ਰੂਸ ਵੱਲੋਂ ਕੀਵ ‘ਚ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ; 12 ਲੋਕਾਂ ਦੀ ਮੌਤ, 48 ਜ਼ਖਮੀ

ਕੀਵ, 28 ਅਗਸਤ (ਪੰਜਾਬ ਮੇਲ)- ਰੂਸ ਨੇ ਵੀਰਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 12 ਲੋਕ ਮਾਰੇ ਗਏ ਅਤੇ 48 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 3 ਸਾਲ ਤੋਂ ਜਾਰੀ ਜੰਗ ਨੂੰ ਖਤਮ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੇ ਸ਼ਾਂਤੀ ਯਤਨਾਂ […]

ਅਮਰੀਕਾ ਦੇ ਸਕੂਲ ‘ਚ ਹੋਏ ਕਤਲਕਾਂਡ ਤੋਂ ਬਾਅਦ ਪੂਰੇ ਅਮਰੀਕਾ ਵਿਚ ਗੁੱਸੇ ਅਤੇ ਸੋਗ ਦੀ ਲਹਿਰ

ਵਾਸ਼ਿੰਗਟਨ, 28 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਬੁੱਧਵਾਰ ਨੂੰ ਇਕ ਸਨਸਨੀਖੇਜ਼ ਵਾਰਦਾਤ ਵਾਪਰੀ ਸੀ, ਜਿੱਥੇ ਮਿਨਿਸੋਟਾ ਸੂਬੇ ਦੇ ਮਿਨਿਆਪੋਲਿਸ ਸ਼ਹਿਰ ਸਥਿਤ ਇਕ ਕੈਥੋਲਿਕ ਸਕੂਲ ‘ਚ ਦਾਖ਼ਲ ਹੋਏ ਇਕ ਹਥਿਆਰਬੰਦ ਹਮਲਾਵਰ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 14 ਵਿਦਿਆਰਥੀ ਤੇ 3 ਪਾਸਟਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ […]

ਅੰਮ੍ਰਿਤਸਰ: 46 ਪਿੰਡ ਹੜ੍ਹ ਦੀ ਲਪੇਟ ‘ਚ ਆਏ, ਮਾਧੋਪੁਰ ਦਾ ਫਲੱਡ ਗੇਟ ਟੁੱਟਣ ਕਾਰਨ ਵੱਧ ਰਹੀ ਤਬਾਹੀ

ਅੰਮ੍ਰਿਤਸਰ, 28 ਅਗਸਤ (ਪੰਜਾਬ ਮੇਲ)-  ਰਾਵੀ ਦਰਿਆ ਤੋਂ ਆ ਰਹੇ ਪਾਣੀ ਦੌਰਾਨ ਸਰਹੱਦੀ ਕਸਬਾ ਅਜਨਾਲਾ ਦੇ ਰਾਮਦਾਸ ਇਲਾਕੇ ‘ਚ ਸਵੇਰੇ 4:00 ਵਜੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਜਿਹੜੇ ਲੋਕ ਕੱਲ੍ਹ ਆਪਣੇ ਘਰ ਨਹੀਂ ਛੱਡਣਾ ਚਾਹੁੰਦੇ ਸਨ ਅਤੇ ਪਾਣੀ ‘ਚ ਫਸ ਗਏ ਸਨ, ਅੱਜ ਉਨ੍ਹਾਂ ਨੂੰ ਫੌਜ, ਬੀਐੱਸਐੱਫ ਅਤੇ ਐੱਨਡੀਆਰਐੱਫ ਟੀਮਾਂ ਵੱਲੋਂ ਸੁਰੱਖਿਅਤ […]

ਕੁਦਰਤ ਦੀ ਮਾਰ: ਡੈਮਾਂ ’ਚ ਪਾਣੀ ਚੜ੍ਹਨ ਦਾ ਸਿਲਸਿਲਾ ਜਾਰੀ, ਦਰਿਆ ਕੰਢੇ ਵਸੇ ਲੋਕਾਂ ਦੇ ਸਾਹ ਸੂਤੇ

ਚੰਡੀਗੜ੍ਹ, 28 ਅਗਸਤ (ਪੰਜਾਬ ਮੇਲ)-  ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਦੋਂਕਿ ਪੌਂਗ ਡੈਮ ਵਿਚ ਰਾਤ ਤੋਂ ਹੁਣ ਤੱਕ ਸਥਿਰ ਹੈ। ਹਾਲਾਂਕਿ ਦੋਵਾਂ […]

ਟਰੱਕਰਾਂ ਲਈ ਅੰਗਰੇਜ਼ੀ ਨਿਯਮਾਂ ਨੂੰ ਲਾਗੂ ਨਾ ਕਰਨ ਲਈ 3 ਰਾਜਾਂ ਨੂੰ ਫੰਡਿੰਗ ਦੀ ਧਮਕੀ

ਫਲੋਰੀਡਾ, 27 ਅਗਸਤ (ਪੰਜਾਬ ਮੇਲ)- ਯੂ-ਟਰਨ ਫਲੋਰੀਡਾ ਹਾਦਸੇ ਤੋਂ ਬਾਅਦ ਸ਼ੁਰੂ ਕੀਤੀ ਗਈ ਇੱਕ ਜਾਂਚ ਵਿਚ ਪਾਇਆ ਗਿਆ ਕਿ ਨਿਯਮਾਂ ਨੂੰ ਲਾਗੂ ਕਰਨ ਦੇ ਤਰੀਕੇ ਵਿਚ ਮਹੱਤਵਪੂਰਨ ਅਸਫਲਤਾਵਾਂ ਰਹੀਆਂ। ਟਰਾਂਸਪੋਰਟੇਸ਼ਨ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਵਿਭਾਗ ਹਾਦਸੇ ਤੋਂ ਪਹਿਲਾਂ ਹੀ ਰਾਜਾਂ ਦੇ ਲਾਗੂ ਕਰਨ ਦੀ ਸਮੀਖਿਆ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਟਰੱਕਰ […]

ਅਮਰੀਕਾ ਵਲੋਂ ਭਾਰਤ ‘ਤੇ ਲਾਇਆ ਗਿਆ ਕੁੱਲ 50 ਫੀਸਦੀ ਟੈਰਿਫ

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਅਨੁਸਾਰ ਭਾਰਤ ‘ਤੇ ਲਾਇਆ ਗਿਆ ਵਾਧੂ 25 ਫੀਸਦੀ ਟੈਰਿਫ ਲਾਗੂ ਹੋ ਗਿਆ ਅਤੇ ਇਸ ਦੇ ਨਾਲ ਹੀ ਅਮਰੀਕਾ ਵਲੋਂ ਭਾਰਤ ‘ਤੇ ਲਾਇਆ ਗਿਆ ਕੁੱਲ ਟੈਰਿਫ 50 ਫੀਸਦੀ ਹੋ ਗਿਆ ਹੈ। ਇਹ ਵਾਧੂ ਟੈਰਿਫ ਦੇਸ਼ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਾਮਾਨ ‘ਤੇ ਜੁਰਮਾਨੇ ਵਜੋਂ ਲਾਇਆ […]

ਝੰਡਾ ਸਾੜਨ ਦੇ ਦੋਸ਼ੀ ਵਿਅਕਤੀ ਨੂੰ ਇੱਕ ਸਾਲ ਤੱਕ ਦੀ ਕੈਦ ਹੋਣੀ ਚਾਹੀਦੀ ਹੈ: ਟਰੰਪ

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ, ਜਿਸ ‘ਚ ਨਿਆਂ ਵਿਭਾਗ ਨੂੰ ਅਮਰੀਕੀ ਝੰਡਾ ਸਾੜਨ ਵਾਲੇ ਲੋਕਾਂ ਦੀ ਜਾਂਚ ਕਰਨ ਅਤੇ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ ਗਿਆ। ਹਾਲਾਂਕਿ, ਅਮਰੀਕੀ ਸੁਪਰੀਮ ਕੋਰਟ ਨੇ ਝੰਡਾ ਸਾੜਨ ਨੂੰ ਸੰਵਿਧਾਨ ਦੁਆਰਾ ਸੁਰੱਖਿਅਤ ਇੱਕ ਜਾਇਜ਼ ਰਾਜਨੀਤਿਕ ਪ੍ਰਗਟਾਵਾ ਮੰਨਿਆ ਹੈ। ‘ਓਵਲ […]

ਪੰਜਾਬ ‘ਚ ਹੜ੍ਹਾਂ ਦਾ ਕਹਿਰ; ਹਜ਼ਾਰਾਂ ਲੋਕ ਬੇਘਰ

-7 ਜ਼ਿਲ੍ਹਿਆਂ ਨੂੰ ਲਿਆ ਆਪਣੀ ਲਪੇਟ ‘ਚ ਚੰਡੀਗੜ੍ਹ, 27 ਅਗਸਤ (ਪੰਜਾਬ ਮੇਲ)- ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੀ ਮੀਂਹ ਕਰਕੇ ਪੰਜਾਬ ਵਿਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਸਮੇਂ ਪੰਜਾਬ ਵਿਚ ਰਾਵੀ ਅਤੇ ਬਿਆਸ ਦੇ ਨਾਲ ਨਾਲ ਸਤਲੁਜ ਦਰਿਆ ਵਿਚ ਪਾਣੀ ਚੜ੍ਹਿਆ ਹੋਇਆ ਹੈ, ਜਿਸ ਨੇ ਪੰਜਾਬ ਦੇ ਸੱਤ ਜ਼ਿਲ੍ਹਿਆਂ ਨੂੰ […]

ਟਰੰਪ ਵਲੋਂ ਫੈਡਰਲ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਦੀ ਛੁੱਟੀ

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਫੈਡਰਲ ਰਿਜ਼ਰਵ ਬੈਂਕ ਦੀ ਗਵਰਨਰ ਲੀਜ਼ਾ ਕੁੱਕ ਨੂੰ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੈਟਫਾਰਮ ‘ਤੇ ਪੋਸਟ ਕੀਤੇ ਇੱਕ ਪੱਤਰ ਵਿਚ ਕਿਹਾ ਕਿ ਉਹ ਕੁੱਕ ਨੂੰ ਮੌਰਗੇਜ ਧੋਖਾਧੜੀ ਕਰਨ ਦੇ ਦੋਸ਼ਾਂ ਕਾਰਨ ਬਰਖਾਸਤ ਕਰ ਰਹੇ ਹਨ। ਮੌਰਗੇਜ ਦਿੱਗਜਾਂ ਫੈਨੀ ਮੇਅ ਅਤੇ ਫਰੈਡੀ ਮੈਕ […]

ਟਰੰਪ ਦੇ ਕਰੀਬੀ ਸਰਜੀਓ ਗੋਰ ਹੋਣਗੇ ਭਾਰਤ ‘ਚ ਅਗਲੇ ਅਮਰੀਕੀ ਰਾਜਦੂਤ

ਵਾਸ਼ਿੰਗਟਨ, 27 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਰੀਬੀ ਸਹਿਯੋਗੀ ਅਤੇ ਰਿਪਬਲਿਕਨ ਰਣਨੀਤੀਕਾਰ ਸਰਜੀਓ ਗੋਰ ਨੂੰ ਭਾਰਤ ਵਿਚ ਅਗਲੇ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਗੋਰ ਨੂੰ ਟਰੰਪ ਪਰਿਵਾਰ ਦੇ ਬਹੁਤ ਨੇੜੇ ਮੰਨਿਆ ਜਾਂਦਾ ਹੈ ਅਤੇ ਉਹ ਲੰਬੇ ਸਮੇਂ ਤੋਂ ਰਿਪਬਲਿਕਨ ਰਾਜਨੀਤੀ ਨਾਲ ਜੁੜੇ ਹੋਏ ਹਨ। ਸਰਜੀਓ ਗੋਰ ਦਾ ਜੀਵਨ ਸਫ਼ਰ ਕਾਫ਼ੀ […]