ਹੈਰਿਸ ‘ਤੇ ਫਿਦਾ ਹੋਏ ਪੁਤਿਨ! ਟਰੰਪ ਦੀ ਬਜਾਏ ਕਮਲਾ ਹੈਰਿਸ ਨੂੰ ਦਿੰਦੇ ਹਨ ਤਰਜੀਹ

ਕਿਹਾ- ਅਸੀਂ ਚਾਹੁੰਦੇ ਹਾਂ ਕਿ ਕਮਲਾ ਅਮਰੀਕੀ ਰਾਸ਼ਟਰਪਤੀ ਬਣੇ ਮਾਸਕੋ, 6 ਸਤੰਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਅੰਗ ਕੀਤਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਡੋਨਾਲਡ ਟਰੰਪ ਦੀ ਬਜਾਏ ਕਮਲਾ ਹੈਰਿਸ ਨੂੰ ਤਰਜੀਹ ਦਿੰਦੇ ਹਨ ਅਤੇ ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਹੈਰਿਸ ਇਹ ਚੋਣ ਜਿੱਤੇ। ਪੁਤਿਨ ਨੇ ਇਸ ਦਾ ਕਾਰਨ ਹੈਰਿਸ […]

ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਕਾਲੀ ਦਲ ਦੇ 2 ਸਾਬਕਾ ਮੰਤਰੀਆਂ ਵੱਲੋਂ ਸਪੱਸ਼ਟੀਕਰਨ ਪੇਸ਼

ਅੰਮ੍ਰਿਤਸਰ, 6 ਸਤੰਬਰ (ਪੰਜਾਬ ਮੇਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਅਤੇ ਸੁੱਚਾ ਸਿੰਘ ਲੰਗਾਹ ਸ਼ੁੱਕਰਵਾਰ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਏ ਅਤੇ ਵਿਵਾਦਪੂਰਨ ਫ਼ੈਸਲੇ ਲੈਣ ਵੇਲੇ ਮੰਤਰੀ ਮੰਡਲ ਦਾ ਹਿੱਸਾ ਹੋਣ ਲਈ ਆਪਣਾ ਰੁਖ਼ ਸਪੱਸ਼ਟ ਕਰਨ ਲਈ ਵੱਖੋ-ਵੱਖਰੇ ਤੌਰ ‘ਤੇ […]

ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਕਾਂਗਰਸ ‘ਚ ਹੋਏ ਸ਼ਾਮਲ

-ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੇ ਆਸਾਰ ਨਵੀਂ ਦਿੱਲੀ, 6 ਸਤੰਬਰ (ਪੰਜਾਬ ਮੇਲ)- ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਸ਼ੁੱਕਰਵਾਰ ਨੂੰ ਇਥੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਮੀਦ ਹੈ ਕਿ ਦੋਵੇਂ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਹੋਣਗੇ। ਸਮਝਿਆ ਜਾਂਦਾ ਹੈ ਕਿ ਵਿਨੇਸ਼ […]

‘ਆਪ’ ਵਿਧਾਇਕ ਰਾਜਿੰਦਰ ਪਾਲ ਗੌਤਮ ਕਾਂਗਰਸ ‘ਚ ਸ਼ਾਮਲ

ਨਵੀਂ ਦਿੱਲੀ, 6 ਸਤੰਬਰ (ਪੰਜਾਬ ਮੇਲ)- ਦਿੱਲੀ ਦੇ ਸਾਬਕਾ ਮੰਤਰੀ ਤੇ ‘ਆਪ’ ਦੇ ਸੀਮਾਪੁਰੀ ਹਲਕੇ ਤੋਂ ਵਿਧਾਇਕ ਰਾਜਿੰਦਰ ਪਾਲ ਗੌਤਮ ਅੱਜ ਇੱਥੇ ਕਾਂਗਰਸ ਵਿਚ ਸ਼ਾਮਲ ਹੋ ਗਏ। ਕਾਂਗਰਸ ਦੇ ਹੈੱਡਕੁਆਰਟਰ ‘ਤੇ ਇਸ ਸਬੰਧੀ ਸਮਾਗਮ ਦੌਰਾਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਅਤੇ ਪਾਰਟੀ ਦੇ ਮੀਡੀਆ ਪ੍ਰਚਾਰ ਮੁਖੀ ਪਵਨ ਖੇੜਾ ਤੇ ਹੋਰ […]

ਪੀ.ਸੀ.ਐੱਮ.ਐੱਸ.ਏ. ਦੇ ਡਾਕਟਰ 9 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ

ਲੁਧਿਆਣਾ, 6 ਸਤੰਬਰ (ਪੰਜਾਬ ਮੇਲ)- ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਡਾਕਟਰਾਂ ਨੇ 9 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ, ਇਸ ਨਾਲ ਸੂਬੇ ਵਿਚ ਡਾਕਟਰੀ ਸੇਵਾਵਾਂ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਕਾਰਨ ਡਾਕਟਰਾਂ ਨੇ ਹੜਤਾਲ ਕਰਨ ਦਾ […]

ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਜਾਣਕਾਰੀ ਜਨਤਕ ਕਰਨ ਦੀ ਲੋੜ : ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 6 ਸਤੰਬਰ (ਪੰਜਾਬ ਮੇਲ)- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪਰਾਧਿਕ ਪਿਛੋਕੜਾਂ ਨੂੰ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅਜਿਹੀ ਜਾਣਕਾਰੀ ਉਨ੍ਹਾਂ ਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਵੀ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ […]

ਯੂਕਰੇਨ ਜੰਗ ਬਾਰੇ ਭਾਰਤ, ਚੀਨ ਤੇ ਬ੍ਰਾਜ਼ੀਲ ਦੇ ਸੰਪਰਕ ਵਿਚ ਹਾਂ: ਪੂਤਿਨ

-ਰੂਸ ਵੱਲੋਂ ਯੂਕਰੇਨ ਨਾਲ ਵਾਰਤਾ ਸ਼ੁਰੂ ਹੋਣ ‘ਚ ਭਾਰਤ ਦੀ ਭੂਮਿਕਾ ਦੀ ਪੈਰਵੀ ਮਾਸਕੋ, 6 ਸਤੰਬਰ (ਪੰਜਾਬ ਮੇਲ)- ਸਰਕਾਰੀ ਮਾਲਕੀ ਵਾਲੀ ਟੀ.ਏ.ਐੱਸ.ਐੱਸ. ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਤਿੰਨ ਮੁਲਕਾਂ ‘ਚ ਭਾਰਤ ਦਾ ਨਾਂ ਲਿਆ, ਜਿਨ੍ਹਾਂ ਨਾਲ ਉਹ ਯੂਕਰੇਨ ਜੰਗ ਦੇ ਮੁੱਦੇ ‘ਤੇ ਲਗਾਤਾਰ ਸੰਪਰਕ ਵਿਚ ਹਨ ਅਤੇ ਉਨ੍ਹਾਂ ਕਿਹਾ […]

ਭਾਰਤ ਦੁਨੀਆ ਭਰ ‘ਚ ਪਲਾਸਟਿਕ ਕਚਰਾ ਪੈਦਾ ਕਰਨ ‘ਚ ਮੋਹਰੀ ਮੁਲਕ

ਨਿਊਯਾਰਕ, 6 ਸਤੰਬਰ (ਪੰਜਾਬ ਮੇਲ)- ਪਲਾਸਟਿਕ ਕਚਰਾ ਪੈਦਾ ਕਰਨ ‘ਚ ਭਾਰਤ ਦੁਨੀਆਂ ‘ਚ ਮੋਹਰੀ ਹੈ ਅਤੇ ਦੇਸ਼ ‘ਚ ਸਾਲਾਨਾ 1.2 ਕਰੋੜ ਟਨ ਕੂੜਾ ਪੈਦਾ ਹੋ ਰਿਹਾ ਹੈ। ਯੂ.ਕੇ. ‘ਚ ਯੂਨੀਵਰਸਿਟੀ ਆਫ਼ ਲੀਡਸ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ‘ਚ ਇਹ ਖ਼ੁਲਾਸਾ ਹੋਇਆ ਹੈ। ਭਾਰਤ ਦੇ 25.5 ਕਰੋੜ ਲੋਕ ਪਲਾਸਟਿਕ ਕਚਰਾ ਪੈਦਾ ਕਰਦੇ ਹਨ। ਦੁਨੀਆਂ ਭਰ […]

ਹਰਿਆਣਾ ਦੇ 24 ‘ਚੋਂ 15 ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ

ਨਵੀਂ ਦਿੱਲੀ, 6 ਸਤੰਬਰ (ਪੰਜਾਬ ਮੇਲ)- ਹਰਿਆਣਾ ਦੇ 24 ‘ਚੋਂ 15 ਸ਼ਹਿਰ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ‘ਚ ਪੀ.ਐੱਮ. 2.5 ਦੇ ਪੱਧਰ ਦੇ ਆਧਾਰ ‘ਤੇ ਮੁਲਕ ਦੇ 100 ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਹਨ। ਪ੍ਰਦੂਸ਼ਣ ‘ਤੇ ਇਕ ਨਵੇਂ ਅਧਿਐਨ ‘ਚ ਇਸ ਦਾ ਖ਼ੁਲਾਸਾ ਹੋਇਆ ਹੈ। ਹਵਾ ਗੁਣਵੱਤਾ ਪੈਮਾਨੇ ਨਾਲ ਸਬੰਧਤ ਕੌਮੀ ਸੰਸਥਾ (ਐੱਨ.ਏ.ਏ.ਕਿਊ.ਐੱਸ.) […]

ਧਾਰਾ 370 ਹੁਣ ‘ਇਤਿਹਾਸ’ ਬਣੀ : ਅਮਿਤ ਸ਼ਾਹ

ਕਿਹਾ: ਜੰਮੂ ਕਸ਼ਮੀਰ ਵਿਚ ਕਦੇ ਨਹੀਂ ਹੋਵੇਗੀ ਧਾਰਾ ਦੀ ਵਾਪਸੀ ਜੰਮੂ, 6 ਸਤੰਬਰ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਧਾਰਾ 370 ਹੁਣ ‘ਇਤਿਹਾਸ’ ਬਣ ਗਈ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਇਸ ਦੀ ਕਦੇ ਵਾਪਸੀ ਨਹੀਂ ਹੋਵੇਗੀ। ਭਾਜਪਾ ਦੇ […]