ਹੁਣ ਵੀ ਜਮ੍ਹਾ ਕਰਵਾਏ ਜਾ ਸਕਦੇ ਹਨ 2000 ਰੁਪਏ ਦੇ ਨੋਟ!

-ਆਰ.ਬੀ.ਆਈ. ਸ਼ਾਖਾ ‘ਚ ਹੀ ਬਦਲੇ ਜਾ ਸਕਦੇ ਨੇ ਨੋਟ ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਜੇਕਰ ਤੁਹਾਡੇ ਕੋਲ ਅਜੇ ਵੀ ਦੋ ਹਜ਼ਾਰ ਰੁਪਏ ਦੇ ਨੋਟ ਹਨ ਤਾਂ ਵੀ ਤੁਸੀਂ ਉਨ੍ਹਾਂ ਨੂੰ ਬਦਲ ਸਕਦੇ ਹੋ। ਪਰ ਇਸਦੇ ਲਈ ਤੁਹਾਨੂੰ ਆਰ.ਬੀ.ਆਈ. ਸ਼ਾਖਾ ਵਿਚ ਜਾਣਾ ਹੋਵੇਗਾ। ਦੇਸ਼ ਵਿਚ ਸਿਰਫ਼ 19 ਸ਼ਾਖਾਵਾਂ ਹਨ। ਆਰ.ਬੀ.ਆਈ. ਦੀਆਂ ਇਹ ਸ਼ਾਖਾਵਾਂ ਅਹਿਮਦਾਬਾਦ, ਬੇਂਗਲੁਰੂ, […]

ਕੰਗਨਾ ਰਣੌਤ ਵੱਲੋਂ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਾਉਣ ਲਈ ਹਾਈਕੋਰਟ ਤੱਕ ਪਹੁੰਚ

ਮੁੰਬਈ, 4 ਸਤੰਬਰ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਸ ਦੀ ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣੀ ਸੀ ਪਰ ਫਿਲਹਾਲ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਦਰਅਸਲ ਫਿਲਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟਾਇਆ […]

ਅਮਰੀਕੀ ਰਾਸ਼ਟਰਪਤੀ ਚੋਣਾਂ; ਭਾਰਤੀ-ਅਮਰੀਕੀ ਨਾਗਰਿਕਾਂ ਦੀ ਭਾਗੀਦਾਰੀ ਵਧਾਉਣ ਲਈ ਮੁਹਿੰਮ ਸ਼ੁਰੂ

ਵਾਸ਼ਿੰਗਟਨ, 4 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਭਾਰਤੀ ਭਾਈਚਾਰੇ ਦੇ ਇਕ ਸਮੂਹ ਨੇ ਚੋਣਾਂ ਵਿਚ ਭਾਰਤੀ-ਅਮਰੀਕੀ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਸੰਗਠਨ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੁਹਿੰਮ ਵਿਚ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿਚ ਭਾਈਚਾਰਾ ਜੋ […]

ਪਾਪਰਾ ਐਕਟ ਵਿਚ ਸੋਧ ਨਾਲ ਨਾਜਾਇਜ਼ ਕਾਲੋਨੀਆਂ ਵਿਚ ਪਲਾਟ ਖਰੀਦਣ ਵਾਲਿਆਂ ਨੂੰ ਮਿਲੀ ਵੱਡੀ ਰਾਹਤ

ਚੰਡੀਗੜ੍ਹ, 4 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ 500 ਗਜ਼ ਤੱਕ ਦੇ ਪਲਾਟਾਂ ਲਈ 31 ਜੁਲਾਈ, 2024 ਤੋਂ ਪਹਿਲਾਂ ਲਿਖਤੀ ਬਿਆਨਾਂ (ਸੇਲ ਐਗਰੀਮੈਂਟ), ਮੁਖ਼ਤਿਆਰਨਾਮਾ (ਪਾਵਰ ਆਫ਼ ਅਟਾਰਨੀ) ਅਤੇ ਬੈਂਕ ਰਾਹੀਂ ਲੈਣ-ਦੇਣ ਕੀਤਾ ਹੈ, ਉਹ ਇਸ ਸਾਲ 2 ਨਵੰਬਰ ਤੱਕ ਬਿਨਾਂ ਕਿਸੇ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨ.ਓ.ਸੀ.) ਤੋਂ ਰਜਿਸਟਰੇਸ਼ਨ […]

ਅਮਰੀਕਾ ‘ਚ ਮੈਡੀਕੇਡ ਨੂੰ ਮਜ਼ਬੂਤ ਕਰਨ ਅਤੇ ਕਵਰੇਜ ਦੇ ਵਿਸਤਾਰ ਬਾਰੇ ਈ.ਐੱਮ.ਐੱਸ. ਪੈਨਲ ਵੱਲੋਂ ਚਰਚਾ

ਵਾਸ਼ਿੰਗਟਨ, 4 ਸਤੰਬਰ (ਪੰਜਾਬ ਮੇਲ)- ਸੰਯੁਕਤ ਰਾਜ ਵਿਚ ਸਭ ਤੋਂ ਵੱਡਾ ਸਿਹਤ ਬੀਮਾ ਪ੍ਰੋਗਰਾਮ ਮੈਡੀਕੇਡ, ਵਰਤਮਾਨ ਵਿਚ 83 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੁਫਤ ਜਾਂ ਘੱਟ ਲਾਗਤ ਵਾਲੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਮਹਾਂਮਾਰੀ ਦੇ ਦੌਰਾਨ ਸਿਹਤ ਬੀਮੇ ਤੱਕ ਲਗਾਤਾਰ ਪਹੁੰਚ ਗੁਆਉਣ ਦੇ ਨਤੀਜੇ ਵਜੋਂ ‘ਮਹਾਨ ਅਨਵਾਇੰਡਿੰਗ’ ਨੇ ਲਗਭਗ 23 ਮਿਲੀਅਨ ਲੋਕਾਂ, ਜਿਨ੍ਹਾਂ ਵਿਚ 3 ਮਿਲੀਅਨ […]

ਮਾਲੀਵਾਲ ਹਮਲਾ ਕੇਸ: ਬਿਭਵ ਕੁਮਾਰ ਜੇਲ੍ਹ ਤੋਂ ਰਿਹਾਅ

ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਥੀ ਬਿਭਵ ਕੁਮਾਰ ਨੂੰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਕੇਸ ‘ਚ ਜ਼ਮਾਨਤ ਮਿਲਣ ਮਗਰੋਂ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਹ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਤਿਹਾੜ ਜੇਲ੍ਹ ‘ਚ ਬੰਦ ਸੀ। ਸੂਤਰਾਂ ਨੇ ਦੱਸਿਆ ਕਿ ਬਿਭਵ ਕੁਮਾਰ ਨੂੰ ਬਾਅਦ […]

ਕੇਂਦਰ ਵੱਲੋਂ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ 15 ਸਤੰਬਰ ਤੱਕ

ਨਵੀਂ ਦਿੱਲੀ, 4 ਸਤੰਬਰ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਪਦਮ ਪੁਰਸਕਾਰ-2025 ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਦੀ ਆਨਲਾਈਨ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਵਾਸਤੇ 15 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਰਸਕਾਰਾਂ ਵਾਸਤੇ ਸਾਰੇ ਨਾਗਰਿਕ ਸਵੈ-ਨਾਮਜ਼ਦਗੀ ਸਣੇ ਹੋਰਨਾਂ ਲਈ ਨਾਮਜ਼ਦਗੀ ਅਤੇ ਸਿਫਾਰਸ਼ ਕਰ ਸਕਦੇ ਹਨ। ਮੰਤਰਾਲੇ ਨੇ ਬਿਆਨ ‘ਚ […]

ਕੈਨੇਡਾ ਨੇ ਵਿਜ਼ਿਟਰ ਵੀਜ਼ੇ ‘ਤੇ ਕੈਨੇਡਾ ਆਏ ਲੋਕਾਂ ਨੂੰ ਵਰਕ ਪਰਮਿਟ ਦੇਣ ‘ਤੇ ਲਾਈ ਪਾਬੰਦੀ

– ਫੈਸਲਾ ਫੌਰੀ ਲਾਗੂ – ਟਰੂਡੋ ਸਰਕਾਰ ਵੱਲੋਂ ਸੈਲਾਨੀਆਂ ਨੂੰ ਗੁੰਮਰਾਹ ਕਰਨ ਵਾਲੇ ਏਜੰਟਾਂ ਦੀ ਨਕੇਲ ਕੱਸਣ ਦਾ ਦਾਅਵਾ – 6 ਮਹੀਨ ਪਹਿਲਾਂ ਹੀ ਖਤਮ ਕੀਤੀ ਰਿਆਇਤ ਦੀ ਮਿਆਦ ਵੈਨਕੂਵਰ, 4 ਸਤੰਬਰ (ਪੰਜਾਬ ਮੇਲ)-ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਸੈਲਾਨੀ/ਵਿਜ਼ਿਟਰ ਵੀਜ਼ੇ ‘ਤੇ ਕੈਨੇਡਾ ਆਏ ਲੋਕਾਂ ਨੂੰ ਵਰਕ ਪਰਮਿਟ ਦੇਣ ‘ਤੇ ਪਾਬੰਦੀ ਲਗਾ […]

ਅਕਾਲ ਤਖ਼ਤ ਵੱਲੋਂ ਡੇਢ ਦਰਜਨ ਅਕਾਲੀ ਆਗੂਆਂ ਨੂੰ ਸਪੱਸ਼ਟੀਕਰਨ ਲਈ ਪੱਤਰ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਮੇਲ)- ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਚੁੱਕਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਉਸ ਵੇਲੇ ਦੀ ਸਰਕਾਰ ਵਿੱਚ ਰਹੇ ਲਗਪਗ ਡੇਢ ਦਰਜਨ ਸਿੱਖ ਮੰਤਰੀਆਂ ਨੂੰ ਸਪੱਸ਼ਟੀਕਰਨ ਲਈ ਪੱਤਰ ਭੇਜੇ ਗਏ ਹਨ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ […]

ਆਸਾਰਾਮ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ਖਾਰਜ

ਅਹਿਮਦਾਬਾਦ, 4 ਸਤੰਬਰ (ਪੰਜਾਬ ਮੇਲ)-ਗੁਜਰਾਤ ਹਾਈ ਕੋਰਟ ਨੇ ਜੇਲ੍ਹ ਵਿਚ ਬੰਦ ਬਾਬਾ ਆਸਾਰਾਮ ਵੱਲੋਂ ਦਾਇਰ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਉਸ ਨੇ 2013 ਦੇ ਜਬਰ-ਜ਼ਨਾਹ ਮਾਮਲੇ ‘ਚ ਮਿਲੀ ਸਜ਼ਾ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਕਿਹਾ ਕਿ ਅਰਜ਼ੀ ‘ਤੇ ਵਿਚਾਰ ਕਰਨ ਦਾ ਕੋਈ ਠੋਸ ਆਧਾਰ ਨਹੀਂ ਹੈ। ਸਾਲ […]