ਟਰੰਪ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ‘ਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ!

-1 ਲੱਖ ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ‘ਤੇ ਨਹੀਂ ਹੋਵੇਗੀ ਲਾਗੂ ਨਿਊਯਾਰਕ, 23 ਅਕਤੂਬਰ (ਪੰਜਾਬ ਮੇਲ)-ਅਮਰੀਕਾ ਵਿਚ ਐੱਚ-1ਬੀ ਵੀਜ਼ਾ ਲੈਣ ਵਾਲੇ ਉਮੀਦਵਾਰਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਵੱਲੋਂ ਲਾਗੂ ਕੀਤੀ ਗਈ 1,00,000 ਡਾਲਰ ਦੀ ਵਾਧੂ ਫੀਸ ਹੁਣ ਹਰ ਉਮੀਦਵਾਰ ‘ਤੇ ਲਾਗੂ ਨਹੀਂ ਹੋਵੇਗੀ। ਨਵੇਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੇ […]

ਟਰੰਪ ਦੀ ਫੇਰੀ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ

ਉੱਤਰੀ ਕੋਰੀਆ ਦੀ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ : ਦੱਖਣੀ ਕੋਰੀਆ ਸਿਓਲ, 23 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਹੋਰ ਆਗੂਆਂ ਦੀ ਦੱਖਣੀ ਕੋਰੀਆ ਵਿਚ ਹੋਣ ਵਾਲੀ ਸੰਭਾਵੀ ਮੀਟਿੰਗ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਵੱਲੋਂ ਪਿਛਲੇ ਪੰਜ ਮਹੀਨਿਆਂ […]

ਅਮਰੀਕਾ ‘ਚ ਤਾਲਾਬੰਦੀ ਬਾਰੇ ਖੜੋਤ ਬਰਕਰਾਰ

ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ਅਮਰੀਕੀ ਸਰਕਾਰ ਦੀ ਤਾਲਾਬੰਦੀ ਚੌਥੇ ਹਫ਼ਤੇ ‘ਚ ਦਾਖਲ ਹੋ ਗਈ ਹੈ ਅਤੇ ਸੱਤਾਧਾਰੀ ਰਿਪਬਲਿਕਨਾਂ ਤੇ ਡੈਮੋਕਰੇਟਸ ਵਿਚਾਲੇ ਬਣਿਆ ਜਮੂਦ ਅਜੇ ਵੀ ਬਰਕਰਾਰ ਹੈ। ਰਿਪਬਲਿਕਨ ਸੈਨੇਟਰਾਂ ਨੇ ਵ੍ਹਾਈਟ ਹਾਊਸ ਵੱਲ ਰੁਖ਼ ਕੀਤਾ ਹੈ। ਸੈਨੇਟਰ ਤਾਲਾਬੰਦੀ ਨੂੰ ਖਤਮ ਕਰਨ ਦੇ ਢੰਗ-ਤਰੀਕੇ ਬਾਰੇ ਜ਼ਰੂਰੀ ਗੱਲਬਾਤ ਲਈ ਨਹੀਂ, ਸਗੋਂ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਇਕਜੁੱਟਤਾ […]

ਸਿੰਗਾਪੁਰ ਅਦਾਲਤ ਵੱਲੋਂ ਭਾਰਤੀ ਮੂਲ ਦੀ ਮਹਿਲਾ ਸਮੇਤ 3 ਔਰਤਾਂ ਬਰੀ

-ਸਿੰਗਾਪੁਰ ਦੇ ਰਾਸ਼ਟਰਪਤੀ ਪੈਲੇਸ ਨੇੜੇ ਫਲਸਤੀਨ ਪੱਖੀ ਜਲੂਸ ਕੱਢਣ ਦਾ ਮਾਮਲਾ ਸਿੰਗਾਪੁਰ, 23 ਅਕਤੂਬਰ (ਪੰਜਾਬ ਮੇਲ)- ਸਿੰਗਾਪੁਰ ਦੀ ਅਦਾਲਤ ਨੇ ਭਾਰਤੀ ਮੂਲ ਦੀ ਮਹਿਲਾ ਸਣੇ ਤਿੰਨ ਔਰਤਾਂ ਨੂੰ ਰਾਸ਼ਟਰਪਤੀ ਪੈਲੇਸ ਦੇ ਆਲੇ-ਦੁਆਲੇ ਫਲਸਤੀਨ ਪੱਖੀ ਜਲੂਸ ਕੱਢਣ ਦੇ ਮਾਮਲੇ ‘ਚੋਂ ਬਰੀ ਕਰ ਦਿੱਤਾ, ਕਿਉਂਕਿ ਉਹ ਇਸ ਗੱਲ ਅਣਜਾਣ ਸਨ ਕਿ ਪਬਲਿਕ ਆਰਡਰ ਐਕਟ (ਪੀ.ਓ.ਏ.) ਤਹਿਤ ਇਸ […]

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੀ ਸਜ਼ਾ ਸ਼ੁਰੂ

ਬੇਕਸੂਰ ਨੂੰ ਜੇਲ੍ਹ ‘ਚ ਸੁੱਟਿਆ ਜਾ ਰਿਹੈ: ਸਰਕੋਜ਼ੀ ਪੈਰਿਸ, 23 ਅਕਤੂਬਰ (ਪੰਜਾਬ ਮੇਲ)- ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ 2007 ਦੀਆਂ ਚੋਣਾਂ ਦੌਰਾਨ ਆਪਣੀ ਮੁਹਿੰਮ ਲਈ ਲਿਬੀਆ ਤੋਂ ਪ੍ਰਾਪਤ ਫੰਡਾਂ ਰਾਹੀਂ ਅਪਰਾਧਿਕ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਪੰਜ ਸਾਲ ਕੈਦ ਦੀ ਸਜ਼ਾ ਕੱਟਣ ਲਈ ਬੁੱਧਵਾਰ ਨੂੰ ਪੈਰਿਸ ਦੀ ਜੇਲ੍ਹ ਪਹੁੰਚ ਗਏ ਉਹ ਆਧੁਨਿਕ ਫਰਾਂਸ ਦੇ […]

ਪੂਤਿਨ ‘ਤੇ ਸ਼ਾਂਤੀ ਬਹਾਲੀ ‘ਚ ਵਿਘਨ ਪਾਉਣ ਦੇ ਦੋਸ਼

ਜ਼ੇਲੈਂਸਕੀ ਅਤੇ ਯੂਰਪੀਅਨ ਯੂਨੀਅਨ ਦੇ ਆਗੂਆਂ ਵੱਲੋਂ ਜੰਗ ਰੋਕਣ ਸਬੰਧੀ ਟਰੰਪ ਦੇ ਰੁਖ਼ ਦੀ ਹਮਾਇਤ ਕੀਵ, 23 ਅਕਤੂਬਰ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਯੂਰਪੀਅਨ ਯੂਨੀਅਨ (ਈ.ਯੂ.) ਦੇ ਆਗੂਆਂ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ‘ਤੇ ਯੂਕਰੇਨ ਨਾਲ ਜੰਗ ਖਤਮ ਕਰਨ ਦੀਆਂ ਕੂਟਨੀਤਿਕ ਕੋਸ਼ਿਸ਼ਾਂ ‘ਚ ਦੇਰੀ ਕਰਨ ਦੋਸ਼ ਲਾਇਆ ਅਤੇ ਅਜਿਹੇ […]

ਕੈਨੇਡਾ ਤੋਂ ਵੱਡੀ ਗਿਣਤੀ ‘ਚ ਡਿਪੋਰਟ ਕੀਤੇ ਜਾਣਗੇ ਭਾਰਤੀ!

ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)-ਬੀਤੇ ਸਾਲ ਤੋਂ ਜਿੱਥੇ ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਉੱਥੇ ਹੀ ਕੈਨੇਡਾ ਵੀ ਵਿਚ ਇਸ ਸਾਲ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 ‘ਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੀਵਾਲੀ ਤੇ 370 ਲੋੜਵੰਦਾਂ ਨੂੰ ਦਿੱਤੀ ਵਿੱਤੀ ਸਹਾਇਤਾ

ਸ਼੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ 370 ਲੋੜਵੰਦਾਂ ਨੂੰ 277500 ਰੁਪਏ ਦੀ ਵਿੱਤੀ ਸਹਾਇਤਾ […]

ਭਿਆਨਕ ਸੜਕ ਹਾਦਸੇ ‘ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

ਸ਼ਿਕਾਗੋ, 22 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਸ਼ਿਕਾਗੋ ਦੇ ਨੇੜੇ ਹੋਏ ਇਕ ਕਾਰ-ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ ਮਾਂ ਅਤੇ ਧੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਆਂਧਰਾ ਪ੍ਰਦੇਸ਼ ਰਾਜ ਦੇ ਮੈਨਚੇਰੀਅਲ ਦੀ ਰੈੱਡੀ ਕਾਲੋਨੀ ਦੇ ਨਾਲ ਸਬੰਧਤ ਸਨ ਅਤੇ ਇੱਕ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਸਨ। […]

ਵ੍ਹਾਈਟ ਹਾਊਸ ਦੇ ਬਾਹਰ ਸੁਰੱਖਿਆ ਗੇਟ ‘ਚ ਗੱਡੀ ਮਾਰਨ ਵਾਲੇ ਵਿਅਕਤੀ ਨੂੰ ਲਿਆ ਹਿਰਾਸਤ ‘ਚ

ਵਾਸ਼ਿੰਗਟਨ ਡੀ.ਸੀ., 22 ਅਕਤੂਬਰ (ਪੰਜਾਬ ਮੇਲ)- ਮੰਗਲਵਾਰ ਰਾਤ ਵਾਸ਼ਿੰਗਟਨ ‘ਚ ਵ੍ਹਾਈਟ ਹਾਊਸ ਦੇ ਬਾਹਰ ਗੇਟ ‘ਚ ਆਪਣੀ ਗੱਡੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਲਗਭਗ 10:37 ਵਜੇ 17ਵੀਂ ਸਟ੍ਰੀਟ ਅਤੇ ਈ ਸਟ੍ਰੀਟ ਐੱਨ.ਡਬਲਯੂ. ਦੇ ਚੌਰਾਹੇ ‘ਤੇ ਵਾਪਰੀ, ਜੋ ਰਾਸ਼ਟਰਪਤੀ ਕੰਪਲੈਕਸ ਦੇ […]