ਕੈਨੇਡੀਅਨ ਸੰਸਦ ‘ਚ ਹਿੰਸਾ ਦੇ ਮੁੱਦੇ ‘ਤੇ ਵਿਰੋਧੀ ਧਿਰ ਨੇ ਜਸਟਿਨ ਟਰੂਡੋ ਨੂੰ ਘੇਰਿਆ

-ਕੈਨੇਡਾ ਤੋਂ ਭਾਰਤ ਤੱਕ ਹਿੰਸਾ ਦੀ ਚਰਚਾ ਓਟਾਵਾ, 6 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਬਰੈਂਪਟਨ ‘ਚ ਹਿੰਦੂ ਮੰਦਰ ‘ਚ ਹਾਲ ਵਿਚ ਹੋਈ ਹਿੰਸਾ ‘ਤੇ ਮੰਗਲਵਾਰ ਨੂੰ ਦੇਸ਼ ਦੀ ਸੰਸਦ ‘ਚ ਨੇਤਾਵਾਂ ਦੇ ਬਿਆਨ ਸਾਹਮਣੇ ਆਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਰੋਧੀ ਧਿਰ ਕੰਜ਼ਰਵੇਟਿਵ ਆਗੂ ਪਿਏਰੇ ਪੋਲੀਵਰੇ ਨੇ ਹਿੰਸਾ ਦੀ ਨਿੰਦਾ ਕੀਤੀ। ਹਾਲਾਂਕਿ ਜਸਟਿਨ ਟਰੂਡੋ ਨੇ […]

ਅਮਰੀਕੀ ਡਾਲਰ ਮੁਕਾਬਲੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚਿਆ ਭਾਰਤੀ ਰੁਪਇਆ

ਮੁੰਬਈ, 6 ਨਵੰਬਰ (ਪੰਜਾਬ ਮੇਲ)- ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਅਤੇ ਆਲਮੀ ਬਾਜ਼ਾਰ ਵਿਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਰੁਪਿਆ 14 ਪੈਸੇ ਦੀ ਗਿਰਾਵਟ ਨਾਲ 84.23 ਪ੍ਰਤੀ ਡਾਲਰ ਪ੍ਰਤੀ ਡਾਲਰ ‘ਤੇ ਆ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਅਮਰੀਕੀ ਚੋਣਾਂ ਦੇ ਵਿਚਕਾਰ ਬਾਜ਼ਾਰ ‘ਚ ਅਸਥਿਰਤਾ ਦੇ ਸੰਕੇਤ ਦਿਖਾਈ ਦੇਣ ਲੱਗੇ […]

ਉੱਘੇ ਕੋਚ ਰਵਿੰਦਰ ਕੁਮਾਰ ਰਿਸ਼ੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਸਿਆਟਲ, 6 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਰਵਿੰਦਰ ਕੁਮਾਰ ਰਿਸ਼ੀ ਪਿਛਲੇ ਦਿਨੀਂ ਪਰਲੋਕ ਸਿਧਾਰ ਗਏ ਸਨ। ਉਨ੍ਹਾਂ ਦਾ ਅੰਤਿਮ ਅਰਦਾਸ ਕਰ ਦਿੱਤਾ ਗਿਆ ਹੈ। ਦੂਰੋਂ-ਨੇੜਿਓਂ ਆਏ ਸੱਜਣਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਰਵਿੰਦਰ ਰਿਸ਼ੀ ਜਿਮਨਾਸਟਿਕ ਦੇ ਇਕ ਮੰਨੇ-ਪ੍ਰਮੰਨੇ ਕੋਚ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਖੇਡ ਮੈਦਾਨ ਨੂੰ ਅਰਪਿਤ ਕੀਤਾ […]

ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦਾ ਮਾਮਲਾ ਸੁਪਰੀਮ ਕੋਰਟ ‘ਚ ਪੁੱਜਾ

-ਜਲੰਧਰ ਨਿਗਮ ਦੀ ਵਾਰਡਬੰਦੀ ਨਵੇਂ ਸਿਰੇ ਤੋਂ ਕਰਵਾਉਣਾ ਚਾਹ ਰਹੀ ਹੈ ਸਰਕਾਰ ਜਲੰਧਰ, 6 ਨਵੰਬਰ (ਪੰਜਾਬ ਮੇਲ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਇਆਂ ਲਗਭਗ ਪੌਣੇ 3 ਸਾਲ ਦਾ ਸਮਾਂ ਹੋ ਚੁੱਕਾ ਹੈ। ਇਸ ਮਿਆਦ ਦੌਰਾਨ ਪੰਜਾਬ ਦੀਆਂ ਨਗਰ ਨਿਗਮਾਂ ਅਤੇ ਕੌਂਸਲਾਂ ਆਦਿ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਹਾਈ […]

ਹਾਈਕੋਰਟ ਵੱਲੋਂ ਅੰਮ੍ਰਿਤਪਾਲ ਸਿੰਘ ‘ਤੇ ਦੂਜੀ ਵਾਰੀ ਐੱਨ.ਐੱਸ.ਏ. ਲਾਉਣ ਦਾ ਰਿਕਾਰਡ ਪੰਜਾਬ ਸਰਕਾਰ ਤੋਂ ਤਲਬ

ਚੰਡੀਗੜ੍ਹ, 6 ਨਵੰਬਰ (ਪੰਜਾਬ ਮੇਲ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਲਾਉਣ ਅਤੇ ਇਸ ਨੂੰ ਵਧਾ ਕੇ ਨਜ਼ਰਬੰਦੀ ਦੀ ਮਿਆਦ ਵਧਾਉਣ ਲਈ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ‘ਤੇ ਦੂਜੀ ਵਾਰ ਐੱਨ.ਐੱਸ.ਏ. ਲਾਉਣ ਦਾ ਰਿਕਾਰਡ […]

ਟਰੰਪ ਦੀ ਅਗਵਾਈ ‘ਚ ਐੱਚ-1ਬੀ ਵੀਜ਼ਾ ਨਿਯਮਾਂ ‘ਚ ਹੋਵੇਗੀ ਸਖ਼ਤੀ!

ਨਵੀਂ ਦਿੱਲੀ, 6 ਨਵੰਬਰ (ਪੰਜਾਬ ਮੇਲ)- ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਰਿਪਬਲਿਕਨ ਸਰਕਾਰ ਭਾਰਤੀ ਸਾਫਟਵੇਅਰ ਸੇਵਾਵਾਂ ਕੰਪਨੀਆਂ ਲਈ ਸਖਤ ਨਿਯਮ ਲਾਗੂ ਕਰ ਸਕਦੀ ਹੈ, ਜਿਸ ਵਿਚ ਸਥਾਨਕ ਕਰਮਚਾਰੀਆਂ ਲਈ ਉੱਚ ਤਨਖਾਹ ਦੀਆਂ ਜ਼ਰੂਰਤਾਂ ਵੀ ਸ਼ਾਮਲ ਹਨ। ਜੇਕਰ ਡੈਮੋਕਰੇਟਸ ਸੱਤਾ ਵਿਚ ਰਹਿੰਦੇ ਹਨ, ਤਾਂ ਕਮਲਾ ਹੈਰਿਸ ਦੀ ਸਰਕਾਰ ਐੱਚ-1ਬੀ […]

ਜ਼ਿਮਨੀ ਚੋਣਾਂ: ਚੋਣ ਕਮਿਸ਼ਨ ਵੱਲੋਂ ਹਫ਼ਤੇ ਭਰ ਲਈ ਚੋਣ ਪ੍ਰਚਾਰ ਦੇ ਸਮੇਂ ‘ਚ ਵਾਧਾ

-ਕੇਜਰੀਵਾਲ 9 ਤੋਂ ਕਰਨਗੇ ਪ੍ਰਚਾਰ; ਭਾਜਪਾ ਦੇ ਪ੍ਰਧਾਨ ਗ਼ਾਇਬ; ਕਾਂਗਰਸ ਸਥਾਨਕ ਆਗੂਆਂ ‘ਤੇ ਨਿਰਭਰ ਚੰਡੀਗੜ੍ਹ, 6 ਨਵੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਮਨੀ ਚੋਣਾਂ ਦੇ ਪ੍ਰਚਾਰ ‘ਚ ਕੁੱਦਣ ਨਾਲ ਸਿਆਸੀ ਮਾਹੌਲ ਭਖ ਗਿਆ ਹੈ। ਦੋ ਦਿਨਾਂ ਦੇ ਰੋਡ ਸ਼ੋਅ ਹੋਣ ਮਗਰੋਂ ਜ਼ਿਮਨੀ ਚੋਣਾਂ ਵਿਚ ਜੁਟੇ ‘ਆਪ’ ਆਗੂਆਂ ਅਤੇ ਵਾਲੰਟੀਅਰਾਂ ਨੇ ਵੀ ਫੁਰਤੀ ਫੜ […]

ਅਵਤਾਰ ਕਰੀਮਪੁਰੀ ਬਸਪਾ ਦੇ ਮੁੜ ਬਣੇ ਸੂਬਾ ਪ੍ਰਧਾਨ

-ਜਸਬੀਰ ਸਿੰਘ ਗੜ੍ਹੀ ਨੂੰ ਅਨੁਸ਼ਾਸਨਹੀਣਤਾ ਕਾਰਨ ਪਾਰਟੀ ‘ਚੋਂ ਕੱਢਿਆ ਜਲੰਧਰ, 6 ਨਵੰਬਰ (ਪੰਜਾਬ ਮੇਲ)- ਬਸਪਾ ਨੇ ਪਾਰਟੀ ਵਿਚ ਅਨੁਸ਼ਾਸਨਹੀਣਤਾ ਕਾਰਨ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਪਾਰਟੀ ‘ਚੋਂ ਕੱਢ ਕੇ ਉਨ੍ਹਾਂ ਦੀ ਥਾਂ ਅਵਤਾਰ ਸਿੰਘ ਕਰੀਮਪੁਰੀ ਨੂੰ ਮੁੜ ਸੂਬਾ ਪ੍ਰਧਾਨ ਬਣਾਇਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। […]

ਹਵਾਈ ਅੱਡਿਆਂ ‘ਤੇ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਾਉਣ ‘ਤੇ ਪਾਬੰਦੀ ਹਟਾਉਣ ਦੀ ਮੰਗ

ਅੰਮ੍ਰਿਤਸਰ, 6 ਨਵੰਬਰ (ਪੰਜਾਬ ਮੇਲ)- ਅੰਮ੍ਰਿਤਸਰ ਵਿਕਾਸ ਮੰਚ ਅਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੂੰ ਪੱਤਰ ਭੇਜ ਕੇ […]

ਡੈਮੋਕ੍ਰੇਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਾਮੂਰਤੀ ਇਲੀਨੋਇਸ ਤੋਂ ਮੁੜ ਜਿੱਤੇ

ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਰਾਜਾ ਕ੍ਰਿਸ਼ਨਮੂਰਤੀ ਇਕ ਵਾਰ ਫਿਰ ਇਲੀਨੋਇਸ ਤੋਂ ਜਿੱਤ ਗਏ ਹਨ। ਕ੍ਰਿਸ਼ਨਮੂਰਤੀ ਪਹਿਲੀ ਵਾਰ 2016 ਵਿਚ ਕਾਂਗਰਸ (ਅਮਰੀਕੀ ਸੰਸਦ) ਲਈ ਚੁਣੇ ਗਏ ਸਨ। ਉਹ ਚੀਨ ਦੀ ਕਮਿਊਨਿਸਟ ਪਾਰਟੀ ‘ਤੇ ਪ੍ਰਤੀਨਿਧੀ ਸਭਾ ਦੀ ਚੋਣ ਕਮੇਟੀ ਦੇ ਸੀਨੀਅਰ ਡੈਮੋਕ੍ਰੇਟਿਕ ਮੈਂਬਰ ਹਨ। ਹਾਰਵਰਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਕ੍ਰਿਸ਼ਨਾਮੂਰਤੀ […]