ਸੰਨੀ ਓਬਰਾਏ ਕਲਿਨੀਕਲ ਲੈਬ ਗੁਰੂ ਹਰਸਹਾਏ ਬਣੀ ਆਮ ਲੋਕਾਂ ਲਈ ਵਰਦਾਨ

ਗੁਰੂ ਹਰਸਹਾਏ, 25 ਅਪ੍ਰੈਲ (ਪੰਜਾਬ ਮੇਲ)-ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਮਹਾਰਾਸ਼ਟਰ, ਬਿਹਾਰ ਆਦਿ ਰਾਜਾਂ ਵਿੱਚ ਬਲੱਡ ਟੈਸਟ ਕਰਨ ਲਈ ਬਹੁਤ ਮਾਤ੍ਰਾ ਵਿਚ ਲਾਗਤ ਮੁੱਲ ਤੇ ਲੈਬਾਂ ਖੋਲੀਆਂ ਗੲਈਆ ਹਨ ਤਾਂ ਜੋ ਲੋਕ ਸਸਤੇ ਰੇਟਾਂ ਤੇ ਖੂਨ ਟੈਸਟ ਕਰਵਾ ਕੇ […]

ਅਮੀਰਾਂ ਉਪਰ ਟੈਕਸ ਨਹੀਂ ਲਾਇਆ ਜਾਵੇਗਾ-ਰਾਸ਼ਟਰਪਤੀ ਟਰੰਪ

ਸੈਕਰਾਮੈਂਟੋ, ਕੈਲੀਫੋਰਨੀਆ, 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਖਪਤੀਆਂ ਉਪਰ ਟੈਕਸ ਲਾਉਣ ਦੀ  ਤਜਵੀਜ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਅਜਿਹਾ ਕੀਤਾ ਤਾਂ ਉਹ ਦੇਸ਼ ਛੱਡ ਜਾਣਗੇ। ਉਨਾਂ ਆਪਣੇ ਓਵਾਲ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਵਿਚਾਰ ਹੈ ਕਿ ਇਹ ਤਜਵੀਜ਼ ਪ੍ਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਕਈ ਅਮੀਰ […]

ਕੈਲੀਫੋਰਨੀਆ ਦਾ ਜੱਜ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ, ਹਿਰਾਸਤ ਵਿਚ ਲਿਆ, ਜੂਨ ਵਿੱਚ ਸੁਣਾਈ ਜਾਵੇਗੀ ਸਜ਼ਾ

ਸੈਕਰਾਮੈਂਟੋ,ਕੈਲੀਫੋਰਨੀਆ , 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਦਾਲਤ ਨੇ ਦੱਖਣੀ ਕੈਲੀਫੋਰਨੀਆ ਦੇ ਇਕ ਜੱਜ ਨੂੰ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਆਰੇਂਜ ਕਾਊਂਟੀ ਸੁਪੀਰੀਅਰ ਕੋਰਟ ਜੱਜ ਜੈਫਰੀ ਫਰਗੂਸਨ (74) ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਸਨ। ਅਦਾਲਤੀ ਦਸਤਾਵੇਜ ਅਨੁਸਾਰ ਆਪਣੇ ਅਨਾਹੀਮ ਹਿਲਜ਼ ਸਥਿੱਤ ਘਰ ਵਿਚ ਟੈਲੀਵੀਜ਼ਨ ਵੇਖਦੇ ਸਮੇ ਹੋਈ […]

ਪਹਿਲਾਗਾਮ ਵਿਚ ਨਿਰਦੋਸ਼ ਸੈਲਾਨੀਆਂ ‘ਤੇ ਹਮਲਾ ਮਨੁੱਖਤਾ ਵਿਰੁੱਧ ਵੱਡਾ ਅਪਰਾਧ

ਫਗਵਾੜਾ, 24 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਸ਼ਹਿਰ ਪਹਿਲਗਾਮ ਵਿਚ ਦਹਿਸ਼ਤਗਰਦਾਂ ਵਲੋਂ ਨਿਰਦੋਸ਼ ਸੈਲਾਨੀਆਂ ‘ਤੇ ਕੀਤੇ ਗਏ ਘਿਨਾਉਣੇ ਹਮਲੇ ਦੀ ਦੱਖਣੀ ਏਸ਼ੀਆ ਅਤੇ ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ਲੰਮੇ ਸਮੇਂ ਤੋਂ ਅਮਨ ਤੇ ਦੋਸਤੀ ਦੀ ਸਥਾਪਨਾ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਕ ਰੀਸਰਚ ਅਕਾਦਮੀ, ਸਾਫ਼ਮਾ (ਅੰਮ੍ਰਿਤਸਰ), ਪੰਜਾਬ ਚੇਤਨਾ ਮੰਚ […]

ਪਹਿਲਗਾਮ ਹਮਲੇ ਪਿੱਛੋਂ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਨਾ ਜਾਣ ਦੀ ਸਲਾਹ

ਵਾਸ਼ਿੰਗਟਨ, 24 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚਲੇ ਆਪਣੇ ਨਾਗਰਿਕਾਂ ਲਈ ਇੱਕ ਸੋਧੀ ਹੋਈ ਸੇਧ/ਸਲਾਹ ਜਾਰੀ ਕੀਤੀ ਹੈ, ਜਿਸ ਵਿਚ ਅਮਰੀਕੀਆਂ ਨੂੰ ਜੰਮੂ-ਕਸ਼ਮੀਰ ਵਿਚ ਅਤੇ ਨਾਲ ਹੀ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ‘ਚ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਇਹ ਅਪਡੇਟ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ, […]

ਟਰੰਪ ਦੀਆਂ ਨੀਤੀਆਂ ਦੇ ਵਿਰੋਧ ‘ਚ 170 ਤੋਂ ਵੱਧ ਯੂਨੀਵਰਸਿਟੀਆਂ ਤੇ ਕਾਲਜ ਹੋਏ ਇਕਜੁੱਟ

ਵਾਸ਼ਿੰਗਟਨ, 24 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀਆਂ ਵਿਦਿਅਕ ਸੰਸਥਾਵਾਂ ਵਿਚ ਟਰੰਪ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦਿਆਂ ਯੂਨੀਵਰਸਿਟੀਆਂ, ਕਾਲਜਾਂ ਤੇ ਸਕਾਲਰ ਸੁਸਾਇਟੀਆਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਉੱਚ ਸਿੱਖਿਆ ਪ੍ਰਤੀ ਅਪਣਾਏ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਇਸ ਬਿਆਨ ਉੱਪਰ 170 ਤੋਂ ਵੱਧ ਯੂਨੀਵਰਸਿਟੀਆਂ, […]

ਹੈਮਿਲਟਨ ਪੁਲਿਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ

ਦੋ ਧਿਰਾਂ ਵੱਲੋਂ ਗੋਲੀਬਾਰੀ ਦੌਰਾਨ ਵਰਤੀਆਂ ਕਾਰਾਂ ਕਬਜ਼ੇ ਵਿਚ ਲਈਆਂ ਵੈਨਕੂਵਰ, 24 ਅਪ੍ਰੈਲ (ਪੰਜਾਬ ਮੇਲ)- ਹੈਮਿਲਟਨ ਪੁਲਿਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪ੍ਰੈਲ ਨੂੰ ਓਨਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਿਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲਿਸ ਨੇ […]

ਮਸਕ ਫਾਊਂਡੇਸ਼ਨ ਵੱਲੋਂ ਭਾਰਤੀ ਕੰਪਨੀ ਨੂੰ 50 ਮਿਲੀਅਨ ਡਾਲਰ ਦਾ ਇਨਾਮ

ਵਾਸ਼ਿੰਗਟਨ, 24 ਅਪ੍ਰੈਲ (ਪੰਜਾਬ ਮੇਲ)- ਇਕ ਭਾਰਤੀ ਕੰਪਨੀ ਜੋ ਵਾਯੂਮੰਡਲ ਤੋਂ ਜਲਵਾਯੂ-ਗਰਮ ਕਰਨ ਵਾਲੀ ਕਾਰਬਨ ਡਾਈਆਕਸਾਈਡ ਨੂੰ ਖਿੱਚਣ ਲਈ ਕਿਸਾਨਾਂ ਦੇ ਖੇਤਾਂ ‘ਤੇ ਪੱਥਰ ਫੈਲਾਉਂਦੀ ਹੈ, ਨੇ ਐਲੋਨ ਮਸਕ ਦੀ ਫਾਊਂਡੇਸ਼ਨ ਦੁਆਰਾ ਫੰਡ ਕੀਤੇ ਗਏ ਇਕ ਵਿਸ਼ਵਵਿਆਪੀ ਮੁਕਾਬਲੇ ਵਿਚ 50 ਮਿਲੀਅਨ ਡਾਲਰ ਦਾ ਸ਼ਾਨਦਾਰ ਇਨਾਮ ਜਿੱਤਿਆ ਹੈ। ਮਾਟੀ ਕਾਰਬਨ 88 ਦੇਸ਼ਾਂ ਦੀਆਂ 1,300 ਤੋਂ ਵੱਧ […]

ਸਿੱਧੂ ਮੂਸੇਵਾਲਾ ਹੱਤਿਆ ਕਾਂਡ : ਸ਼ਾਰਪ ਸ਼ੂਟਰ ਟੀਨੂ ਤੇ ਬਰਖ਼ਾਸਤ ਇੰਸਪੈਕਟਰ ਨੂੰ ਕੈਦ

ਮਾਨਸਾ ਅਦਾਲਤ ਵੱਲੋਂ ਦੀਪਕ ਟੀਨੂ ਨੂੰ ਦੋ ਸਾਲ ਤੇ ਪ੍ਰਿਤਪਾਲ ਸਿੰਘ ਨੂੰ 23 ਮਹੀਨਿਆਂ ਦੀ ਸਜ਼ਾ ਮਾਨਸਾ, 24 ਅਪ੍ਰੈਲ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿਚ ਮਾਨਸਾ ਅਦਾਲਤ ਨੇ ਬੁੱਧਵਾਰ ਨੂੰ ਸ਼ਾਰਪ ਸ਼ੂਟਰ ਦੀਪਕ ਟੀਨੂ ਅਤੇ ਬਰਖ਼ਾਸਤ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਸੀ.ਆਈ.ਏ. ਸਟਾਫ ਮਾਨਸਾ ਦੇ ਬਰਖ਼ਾਸਤ ਇੰਚਾਰਜ […]

ਟੈਕਸਾਸ ‘ਚ 23 ਲੋਕਾਂ ਦੀ ਹੱਤਿਆ ਮਾਮਲੇ ‘ਚ ਦੋਸ਼ੀ ਨੂੰ ਉਮਰ ਕੈਦ

ਹਿਊਸਟਨ, 24 ਅਪ੍ਰੈਲ (ਪੰਜਾਬ ਮੇਲ)- ਟੈਕਸਾਸ ਦੇ ਐਲ ਪਾਸੋ ਵਿਚ ਇਕ ਵਾਲਮਾਰਟ ਵਿਚ 2019 ਵਿਚ ਹਿਸਪੈਨਿਕ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ 23 ਲੋਕਾਂ ਦੀ ਹੱਤਿਆ ਕਰਨ ਵਾਲੇ ਸ਼ੂਟਰ ਪੈਟ੍ਰਿਕ ਕਰੂਸੀਅਸ ਨੂੰ ਸੋਮਵਾਰ ਨੂੰ ਇਕ ਰਾਜ ਦੀ ਅਦਾਲਤ ‘ਚ ਦੋਸ਼ੀ ਮੰਨਣ ਤੋਂ ਬਾਅਦ ਮੌਤ ਦੀ ਸਜ਼ਾ ਨਹੀਂ ਸੁਣਾਈ ਜਾਵੇਗੀ। ਇਸ ਦੀ ਬਜਾਏ, […]