ਸੈਕਰਾਮੈਂਟੋ ਦੇ ਕਬੱਡੀ ਕੱਪ ਵਿਚ ਪਈਆਂ ਧੁੰਮਾਂ

ਕੁਸ਼ਤੀ ਮੁਕਾਬਲੇ ਵੀ ਰਹੇ ਦਿਲਚਸਪ ਸੈਕਰਾਮੈਂਟੋ, 1 ਅਕਤੂਬਰ (ਪੰਜਾਬ ਮੇਲ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵੱਲੋਂ ਅਮਰੀਕਨ ਕਬੱਡੀ ਫੈਡਰੇਸ਼ਨ ਯੂ.ਐੱਸ.ਏ. ਦੇ ਸਹਿਯੋਗ ਨਾਲ ਸਾਲਾਨਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੇ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ […]

ਅਮਰੀਕਾ ਦੀ ਫੈਡਰਲ ਸਰਕਾਰ ਵੱਲੋਂ ਸ਼ਟਡਾਊਨ ਲਾਗੂ

ਇਮੀਗ੍ਰੇਸ਼ਨ ਦੇ ਕੰਮਾਂ ‘ਚ ਹੋ ਸਕਦੀ ਹੈ ਦੇਰੀ ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)– ਅਮਰੀਕਾ ਦੀ ਫੈਡਰਲ ਸਰਕਾਰ ਵੱਲੋਂ ਸ਼ਟਡਾਊਨ ਲਾਗੂ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸਰਕਾਰੀ ਖਰਚਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲਗਭਗ 1 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਵਿੱਤੀ ਸਾਲ ਦੇ ਅਖੀਰਲੇ ਦਿਨ ਕਾਨੂੰਨਸਾਜ਼ਾਂ […]

ਟਰੰਪ ਸਰਕਾਰ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਕੱਢੇਗੀ ਬਾਹਰ

-ਡਰਾਈਵਰ ਲਈ ਗਰੀਨ ਕਾਰਡ ਹੋਲਡਰ ਜਾਂ ਯੂ.ਐੱਸ. ਸਿਟੀਜ਼ਨ ਹੋਣਾ ਕੀਤਾ ਲਾਜ਼ਮੀ ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)– ਬੀਤੇ ਕੁਝ ਸਮੇਂ ਦੌਰਾਨ ਅਮਰੀਕਾ ‘ਚ ਵਾਪਰੇ ਕੁਝ ਭਿਆਨਕ ਹਾਦਸਿਆਂ ਮਗਰੋਂ ਅਮਰੀਕਾ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ। ਡਰਾਈਵਰਾਂ ਲਈ ਨਿਯਮਾਂ ਨੂੰ ਸਖ਼ਤ ਕਰਨ ਦੀ ਤਿਆਰੀ ‘ਚ ਟਰੰਪ ਸਰਕਾਰ ਨੇ ਕੱਚੇ ਪ੍ਰਵਾਸੀਆਂ ਨੂੰ ਟਰੱਕਿੰਗ ਸੈਕਟਰ ਤੋਂ ਬਾਹਰ ਕੱਢਣ ਲਈ […]

82 ਸਾਲਾ ਨੌਜਵਾਨ ਨੇ ਇੰਗਲੈਂਡ ‘ਚ ਪਾਈਆਂ ਧੁੰਮਾਂ!

ਸੈਕਰਾਮੈਂਟੋ, 1 ਅਕਤੂਬਰ (ਪੰਜਾਬ ਮੇਲ)- 82 ਸਾਲ ਦੀ ਉਮਰ ਵਿਚ ਮਨੁੱਖ ਨੂੰ ਬਿਨਾਂ ਸਹਾਰੇ ਤੋਂ ਤੁਰਨਾ ਔਖਾ ਹੁੰਦਾ ਹੈ। ਪਰ ਬੇਏਰੀਆ, ਕੈਲੀਫੋਰਨੀਆ ਦੇ ਰਹਿਣ ਵਾਲੇ 82 ਸਾਲਾ ਸ. ਪਿਆਰਾ ਸਿੰਘ ਚਾਨਾ ਹਾਲੇ ਵੀ ਖੇਡ ਮੈਦਾਨ ਵਿਚ ਆਪਣੇ ਜੌਹਰ ਦਿਖਾ ਰਹੇ ਹਨ। ਪਿਛਲੇ ਦਿਨੀਂ ਲੰਡਨ, ਇੰਗਲੈਂਡ ‘ਚ ਹੋਏ ਮੁਕਾਬਲਿਆਂ ਵਿਚ ਉਨ੍ਹਾਂ 21 ਕਿਲੋਮੀਟਰ ਦੀ ਰੇਸ ਵਿਚ […]

ਸੀਨੀਅਰ ਆਗੂ ਅਨਿਲ ਜੋਸ਼ੀ ਨੇ ਫੜਿਆ ਕਾਂਗਰਸ ਦਾ ਹੱਥ

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ (ਉੱਤਰੀ) ਤੋਂ ਦੋ ਵਾਰ ਵਿਧਾਇਕ ਰਹੇ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ‘ਚ ਸ਼ਾਮਲ ਹੋ ਗਏ। ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਹਾਲ ਹੀ ਵਿਚ ਦਿੱਲੀ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ […]

ਨੈਸ਼ਨਲ ਟਰੱਕ ਡਰਾਈਵਰ ਸਕੂਲ ਸੈਕਰਾਮੈਂਟੋ ਵਲੋਂ ਪਹਿਲਵਾਨਾਂ ਦਾ ਸਨਮਾਨ

ਸੈਕਰਾਮੈਂਟੋ, 1 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵੱਖ-ਵੱਖ ਕਬੱਡੀ ਦੇ ਮੈਦਾਨਾਂ ਵਿਚ ਆਪਣਾ ਜ਼ੋਰ ਅਜਮਾਉਣ ਅਮਰੀਕਾ ਪਹੁੰਚੇ ਨਾਮਵਰ ਭਲਵਾਨ ਜੱਸਾ ਪੱਟੀ ਤੇ ਕਮਲਜੀਤ ਡੂਮਛੇੜੀ ਆਪਣੇ ਦੌਰੇ ਦੌਰਾਨ ਸੈਕਰਾਮੈਂਟੋ ਦੇ ਨਾਮਵਰ ਨੈਸ਼ਨਲ ਟਰੱਕ ਡਰਾਈਵਰ ਸਕੂਲ ਸੈਕਰਾਮੈਂਟੋ ਦੇ ਕੈਂਪ ਵਿਚ ਪਹੁੰਚੇ, ਜਿਥੇ ਵੱਖ-ਵੱਖ ਬਿਜ਼ਨਸਮੈਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਕਸ਼ਮੀਰ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 18 ਲੋੜਵੰਦ ਮਰੀਜ਼ਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਵਾਈਆਂ ਖਰੀਦਣ ਲਈ 20500 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ […]

ਐੱਚ-1ਬੀ ਵੀਜ਼ਾ ਮਾਮਲੇ ‘ਚ 1 ਲੱਖ ਡਾਲਰ ਦੀ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ‘ਚ ਹੋਣਗੇ ਬਦਲਾਅ

ਵਾਸ਼ਿੰਗਟਨ, 1 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਹੈ ਕਿ ਫਰਵਰੀ 2026 ‘ਚ ਐੱਚ-1ਬੀ ਵੀਜ਼ਾ ਮਾਮਲੇ ‘ਚ ਇਕ ਲੱਖ ਡਾਲਰ ਦੀ ਨਵੀਂ ਫੀਸ ਲਾਗੂ ਹੋਣ ਤੋਂ ਪਹਿਲਾਂ ਵੀਜ਼ਾ ਪ੍ਰਕਿਰਿਆ ‘ਚ ਕਾਫੀ ਬਦਲਾਅ ਹੋਣਗੇ। ਉਨ੍ਹਾਂ ‘ਸਸਤੇ’ ਤਕਨੀਕੀ ਸਲਾਹਕਾਰਾਂ ਦੇ ਮੁਲਕ ‘ਚ ਆਉਣ ਅਤੇ ਪਰਿਵਾਰਾਂ ਨੂੰ ਨਾਲ ਲਿਆਉਣ ਦੇ ਵਿਚਾਰ ਨੂੰ ਗਲਤ […]

ਨਾਮਵਰ ਪੰਜਾਬੀ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਨਹੀਂ ਰਹੇ

ਸਰੀ, 1 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਸਰੀ ਸ਼ਹਿਰ ਦੀ ਨਾਮਵਰ ਪੰਜਾਬੀ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 85 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਇੰਦਰਜੀਤ ਕੌਰ ਸਿੱਧੂ ਨੂੰ ਬਹੁਤ ਹੀ ਬੇਬਾਕ ਅਤੇ ਦਲੇਰਾਨਾ ਲੇਖਿਕਾ ਵਜੋਂ ਜਾਣਿਆ ਜਾਂਦਾ ਹੈ। ਸਾਹਿਤਕ ਸਫ਼ਰ ਵਿਚ ਉਨ੍ਹਾਂ ਦੇ […]

ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ ਦੇ ਵਿਹੜੇ ਪਹੁੰਚੇ

ਬਰੈਂਪਟਨ, 1 ਅਕਤੂਬਰ (ਰਮਿੰਦਰ ਵਾਲੀਆ/ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਤੇ ਰਮਿੰਦਰ ਰੰਮੀ ਜਿਗਰੀ ਦੋਸਤ ਹਨ। 40 ਸਾਲ ਪੁਰਾਣੀ ਉਨ੍ਹਾਂ ਦੀ ਆਪਸੀ ਸਾਂਝ ਹੈ। ਉਹ ਰਮਿੰਦਰ ਰੰਮੀ ਨੂੰ ਮਿਲਣ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਰਮਿੰਦਰ ਨੇ ਫ਼ੁੱਲਾਂ ਦੇ ਬੁੱਕੇ ਦੇ ਕੇ ਉਨ੍ਹਾਂ ਨੂੰ ਨਿੱਘਾ ਜੀ ਆਇਆਂ ਕਿਹਾ। ਲਜ਼ੀਜ਼ ਖਾਣੇ ਦੇ ਲੁਤਫ਼ ਤੋਂ ਬਾਦ […]