ਅਮਰੀਕਾ ਦੇ ਇੰਡਿਆਨਾ ਰਾਜ ਵਿਚ 3 ਸਾਲ ਦੇ ਬੱਚੇ ਨੇ ਚਲਾਈ ਗੋਲੀ, ਮਾਂ ਸਮੇਤ 2 ਜ਼ਖਮੀ

* ਜ਼ਖਮੀ ਵਿਅਕਤੀ ਕਤਲ ਦੇ ਮਾਮਲੇ ਵਿਚ ਲੋੜੀਂਦਾ ਸੀ, ਹੋਇਆ ਗ੍ਰਿਫਤਾਰ ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਇੰਡਿਆਨਾ ਰਾਜ ਵਿਚ ਲਫੇਅਟ ਵਿਖੇ ਇਕ 3 ਸਾਲ ਦੇ ਬੱਚੇ ਨੇ ਗੋਲੀ ਚਲਾ ਕੇ ਆਪਣੀ ਮਾਂ ਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਲਫੇਅਟ ਪੁਲਿਸ ਵਿਭਾਗ ਦੇ ਲੈਫਟੀਨੈਂਟ ਜਸਟਿਨ ਹਾਰਟਮੈਨ ਨੇ ਕਿਹਾ ਹੈ […]

ਫੀਨਿਕਸ ਦੇ ਇਕ ਹਾਈ ਸਕੂਲ ਵਿਚ ਹਥਿਆਰ ਲਿਆਉਣ ਦੇ ਦੋਸ਼ਾਂ ਤਹਿਤ ਵਿਦਿਆਰਥੀ ਗ੍ਰਿਫਤਾਰ

ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਰਾਜ ਦੇ ਸ਼ਹਿਰ ਫੀਨਿਕਸ ਦੇ ਇਕ ਹਾਈ ਸਕੂਲ ਵਿਚ ਇਕ ਵਿਦਿਆਰਥੀ ਨੂੰ ਏ ਆਰ-15 ਹਥਿਆਰ ਤੇ ਗੋਲੀ ਸਿੱਕਾ ਲਿਆਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਫੀਨਿਕਸ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਦਿਆਰਥੀ ਵੱਲੋਂ ਸਕੂਲ ਕੈਂਪਸ ਵਿਚ ਗੰਨ […]

ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਦੀ ਫਾਂਸੀ ਰੁਕੀ, ਮਾਮਲਾ ਸੁਪਰੀਮ ਕੋਰਟ ਜਾਵੇਗਾ-ਅਟਾਰਨੀ ਜਨਰਲ

ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਪੀਲ ਕੋਰਟ ਨੇ ਸੁਣਾਏ ਇਕ ਫੈਸਲੇ ਵਿਚ ਕਿਹਾ ਹੈ ਕਿ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਜੋਸਫ ਕਲਿਫਟਨ ਸਮਿਥ ਦੀ ਦਿਮਾਗੀ ਅਸਮਰਥਾ ਕਾਰਨ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਉਪਰ ਅਮਲ ਨਹੀਂ ਕੀਤਾ ਜਾ ਸਕਦਾ। ਅਪੀਲ ਕੋਰਟ ਨੇ ਸਟੇਟ ਆਫ ਅਲਬਾਮਾ ਨੂੰ ਦਿੱਤੇ ਆਦੇਸ਼ ਵਿਚ ਮੌਤ ਦੀ ਸਜ਼ਾ […]

ਸੜਕ ਹਾਦਸੇ ਵਿਚ ਮੇਰੇ ਪਤੀ ਨੇ ਮੇਰੇ ਬੱਚਿਆਂ ਸਮੇਤ ਮੈਨੂੰ ਮਾਰਨ ਦਾ ਯਤਨ ਕੀਤਾ

* ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦੀ ਪਤਨੀ ਦਾ ਬਿਆਨ ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਸਾਲ 2 ਜਨਵਰੀ ਨੂੰ ਪੈਸਿਫਿਕ ਕੋਸਟ ਹਾਈਵੇਅ ਉਪਰ ਹੋਏ ਸੜਕ ਹਾਦਸੇ ਸਬੰਧੀ ਸਾਹਮਣੇ ਆਏ ਇਕ ਨਵੇਂ ਦਸਤਾਵੇਜ ਵਿਚ ਨੇਹਾ ਪਟੇਲ ਨੇ ਕਿਹਾ ਹੈ ਕਿ ਇਹ ਮਹਿਜ਼ ਇਕ ਹਾਦਸਾ ਨਹੀਂ ਸੀ ਬਲਕਿ ਉਸ ਦੇ ਪਤੀ ਭਾਰਤੀ ਮੂਲ ਦੇ […]

13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਛੇਵਾਂ ਦਿਨ; ਰਾਮਪੁਰ ਕਲੱਬ ਸੈਮੀ ਫਾਈਨਲ ਵਿੱਚ , ਜਰਖੜ ਅਕੈਡਮੀ ਅਤੇ ਤੇਂਗ ਕੁਆਟਰ ਫਾਈਨਲ ਵਿੱਚ ਪੁੱਜੇ

ਲੁਧਿਆਣਾ, 22 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ  ਲੀਗ ਮੈਚਾਂ ਦੇ ਆਖਰੀ ਗੇੜ ਵਿੱਚ ਸੀਨੀਅਰ ਵਰਗ ਵਿੱਚ ਜਿੱਥੇ ਨੀਟਾ ਕਲੱਬ ਰਾਮਪੁਰ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਏਕ ਨੂਰ ਅਕੈਡਮੀ ਤੇਂਗ, ਜਰਖੜ ਅਕੈਡਮੀ ਨੇ ਕੁਆਰਟਰ […]

‘ਜੀਵੇ ਪੰਜਾਬ ਅਦਬੀ ਸੰਗਤ’ ਵੱਲੋਂ ‘ਪੰਜਾਬ ਦੀ ਦਸ਼ਾ ਤੇ ਦਿਸ਼ਾ’ ਉਪਰ ਸੰਵਾਦ

ਪੰਜਾਬੀ ਧਰਤੀ ਨਾਲੋਂ ਟੁੱਟ ਚੁੱਕੇ ਹਨ ਅਤੇ ਹਵਾ ‘ਚ ਉੱਡੇ ਫਿਰਦੇ ਹਨ – ਡਾ. ਪਿਆਰੇ ਲਾਲ ਗਰਗ ਸਰੀ, 22 ਮਈ (ਹਰਦਮ ਮਾਨ/ਪੰਜਾਬ ਮੇਲ)- “ਪਿਛਲੇ 40 ਸਾਲਾਂ ਦੌਰਾਨ ਪੰਜਾਬ ਵਿਚਲਾ ਅਰਥਚਾਰਾ ਚਰਮਰਾ ਗਿਆ ਹੈ, ਭਾਈਚਾਰਾ ਤੇ ਆਪਸੀ ਸਾਂਝੀ ਟੁੱਟ ਚੁੱਕੇ ਹਨ, ਮਾਤਾ ਭੂਮੀ ਤੇ ਮਾਤ ਭਾਸ਼ਾ ਨਾਲੋਂ ਮੋਹ ਭੰਗ ਹੋ ਗਿਆ ਹੈ। ਪੰਜਾਬੀ ਧਰਤੀ ਨਾਲੋਂ ਟੁੱਟ […]

ਸ਼ਿਵ ਤੇ ਬੂਟਾ ਸਿੰਘ ਸ਼ਾਦ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

ਸਰੀ, 22 ਮਈ (ਹਰਦਮ ਮਾਨ/ਪੰਜਾਬ ਮੇਲ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਹੋਈ। ਨਾਵਲਕਾਰ ਬੂਟਾ ਸਿੰਘ ਸ਼ਾਦ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਇਸ ਮੀਟਿੰਗ ਵਿਚ ਇਕ ਸ਼ੋਕ ਮਤੇ ਰਾਹੀਂ ਬਹੁਪੱਖੀ ਸ਼ਖ਼ਸੀਅਤ ਬੂਟਾ ਸਿੰਘ ਸ਼ਾਦ ਅਤੇ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਸਪੁੱਤਰ ਕੰਵਰ ਚਾਹਲ ਦੀ […]

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਪੂਆ ਨਿਊ ਗਿਨੀ ਤੋਂ ਆਸਟਰੇਲੀਆ ਪੁੱਜੇ

ਪੋਰਟ ਮੋਰੇਸਬੀ, 22 ਮਈ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਪੂਆ ਨਿਊ ਗਿਨੀ ਤੋਂ ਆਸਟਰੇਲੀਆ ਪੁੱਜ ਗਏ। ਉਨ੍ਹਾਂ ਦਾ ਆਸਟਰੇਲੀਆ ਦੌਰਾ 22 ਤੋਂ 24 ਮਈ ਤੱਕ ਦਾ ਹੈ। ਇਸ ਤੋਂ ਪਹਿਲਾਂ ਸ਼੍ਰੀ ਮੋਦੀ ਨੇ ਆਪਣੇ ਪਾਪੂਆ ਨਿਊ ਗਿਨੀ ਦੇ ਹਮਰੁਤਬਾ ਜੇਮਜ਼ ਮਾਰਾਪੇ ਨਾਲ ਅੱਜ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਣਜ, ਤਕਨਾਲੋਜੀ, […]

ਦਿੱਲੀ ਹਾਈ ਕੋਰਟ ਵੱਲੋਂ ਗੁਜਰਾਤ ਦੰਗਿਆਂ ਬਾਰੇ ਦਸਤਾਵੇਜ਼ੀ ਫਿਲਮ ਸਬੰਧੀ ਮਾਣਹਾਨੀ ਮਾਮਲੇ ‘ਚ ਬੀ.ਬੀ.ਸੀ. ਨੂੰ ਨੋਟਿਸ

ਨਵੀਂ ਦਿੱਲੀ, 22 ਮਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਪਾਬੰਦੀਸ਼ੁਦਾ ਦਸਤਾਵੇਜ਼ੀ ਫਿਲਮ ਖ਼ਿਲਾਫ਼ ਮਾਣਹਾਨੀ ਦੇ ਮੁਕੱਦਮੇ ‘ਚ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ (ਬੀ.ਬੀ.ਸੀ.) ਨੂੰ ਅੱਜ ਨੋਟਿਸ ਜਾਰੀ ਕੀਤਾ ਹੈ। ਗੁਜਰਾਤ ਸਥਿਤ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਜਸਟਿਸ ਆਨ ਟ੍ਰਾਇਲ ਵੱਲੋਂ ਦਾਇਰ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਸਤਾਵੇਜ਼ੀ ਫਿਲਮ ਨੇ ਦੇਸ਼, ਨਿਆਂਪਾਲਿਕਾ […]

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬਿਸ਼ਨੋਈ ਦੇ 4 ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ

ਚੰਡੀਗੜ੍ਹ, 22 ਮਈ (ਪੰਜਾਬ ਮੇਲ)- ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਪੁਲਿਸ ਦੇ ਐਂਟੀ ਗੈਂਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 4 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 6 ਪਿਸਤੌਲ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ […]