ਅਮਰੀਕਾ ਵਿਚ ਕਾਰ ‘ਤੇ ਬਿਜਲੀ ਦੀ ਤਾਰ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ

ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੋਰਟਲੈਂਡ (ਓਰਗੋਨ) ਵਿਖੇ ਇਕ ਕਾਰ ਉਪਰ ਬਿਜਲੀ ਦੀ ਤਾਰ ਡਿੱਗ ਜਾਣ ਕਾਰਨ ਉਸ ਵਿਚ ਸਵਾਰ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਪੋਰਟਲੈਂਡ ਫਾਇਰ ਐਂਡ ਰੈਸਕਿਊ ਵਿਭਾਗ ਦੇ ਬੁਲਾਰੇ ਰਿਕ ਗਰੇਵਜ ਨੇ ਕਿਹਾ ਹੈ ਕਿ ਤਾਰ ਡਿੱਗਣ ਉਪਰੰਤ 3 ਵਿਅਕਤੀਆਂ ਨੇ ਕਾਰ ਵਿਚੋਂ ਬਰਫ […]

ਅਮਰੀਕੀ ਰਾਸ਼ਟਰਪਤੀ ਚੋਣਾਂ : ਮਸਕ ਵੱਲੋਂ ਬਾਇਡਨ ਨੂੰ ‘Vote’ ਦੇਣ ਦੀ ਸੰਭਾਵਨਾ ਤੋਂ ਇਨਕਾਰ

ਵਾਸ਼ਿੰਗਟਨ, 22 ਜਨਵਰੀ (ਪੰਜਾਬ ਮੇਲ)- ਅਮਰੀਕੀ ਉਦਯੋਗਪਤੀ ਅਤੇ ਅਰਬਪਤੀ ਐਲਨ ਮਸਕ ਨੇ 2024 ਦੀਆਂ ਚੋਣਾਂ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੋਟ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਮਸਕ ਨੇ ਐਤਵਾਰ ਨੂੰ ਐਕਸ ‘ਤੇ ਲਿਖਿਆ, ”ਮੈਂ ਆਪਣੇ ਆਪ ਨੂੰ ਇਸ ਵਾਰ ਬਾਇਡਨ ਲਈ ਵੋਟਿੰਗ ਕਰਦੇ ਨਹੀਂ ਦੇਖ ਸਕਦਾ”। ਯੂ.ਐੱਸ. ਦੇ ਅਰਬਪਤੀ ਨੇ 2023 […]

ਡਾ. ਮਾਨ ਸਿੰਘ ਢੀਂਡਸਾ ਵਲੋਂ ਮਨਰੀਤ ਗਰੇਵਾਲ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਮੁਲਾਂਕਣ

ਸਟਾਕਟਨ, 22 ਜਨਵਰੀ (ਹਰਜਿੰਦਰ ਪੰਧੇਰ/ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ ਬੀਤੇ ਦਿਨੀਂ ਸਥਾਨਕ ਟਰੋਕੇ ਪਬਲਿਕ ਲਾਇਬ੍ਰੇਰੀ ਵਿਖੇ ਡਾ. ਮਾਨ ਸਿੰਘ ਢੀਂਡਸਾ, ਪ੍ਰੋਫੈਸਰ ਸੇਵਾਮੁਕਤ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਟੀ ਪਟਿਆਲਾ) ਦੇ ਸਨਮਾਨ ਹਿੱਤ  ਇੱਕ ਸ਼ਾਨਦਾਰ ਸਾਹਿਤਕ ਸਮਾਗਮ ਰਚਾਇਆ ਗਿਆ। ਸਮਾਗਮ ਦੇ ਆਰੰਭ ਵਿਚ ਹਰਜਿੰਦਰ ਪੰਧੇਰ ਨੇ ਡਾ. ਸਾਹਿਬ ਦੇ  ਪ੍ਰਭਾਵਸ਼ਾਲੀ ਅਧਿਆਪਨ ਜੀਵਨ ਅਤੇ ਹੋਰ ਲੋਕ ਪੱਖੀ […]

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਕਵੀ ਦਰਬਾਰ

ਸਰੀ, 22 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ‘ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਵਾਈ। ਕੈਨੇਡਾ ਦੇ ਜੰਮਪਲ ਨੌਜਵਾਨ ਤੇ ਪੁੰਗਰਦੇ ਕਵੀਆਂ ਦੇ ਨਾਲ ਨਾਲ ਪ੍ਰਸਿੱਧ ਕਵੀਆਂ ਨੇ ਗੁਰੂ ਜੀ ਦੇ […]

ਪੱਤਰਕਾਰ ਗੁਰਪ੍ਰੀਤ ਸਿੰਘ ਦੀ Book ‘1984: ਜਦੋਂ ਉਹ ਸਿੱਖਾਂ ਲਈ ਆਏ’ ਦਾ ਰਿਲੀਜ਼ ਸਮਾਗਮ

ਸਰੀ, 22 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਨਵੀਂ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਰਿਲੀਜ਼ ਕਰਨ ਹਿਤ ਬੀਤੇ ਦਿਨੀਂ ਸਟਰਾਅ ਬੇਰੀ ਹਿੱਲ ਲਾਇਬ੍ਰੇਰੀ ਸਰੀ ਵਿਖੇ ਸਮਾਗਮ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਪ੍ਰੋਗਰਾਮ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਸੱਦੇ ‘ਤੇ, ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ […]

ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਸੰਪੂਰਨ

ਅਯੁੱਧਿਆ, 22 ਜਨਵਰੀ (ਪੰਜਾਬ ਮੇਲ)- ਅਯੁੱਧਿਆ ਦੇ ਰਾਮ ਮੰਦਰ ‘ਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਅੱਜ ਪੂਰੀ ਹੋ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਲ ਜੁੜੀਆਂ ਰਸਮਾਂ ‘ਚ ਹਿੱਸਾ ਲਿਆ। ਸੁਨਹਿਰੀ ਰੰਗ ਦਾ ਕੁੜਤਾ ਤੇ ਕਰੀਮ ਰੰਗ ਦੀ ਧੋਤੀ ਪਹਿਨੇ ਪ੍ਰਧਾਨ ਮੰਤਰੀ ਮੋਦੀ ਨਵੇਂ ਬਣੇ ਰਾਮ ਮੰਦਰ ਦੇ […]

ਨਵਜੋਤ ਸਿੱਧੂ ਦੀ ਮੋਗਾ ਰੈਲੀ ਕਰਵਾਉਣ ਵਾਲੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਪੁੱਤਰ ਨੂੰ ਕਾਰਨ ਦੱਸੋ Notice

ਮੋਗਾ, 22 ਜਨਵਰੀ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਮੋਗਾ ਰੈਲੀ ਕਰਨ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਨਵਜੋਤ ਸਿੱਧੂ ਦੀ ਮੋਗਾ ਰੈਲੀ ਕਰਵਾਉਣ ਵਾਲੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਨ੍ਹਾਂ ਦੇ ਫਰਜ਼ੰਦ ਐਡਵੋਕੇਟ ਧਰਮਪਾਲ […]

ਬਰੈਂਪਟਨ ਮੇਅਰ ਵੱਲੋਂ ਵਿਦੇਸ਼ੀ ਵਿਦਿਆਰਥੀ VISA ‘ਚ ਬਦਲਾਅ ਦਾ ਦਿੱਤਾ ਸੁਝਾਅ

ਟੋਰਾਂਟੋ, 22 ਜਨਵਰੀ (ਪੰਜਾਬ ਮੇਲ)- ਕੈਨੇਡਾ ਵਿਚ ਜਾਰੀ ਰਿਹਾਇਸ਼ ਸੰਕਟ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਹਾਲ ਹੀ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕੈਨੇਡਾ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਸੀਮਾ ਲਾਉਣ ਦੀ ਮੰਗ ਕੀਤੀ ਹੈ। ਨਾਲ ਹੀ ਬਰਾਊਨ ਨੇ ਐਲਾਨ ਕੀਤਾ ਕਿ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ […]

ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ ‘ਚ ਤਬਦੀਲ

ਡੀ.ਜੀ.ਪੀ. ਨੂੰ ਕਾਨੂੰਨੀ ਨੋਟਿਸ ਜਾਰੀ ਬਠਿੰਡਾ, 22 ਜਨਵਰੀ (ਪੰਜਾਬ ਮੇਲ)- ਪਿਛਲੇ ਲੰਬੇ ਸਮੇਂ ਤੋਂ ਮਾਡਰਨ ਜੇਲ੍ਹ ਕਪੂਰਥਲਾ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਠਿੰਡਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਵੱਲੋਂ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਦੇ ਡੀ.ਜੀ.ਪੀ. ਨੂੰ ਕਾਨੂੰਨੀ ਨੋਟਿਸ […]

ਬਿਲਕੀਸ ਬਾਨੋ ਮਾਮਲਾ: ਸਾਰੇ 11 ਦੋਸ਼ੀਆਂ ਵੱਲੋਂ Jail ਅਧਿਕਾਰੀਆਂ ਸਾਹਮਣੇ ਆਤਮ ਸਮਰਪਣ

ਗੋਧਰਾ (ਗੁਜਰਾਤ), 22 ਜਨਵਰੀ (ਪੰਜਾਬ ਮੇਲ)- ਬਿਲਕੀਸ ਬਾਨੋ ਕੇਸ ਦੇ ਸਾਰੇ ਗਿਆਰਾਂ ਦੋਸ਼ੀਆਂ ਨੇ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੀ ਗੋਧਰਾ ਸਬ-ਜੇਲ ਵਿਚ ਆਤਮ ਸਮਰਪਣ ਕਰ ਦਿੱਤਾ। ਕੇਂਦਰੀ ਜੇਲ੍ਹ ਗੋਧਰਾ ਦੇ ਅਧਿਕਾਰੀਆਂ ਨੇ ਕਿਹਾ, ‘ਬਿਲਕੀਸ ਬਾਨੋ ਕੇਸ ਦੇ 11 ਦੋਸ਼ੀਆਂ ਨੇ ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੀ […]