‘Forbes’ ਵੱਲੋਂ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਜਾਰੀ

-ਸੂਚੀ ‘ਚ 4 ਭਾਰਤੀ ਸ਼ਾਮਲ, ਨਿਰਮਲਾ ਸੀਤਾਰਮਨ ਨੂੰ ਲਗਾਤਾਰ 5ਵੀਂ ਵਾਰ ਮਿਲੀ ਥਾਂ ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਮਸ਼ਹੂਰ ਮੈਗਜ਼ੀਨ Forbes ਨੇ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਵਿਚ ਚਾਰ ਭਾਰਤੀ ਮਹਿਲਾਵਾਂ ਨੇ ਵੀ ਜਗ੍ਹਾ ਬਣਾਈ ਹੈ। ਇਸ ਲਿਸਟ ਵਿਚ […]

ਜੇ Trump ਰਾਸ਼ਟਰਪਤੀ ਚੋਣਾਂ ‘ਚ ਖੜ੍ਹੇ ਨਾ ਹੁੰਦੇ, ਤਾਂ ਸੰਨਿਆਸ ਲੈ ਚੁੱਕਾ ਹੁੰਦਾ : Joe Biden

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਅਗਲੇ ਸਾਲ ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ ਅਗਲੇ ਸਾਲ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਨਾ ਖੜ੍ਹੇ ਹੁੰਦੇ, ਤਾਂ ਉਹ ਸੰਨਿਆਸ ਲੈ ਚੁੱਕੇ ਹੁੰਦੇ। ਅਤੇ ਸਿਰਫ ਇਕ ਕਾਰਜਕਾਲ ਹੀ ਕਾਫੀ ਹੁੰਦਾ। ਅਮਰੀਕਾ ਦੇ ਬੋਸਟਨ ਵਿਚ ਡੈਮੋਕਰੇਟਿਕ ਦਾਨੀਆਂ ਦੀ ਇਕ […]

ਜਿਨਸੀ ਸ਼ੋਸ਼ਣ ਮਾਮਲੇ ‘ਚ Delhi ਪੁਲਿਸ ਵੱਲੋਂ ਬ੍ਰਿਜ ਭੂਸ਼ਨ ਖ਼ਿਲਾਫ਼ ਲਿਖਤੀ ਦਲੀਲਾਂ ਦਾਇਰ

ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਮਹਿਲਾ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਦਰਜ ਕੇਸ ਸਬੰਧੀ ਦਿੱਲੀ ਪੁਲਿਸ ਨੇ ਇਥੋਂ ਦੀ ਇਕ ਅਦਾਲਤ ਅੱਗੇ ਲਿਖਤੀ ਦਲੀਲਾਂ ਦਾਇਰ ਕੀਤੀਆਂ। ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਨੇ ਇਸ […]

ਪੰਜਾਬ ਦੇ Governor ਵੱਲੋਂ ਰਾਸ਼ਟਰਪਤੀ ਨੂੰ ਵਿਚਾਰ ਲਈ ਭੇਜੇ ਜਾਣਗੇ ਬਿੱਲ

-ਬਨਵਾਰੀ ਲਾਲ ਪੁਰੋਹਿਤ ਵੱਲੋਂ ਤਿੰਨ ਬਿੱਲ ਰਾਖਵੇਂ ਰੱਖਣ ਦਾ ਫ਼ੈਸਲਾ ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਰੀਬ ਸਾਢੇ ਪੰਜ ਮਹੀਨਿਆਂ ਤੋਂ ਬਕਾਇਆ ਪਏ ਤਿੰਨ ਬਿੱਲਾਂ ਨੂੰ ਹੁਣ ਰਾਸ਼ਟਰਪਤੀ ਕੋਲ ਭੇਜਣਗੇ। ਸੁਪਰੀਮ ਕੋਰਟ ਦੇ ਫ਼ੈਸਲੇ ਦੇ ਕਰੀਬ ਤਿੰਨ ਹਫ਼ਤਿਆਂ ਮਗਰੋਂ ਰਾਜਪਾਲ ਨੇ ਇਨ੍ਹਾਂ ਤਿੰਨ ਬਿੱਲਾਂ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵੇਂ […]

ਅਮਰੀਕਾ ਦੀ F.B.I. ਦੇ ਮੁਖੀ ਦਾ ਭਾਰਤ ਦੌਰਾ ਅਗਲੇ ਹਫ਼ਤੇ

-ਐੱਨ.ਆਈ.ਏ. ਪੰਨੂ ਮਾਮਲਾ ਰੱਖੇਗੀ ਸਾਹਮਣੇ ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਦੇ ਅਗਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਉਨ੍ਹਾਂ ਅੱਗੇ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਆਪਣੀ ਯਾਤਰਾ ਦੌਰਾਨ ਰੇਅ ਆਪਣੀ ਭਾਰਤ ਫੇਰੀ […]

ਕੇਂਦਰ ਸਰਕਾਰ ਵੱਲੋਂ 100 ਤੋਂ ਵੱਧ ਚੀਨੀ ਨਿਵੇਸ਼ ਘਪਲੇ ਵਾਲੀਆਂ ਵੈੱਬਸਾਈਟਾਂ Ban

ਨਵੀਂ ਦਿੱਲੀ, 7 ਦਸੰਬਰ (ਪੰਜਾਬ ਮੇਲ)- ਮੋਦੀ ਸਰਕਾਰ ਨੇ ਚੀਨ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਚੀਨੀ ਨਿਵੇਸ਼ ਘਪਲੇ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ‘ਤੇ ਬੈਨ ਲਗਾਉਣ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਇਹ ਫੈਸਲਾ ਲੈਂਦੇ ਹੋਏ ਚੀਨ ਤੋਂ ਸੰਚਾਲਿਤ ਹੋਣ ਵਾਲੀਆਂ ਇਨ੍ਹਾਂ ਵੈੱਬਸਾਈਟਾਂ ‘ਤੇ ਪਾਬੰਦੀ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ […]

Chattisgarh ਵਿਧਾਨ ਸਭਾ ਲਈ ਨਵੇਂ ਚੁਣੇ ਗਏ 90 ਵਿਧਾਇਕਾਂ ਵਿਚੋਂ 72 ਕਰੋੜਪਤੀ

ਰਾਏਪੁਰ, 7 ਦਸੰਬਰ (ਪੰਜਾਬ ਮੇਲ)- ਛੱਤੀਸਗੜ੍ਹ ਵਿਧਾਨ ਸਭਾ ਲਈ ਨਵੇਂ ਚੁਣੇ ਗਏ 90 ਵਿਧਾਇਕਾਂ ਵਿਚੋਂ 72 ਕਰੋੜਪਤੀ ਹਨ, ਜਦਕਿ ਪਿਛਲੀ ਵਿਧਾਨ ਸਭਾ ਵਿਚ ਅਜਿਹੇ ਵਿਧਾਇਕਾਂ ਦੀ ਗਿਣਤੀ 68 ਸੀ। ਛੱਤੀਸਗੜ੍ਹ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ 54 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ। ਸੂਬੇ ਵਿਚ 2018 ਵਿਚ 68 ਸੀਟਾਂ ਜਿੱਤਣ ਵਾਲੀ ਕਾਂਗਰਸ 35 […]

High Court ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੇ ਦਰਜਨਾਂ ਆਗੂਆਂ ਖਿਲਾਫ ਦਰਜ ਕੇਸ ਰੱਦ

ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਕੁਝ ਨੇਤਾਵਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ਼ ਦਰਜ ਕੇਸ ਰੱਦ ਕਰ ਦਿੱਤੇ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੋਰੋਨਾ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਈ ਕੋਰਟ ਦੇ ਇਸ ਹੁਕਮ ਨਾਲ ਸਾਰੀਆਂ ਪਾਰਟੀਆਂ ਦੇ […]

ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੇ ਮਾਮਲੇ ‘ਚ ਪੰਜਾਬ ਸਿਖਰ ‘ਤੇ!

ਦੇਸ਼ ‘ਚੋਂ 21 ਫ਼ੀਸਦੀ ਮੌਤਾਂ ਇਕੱਲੇ ਪੰਜਾਬ ‘ਚ ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)-ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੇ ਮਾਮਲੇ ‘ਚ ਪੰਜਾਬ ਸਿਖਰ ‘ਤੇ ਹੈ। ਲੰਘੇ ਚਾਰ ਵਰ੍ਹਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ‘ਚ ਕਰੀਬ ਤਿੰਨ ਗੁਣਾ ਵਾਧਾ ਹੋਇਆ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ਲੰਘੇ ਦਿਨ ਜਾਰੀ ਰਿਪੋਰਟ ‘ਚ ਇਹ […]

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਭਲਾਈ ਸਕੀਮਾਂ ਦਾ ਜਾਇਜ਼ਾ

ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕਰਕੇ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਭਲਾਈ ਸਕੀਮਾਂ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਦੇ ਆਦੇਸ਼ ਦਿੱਤੇ। ਅੱਜ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ’ਤੇ ਵਿਸ਼ੇਸ਼ […]