ਸ਼੍ਰੋਮਣੀ ਕਮੇਟੀ ਵੱਲੋਂ 24 ਜੁਲਾਈ ਤੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਮੇਲ)- ਇਥੇ ਹਰਿਮੰਦਰ ਸਾਹਿਬ ਵਿਚ ਹੁੰਦੇ ਕੀਰਤਨ ਦੇ ਸਿੱਧੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ 24 ਜੁਲਾਈ ਸਵੇਰ ਤੋਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੀ ਇੱਕ ਨੁਕਾਤੀ ਏਜੰਡੇ ‘ਤੇ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿਚ ਕੀਤਾ ਗਿਆ। ਇਸ ਬਾਰੇ ਸ਼੍ਰੋਮਣੀ ਕਮੇਟੀ […]

ਅਮਰੀਕਾ ‘ਚ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ

ਵਾਸ਼ਿੰਗਟਨ, 14 ਜੁਲਾਈ (ਪੰਜਾਬ ਮੇਲ)- ਅਮਰੀਕੀ ਸੰਘੀ ਵਪਾਰ ਕਮਿਸ਼ਨ (ਐੱਫ.ਟੀ.ਸੀ.) ਨੇ ਉਪਭੋਗਤਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਅਤੇ ਗਲਤ ਜਾਣਕਾਰੀ ਦੇਣ ਕਾਰਨ ਚੈਟਜੀਪੀਟੀ ਵਿਕਸਿਤ ਕਰਨ ਵਾਲੀ ਕੰਪਨੀ ਓਪਨਏਆਈ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਓਪਨਏਆਈ ਨੇ ਪਿਛਲੇ ਸਾਲ ਚੈਟਜੀਪੀਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਆਧਾਰਿਤ ਮਾਡਲ ਪੇਸ਼ ਕੀਤਾ ਸੀ। ਉਦੋਂ ਤੋਂ ਇਹ ਚੈਟਬੋਟ ਲੋਕਾਂ ਵਿਚ ਲਗਾਤਾਰ ਚਰਚਾ […]

ਭਾਰਤ ਦੇ ਚੰਦਰਯਾਨ-3 ਨੇ ਚੰਦ ਵੱਲ ਉਡਾਰੀ ਭਰੀ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 14 ਜੁਲਾਈ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਥੇ ਐੱਨ.ਵੀ.ਐੱਮ.3-ਐੱਮ4 ਰਾਕੇਟ ਦੀ ਵਰਤੋਂ ਕਰਦੇ ਹੋਏ ਆਪਣਾ ਤੀਜਾ ਚੰਦਰ ਮਿਸ਼ਨ ਚੰਦਰਯਾਨ-3 ਲਾਂਚ ਕੀਤਾ। ਕੱਲ੍ਹ ਸ਼ੁਰੂ ਹੋਈ 25.30-ਘੰਟੇ ਦੀ ਪੁੱਠੀ ਗਿਣਤੀ ਦੇ ਅੰਤ ਵਿਚ ਰਾਕੇਟ ਨੇ ਇੱਥੇ ਪੁਲਾੜ ਲਾਂਚ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਬਾਅਦ ਦੁਪਹਿਰ 2.35 ਵਜੇ ਨਿਰਧਾਰਿਤ ਸਮੇਂ […]

ਮੋਗਾ ਅਦਾਲਤ ‘ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ੀ ਭੁਗਤੀ

ਮੋਗਾ, 14 ਜੁਲਾਈ (ਪੰਜਾਬ ਮੇਲ)- ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸ਼ਿਲਪੀ ਗੁਪਤਾ ਦੀ ਅਦਾਲਤ ਵਿਚ ਸਥਾਨਕ ਸਾਬਕਾ ਕਾਂਗਰਸ ਵਿਧਾਇਕ ਹੁਣ ਭਾਜਪਾ ਆਗੂ ਡਾ. ਹਰਜੋਤ ਕਮਲ ਵੱਲੋਂ ਦਾਇਰ ਮਾਣਹਾਨੀ ਮੁਕੱਦਮੇ ‘ਚ ਪੇਸ਼ੀ ਭੁਗਤੀ। ਅੱਜ ਅਦਾਲਤ ਵਿਚ ਬਚਾਅ ਪੱਖ ਵਕੀਲਾਂ ਨੇ ਸੁਆਲਾਂ ਦੀ ਝੜੀ ਲਗਾਉਂਦੇ ਸਾਬਕਾ ਕਾਂਗਰਸ ਵਿਧਾਇਕ ਨੂੰ […]

ਦੁਨੀਆ ਦੀ ਅੱਧੀ ਆਬਾਦੀ ਕਰਜ਼ੇ ਦੇ ਸੰਕਟ ‘ਚ ਫਸੀ: ਗੁਟੇਰੇਜ਼

ਯੂ.ਐੱਨ. ਦੇ ਜਨਰਲ ਸਕੱਤਰ ਨੇ ਜੀ-20 ਸੰਮੇਲਨ ਨੂੰ ਆਲਮੀ ਵਿੱਤੀ ਪ੍ਰਣਾਲੀ ‘ਚ ਸੁਧਾਰ ਦਾ ਵੱਡਾ ਮੌਕਾ ਦੱਸਿਆ ਸੰਯੁਕਤ ਰਾਸ਼ਟਰ, 14 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਕਿਹਾ ਕਿ ਭਾਰਤ ਮੇਜ਼ਬਾਨੀ ਹੇਠ ਹੋ ਰਿਹਾ ਜੀ-20 ਸੰਮੇਲਨ ਕਰਜ਼ਾ ਰਾਹਤ ‘ਤੇ ਕਾਰਵਾਈ ਕਰਨ ਅਤੇ ਆਲਮੀ ਵਿੱਤੀ ਪ੍ਰਣਾਲੀ ‘ਚ ਸੁਧਾਰ ਕਰਨ ਦਾ ਵੱਡਾ ਮੌਕਾ […]

ਨਰਿੰਦਰ ਮੋਦੀ ਫਰਾਂਸ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਪੈਰਿਸ, 14 ਜੁਲਾਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵਲੋਂ ਫਰਾਂਸ ਦੇ ਸਰਵਉੱਚ ਸਨਮਾਨ ‘ਗ੍ਰੈਂਡ ਕਰਾਸ ਆਫ ਦਿ ਲੀਜਨ ਆਫ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਅਧਿਕਾਰਤ ਬਿਆਨ ਵਿਚ ਦਿੱਤੀ ਗਈ। ਦੋ ਦਿਨਾਂ ਦੌਰੇ ‘ਤੇ ਪੈਰਿਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਅੱਜ […]

ਬੈਂਕਾਕ ‘ਚ ਏਸ਼ਿਆਈ ਅਥਲੈਟਿਕਸ ਦੌਰਾਨ ਤੇਜਿੰਦਰ ਤੂਰ ਨੇ ਗੋਲਾ ਸੁੱਟਣ ‘ਚ ਜਿੱਤਿਆ ਸੋਨ ਤਮਗਾ

ਮਾਨਸਾ, 14 ਜੁਲਾਈ (ਪੰਜਾਬ ਮੇਲ)- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਚੱਲ ਰਹੀ ਏਸ਼ਿਆਈ ਅਥਲੈਟਿਕਸ ਦੇ ਤੀਜੇ ਦਿਨ ਅੱਜ ਭਾਰਤ ਦੇ ਤੇਜਿੰਦਰ ਤੂਰ ਨੇ ਗੋਲਾ ਸੁੱਟਣ (ਸ਼ਾਟ ਪੁੱਟ) ਵਿਚ ਸੋਨ ਤਮਗਾ ਜਿੱਤ ਲਿਆ। ਉਸ ਨੇ 20.23 ਮੀਟਰ ਦੂਰ ਗੋਲਾ ਸੁੱਟਿਆ ਹੈ। ਤੇਜਿੰਦਰ ਤੂਰ ਪੰਜਾਬ ਦੇ ਮੋਗਾ ਇਲਾਕੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਟੀਮ […]

ਨਵੀਂ ਦਿੱਲੀ ‘ਚ ਆਈ.ਟੀ.ਓ. ਤੇ ਰਾਜਘਾਟ ਖੇਤਰ ‘ਚ ਦਾਖਲ ਹੋਇਆ ਯਮੁਨਾ ਦਾ ਪਾਣੀ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਸਥਿਤੀ ਹੋਰ ਵਿਗੜ ਗਈ ਕਿਉਂਕਿ ਦਿੱਲੀ ਸਿੰਜਾਈ ਅਤੇ ਹੜ੍ਹ ਕੰਟਰੋਲ ਦੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਉਣ ਕਾਰਨ ਅੱਜ ਆਈ.ਟੀ.ਓ. ਅਤੇ ਰਾਜਘਾਟ ਖੇਤਰ ਪਾਣੀ ਵਿਚ ਡੁੱਬ ਗਏ। ਕੇਂਦਰੀ ਦਿੱਲੀ ਦੇ ਤਿਲਕ ਮਾਰਗ ਇਲਾਕੇ ਵਿਚ ਸਥਿਤ ਸੁਪਰੀਮ ਕੋਰਟ ਤੱਕ ਵੀ […]

ਮੁੰਬਈ ਪੁਲਿਸ ਨੂੰ ਆਇਆ ਧਮਕੀ ਭਰਿਆ ਫੋਨ

ਕਿਹਾ: ਜੇ ਸੀਮਾ ਹੈਦਰ ਪਾਕਿਸਤਾਨ ਵਾਪਸ ਨਾ ਪਰਤੀ ਤਾਂ ਭਾਰਤ ‘ਚ ਹੋਵੇਗਾ 26/11 ਵਰਗਾ ਹਮਲਾ ਮੁੰਬਈ, 14 ਜੁਲਾਈ (ਪੰਜਾਬ ਮੇਲ)- ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਹੈ, ਜਿਸ ਨੇ ਧਮਕੀ ਦਿੱਤੀ ਹੈ ਕਿ ਜੇ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਆਪਣੇ ਵਤਨ ਵਾਪਸ ਨਾ ਆਈ ਤਾਂ ਭਾਰਤ ਵਿਚ 26/11 ਵਰਗਾ ਅੱਤਵਾਦੀ […]

ਸੁਪਰੀਮ ਕੋਰਟ ‘ਚ ਦੋ ਨਵੇਂ ਜੱਜ ਨਿਯੁਕਤ

ਜਸਟਿਸ ਭੂਈਆ ਤੇ ਜਸਟਿਸ ਭੱਟੀ ਨੇ ਸਹੁੰ ਚੁੱਕੀ ਨਵੀਂ ਦਿੱਲੀ, 14 ਜੁਲਾਈ (ਪੰਜਾਬ ਮੇਲ)- ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਜਸਟਿਸ ਉੱਜਵਲ ਭੂਈਆ ਅਤੇ ਜਸਟਿਸ ਐੱਸ. ਵੈਂਕਟਨਾਰਾਇਣ ਭੱਟੀ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਦਿਵਾਇਆ। ਇਸ ਨਾਲ ਸੁਪਰੀਮ ਕੋਰਟ ਵਿਚ ਚੀਫ਼ ਜਸਟਿਸ ਸਮੇਤ ਕੁੱਲ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਸੁਪਰੀਮ ਕੋਰਟ ਵਿਚ […]