਮ-ਵਰਗੇ ਨਸ਼ਿਆਂ ਦੀ ਨਿਰਭਰਤਾ ਘਟਾਉਣ ਲਈ ਦਵਾਈ-ਆਧਾਰਿਤ ਇਲਾਜ ਅਧੀਨ ਹੋਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਇਹ ਗਿਣਤੀ ਜੇਲ੍ਹ ਦੇ ਕੁੱਲ ਕੈਦੀਆਂ ਦਾ ਲਗਭਗ 69 ਫ਼ੀਸਦੀ ਬਣਦੀ ਹੈ। ਇਸ ਨੂੰ ਗੰਭੀਰ ਮੰਨਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ […]