ਅਮਰੀਕਾ ਤੋਂ ਭਾਈ ਅਮਰਜੀਤ ਸਿੰਘ ਸਮੇਤ 70 ਦੇ ਕਰੀਬ ਪੰਜਾਬੀਆਂ ਨੂੰ ਗਿਆ ਕੀਤਾ ਡਿਪੋਰਟ

ਮੁਡੈਸਟੋ, 12 ਨਵੰਬਰ (ਪੰਜਾਬ ਮੇਲ)- ਉੱਘੇ ਰਾਗੀ ਭਾਈ ਅਮਰਜੀਤ ਸਿੰਘ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਉਹ ਪਿਛਲੇ 32 ਸਾਲ ਤੋਂ ਅਮਰੀਕਾ ਰਹਿ ਰਹੇ ਸਨ ਅਤੇ ਕੁੱਝ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਥੋਂ ਡਿਪੋਰਟ ਕਰ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ICE ਵੱਲੋਂ ਡਿਟੇਨ ਕਰਕੇ ਬੇਕਰਜ਼ਫੀਲਡ ਜੇਲ੍ਹ ਵਿਚ ਕੁੱਝ ਦਿਨ ਰੱਖਿਆ ਗਿਆ। […]

ਅਮਰੀਕਾ ਵਿਚ ਜਲਦ ਖਤਮ ਹੋ ਸਕਦਾ ਹੈ ਸਰਕਾਰੀ ਸ਼ਟਡਾਊਨ

ਵਾਸ਼ਿੰਗਟਨ ਡੀ.ਸੀ., 12 ਨਵੰਬਰ (ਪੰਜਾਬ ਮੇਲ)- ਅਮਰੀਕੀ ਇਤਿਹਾਸ ਦੇ ਸਭ ਤੋਂ ਲੰਮੇ ਸਰਕਾਰੀ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਫੰਡਿੰਗ ਬਿੱਲ ਨੂੰ ਬੁੱਧਵਾਰ ਨੂੰ ਅੰਤਿਮ ਵੋਟ ਲਈ ਸਦਨ ਵਿਚ ਭੇਜਿਆ ਜਾ ਰਿਹਾ ਹੈ, ਜਦੋਂਕਿ ਸੈਨੇਟ ਨੇ ਸੋਮਵਾਰ ਨੂੰ 60-40 ਵੋਟਾਂ ਨਾਲ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕਾਂਗਰਸ ਵੀ ਇਸ […]

ਡੋਨਾਲਡ ਟਰੰਪ ਵੱਲੋਂ ਪੰਜਾਬੀ ਡਰਾਈਵਰਾਂ ਲਈ ਸਖਤ ਸੰਦੇਸ਼ ਜਾਰੀ

-ਅੰਗਰੇਜ਼ੀ ਟੈਸਟ ‘ਚ ਫੇਲ੍ਹ ਹੋਏ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ”ਆਊਟ ਆਫ ਸਰਵਿਸ” ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ‘ਤੇ ਇਕ ਪੋਸਟ ਸ਼ੇਅਰ ਕਰ ਪੰਜਾਬੀ ਡਰਾਈਵਰਾਂ ਨੂੰ ਸਖਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰ ਅੰਗਰੇਜ਼ੀ ਟੈਸਟ […]

ਐੱਚ-1ਬੀ ਵੀਜ਼ਾ ਸੁਧਾਰਾਂ ਬਾਰੇ ਟਰੰਪ ਪ੍ਰਸ਼ਾਸਨ ਦੇ ਰੁਖ ‘ਚ ਨਰਮਾਈ

ਕਿਹਾ : ਅਮਰੀਕਾ ਨੂੰ ਵਿਸ਼ੇਸ਼ ਵਿਦੇਸ਼ੀ ਮੁਹਾਰਤ ਦੀ ਲੋੜ ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐੱਚ-1ਬੀ ਵੀਜ਼ਾ ਸੁਧਾਰਾਂ ਬਾਰੇ ਪ੍ਰਸ਼ਾਸਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਆਪਣੇ ਰੁਖ਼ ਵਿਚ ਕੁਝ ਨਰਮਾਈ ਲਿਆਉਂਦਿਆਂ ਕਿਹਾ ਕਿ ਉਹ ਅਮਰੀਕਾ ਵਿਚ ਅਹਿਮ ਭੂਮਿਕਾਵਾਂ ਲਈ ਵਿਸ਼ੇਸ਼ ਵਿਦੇਸ਼ੀ ਪ੍ਰਤਿਭਾ ਦੀ ਦਰਾਮਦ ਦੀ ਲੋੜ ਨੂੰ ਬਾਖੂਬੀ ਸਮਝਦੇ ਤੇ […]

ਤਰਨਤਾਰਨ ਜ਼ਿਮਨੀ ਚੋਣ: 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 14 ਨੂੰ

-ਕੁੱਲ 60.95 ਫੀਸਦੀ ਵੋਟਿੰਗ ਹੋਈ ਤਰਨਤਾਰਨ, 12 ਨਵੰਬਰ (ਪੰਜਾਬ ਮੇਲ)- ਤਰਨ ਤਾਰਨ ‘ਚ ਕਰਵਾਈ ਗਈ ਜ਼ਿਮਨੀ ਚੋਣ ਲਈ ਕੁੱਲ 60.95 ਫੀਸਦੀ ਵੋਟਿੰਗ ਹੋਈ ਅਤੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. ਮਸ਼ੀਨ ‘ਚ ਕੈਦ ਹੋ ਗਈ। ਹੁਣ ਤਰਨਤਾਰਨ ਸੀਟ ਉੱਤੇ ਕੌਣ ਆਪਣਾ ਝੰਡਾ ਬੁਲੰਦ ਕਰਦਾ ਹੈ, ਇਹ 14 ਨਵੰਬਰ ਨੂੰ ਪਤਾ ਲੱਗੇਗਾ। ਜ਼ਿਮਨੀ ਚੋਣ ‘ਚ ਕੁੱਲ 15 ਉਮੀਦਵਾਰ […]

ਟਰੰਪ ਵੱਲੋਂ ਵਿਵੇਕ ਰਾਮਾਸਵਾਮੀ ਨੂੰ ਓਹਾਇਓ ਦਾ ਗਵਰਨਰ ਬਣਾਉਣ ਦੀ ਪੁਸ਼ਟੀ

-ਰਾਸ਼ਟਰਪਤੀ ਦੇ ਸਮਰਥਕ ਨਾਰਾਜ਼ ਸੈਕਰਾਮੈਟੋ, 12 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਓਹਾਇਓ ਦਾ ਗਵਰਨਰ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਇਸ ਨਾਲ ਟਰੰਪ ਦੇ ਚੋਣ ਮੁਹਿੰਮਕਾਰਾਂ ‘ਮੇਕ ਅਮੈਰਿਕਾ ਗਰੇਟ ਅਗੇਨ’ ਵਿਚ ਗੰਭੀਰ ਮੱਤਭੇਦ ਪੈਦਾ ਹੋ ਗਏ ਹਨ। ਕਈਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ […]

ਭੁੱਲਰ ਮਾਮਲਾ: ਰਿਸ਼ਵਤ ਕਾਂਡ ‘ਚ ਪੰਜਾਬ ਦੇ ਤਕਰੀਬਨ 50 ਅਫ਼ਸਰਾਂ ਦੇ ਨਾਂ ਸਾਹਮਣੇ ਆਏ!

ਚੰਡੀਗੜ੍ਹ, 12 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਕਾਂਡ ‘ਚ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਅਫ਼ਸਰਾਂ ਦਾ ਰਿਕਾਰਡ ਹਾਸਲ ਕਰ ਲਿਆ ਹੈ। ਇਸ ਦੌਰਾਨ ਜਾਂਚ ‘ਚ ਹੁਣ ਤੱਕ ਪੰਜਾਬ ਦੇ ਤਕਰੀਬਨ 50 ਅਫ਼ਸਰਾਂ ਦੇ ਨਾਂ ਸਾਹਮਣੇ ਆਏ ਹਨ। ਈ.ਡੀ. ਦੀ ਟੀਮ ਮੰਗਲਵਾਰ […]

ਟਰੰਪ ਨੇ ਸੁਪਰੀਮ ਕੋਰਟ ਨੂੰ ਜਿਨਸੀ ਸੋਸ਼ਣ ਮਾਮਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ

ਸੈਕਰਾਮੈਟੋ, 12 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ 50 ਲੱਖ ਡਾਲਰ ਸਿਵਲ ਮਾਮਲੇ ‘ਤੇ ਮੁੜ ਵਿਚਾਰ ਕਰੇ, ਜਿਸ ਵਿਚ ਉਸ ਉਪਰ ਮੈਗਜ਼ੀਨ ਕਾਲਮਨਵੀਸ ਈ ਜੀਨ ਕੈਰੋਲ ਨਾਲ ਜਿਨਸੀ ਸੋਸ਼ਣ ਕਰਨ ਤੇ ਉਸ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਗਏ ਸਨ। ਪਿਛਲੇ ਸਾਲ ਸੰਘੀ ਅਪੀਲ […]

ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ

-ਪਰਿਵਾਰ ਵੱਲੋਂ ਘਰ ‘ਚ ਇਲਾਜ ਕਰਨ ਦਾ ਫੈਸਲਾ ਮੁੰਬਈ, 12 ਨਵੰਬਰ (ਪੰਜਾਬ ਮੇਲ)- ਬਜ਼ੁਰਗ ਬੌਲੀਵੁੱਡ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਬ੍ਰੀਚ ਕੈਂਡੀ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਅਦਾਕਾਰ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਪਰਿਵਾਰ ਨੇ ਧਰਮ ਜੀ ਨੂੰ ਘਰ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਬਾਕੀ ਇਲਾਜ ਉਥੇ ਹੀ […]

ਸਿਨਸਿਨਾਟੀ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ, ਕੱਢਿਆ ਗਿਆ ਨਗਰ ਕੀਰਤਨ

ਸਿਨਸਿਨੈਟੀ (ਓਹਾਇਓ), 12 ਨਵੰਬਰ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 556ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸੰਬੰਧ ਵਿਚ ਪੰਜ ਦਿਨ ਵਿਸ਼ੇਸ਼ ਦੀਵਾਨ ਸਜਾਏ […]