ਟਰੰਪ ਵੱਲੋਂ ਇਨਕਮ ਟੈਕਸ ਪ੍ਰਣਾਲੀ ਨੂੰ ਖਤਮ ਕਰਕੇ ਟੈਰਿਫ ਵਧਾਉਣ ਦਾ ਪ੍ਰਸਤਾਵ

ਕਿਹਾ: ਸਾਨੂੰ ਆਪਣੇ ਨਾਗਰਿਕਾਂ ‘ਤੇ ਟੈਕਸ ਲਾਉਣ ਦੀ ਲੋੜ ਨਹੀਂ ਵਾਸ਼ਿੰਗਟਨ, 29 ਜਨਵਰੀ (ਪੰਜਾਬ ਮੇਲ)- ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਕਈ ਮਹੱਤਵਪੂਰਨ ਫੈਸਲੇ ਲੈ ਰਹੇ ਹਨ, ਜੋ ਅਮਰੀਕਾ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਨਗੇ। ਉਹ ਦੇਸ਼ ਵਿਚ ਇਨਕਮ ਟੈਕਸ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਵਕਾਲਤ ਕਰਦੇ ਆਏ ਹਨ। ਇਸ ਦੌਰਾਨ ਟਰੰਪ ਨੇ ਸੋਮਵਾਰ (ਜਨਵਰੀ 28) […]

ਬਰੈਂਪਟਨ ‘ਚ ਪੈਟਰੋਲ ਪੰਪ ਲੁੱਟਣ ਵਾਲਾ ਪੰਜਾਬੀ ਕਾਬੂ

ਵੈਨਕੂਵਰ, 29 ਜਨਵਰੀ (ਪੰਜਾਬ ਮੇਲ)- ਪੁਲੀਸ ਨੇ ਬਰੈਂਪਟਨ ਦੀ ਓਨਟਾਰੀਓ ਸਟਰੀਟ ਅਤੇ ਬੋਵੇਡ ਡਰਾਈਵ ਸਥਿਤ ਗੈਸ ਸਟੇਸ਼ਨ (ਪੈਟਰੋਲ ਪੰਪ) ਵਿਚ ਪਿਛਲੇ ਹਫਤੇ ਲੁੱਟ-ਖੋਹ ਕਰਨ ਵਾਲਿਆਂ ‘ਚੋਂ ਇੱਕ ਨੂੰ ਗ੍ਰਿਫਤਾਰ ਕਰਕੇ ਦੋਸ਼ ਆਇਦ ਕਰ ਦਿੱਤੇ ਹਨ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪੀਲ ਪੁਲਿਸ ਅਨੁਸਾਰ ਜਗਤਾਰ ਸਿੰਘ (30) ਨੂੰ ਵਾਰਦਾਤ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ […]

ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਮੇਲ)- ਕਤਲ ਤੇ ਜਬਰ ਜਨਾਹ ਦੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਫੈਸਲਾ ਸਰਕਾਰ […]

ਮਾਣਹਾਨੀ ਮਾਮਲੇ ‘ਚ ਅਦਾਲਤ ਵੱਲੋਂ ਮੁੱਖ ਮੰਤਰੀ ਆਤਿਸ਼ੀ ਨੂੰ ਜਾਰੀ ਸੰਮਨ ਰੱਦ

ਨਵੀਂ ਦਿੱਲੀ, 28 ਜਨਵਰੀ (ਪੰਜਾਬ ਮੇਲ)- ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਮੁੱਖ ਮੰਤਰੀ ਆਤਿਸ਼ੀ ਨੂੰ ਜਾਰੀ ਸੰਮਨ ਅੱਜ ਰੱਦ ਕਰ ਦਿੱਤਾ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮੈਜਿਸਟਰੇਟ ਅਦਾਲਤ ਦੇ ਹੁਕਮਾਂ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਦਾਇਰ ਅਪੀਲ ‘ਤੇ ਇਹ ਆਦੇਸ਼ ਜਾਰੀ ਕੀਤਾ। […]

ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ ਮਿਲੀ ਪੈਰੋਲ

-ਪਹਿਲੀ ਵਾਰ ਡੇਰਾ ਸਿਰਸਾ ਜਾਣ ਦੀ ਇਜਾਜ਼ਤ ਰੋਹਤਕ, 28 ਜਨਵਰੀ (ਪੰਜਾਬ ਮੇਲ)-ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਮਿਲ ਗਈ ਹੈ। ਜਾਣਕਾਰੀ ਅਨੁਸਾਰ ਸਖ਼ਤ ਸੁਰੱਖਿਆ ਦੇ ਵਿਚਕਾਰ ਉਹ ਸੋਮਵਾਰ ਸਵੇਰੇ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਨਿਕਲਿਆ। ਇਸ ਵਾਰ ਰਾਮ ਰਹੀਮ ਬਾਗਪਤ ਆਸ਼ਰਮ ਨਾ ਜਾ ਕੇ ਸਿਰਸਾ ਸਥਿਤ ਡੇਰੇ ਵਿਖੇ ਜਾ […]

ਮਿੱਡੂਖੇੜਾ ਕਤਲ ਕਾਂਡ : ਮੋਹਾਲੀ ਅਦਾਲਤ ਵੱਲੋਂ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ

ਐੱਸ. ਏ. ਐੱਸ. ਨਗਰ (ਮੋਹਾਲੀ), 28 ਜਨਵਰੀ (ਪੰਜਾਬ ਮੇਲ)-ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐੱਸ. ਓ. ਆਈ. ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਚਾਰ ਸਾਲ ਪੁਰਾਣੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਤਿੰਨ ਮੁਲਜ਼ਮਾਂ ਗੈਂਗਸਟਰ ਅਜੈ ਲੈਫ਼ਟੀ, ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ […]

ਗ਼ੈਰਕਾਨੂੰਨੀ ਪ੍ਰਵਾਸੀਆਂ ‘ਤੇ ਸ਼ਿਕੰਜਾ: ਸਿੱਖ ਭਾਈਚਾਰੇ ਵੱਲੋਂ ਗੁਰਦੁਆਰਿਆਂ ‘ਚ ਇਮੀਗ੍ਰੇਸ਼ਨ ਵਿਭਾਗ ਦੇ ਛਾਪਿਆਂ ਤੋਂ ਇਨਕਾਰ

– ਭਾਰਤੀ ਮੀਡੀਆ ਦੇ ਇਕ ਹਿੱਸੇ ‘ਚ ਛਪੀਆਂ ਰਿਪੋਰਟਾਂ ਨੂੰ ਕੀਤਾ ਖਾਰਜ – ਭਾਈਚਾਰੇ ਦੇ ਅਮਰੀਕੀ ਨਿਆਂ ਵਿਭਾਗ ਤੇ ਵ੍ਹਾਈਟ ਹਾਊਸ ਨਾਲ ਨਿੱਘੇ ਰਿਸ਼ਤੇ ਹੋਣ ਦਾ ਦਾਅਵਾ ਨਿਊਯਾਰਕ, 28 ਜਨਵਰੀ (ਪੰਜਾਬ ਮੇਲ)- ਸਿੱਖ ਭਾਈਚਾਰੇ ਦੇ ਆਗੂਆਂ ਨੇ ਅਮਰੀਕਾ ਵਿਚ ਗੈਰਕਾਨੂੰਨੀ ਪਵਾਸੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁਝ ਗੁਰਦੁਆਰਿਆਂ ਵਿਚ ਛਾਪੇ ਮਾਰੇ ਜਾਣ ਸਬੰਧੀ […]

ਪੰਜਾਬ ਦੀ ਲੜਕੀ ਨੇ ਅਮਰੀਕਾ ਵਿਚ ਆਪਣੇ ਪਿੰਡ ਦਾ ਨਾਮ ਚਮਕਾਇਆ

ਰਾਏਕੋਟ, 27 ਜਨਵਰੀ (ਗੁਰਭਿੰਦਰ ਗੁਰੀ/ਪੰਜਾਬ ਮੇਲ)- ਪੰਜਾਬੀਆਂ ਨੇ ਦੁਨੀਆਂ ਭਰ ਵਿਚ ਵੱਖ-ਵੱਖ ਖੇਤਰਾਂ ‘ਚ ਵੱਡੀਆਂ ਮੱਲ੍ਹਾਂ ਮਾਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਹੀ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਝੋਰੜਾਂ ਦੀ ਲੜਕੀ ਨੇ ਉੱਚ ਸਿੱਖਿਆ ਹਾਸਲ ਕਰਦਿਆਂ ਅਮਰੀਕਾ ਵਿਚ ਯੂ.ਸੀ.ਐੱਸ.ਐੱਫ. ‘ਚ ਭਰੂਣ ਅਤੇ ਬਾਲ ਬੱਚਿਆਂ ਦੇ ਕਾਰਡੀਓਲਾਜਿਸਟ ਦੀ ਮੈਡੀਕਲ ਡਿਗਰੀ ਕੀਤੀ ਹੈ। […]

ਕੈਨੇਡਾ ਦੇ ਜਸਦੀਪ ਸਿੰਘ ਨੇ ਵਧਾਇਆ ਸਿੱਖਾਂ ਦਾ ਮਾਣ

ਅੰਟਾਰਕਟੀਕਾ ਸਣੇ ਸੱਤ ਮਹਾਂਦੀਪਾਂ ‘ਚ ਮੈਰਾਥਨ ਦੌੜ ਪੂਰੀ ਕਰਨ ਵਾਲੇ ਉੱਤਰੀ ਅਮਰੀਕਾ ਦੇ ਪਹਿਲੇ ਸਿੱਖ ਬਣੇ ਵਿੰਡਸਰ (ਕੈਨੇਡਾ), 27 ਜਨਵਰੀ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਵਿੰਡਸਰ ਦੇ ਵਸਨੀਕ 50 ਸਾਲਾ ਜਸਦੀਪ ਸਿੰਘ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਉਹ ਉੱਤਰੀ ਅਮਰੀਕਾ (ਕੈਨੇਡਾ ਅਤੇ ਅਮਰੀਕਾ) ਦੇ ਪਹਿਲੇ ਸਿੱਖ ਬਣ ਗਏ ਹਨ, […]

ਨਿਊਜਰਸੀ ਵਿਚ ਬਿਨਾਂ ਦਸਤਾਵੇਜ਼ ਲੋਕਾਂ ਦੀ ਗ੍ਰਿਫਤਾਰੀ ਉਪਰੰਤ ਦਹਿਸ਼ਤ ਦਾ ਮਾਹੌਲ : ਮੇਅਰ

ਸੈਕਰਾਮੈਂਟੋ, 27 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਜਰਸੀ ਦੇ ਮੇਅਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬੀਤੇ ਦਿਨੀਂ ਸੰਘੀ ਏਜੰਟਾਂ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿਚ ਲੈਣ ਉਪਰੰਤ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ, ਜਦਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਯੋਜਿਤ ਕਾਰਵਾਈ ਸੀ। ਨਿਊਆਰਕ ਦੇ ਮੇਅਰ ਰਸ […]