ਪੰਜਾਬ ਪੁਲਿਸ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ 14 ਅਪ੍ਰੈਲ ਤੱਕ ਰੱਦ

ਚੰਡੀਗੜ੍ਹ, 7 ਅਪ੍ਰੈਲ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਅੱਜ ਰਾਜ ਦੇ ਆਪਣੇ ਸਾਰੇ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪਹਿਲਾਂ ਮਨਜ਼ੂਰ ਕੀਤੀਆਂ ਹਰ ਕਿਸਮ ਦੀਆਂ ਛੁੱਟੀਆਂ ਤੁਰੰਤ ਰੱਦ ਕਰ ਦਿੱਤੀਆਂ ਗਈਆਂ ਹਨ।

ਓਨਟਾਰੀਓ ‘ਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਹੇਠ ਭਾਰਤੀ ਮੂਲ ਦੇ ਅਧਿਕਾਰੀ ਨੂੰ 10 ਸਾਲ ਕੈਦ ਦੀ ਸਜ਼ਾ

ਵੈਨਕੂਵਰ, 7 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸਿੱਖਿਆ ਵਿਭਾਗ ਦੇ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਸੰਜੈ ਮਦਾਨ ਨੂੰ 287 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਹੇਠ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਸੰਜੈ ਮਦਾਨ ਨੇ 2020 ਵਿਚ ਕੋਵਿਡ-19 ਮਦਦ ਤਹਿਤ ਰਕਮ 43,000 ਲੋਕਾਂ ਨੂੰ ਦਿੱਤੀ ਹੋਈ ਦਿਖਾ […]

ਆਸਟ੍ਰੇਲੀਆ ‘ਚ ਟਿਕ-ਟੌਕ ‘ਤੇ ਪਾਬੰਦੀ

ਕੈਨਬਰਾ, 7 ਅਪ੍ਰੈਲ (ਪੰਜਾਬ ਮੇਲ)- ਆਸਟ੍ਰੇਲੀਆ ਨੇ ਚੀਨ ਦੀ ਮਾਲਕੀ ਵਾਲੇ ਵੀਡੀਓ ਬਣਾਉਣ ਵਾਲੇ ਐਪ ਟਿਕ-ਟੌਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਟਾਰਨੀ ਜਨਰਲ ਮਾਰਕ ਡਰੇਅਫਸ ਨੇ ਜਾਰੀ ਕੀਤੇ ਗਏ ਬਿਆਨ ‘ਚ ਦੱਸਿਆ ਕਿ ਖੁਫੀਆ ਅਤੇ ਸੁਰੱਖਿਆ ਏਜੰਸੀ ਦੀ ਸਲਾਹ ‘ਤੇ ਇਹ ਪਾਬੰਦੀ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਖੁਫੀਆ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਭਾਈਵਾਲਾਂ ਵਿਚ […]

ਬ੍ਰਿਟੇਨ ‘ਚ ਟਿਕ-ਟੌਕ ਨੂੰ 12.7 ਮਿਲੀਅਨ ਪੌਂਡ ਦਾ ਜੁਰਮਾਨਾ

ਲੰਡਨ, 7 ਅਪ੍ਰੈਲ (ਪੰਜਾਬ ਮੇਲ)-ਬ੍ਰਿਟੇਨ ਦੇ ਨਿੱਜੀ ਨਿਗਰਾਨ ਨੇ ਬੱਚਿਆਂ ਦੇ ਡਾਟਾ ਦੀ ਦੁਰਵਰਤੋਂ ਸਣੇ ਡਾਟਾ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਟਿਕ-ਟੌਕ ‘ਤੇ 15.9 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ। ਸੂਚਨਾ ਕਮਿਸ਼ਨਰ ਦੇ ਦਫ਼ਤਰ ਮੁਤਾਬਕ ਉਸ ਨੇ ਵੀਡੀਓ ਬਣਾਉਣ ਸਬੰਧੀ ਐਪ ਨੂੰ 12.7 ਮਿਲੀਅਨ ਪੌਂਡ (15.9 ਮਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਬਰਤਾਨੀਆ ਦੇ […]

ਟਰੰਪ ਦੇ ਅਪਰਾਧਿਕ ਦੋਸ਼ਾਂ ਬਾਰੇ ਕੇਸ ਦੀ ਅਗਲੀ ਸੁਣਵਾਈ 4 ਦਸੰਬਰ ਨੂੰ

* ਨਿੱਜੀ ਤੌਰ ‘ਤੇ ਹੋਣਗੇ ਪੇਸ਼, ਸਾਬਕਾ ਅਮਰੀਕੀ ਸਦਰ ਨੇ 34 ਦੋਸ਼ਾਂ ਲਈ ਖ਼ੁਦ ਨੂੰ ਬੇਗੁਨਾਹ ਦੱਸਿਆ ਨਿਊਯਾਰਕ, 7 ਅਪ੍ਰੈਲ (ਪੰਜਾਬ ਮੇਲ)- 7 ਸਾਲ ਪਹਿਲਾਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਮਾਮਲੇ ਵਿਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣ 4 ਦਸੰਬਰ […]

ਅੱਤਵਾਦ ਵਿਰੋਧੀ ਅਦਾਲਤ ਵੱਲੋਂ ਇਮਰਾਨ ਖ਼ਾਨ ਦੀ ਅੰਤ੍ਰਿਮ ਜ਼ਮਾਨਤ ‘ਚ 13 ਅਪ੍ਰੈਲ ਤੱਕ ਦਾ ਵਾਧਾ

ਲਾਹੌਰ, 7 ਅਪ੍ਰੈਲ (ਪੰਜਾਬ ਮੇਲ)-ਪਾਕਿਸਤਾਨੀ ਪੰਜਾਬ ਸੂਬੇ ਦੀ ਇਕ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਿੰਨ ਕੇਸਾਂ ‘ਚ ਮਿਲੀ ਅੰਤ੍ਰਿਮ ਜ਼ਮਾਨਤ 13 ਅਪ੍ਰੈਲ ਤੱਕ ਵਧਾ ਦਿੱਤੀ ਹੈ। ਇਹ ਕੇਸ ਪਿਛਲੇ ਮਹੀਨੇ ਲਾਹੌਰ ‘ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਨੂੰ ਲੈ ਕੇ ਦਰਜ […]

ਆਬਕਾਰੀ ਨੀਤੀ ਘਪਲਾ ਮਾਮਲਾ: ਜ਼ਮਾਨਤ ਲਈ ਮਨੀਸ਼ ਸਿਸੋਦੀਆ ਵੱਲੋਂ ਹਾਈ ਕੋਰਟ ਦਾ ਰੁਖ਼

ਮਾਣਹਾਨੀ ਮਾਮਲੇ ‘ਚ ਸਿਸੋਦੀਆ ਨੂੰ ਮੋਹਲਤ ਮਿਲੀ ਨਵੀਂ ਦਿੱਲੀ, 7 ਅਪ੍ਰੈਲ (ਪੰਜਾਬ ਮੇਲ)-ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਬਕਾਰੀ ਨੀਤੀ ਘਪਲਾ ਮਾਮਲੇ ‘ਚ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਵੱਲੋਂ ਕੀਤੀ ਜਾ ਰਹੀ ਹੈ। ਇਥੋਂ ਦੀ ਹੇਠਲੀ ਅਦਾਲਤ ਨੇ 31 ਮਾਰਚ ਨੂੰ ‘ਆਪ’ ਆਗੂ […]

ਸਰਕਾਰ ਦੀ ਆਲੋਚਨਾ ਕਰਨਾ ਦੇਸ਼ ਵਿਰੋਧੀ ਕਾਰਵਾਈ ਨਹੀਂ-ਸੁਪਰੀਮ ਕੋਰਟ

‘ਮੀਡੀਆ ਵਨ’ ‘ਤੇ ਕੇਂਦਰ ਵਲੋਂ ਲਾਈ ਪਾਬੰਦੀ ਕੀਤੀ ਰੱਦ ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਮੇਲ)-ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਮੀਡੀਆ ਦੇ ਆਲੋਚਨਾਤਮਕ ਵਿਚਾਰਾਂ ਨੂੰ ਦੇਸ਼ ਵਿਰੋਧੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਜ਼ਬੂਤ ਲੋਕਤੰਤਰ ਲਈ ਸੁਤੰਤਰ ਪ੍ਰੈੱਸ ਦਾ ਹੋਣਾ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ ‘ਮੀਡੀਆ ਵਨ’ ‘ਤੇ ਕੇਂਦਰ ਸਰਕਾਰ ਵਲੋਂ ਲਾਈ ਪਾਬੰਦੀ ਰੱਦ […]

ਸਮਾਜ ਵਿਰੋਧੀ ਤੱਤਾਂ ਵਿਰੁੱਧ ਕਾਰਵਾਈ ਜਾਰੀ ਰੱਖਦਿਆਂ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਦੇ ਸ਼ਹਿਰਾਂ/ਕਸਬਿਆਂ ਦੇ ਬਾਹਰੀ ਇਲਾਕਿਆਂ ਵਿੱਚ ਚਲਾਇਆ ਗਿਆ ਘੇਰਾ ਬੰਦੀ ਅਤੇ ਤਲਾਸ਼ੀ ਅਭਿਆਨ

– 250 ਪੁਲਿਸ ਟੀਮਾਂ ਨੇ 866 ਕਾਲੋਨੀਆਂ ਦੀ ਘੇਰਾਬੰਦੀ ਕੀਤੀ ਅਤੇ 5869 ਘਰਾਂ ਦੀ ਕੀਤੀ ਤਲਾਸ਼ੀ – ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ – ਪੁਲਿਸ ਟੀਮਾਂ ਵੱਲੋਂ ਕਿਰਾਏ ਦੀਆਂ ਰਿਹਾਇਸ਼ਾਂ ‘ਤੇ ਰਹਿਣ ਵਾਲੇ ਕਿਰਾਏਦਾਰਾਂ ਦੀ ਸ਼ਨਾਖ਼ਤ ਸਬੰਧੀ ਵੀ ਕੀਤੀ ਗਈ ਪੁੱਛਗਿੱਛ – ਇਹਨਾਂ ਅਪਰੇਸ਼ਨਾਂ […]

ਅਮਰੀਕਾ ਦੀਆਂ ਬਾਰਾਂ ਤੇ ਨਾਈਟ ਕਲੱਬਾਂ ਵਿਚ ਲੁੱਟਮਾਰ ਤੇ ਕਤਲ ਕਰਨ ਦੇ ਮਾਮਲੇ ਵਿਚ 4 ਗ੍ਰਿਫਤਾਰ।

ਸੈਕਰਾਮੈਂਟੋ, 6 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਦੀਆਂ ਬਾਰਾਂ ਤੇ ਨਾਇਟ ਕਲੱਬਾਂ ਵਿਚ ਲੁੱਟਮਾਰ ਕਰਨ ਦੀਆਂ ਦਰਜ਼ਨ ਤੋਂ ਵਧ ਘਟਨਾਵਾਂ ਵਿਚ ਸ਼ਾਮਲ 4 ਵਿਅਕਤੀਆਂ ਨੂੰ ਗਿਫ਼ਤਾਰ ਕਰਨ ਦੀ ਖ਼ਬਰ ਹੈ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਇਨਾਂ ਵਿਚ ਦੋ ਸ਼ੱਕੀਆਂ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਰਾਬਰਟ ਡੈਮਾਇਓ (34) ਤੇ ਜੈਕੋਬ ਬਾਰੋਸੋ […]