ਨਵਾਜ਼ ਸ਼ਰੀਫ਼ ਮੁੜ ਪੀ.ਐੱਮ.ਐੱਲ.-ਐੱਨ ਦੇ ਪ੍ਰਧਾਨ ਬਣੇ

ਲਾਹੌਰ, 29 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਮੁੜ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਛੇ ਸਾਲ ਪਹਿਲਾਂ ਪਨਾਮਾ ਪੇਪਰਜ਼ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਸਤੀਫਾ ਦਿੱਤਾ ਸੀ। ਜ਼ਿਕਰਯੋਗ ਹੈ ਕਿ 74 ਸਾਲਾ ਬਜ਼ੁਰਗ ਸਿਆਸਤਦਾਨ ਯੂ.ਕੇ. ਵਿਚ ਚਾਰ ਸਾਲ ਦੀ […]

ਪਾਕਿਸਤਾਨ ਨੇ ਭਾਰਤ ਨਾਲ 1999 ‘ਚ ਕੀਤੇ ਸਮਝੌਤੇ ਦੀ ਕੀਤੀ ਸੀ ਉਲੰਘਣਾ : ਨਵਾਜ਼ ਸ਼ਰੀਫ

ਲਾਹੌਰ, 29 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਨਿਆ ਕਿ ਇਸਲਾਮਾਬਾਦ ਨੇ 1999 ਵਿਚ ਉਨ੍ਹਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਹਸਤਾਖਰਾਂ ਹੇਠ ਭਾਰਤ ਨਾਲ ਕੀਤੇ ਸਮਝੌਤੇ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਪੀ.ਐੱਮ.ਐੱਲ.-ਐੱਨ ਦੀ ਬੈਠਕ ‘ਚ ਕਾਰਗਿਲ ਵੇਲੇ ਜਨਰਲ ਪਰਵੇਜ਼ ਮੁਸ਼ੱਰਫ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ, ‘ਪਾਕਿਸਤਾਨ […]

ਰਾਮ ਰਹੀਮ ਨੂੰ ਕਤਲ ਮਾਮਲੇ ‘ਚ ਬਰੀ ਕਰਨਾ ਅਸੰਤੁਸ਼ਟੀਜਨਕ ਫੈਸਲਾ : ਐਡਵੋਕੇਟ ਧਾਮੀ

ਅੰਮ੍ਰਿਤਸਰ, 28 ਮਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਆਚਰਣਹੀਣ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ […]

ਰਣਜੀਤ ਕਤਲ ਕੇਸ: ਹਾਈਕੋਰਟ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਰੀ

ਚੰਡੀਗੜ੍ਹ, 28 ਮਈ (ਪੰਜਾਬ ਮੇਲ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਰਣਜੀਤ ਸਿੰਘ ਕਤਲ ਕੇਸ ਵਿਚ ਬਰੀ ਕਰ ਦਿੱਤਾ ਹੈ। ਪੰਚਕੂਲਾ ਦੀ ਇੱਕ ਵਿਸ਼ੇਸ਼ […]

ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ‘ਤੇ ਫੌਰੀ ਸੁਣਵਾਈ ਕਰਨ ਤੋਂ ਇਨਕਾਰ

– ਮੈਡੀਕਲ ਆਧਾਰ ‘ਤੇ ਇਕ ਹਫਤਾ ਜ਼ਮਾਨਤ ਵਧਾਉਣ ਦੀ ਕੀਤੀ ਸੀ ਅਪੀਲ – ਸਰਵਉੱਚ ਅਦਾਲਤ ਦੇ ਚੀਫ ਜਸਟਿਸ ਲੈਣਗੇ ਅਗਲਾ ਫੈਸਲਾ ਨਵੀਂ ਦਿੱਲੀ, 28 ਮਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਪਹਿਲੀ ਜੂਨ ਤਕ […]

ਸ੍ਰੀ ਹੇਮਕੁੰਟ ਸਾਹਿਬ ਲਈ ਚਾਰ ਧਾਮ ਯਾਤਰਾ ਕਾਰਡ ਬਨਾਉਣ ‘ਤੇ ਐਡਵੋਕੇਟ ਧਾਮੀ ਵੱਲੋਂ ਸਖ਼ਤ ਇਤਰਾਜ

ਅੰਮ੍ਰਿਤਸਰ, 28 ਮਈ (ਪੰਜਾਬ ਮੇਲ)- ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਚਾਰ ਧਾਮ ਯਾਤਰਾ ਤਹਿਤ ਰਜਿਸਟ੍ਰੇਸ਼ਨ ਕਰਨ ‘ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਤਰਾਖੰਡ ਸਰਕਾਰ ਨੂੰ ਪੱਤਰ ਲਿਖ ਕੇ ਇਹ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ ਹੈ। ਐਡਵੋਕੇਟ ਧਾਮੀ ਨੇ […]

ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ‘ਚ ਹੱਤਿਆ

* ਰਿਪਬਲੀਕਨ ਆਗੂ ਬੇਨ ਬੇਕਰ ਦੇ ਧੀ ਜਵਾਈ ਸੀ ਮਿਸ਼ਨਰੀ ਜੋੜਾ ਸੈਕਰਾਮੈਂਟੋ, 28 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀ ਮਿਸ਼ਨਰੀਆਂ ਦੀ ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਖੇ ਹੱਤਿਆ ਕਰ ਦੇਣ ਦੀ ਖਬਰ ਹੈ। ਅਮਰੀਕੀ ਜੋੜੇ ਦੀ ਪਛਾਣ ਡੇਵੀ ਤੇ ਨਟਾਲੀ ਲੋਇਡ ਵਜੋਂ ਹੋਈ ਹੈ ਜੋ ਅਮਰੀਕੀ ਰਾਜ ਮਿਸੂਰੀ ਦੇ ਰਿਪਬਲੀਕਨ ਆਗੂ […]

ਟਰੰਪ ਨੂੰ ਸਮਾਗਮ ‘ਚ ਕਰਨਾ ਪਿਆ ਹੂਟਿੰਗ ਦਾ ਸਾਹਮਣਾ!

– ਖੁੱਲ੍ਹੇਆਮ ਹੋਇਆ ਜਨਤਕ ਵਿਰੋਧ – ਟਰੰਪ ਵੱਲੋਂ ਬਾਇਡਨ ਨੂੰ ‘ਸਭ ਤੋਂ ਮਾੜਾ ਰਾਸ਼ਟਰਪਤੀ’ ਦੱਸਣ ‘ਤੇ ਭੀੜ ‘ਚੋਂ ਆਵਾਜ਼ ਆਈ -‘ਉਹ ਤਾਂ ਤੁਸੀਂ ਹੋ’ ਵਾਸ਼ਿੰਗਟਨ, 28 ਮਈ (ਪੰਜਾਬ ਮੇਲ)- ਅਮਰੀਕਾ ‘ਚ ‘ਲਿਬਰਟੇਰੀਅਨ ਪਾਰਟੀ’ ਦੇ ਸਮਾਗਮ ‘ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਰ-ਵਾਰ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਭੀੜ ਵਿਚ ਬਹੁਤ ਸਾਰੇ ਲੋਕਾਂ ਨੇ ਅਪਮਾਨਜਨਕ ਨਾਅਰੇ […]

ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਲੱਗਣ ਨਾਲ ਮੌਤ

ਲਾਸ ਏਂਜਲਸ, 28 ਮਈ (ਪੰਜਾਬ ਮੇਲ)- ਪ੍ਰਸਿੱਧ ਟੀ.ਵੀ. ਸੀਰੀਅਲ ‘ਜਨਰਲ ਹਸਪਤਾਲ’ ਦੇ ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਲਾਸ ਏਂਜਲਸ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਵੈਕਟਰ ਨੇ ਤਿੰਨ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਹੜੇ ਉਨ੍ਹਾਂ ਦੀ ਕਾਰ ਵਿਚੋਂ ਕੈਟਾਲੀਟਿਕ ਕਨਵਰਟਰ […]

ਓਨਟਾਰੀਓ ‘ਚ ਚੋਰੀ ਦੀਆਂ 369 ਕਾਰਾਂ ਸਮੇਤ 16 ਗ੍ਰਿਫ਼ਤਾਰ

-ਗ੍ਰਿਫ਼ਤਾਰ ਵਿਅਕਤੀਆਂ ‘ਚ 7 ਪੰਜਾਬੀ ਵੀ ਸ਼ਾਮਲ ਓਨਟਾਰੀਓ, 28 ਮਈ (ਪੰਜਾਬ ਮੇਲ)- ਓਨਟਾਰੀਓ ਦੀ ਪੀਲ ਪੁਲਿਸ ਨੇ ਮਹਿੰਗੇ ਮੁੱਲ ਵਾਲੀਆਂ ਚੋਰੀ ਦੀਆਂ 369 ਕਾਰਾਂ ਬਰਾਮਦ ਕੀਤੀਆਂ ਹਨ। ਇਹ ਕਾਰਾਂ, ਜਿਨ੍ਹਾਂ ਦੀ ਕੀਮਤ ਸਵਾ ਤਿੰਨ ਕਰੋੜ ਡਾਲਰ (200 ਕਰੋੜ ਰੁਪਏ) ਦੱਸੀ ਗਈ ਹੈ, ਵਿਦੇਸ਼ ਭੇਜੀਆਂ ਜਾਣੀਆਂ ਸਨ। ਪੁਲਿਸ ਨੇ ਚੋਰੀ ਦੇ ਦੋਸ਼ ਵਿਚ ਇੱਕ ਨਾਬਲਗ ਸਣੇ […]