ਡਾ. ਐੱਸ.ਪੀ. ਓਬਰਾਏ ਵੱਲੋਂ ਆਨੰਦਪੁਰ ਸਾਹਿਬ ਵਿਖੇ ਖੋਲ੍ਹੀ ਗਈ ਯੂਨੀਵਰਸਿਟੀ

-ਸਮੂਹ ਵਿਦਿਆਰਥੀਆਂ ਦੀ ਫੀਸ ਹੋਵੇਗੀ ਮਾਫ ਆਨੰਦਪੁਰ ਸਾਹਿਬ, 23 ਜੁਲਾਈ (ਪੰਜਾਬ ਮੇਲ)- ਆਨੰਦਪੁਰ ਸਾਹਿਬ ਦੀ ਪਾਕ-ਪਵਿੱਤਰ ਧਰਤੀ ‘ਤੇ ਯੂਨੀਵਰਸਿਟੀ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ਇਸ ਲਈ ਗੁਰੂ ਮਹਾਰਾਜ ਦੇ ਥਾਪੜੇ ਦੀ ਬਖਸ਼ਿਸ ਸ. ਪ੍ਰੋ. (ਡਾ.) ਐੱਸ.ਪੀ. ਸਿੰਘ ਓਬਰਾਏ ਜੀ ‘ਤੇ ਹੋ ਚੁੱਕੀ ਹੈ। ਤਕਨੀਕੀ ਸ਼ਰਤਾਂ ਪੂਰੀਆਂ ਕਰਨ ਵੱਲ ਵਧਿਆ ਜਾ ਰਿਹਾ ਹੈ। ਜ਼ਮੀਨ […]

ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਨੇ ਮੁਹਿੰਮ ਕੀਤੀ ਤੇਜ਼

ਵਾਸ਼ਿੰਗਟਨ ਡੀ.ਸੀ., 23 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਲਈ ਅਪਰਾਧਿਕ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਵਿਚ ਭਾਰੀ ਵਾਧਾ ਕੀਤਾ ਹੈ। ਆਈ.ਸੀ.ਈ. ਅਤੇ ਬਾਰਡਰ ਸੁਰੱਖਿਆ ਦਸਤਿਆਂ ਵੱਲੋਂ ਰੋਜ਼ਾਨਾ 3 ਹਜ਼ਾਰ ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਇਨ੍ਹਾਂ ਵਿਚ ਬਹੁਤੇ ਲੋਕ ਮੁਜ਼ਰਿਮ […]

ਅਮਰੀਕਾ ਵੱਲੋਂ ਗੈਰ-ਪ੍ਰਵਾਸੀ ਵੀਜ਼ਾ ਲਈ ਇੱਕ ਨਵੀਂ ਵਾਧੂ ਫੀਸ ਲਗਾਉਣ ਦਾ ਫੈਸਲਾ

-ਨਵਾਂ ਨਿਯਮ ਆਉਣ ਵਾਲੇ ਵਿੱਤੀ ਸਾਲ ਤੋਂ ਹੋਵੇਗਾ ਲਾਗੂ ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ ਵੀਜ਼ਾ ਲੈਣਾ ਹੁਣ ਭਾਰਤੀਆਂ ਲਈ ਮਹਿੰਗਾ ਹੋ ਗਿਆ ਹੈ। ਅਮਰੀਕੀ ਸਰਕਾਰ ਨੇ ਗੈਰ-ਪ੍ਰਵਾਸੀ ਵੀਜ਼ਾ ਲਈ ਇੱਕ ਨਵੀਂ ਵਾਧੂ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਵੀਜ਼ੇ ਦੀ ਕੀਮਤ ਵਿਚ ਲਗਭਗ 185 ਡਾਲਰ ਦਾ ਵਾਧਾ ਹੋਇਆ ਹੈ। ਇਹ ਨਵਾਂ […]

ਅਮਰੀਕਾ ਵੀਜ਼ਾ ਨਿਯਮਾਂ ‘ਚ ਸਖਤੀ ਕਾਰਨ ਭਾਰਤੀ ਵਿਦਿਆਰਥੀਆਂ ਦੀ ਗਿਣਤੀ 70 ਫੀਸਦੀ ਘਟੀ

ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਵੀਜ਼ਾ ਨਿਯਮਾਂ ਦਾ ਅਸਰ ਭਾਰਤੀ ਵਿਦਿਆਰਥੀਆਂ ‘ਤੇ ਦਿਖਾਈ ਦੇ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਤੋਂ ਮੋਹ ਭੰਗ ਹੋ ਰਿਹਾ ਹੈ। ਵੀਜ਼ਾ ਨਿਯਮਾਂ ਵਿਚ ਲਗਾਤਾਰ ਸਖ਼ਤੀ ਹੋਣ ਕਾਰਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 70 […]

ਭਾਰਤੀ ਪਾਸਪੋਰਟ ਨੂੰ 59 ਦੇਸ਼ਾਂ ‘ਚ ਮਿਲੀ ਵੀਜ਼ਾ ਫ੍ਰੀ ਐਂਟਰੀ ਦੀ ਸਹੂਲਤ

– ਤਾਜ਼ਾ ਰੈਂਕਿੰਗ ‘ਚ ਮਾਰੀ ਵੱਡੀ ਛਾਲ -ਅਮਰੀਕਾ ਅਤੇ ਬ੍ਰਿਟੇਨ ਦੀ ਰੈਂਕਿੰਗ ‘ਚ ਗਿਰਾਵਟ ਨਵੀਂ ਦਿੱਲੀ, 23 ਜੁਲਾਈ (ਪੰਜਾਬ ਮੇਲ)- ਭਾਰਤ ਦੀ ਗਲੋਬਲ ਛਵੀ ਲਗਾਤਾਰ ਸੁਧਰ ਰਹੀ ਹੈ ਅਤੇ ਇਸਦਾ ਪ੍ਰਭਾਵ ਭਾਰਤ ਦੇ ਪਾਸਪੋਰਟ ਦੀ ਤਾਕਤ ਵਿਚ ਵੀ ਦਿਖਾਈ ਦੇ ਰਿਹਾ ਹੈ। ਹਾਲ ਹੀ ਵਿਚ ਜਾਰੀ ਕੀਤੀ ਗਈ ਹੈਨਲੇ ਪਾਸਪੋਰਟ ਇੰਡੈਕਸ 2025 ਦੀ ਰਿਪੋਰਟ ਵਿਚ […]

ਵਲੇਹੋਂ ਦੀਆਂ ਤੀਆਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਵਲੇਹੋਂ, 23 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਖੂਬਸੂਰਤ ਸ਼ਹਿਰ ਵਲੇਹੋਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਤੀਆਂ ਦਾ ਤਿਉਹਾਰ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਾਰ ਵੀ ਇਨ੍ਹਾਂ ਤੀਆਂ ਦੀ ਪ੍ਰਬੰਧਕ ਸੁਨੀਤਾ ਵਰਮਾ ਅਤੇ ਉਨ੍ਹਾਂ ਦੀਆਂ ਸਾਥਣਾਂ ਵੱਲੋਂ ਇਹ ਤਿਉਹਾਰ ਬੜੀ ਕਾਮਯਾਬੀ ਨਾਲ ਕਰਵਾਇਆ ਗਿਆ। ਡੈਨ ਫੋਲੋ ਕਲਚਰਲ ਸੈਂਟਰ ਵਿਖੇ ਹੋਈਆਂ ਇਨ੍ਹਾਂ ਤੀਆਂ ਵਿਚ ਹਰ […]

ਐਲਕ ਗਰੋਵ ਪਾਰਕ ਦੀਆਂ ਤੀਆਂ 9 ਅਗਸਤ ਨੂੰ; ਤਿਆਰੀਆਂ ਜ਼ੋਰਾਂ ‘ਤੇ

ਸੈਕਰਾਮੈਂਟੋ, 2 ਜੁਲਾਈ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਇਸ ਵਾਰ ਤੀਆਂ ਦਾ ਮੇਲਾ 9 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ‘ਚ ਲੱਗਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਦਰੱਖਤਾਂ ਦੀ ਛਾਂ ਹੇਠ ਸਾਉਣ ਮਹੀਨੇ ਦੇ ਇਸ ਤਿਉਹਾਰ ਵਿਚ ਔਰਤਾਂ ਵੱਲੋਂ ਗਿੱਧੇ, ਸਿੱਠਣੀਆਂ, ਸੁਹਾਗ, […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 320 ਲੋੜਵੰਦਾਂ ਨੂੰ ਦਿਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਆਪਣੀ ਕੁੱਲ ਆਮਦਨ ਵਿਚੋਂ 98% ਹਿੱਸਾ ਮਾਨਵਤਾ ਦੀ ਭਲਾਈ ਲਈ ਖਰਚ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਮਹੰਤ ਕਸ਼ਮੀਰ ਸਿੰਘ ਅਤੇ ਡਾਕਟਰ ਹਰਪਿੰਦਰ ਸਿੰਘ ਦੀ […]

ਫਰਿਜ਼ਨੋ ‘ਚ 22 ਜੂਨ ਤੋਂ ਲਾਪਤਾ ਪੰਜਾਬੀ ਕਾਰੋਬਾਰੀ ਦੀ ਮਿਲੀ ਲਾਸ਼

ਫਰਿਜ਼ਨੋ, 23 ਜੁਲਾਈ (ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਨਿਵਾਸੀ ਅਤੇ ਕਾਰੋਬਾਰੀ ਸੁਰਿੰਦਰ ਪਾਲ ਦੀ ਲਾਸ਼ ਬੀਤੀ 17 ਜੁਲਾਈ 2025 ਨੂੰ ਫਰਿਜ਼ਨੋ ਦੀ ਇੱਕ ਕੈਨਾਲ ਵਿਚੋਂ ਮਿਲੀ ਸੀ। ਉਹ 55 ਸਾਲਾਂ ਦੇ ਸਨ। ਇਹ ਲਾਸ਼ ਟੈਂਪਰੈਂਸ ਐਵਨਿਊ ਅਤੇ ਮੈਕਕਿਨਲੀ ਐਵਨਿਊ ਦੇ ਨੇੜੇ ਇੱਕ ਮਛੇਰੇ ਨੇ ਸਵੇਰੇ 10:30 ਵਜੇ ਦੇ ਕਰੀਬ ਵੇਖੀ ਅਤੇ ਤੁਰੰਤ ਪੁਲਿਸ […]

ਫਰਿਜ਼ਨੋ ‘ਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਫਰਿਜ਼ਨੋ, 23 ਜੁਲਾਈ (ਪੰਜਾਬ ਮੇਲ)– ਅਮਰੀਕਾ ਤੋਂ ਇਕ ਹੋਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸੋਮਵਾਰ, 21 ਜੁਲਾਈ 2025 ਨੂੰ ਸ਼ਾਮ 6:52 ਵਜੇ, ਫਰਿਜ਼ਨੋ ਪੁਲਿਸ ਨੂੰ ਨਾਰਥਵੇਸਟ ਜ਼ਿਲ੍ਹੇ ਵਿਚ ਸਟੇਟ ਐਵਨਿਊ ਤੇ ਅਕੇਸ਼ੀਆ ਐਵਨਿਊ ਨੇੜੇ ਗੋਲੀ ਲੱਗਣ ਦੀ ਸੂਚਨਾ ਮਿਲੀ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੂੰ 33 ਸਾਲਾ ਭਾਰਤੀ ਮੂਲ ਦੇ ਕੁਵਰ ਕੁਮਾਰ ਨੂੰ ਬੇਹੋਸ਼ ਹਾਲਤ […]