ਵਰਕ ਪਰਮਿਟ ਦੀ ਮਿਆਦ 180 ਦਿਨਾਂ ਤੋਂ ਵਧ ਕੇ 540 ਦਿਨ ਹੋਈ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਵਰਕ ਪਰਮਿਟ ਨਾਲ ਸੰਬੰਧਤ ਨਵੇਂ ਨਿਯਮ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਯੋਗ ਗੈਰ-ਨਾਗਰਿਕਾਂ ਲਈ ਵਰਕ ਪਰਮਿਟ ਲਈ ਆਟੋਮੈਟਿਕ ਐਕਸਟੈਂਸ਼ਨ ਦੀ ਮਿਆਦ 180 ਦਿਨਾਂ ਤੋਂ ਵਧਾ ਕੇ 540 ਦਿਨਾਂ ਤੱਕ ਕਰ ਦਿੱਤੀ ਗਈ ਹੈ। ਇਹ ਤਬਦੀਲੀ 13 ਜਨਵਰੀ, 2025 ਤੋਂ ਲਾਗੂ ਹੋਵੇਗੀ। ਇਸ ਨਵੇਂ ਨਿਯਮ […]

ਟਰੰਪ ਪ੍ਰਸ਼ਾਸਨ ਮੈਡੀਕੇਅਰ, ਮੈਡੀਕੇਡ ਅਤੇ ਸਮਾਜਿਕ ਸੁਰੱਖਿਆ ਵਰਗੇ ਪ੍ਰੋਗਰਾਮਾਂ ਜਾਰੀ ਰੱਖੇਗਾ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ, ਰਾਸ਼ਟਰਪਤੀ ਚੁਣੇ ਗਏ ਟਰੰਪ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ (DOGE) ਦੇ ਸਹਿ-ਲੀਡਾਂ ਨੇ ਜਨਵਰੀ ਵਿਚ ਨਵੇਂ ਪ੍ਰਸ਼ਾਸਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਫੈਡਰਲ ਖਰਚਿਆਂ ‘ਚ ਕਟੌਤੀ ਕਰਨ ਦੀਆਂ ਆਪਣੀਆਂ ਯੋਜਨਾਵਾਂ ਲਈ ਕੁੱਝ ਖੁਲਾਸੇ ਕੀਤੇ ਹਨ। ਮਸਕ ਨੇ ਸੰਘੀ ਖਰਚਿਆਂ ਨੂੰ 2 ਟ੍ਰਿਲੀਅਨ ਡਾਲਰ ਤੱਕ ਘਟਾਉਣ […]

ਗੁਰਜੀਤ ਸਿੰਘ ਸਰਾਏ ਨੇ ਸੈਨਵਾਕੀਨ ਸੁਪੀਰੀਅਰ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

ਸਟਾਕਟਨ, 18 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਗੁਰਜੀਤ ਸਿੰਘ ਸਰਾਏ ਨੂੰ ਸੈਨਵਾਕੀਨ ਸੁਪੀਰੀਅਰ ਕੋਰਟ ਬੈਂਚ ਦਾ ਜੱਜ ਨਿਯੁਕਤ ਕੀਤਾ ਹੈ। ਇਨ੍ਹਾਂ ਦੀ ਨਿਯੁਕਤੀ ਕੁੱਝ ਸਮਾਂ ਪਹਿਲਾਂ ਹੋ ਗਈ ਸੀ। ਪਰ ਹੁਣ ਅਮਲੀ ਤੌਰ ‘ਤੇ ਇਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਤੇ ਗੁਰਜੀਤ ਸਿੰਘ ਸਰਾਏ ਪੱਕੇ ਤੌਰ ‘ਤੇ ਜੱਜ ਬਣ ਗਏ […]

ਸੈਕਰਾਮੈਂਟੋ, 18 ਦਸੰਬਰ (ਹੁਸਨ/ਨੀਟਾ/ਕੁਲਵੰਤ/ਪੰਜਾਬ ਮੇਲ)- ਫਰਿਜ਼ਨੋ ਸ਼ਹਿਰ ਵਿਚ ਹੋਈ ਮੰਦਭਾਗੀ ਘਟਨਾ ਨੇ ਪੰਜਾਬੀ ਭਾਈਚਾਰਾ ਨੂੰ ਉਦੋਂ ਗਹਿਰੇ ਸਦਮੇ ‘ਚ ਪਾ ਦਿੱਤਾ, ਜਦੋਂ ਸ਼ਾਮ 8 ਵਜੇ ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ‘ਤੇ ਮੋਟਰਸਾਈਕਲ ਐਕਸੀਡੈਂਟ ਵਿਚ ਦੋ ਗੁਰਸਿੱਖ ਪੰਜਾਬੀਆਂ ਦੀ ਇੱਕ ਮੋਟਰਸਾਈਕਲ ਐਕਸੀਡੈਂਟ ‘ਚ ਮੌਤ ਹੋ ਗਈ। ਇਸ ਘਟਨਾ ‘ਚ ਮਾਰੇ ਗਏ ਦੋਵੇਂ ਨੌਜਵਾਨ ਅੰਤਰਪ੍ਰੀਤ ਸਿੰਘ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

ਸ੍ਰੀ ਮੁਕਤਸਰ ਸਾਹਿਬ, 18 ਦਸੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਨੇਕਾਂ ਭਲੇ ਦੇ ਕਾਰਜ ਚਲਾਏ ਜਾ ਰਹੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ […]

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸ਼ਹਾਦਤਾਂ ਨੂੰ ਸਮਰਪਿਤ ਰਹੀ

ਕੈਲਗਰੀ, 18 ਦਸੰਬਰ (ਜਸਵਿੰਦਰ ਸਿੰਘ ਰੁਪਾਲ/ਪੰਜਾਬ ਮੇਲ)- ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਬੀਤੇ ਐਤਵਾਰ 15 ਦਸੰਬਰ ਨੂੰ ਜੈਨੇਸਸ ਸੈਂਟਰ ਵਿਖੇ ਭਰਪੂਰ ਹਾਜ਼ਰੀ ਵਿਚ ਹੋਈ। ਸਭਾ ਦੇ ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਕਹਿੰਦਿਆਂ, ਸਫਰ-ਏ-ਸ਼ਹਾਦਤ ਤੇ ਚਾਲੀ ਮੁਕਤਿਆਂ ‘ਤੇ ਸੰਖੇਪ ਵਿਚਾਰ ਸਾਂਝੇ ਕੀਤੇ। ਮੀਟਿੰਗ ਦੇ ਆਰੰਭ ਵਿਚ ਸੁਰਿੰਦਰ […]

ਡੌਂਕੀ ਲਗਾ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ‘ਚ 230 ਭਾਰਤੀ ਫਸੇ

ਨਿਊਯਾਰਕ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਇੱਕ ਰਸਤਾ ਬੰਦ ਹੁੰਦਾ ਹੈ, ਤਾਂ ਲੋਕ ਦੂਜੇ ਰਸਤੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਹਾਲ ਹੀ ਵਿਚ 170 ਗੁਜਰਾਤੀਆਂ ਸਮੇਤ 230 ਦੇ ਕਰੀਬ ਭਾਰਤੀ ਸ਼ਾਰਜਾਹ (ਯੂ.ਏ.ਈ.) ਵਿਚ ਫਸ ਗਏ […]

ਟਰੰਪ ਨੇ ਭਾਰਤ ‘ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦੀ ਦਿੱਤੀ ਧਮਕੀ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ ਰੈਸੀਪ੍ਰੋਕਲ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਭਾਵ ਇਹ ਹੈ ਕਿ ਭਾਰਤ ਅਮਰੀਕੀ ਉਤਪਾਦਾਂ ‘ਤੇ ਜਿੰਨਾ ਟੈਕਸ ਲਗਾਏਗਾ, ਓਨਾ ਹੀ ਟੈਕਸ ਹੁਣ ਟਰੰਪ ਵੀ ਭਾਰਤੀ ਉਤਪਾਦਾਂ ‘ਤੇ ਲਗਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕੁਝ ਅਮਰੀਕੀ ਉਤਪਾਦਾਂ ਦੇ ਆਯਾਤ ‘ਤੇ ਭਾਰਤ […]

ਰੂਸ-ਯੂਕਰੇਨ ਯੁੱਧ ਰੋਕਣ ਲਈ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਗੱਲ ਕਰਨਗੇ ਟਰੰਪ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਲਗਭਗ ਤਿੰਨ ਸਾਲ ਤੋਂ ਚੱਲੇ ਆ ਰਹੇ ਯੁੱਧ ਨੂੰ ਖਤਮ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨਗੇ। ਟਰੰਪ ਮੁਤਾਬਕ ਉਹ ਇਸ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਜਨਵਰੀ ਵਿਚ ਟਰੰਪ […]

ਇਤਿਹਾਸ ‘ਚ ਸਭ ਤੋਂ ਵੱਡੇ ਵਿੱਤੀ ਘਾਟੇ ਵੱਲ ਵਧ ਰਿਹੈ ਅਮਰੀਕਾ

-2 ਮਹੀਨਿਆਂ ‘ਚ 624 ਅਰਬ ਡਾਲਰ ਦਾ ਘਾਟਾ ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਅਮਰੀਕਾ ਇਤਿਹਾਸ ਦੇ ਸਭ ਤੋਂ ਵੱਡੇ ਵਿੱਤੀ ਘਾਟੇ (ਫਿਸਕਲ ਡੈਫੀਸਿਟ) ਵੱਲ ਵਧ ਰਿਹਾ ਹੈ। ਫਿਸਕਲ ਈਯਰ ਦੇ ਪਹਿਲੇ 2 ਮਹੀਨਿਆਂ ‘ਚ ਹੀ ਇਹ 624 ਅਰਬ ਡਾਲਰ ਪਹੁੰਚ ਚੁੱਕਾ ਹੈ। ਇਹ ਪਿਛਲੇ ਸਾਲ ਦੇ […]