ਖੁਫੀਆ ਰਿਪੋਰਟ ‘ਚ ਖੁਲਾਸਾ; ਚੀਨ ਦੀ ਲੈਬ ਤੋਂ ਹੀ ਫੈਲਿਆ ਸੀ ‘ਕੋਰੋਨਾ ਵਾਇਰਸ’

-ਐੱਫ.ਬੀ.ਆਈ. ਨੇ ਵੀ ਲੈਬ ਲੀਕ ਹੋਣ ਦੀ ਜਤਾਈ ਸੰਭਾਵਨਾ ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਦੁਨੀਆਂ ਭਰ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ? ਪਿਛਲੇ 3 ਸਾਲਾਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਯੂ.ਐੱਸ. ਦੇ ਊਰਜਾ ਵਿਭਾਗ ਨੇ ਆਪਣੀ ਇੱਕ ਰਿਪੋਰਟ ਵਿਚ […]

ਅਜਨਾਲਾ ਕਾਂਡ : ਕੇਂਦਰੀ ਗ੍ਰਹਿ ਮੰਤਰਾਲਾ ਸਖ਼ਤ, ਮੰਗੀ IB ਤੋਂ ਰਿਪੋਰਟ

ਨਵੀਂ ਦਿੱਲੀ, 26 ਫਰਵਰੀ (ਪੰਜਾਬ ਮੇਲ)- ਅਜਨਾਲਾ ਕਾਂਡ ‘ਤੇ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸਖ਼ਤੀ ਦਿਖਾਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਅਜਨਾਲਾ ਥਾਣੇ ‘ਤੇ ਹਮਲੇ ਨੂੰ ਲੈ ਕੇ ਐੱਮ.ਐੱਚ.ਏ. (ਮਿਨੀਸਟਰੀ ਆਫ ਹੋਮ ਅਫੇਅਰ) ਨੇ ਪੰਜਾਬ ਪੁਲਸ ਤੇ IB ਤੋਂ ਮੰਗੀ ਰਿਪੋਰਟ ਮੰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਨੂੰ ਲੈ […]

ਅਮੀਰਾਂ ਦੀ ਸੂਚੀ ’ਚ ਗੌਤਮ ਅਡਾਨੀ 2 ਨੰਬਰ ਤੋਂ ਡਿਗ ਕੇ 30ਵੇਂ ਨੰਬਰ ’ਤੇ ਪੁਜੇ

ਇਕ ਮਹੀਨੇ ’ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ 12.05 ਲੱਖ ਕਰੋੜ ਘਟਿਆ ਨਵੀਂ ਦਿੱਲੀ, 26 ਫਰਵਰੀ  (ਪੰਜਾਬ ਮੇਲ)-  ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ ਲੈ ਕੇ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਆਏ ਇਕ ਮਹੀਨਾ ਪਹਿਲਾਂ ਪੂਰੀ ਹੋ ਗਈ ਹੈ। 24 ਜਨਵਰੀ ਨੂੰ ਹਿੰਡਨਬਰਗ ਨੇ ਗੌਤਮ ਅਡਾਨੀ ਦੀਆਂ ਕੰਪਨੀਆਂ ’ਚ ਹੇਰਾਫੇਰੀ ਦਾ ਦੋਸ਼ ਲਾਇਆ […]

4 ਯੁਨੀਵਰਸਿਟੀ ਵਿਦਿਆਰਥੀਆਂ ਦੀ ਹੱਤਿਆ ਵਾਲੇ ਘਰ ਨੂੰ ਢਾਹਿਆ ਜਾਵੇਗਾ

ਸੈਕਰਾਮੈਂਟੋ, ਕੈਲੀਫੋਰਨੀਆ 26 ਫਰਵਰੀ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਇਦਾਹੋ ਦੇ ਉਸ ਘਰ ਨੂੰ ਢਾਹ ਦਿੱਤਾ ਜਾਵੇਗਾ ਜਿਥੇ ਪਿਛਲੇ ਸਾਲ ਨਵੰਬਰ ਵਿਚ ਯੁਨੀਵਰਸਿਟੀ ਆਫਈਦਾਹੋ ਦੇ 4 ਵਿਦਿਆਰਥੀਆਂ ਦੀ ਹੱਤਿਆ ਹੋਈ ਸੀ। ਇਹ ਜਾਣਕਾਰੀ ਯੁਨੀਵਰਸਿਟੀ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਇਹ ਕਾਰਵਾਈ ‘ਹੀਲਿੰਗਸਟੈਪ’ ਵਜੋਂ ਕੀਤੀ ਜਾ ਰਹੀ ਹੈ। 13 ਨਵੰਬਰ 2022 ਨੂੰ ਕੇਲੀਗੋਨਕਾਲਵਸ […]

ਅਮਰੀਕਾ ਵਿਚ ਇਕ ਛੋਟੇ ਜਹਾਜ਼ ਨੂੰ ਹਾਦਸੇ ਉਪਰੰਤ ਲੱਗੀ ਅੱਗ, 5 ਵਿਅਕਤੀਆਂ ਦੀ ਮੌਤ

ਸੈਕਰਾਮੈਂਟੋ , ਕੈਲੀਫੋਰਨਆ , 26 ਫਰਵਰੀ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਅਮਰੀਕਾ ਦੇ ਅਰਕੰਸਾਸ ਸੂਬੇ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਲਿਟਲ ਰੌਕ ਖੇਤਰ ਵਿਚ ਵਾਪਰੀ। ਓਹੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਹਾਜ਼ ਪਿਛਲੇ ਦਿਨ ਇਕ ਸਥਾਨਕ ਮੈਟਲ ਫੈਕਟਰੀ ਵਿਚ ਹੋਏ ਧਮਾਕੇ […]

ਅਮਰੀਕਾ ’ਚ ਯਹੂਦੀਆਂ ਤੋਂ ਬਾਅਦ ਸਭ ਤੋਂ ਵਧ ਸਿੱਖ ਧਰਮ ਆਧਾਰਿਤ ਨਫ਼ਰਤੀ ਅਪਰਾਧ ਤੋਂ ਪੀੜਤ : ਐਫ.ਬੀ.ਆਈ.

ਸੈਕਰਾਮੈਂਟੋ, 25 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਯਹੂਦੀਆਂ ਤੋਂ ਬਾਅਦ ਸਿੱਖ ਭਾਈਚਾਰਾ ਸਭ ਤੋਂ ਵਧ ਧਰਮ ਆਧਾਰਿਤ ਨਫ਼ਰਤੀ ਅਪਰਾਧ ਦਾ ਸ਼ਿਕਾਰ ਬਣੇ ਹਨ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2021 ਦੌਰਾਨ ਧਰਮ ਨਾਲ ਸਬੰਧਤ 1005 ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਹੋਈਆਂ, ਜੋ ਸਮੁੱਚੇ ਤੌਰ ’ਤੇ ਵਾਪਰੀਆਂ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਦਾ […]

ਫਲੋਰਿਡਾ ’ਚ ਬੰਦੂਕਧਾਰੀ ਵੱਲੋਂ ਟੀ.ਵੀ. ਸਟੇਸ਼ਨ ਦੇ ਪੱਤਰਕਾਰ ਸਮੇਤ 3 ਦੀ ਹੱਤਿਆ

ਸੈਕਰਾਮੈਂਟੋ, 25 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੇਂਦਰੀ ਫਲੋਰਿਡਾ ਵਿਚ ਇਕ ਬੰਦੂਕਧਾਰੀ ਵੱਲੋਂ ਇਕ ਔਰਤ ਤੇ ਪੱਤਰਕਾਰ ਸਮੇਤ 3 ਜਣਿਆਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਪਹਿਲਾਂ ਉਸ ਨੇ ਔਰਤ ਨੂੰ ਗੋਲੀ ਮਾਰੀ। ਬਾਅਦ ਵਿਚ ਹਮਲਾਵਰ ਨੇ ਮੌਕੇ ’ਤੇ ਪੁੱਜੇ ਟੀ.ਵੀ. ਪੱਤਰਕਾਰ ਜੋ ਦ੍ਰਿਸ਼ ਨੂੰ ਫਿਲਮਾ ਰਿਹਾ ਸੀ, ਦੀ ਵੀ ਗੋਲੀਆਂ ਮਾਰ ਕੇ ਹੱਤਿਆ […]

ਜੋਅ ਬਾਇਡਨ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਲਈ ਚੋਣ ਲੜਨ ਦੇ ਜਿਲ ਬਾਇਡਨ ਨੇ ਦਿੱਤਾ ਸੰਕੇਤ

ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਪਹਿਲੀ ਮਹਿਲਾ ਨਾਗਰਿਕ (ਰਾਸ਼ਟਰਪਤੀ ਦੀ ਪਤਨੀ) ਜਿਲ ਬਾਇਡਨ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਦੂਜੇ ਕਾਰਜਕਾਲ ਲਈ ਚੋਣ ਲੜਨਗੇ। ਉਨ੍ਹਾਂ ਨੇ ਐਸੋਸੀਏਟਡ ਪ੍ਰੈ¤ਸ ਨੂੰ ਇਕ ਵਿਸ਼ੇਸ਼ ਇੰਟਰਵਿਊ ਵਿਚ ਇਹ ਸੰਕੇਤ ਦਿੱਤਾ। ਵੈਸੇ, ਜੋਅ ਬਾਇਡਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਦੁਬਾਰਾ ਰਾਸ਼ਟਰਪਤੀ ਚੋਣ ਲੜਨ […]

ਨਿਊਜ਼ੀਲੈਂਡ ਸਰਕਾਰ ਵੱਲੋਂ 87 ਰੂਸੀ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ

ਵੈਲਿੰਗਟਨ, 25 ਫਰਵਰੀ (ਪੰਜਾਬ ਮੇਲ)- ਨਿਊਜ਼ੀਲੈਂਡ ਦੀ ਸਰਕਾਰ ਨੇ ਯੂਕਰੇਨ ਵਿਵਾਦ ਨੂੰ ਲੈ ਕੇ ਰੂਸ ਵਿਰੁੱਧ ਪਾਬੰਦੀਆਂ ਦੇ ਨਵੇਂ ਦੌਰ ਦਾ ਐਲਾਨ ਕੀਤਾ ਹੈ, ਜਿਸ ਵਿਚ ਫੌਜੀ ਕਰਮਚਾਰੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨੇੜਤਾ ਵਾਲੇ ਲੋਕਾਂ ਸਮੇਤ 87 ਰੂਸੀ ਵਿਅਕਤੀ ਸ਼ਾਮਲ ਹਨ। ਵਿਦੇਸ਼ ਮੰਤਰੀ ਨੈਨੀਆ ਮਹੂਤਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹੂਤਾ ਨੇ ਇੱਕ […]

ਕਾਂਗਰਸ ਨੇ ਆਪਣੇ ਸੰਵਿਧਾਨ ’ਚ ਕੀਤੀ ਸੋਧ

-ਵਰਕਿੰਗ ਕਮੇਟੀ ’ਚ ਰਾਖਵਾਂਕਰਨ ਦੇ ਨਾਲ-ਨਾਲ ਮੈਂਬਰਾਂ ਦੀ ਗਿਣਤੀ 35 ਕਰਨ ਦਾ ਫ਼ੈਸਲਾ ਰਾਏਪੁਰ, 25 ਫਰਵਰੀ (ਪੰਜਾਬ ਮੇਲ)- ਕਾਂਗਰਸ ਨੇ ਇਥੇ 85ਵੇਂ ਇਜਲਾਸ ਵਿਚ ਆਪਣੇ ਸੰਵਿਧਾਨ ਵਿਚ ਸੋਧ ਕੀਤੀ ਹੈ। ਇਸ ਤਹਿਤ ਵਰਕਿੰਗ ਕਮੇਟੀ ਦੇ ਸਥਾਈ ਮੈਂਬਰਾਂ ਦੀ ਗਿਣਤੀ 25 ਤੋਂ 35 ਹੋਵੇਗੀ, ਜਿਸ ਵਿਚ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਨਾਲ ਸਬੰਧਤ ਸਾਬਕਾ […]