ਜ਼ੇਲੈਂਸਕੀ ਵੱਲੋਂ ਟਰੰਪ ਦੀਆਂ ਸ਼ਰਤਾਂ ਰੱਦ; ਜੰਗਬੰਦੀ ਦੀਆਂ ਉਮੀਦਾਂ ਨੂੰ ਲੱਗਾ ਝਟਕਾ!

ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਲਾਸਕਾ ‘ਚ ਮੁਲਾਕਾਤ ਮਗਰੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਯੂਰਪੀ ਨੇਤਾਵਾਂ ਨਾਲ ਇਕ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਟਰੰਪ ਨੇ ਜੰਗ ਖਤਮ ਕਰਨ ਲਈ ਜ਼ਮੀਨ ਦੀ ਅਦਲਾ-ਬਦਲੀ ਬਾਰੇ ਗੱਲ ਕਹੀ ਸੀ। ਟਰੰਪ ਨੇ ਕਿਹਾ ਕਿ ਯੂਕਰੇਨ ਨੂੰ ਕ੍ਰੀਮੀਆ ਛੱਡਣਾ ਪਵੇਗਾ। […]

ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਅਗਾਊਂ ਤਿਆਰੀਆਂ ਸ਼ੁਰੂ

ਚੰਡੀਗੜ੍ਹ, 26 ਅਗਸਤ (ਪੰਜਾਬ ਮੇਲ)- ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਲਈ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ‘ਚ ਜ਼ਿਲ੍ਹਾ ਪ੍ਰਧਾਨਾਂ ਦਾ ਕਾਰਜਕਾਲ ਤਿੰਨ ਸਾਲ ਹੁੰਦਾ ਹੈ। 19 ਨਵੰਬਰ 2022 ਨੂੰ 29 ਪ੍ਰਧਾਨ ਨਿਯੁਕਤ ਕੀਤੇ ਗਏ […]

ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਨਹੀਂ ਕੀਤੀ ਜਾਵੇਗੀ ਜਨਤਕ : ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 26 ਅਗਸਤ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰੈਜੂਏਸ਼ਨ ਡਿਗਰੀ ਨਾਲ ਸਬੰਧਤ ਜਾਣਕਾਰੀ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਜਸਟਿਸ ਸਚਿਨ ਦੱਤਾ ਨੇ ਸੀ.ਆਈ.ਸੀ. ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਦਿੱਲੀ […]

ਐਪਸਟੀਨ ਕੇਸ ‘ਚ ਟਰੰਪ ਮਗਰੋਂ ਹੁਣ ਜੁੜਿਆ ਰਾਜਕੁਮਾਰੀ ਡਾਇਨਾ ਦਾ ਨਾਂ

ਵਾਸ਼ਿੰਗਟਨ, 26 ਅਗਸਤ (ਪੰਜਾਬ ਮੇਲ)- ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਦਾ ਨਾਂ ਵੀ ਅਮਰੀਕੀ ਸੈਕਸ ਅਪਰਾਧੀ ਜੈਫਰੀ ਐਪਸਟੀਨ ਦੇ ਮਾਮਲੇ ‘ਚ ਜੁੜ ਗਿਆ ਹੈ। ਦਰਅਸਲ ਜੈਫਰੀ ਐਪਸਟੀਨ ਦੀ ਸਹਿਯੋਗੀ ਗਿਸਲੇਨ ਮੈਕਸਵੈੱਲ ਨੇ ਦਾਅਵਾ ਕੀਤਾ ਹੈ ਕਿ ਲੰਡਨ ਵਿਚ ਇਕ ਸਮਾਗਮ ਵਿਚ ਰਾਜਕੁਮਾਰੀ ਡਾਇਨਾ ਨੂੰ ਐਪਸਟੀਨ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮੈਕਸਵੈੱਲ ਨੇ ਕਿਹਾ […]

ਨਿਊਯਾਰਕ ਦੇ ਗੁਜਰਾਤੀ ਰਾਮਭਾਈ ਪਟੇਲ ਨੂੰ ਯੂ ਵੀਜ਼ਾ ਧੋਖਾਧੜੀ ਮਾਮਲੇ ‘ਚ ਸ਼ਜਾ ਸੁਣਾਈ

ਨਿਊਯਾਰਕ, 25 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਦੇ ਇਕ ਭਾਰਤੀ-ਗੁਜਰਾਤੀ ਵਿਅਕਤੀ ਰਾਮ ਪਟੇਲ ਨੂੰ ਯੂ ਵੀਜ਼ਾ ਧੋਖਾਧੜੀ ਦੇ ਅਦਾਲਤ ਵਲੋਂ ਇਸ ਮਾਮਲੇ ਵਿਚ ਸਜ਼ਾ ਸੁਣਾਈ ਗਈ ਹੈ ਦਸੰਬਰ 2023 ਵਿਚ ਸਿਆਟਲ ਵਿਚ ਗ੍ਰਿਫ਼ਤਾਰ ਕੀਤੇ ਗਏ ਰਾਮ ਪਟੇਲ ‘ਤੇ ਇੱਕ ਪੰਜਾਬੀ ਨਾਲ ਮਿਲ ਕੇ ਅੱਠ ਨਕਲੀ ਡਕੈਤੀਆਂ ਨੂੰ ਅੰਜਾਮ ਦੇਣ ਦਾ ਦੋਸ਼ ਸੀ। ਨਿਊਯਾਰਕ ਦੇ ਰਾਮ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 52 ਲੋੜਵੰਦਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿਚ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੱਸਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ […]

ਹਰਿਆਣਾ ਸਰਕਾਰ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਦੇਵੇਗੀ ਨੌਕਰੀ

ਚੰਡੀਗੜ੍ਹ, 25 ਅਗਸਤ (ਪੰਜਾਬ ਮੇਲ)- ਹਰਿਆਣਾ ਸਰਕਾਰ ਹੁਣ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਨੌਕਰੀਆਂ ਦੇਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਨ ਸਭਾ ਵਿਚ ਇਹ ਐਲਾਨ ਕੀਤਾ ਹੈ। ਸੀ.ਐੱਮ. ਸੈਣੀ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਹਰਿਆਣਾ ਸਰਕਾਰ ਵਿਚ ਢੁੱਕਵੀਂ ਨੌਕਰੀਆਂ ਮਿਲਣਗੀਆਂ। ਤੁਹਾਨੂੰ ਦੱਸ ਦੇਈਏ […]

ਨਸ਼ੇ ‘ਚ ਡਰਾਈਵਿੰਗ ਕਰਦਿਆਂ ਫੜੇ ਜਾਣ ‘ਤੇ ਗ੍ਰੀਨ ਕਾਰਡ ਹੋਲਡਰ ਵੀ ਹੋਣਗੇ ਡਿਪੋਰਟ!

ਵਾਸ਼ਿੰਗਟਨ, 25 ਅਗਸਤ (ਪੰਜਾਬ ਮੇਲ)- ਵ੍ਹਾਈਟ ਹਾਊਸ ਉਸ ਬਿੱਲ ਦੇ ਸਮਰਥਨ ਵਿਚ ਹੈ, ਜਿਸਦੇ ਤਹਿਤ ਨਸ਼ੇ ‘ਚ ਡਰਾਈਵਿੰਗ ਕਰਨ (ਡੀ.ਯੂ.ਆਈ.) ਦੇ ਅਪਰਾਧ ‘ਚ ਫੜੇ ਗਏ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਦੇਸ਼ ਨਿਕਾਲਾ ਦੇਣ ਦੀ ਵਿਵਸਥਾ ਹੈ। ਇਹ ਬਿੱਲ ਜੁਲਾਈ ਦੇ ਅੰਤ ਵਿਚ ਸੈਨੇਟ ਵੱਲੋਂ ਪਾਸ ਕੀਤਾ ਗਿਆ ਸੀ। ਹੁਣ ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀ ਭਾਈਚਾਰਿਆਂ […]

ਅਮਰੀਕਾ ਬੈਠੇ ਗੈਂਗਸਟਰਾਂ ਨੇ ਪੰਜਾਬ ‘ਚ ਕਰਵਾਇਆ ਕਤਲ ਕਾਂਡ; 2 ਮੁਲਜ਼ਮ ਗ੍ਰਿਫ਼ਤਾਰ

ਨਵਾਂਸ਼ਹਿਰ/ਜਲੰਧਰ, 25 ਅਗਸਤ (ਪੰਜਾਬ ਮੇਲ)- ਰੂਪਨਗਰ ਜ਼ਿਲ੍ਹਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪ੍ਰੇਸ਼ਨ ‘ਚ ਪੁਲਿਸ ਨੇ ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡ ਕੁਲਪੁਰ ‘ਚ ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਸ਼ਿੰਗਾਰਾ ਸਿੰਘ ਦੇ ਕਤਲ ਦੇ ਦੋਸ਼ ‘ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ […]

ਟਰੰਪ ਨੇ ਜਾਣਬੁੱਝ ਕੇ ਭਾਰਤ ‘ਤੇ ਵਾਧੂ ਟੈਰਿਫ ਵਰਗੇ ਆਰਥਿਕ ਦਬਾਅ ਦੀ ਵਰਤੋਂ ਕੀਤੀ : ਜੇਡੀ ਵੈਂਸ ਦਾ ਖੁਲਾਸਾ

ਵਾਸ਼ਿੰਗਟਨ, 25 ਅਗਸਤ (ਪੰਜਾਬ ਮੇਲ)- ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਯੂਕਰੇਨ ‘ਤੇ ਬੰਬਾਰੀ ਬੰਦ ਕਰਨ ਲਈ ਮਜਬੂਰ ਕਰਨ ਲਈ ਭਾਰਤ ‘ਤੇ ਵਾਧੂ ਟੈਰਿਫ ਵਰਗੇ ”ਹਮਲਾਵਰ ਆਰਥਿਕ ਦਬਾਅ” ਦੀ ਵਰਤੋਂ ਕੀਤੀ ਹੈ। ਵੈਂਸ ਨੇ ਇਹ ਵੀ ਕਿਹਾ ਕਿ ਇਸ ਕਦਮ ਨਾਲ ਰੂਸ ਲਈ ਆਪਣੀ ਤੇਲ […]