ਐਲਕ ਗਰੋਵ ਵਿਖੇ ਦੀਵਾਲੀ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

ਸੈਕਰਾਮੈਂਟੋ, 15 ਨਵੰਬਰ (ਪੰਜਾਬ ਮੇਲ)- ਜਨਤਾ ਸੇਵਾ ਗਰੁੱਪ ਅਤੇ ਸਿਟੀ ਦੀਵਾਲੀ ਲੌਜਿਸਟਿਕ ਟੀਮ ਵੱਲੋਂ ਦੀਵਾਲੀ ਸਮਾਗਮ ‘ਫੈਸਟੀਵਲ ਆਫ ਲਾਈਟ’ ਦੇ ਨਾਂ ਹੇਠ ਕਰਵਾਇਆ ਗਿਆ। ਇਸ ਨੂੰ ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਐਂਡ ਇਨਕਲਿਊਜ਼ਨ ਕਮਿਸ਼ਨ ਵੱਲੋਂ ਸਹਿਯੋਗ ਦਿੱਤਾ ਗਿਆ। ਸਮਾਗਮ ਦੇ ਸ਼ੁਰੂ ਵਿਚ ਕਮਿਸ਼ਨਰ ਡਾ. ਭਾਵਿਨ ਪਾਰਿਖ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਦੀਵਾਲੀ ਦੀ […]

ਜਨਵਰੀ 2024 ’ਚ ਹੋਣਗੀਆਂ ਪੰਜਾਬ ਦੀਆਂ ਨਗਰ ਨਿਗਮ ਚੋਣਾਂ!

– ਪੰਜਾਬ ’ਚ ਹੋਣੀਆਂ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਬਠਿੰਡਾ ਨਗਰ ਨਿਗਮਾਂ ਚੋਣਾਂ -ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਪੰਜਾਬ ਦੀਆਂ ਇਹ ਚੋਣਾਂ ਜਲੰਧਰ, 14 ਨਵੰਬਰ (ਪੰਜਾਬ ਮੇਲ)- ਪੰਜਾਬ ਸਰਕਾਰ 7 ਜਨਵਰੀ, 2024 ਨੂੰ ਨਗਰ ਨਿਗਮ ਚੋਣਾਂ ਕਰਵਾ ਸਕਦੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਵੀ ਆਪਣੀਆਂ ਤਿਆਰੀਆਂ ਕਰ ਰਹੀ ਹੈ। ਨਿਗਮ ਚੋਣਾਂ ਲੰਮੇ […]

ਫਲੋਰਿਡਾ ’ਚ ਡੁੱਬ ਰਹੀ ਕਿਸ਼ਤੀ ਵਿਚੋਂ 34 ਪ੍ਰਵਾਸੀਆਂ ਨੂੰ ਅਮਰੀਕੀ ਤੱਟੀ ਜਵਾਨਾਂ ਨੇ ਬਚਾਇਆ

* ਪ੍ਰਵਾਸੀਆਂ ਨੂੰ ਭੇਜਿਆ ਜਾਵੇਗਾ ਵਾਪਸ ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ’ਚ ਸਮੁੰਦਰੀ ਰਸਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 34 ਪ੍ਰਵਾਸੀਆਂ ਨੂੰ ਯੂ.ਐੱਸ. ਕੋਸਟ ਗਾਰਡ ਵੱਲੋਂ ਉਸ ਵੇਲੇ ਤੁਰੰਤ ਕਾਰਵਾਈ ਕਰਕੇ ਬਚਾ ਲਏ ਜਾਣ ਦੀ ਖਬਰ ਹੈ, ਜਦੋਂ ਉਨਾਂ ਦੀ ਕਿਸ਼ਤੀ ਫਲੋਰਿਡਾ ਦੇ ਪਾਣੀਆਂ ਵਿਚ ਡੁੱਬਣ ਵਾਲੀ ਸੀ। ਯੂ.ਐੱਸ. ਕੋਸਟ ਗਾਰਡ ਨੇ […]

ਐੱਫ.ਬੀ.ਆਈ. ਵੱਲੋਂ ਫੰਡ ਰੇਜ਼ਿੰਗ ਮਾਮਲੇ ’ਚ ਨਿਊਯਾਰਕ ਮੇਅਰ ਦੇ ਮੋਬਾਇਲ ਫੋਨ, ਆਈ ਪੈਡ ਜ਼ਬਤ

ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਦਾਲਤ ਵੱਲੋਂ ਜਾਰੀ ਤਲਾਸ਼ੀ ਵਾਰੰਟਾਂ ’ਤੇ ਕਾਰਵਾਈ ਕਰਦਿਆਂ ਐੱਫ.ਬੀ.ਆਈ. ਦੇ ਅਧਿਕਾਰੀਆਂ ਨੇ ਫੰਡ ਰੇਜ਼ਿੰਗ ਦੇ ਮਾਮਲੇ ਦੀ ਚੱਲ ਰਹੀ ਸੰਘੀ ਜਾਂਚ ਤਹਿਤ ਨਿਊਯਾਰਕ ਦੇ ਮੇਅਰ ਏਰਿਕ ਐਡਮਜ ਦੇ ਸੈੱਲ ਫੋਨ ਤੇ ਆਈ ਪੈਡ ਨੂੰ ਜ਼ਬਤ ਕਰ ਲੈਣ ਦੀ ਖਬਰ ਹੈ। ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ […]

ਲਾਸ ਏਂਜਲਸ ਦੇ ਇਕ ਗੁਦਾਮ ਨੂੰ ਅੱਗ ਜਾਣਬੁੱਝ ਕੇ ਲਾਈ : ਗਵਰਨਰ ਨਿਊਸਮ

* ਇੰਟਰਸਟੇਟ 10 ਰੂਟ ਅਣਮਿੱਥੇ ਸਮੇਂ ਲਈ ਬੰਦ, ਲੋਕਾਂ ਦੀ ਪ੍ਰੇਸ਼ਾਨੀ ਵਧੀ ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ ਵੱਡੇ ਸ਼ਹਿਰ ਲਾਸ ਏਂਜਲਸ ਦੇ ਇਕ ਵੱਡੇ ਗੁਦਾਮ (ਸਟੋਰੇਜ ਯਾਰਡ) ਨੂੰ ਬੀਤੇ ਦਿਨੀਂ ਲੱਗੀ ਅੱਗ ਜਾਣਬੁੱਝ ਕੇ ਲਾਈ ਗਈ ਸੀ, ਜਿਸ ਬਾਰੇ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕੀਤਾ […]

ਟੈਕਸਾਸ ’ਚ ਹੋਈ ਗੋਲੀਬਾਰੀ ਵਿਚ ਇਕ 10 ਸਾਲ ਦੇ ਬੱਚੇ ਦੀ ਮੌਤ; 4 ਹੋਰ ਜ਼ਖਮੀ

ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਟੈਕਸਾਸ ’ਚ ਹਿਊਸਟਨ ਨੇੜੇ ਇਕ ਮਾਰਕਿਟ ਵਿਚ ਹੋਈ ਗੋਲੀਬਾਰੀ ਵਿਚ ਇਕ 10 ਸਾਲਾਂ ਦੇ ਲੜਕੇ ਦੀ ਮੌਤ ਹੋਣ ਤੇ 4 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਇਕ 19 ਸਾਲਾ ਸ਼ੱਕੀ ਵਿਅਕਤੀ ਦੀ ਤਲਾਸ਼ ਹੈ। ਪੀਅਰਲੈਂਡ ਪੁਲਿਸ ਵਿਭਾਗ ਅਨੁਸਾਰ ਸ਼ਾਮ 5.30 […]

ਸਿਆਟਲ ’ਚ ਦੀਵਾਲੀ ਤਿਉਹਾਰ ਤੇ ਬੰਦੀ ਛੋੜ ਦਿਵਸ ਮਨਾਇਆ

ਸਿਆਟਲ, 15 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਦੀਵਾਲੀ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਸਵੇਰ ਤੋਂ ਹੀ ਸ੍ਰੀ ਅਖੰਡ ਪਾਠ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਅਤੇ ਕਥਾ-ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ ਗਿਆ। ਸ਼ਾਮ ਨੂੰ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਘਰਾਂ […]

ਅਕਾਲੀ ਆਗੂ ਹਰਿੰਦਰ ਸਿੰਘ ਹੁੰਦਲ (ਬਬਲੀ) ਨਹੀਂ ਰਹੇ

ਟਰਲਕ, 15 ਨਵੰਬਰ (ਪੰਜਾਬ ਮੇਲ)- ਟਕਸਾਲੀ ਅਕਾਲੀ ਆਗੂ ਹਰਿੰਦਰ ਸਿੰਘ ਹੁੰਦਲ (ਬਬਲੀ) ਪ੍ਰਮਾਤਮਾ ਵੱਲੋਂ ਬਖਸ਼ੀ ਉਮਰ ਭੋਗ ਕੇ ਪਰਲੋਕ ਸਿਧਾਰ ਗਏ ਹਨ। ਉਹ ਲਗਭਗ 63 ਵਰ੍ਹਿਆਂ ਦੇ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਨਿੱਝਰ, ਅੰਮਿ੍ਰਤਪਾਲ ਸਿੰਘ ਨਿੱਝਰ ਅਤੇ ਸੁਰਿੰਦਰ ਸਿੰਘ ਛਿੰਦਾ ਅਟਵਾਲ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਲਗਭਗ 45 […]

ਟਰਾਈ ਸਿਟੀਜ਼ ਦੇ ਜਸਪਾਲ ਸਿੰਘ ਸੋਹੀ ਨੂੰ ਸਦਮਾ; ਨੌਜਵਾਨ ਪੁੱਤਰ ਤਾਜ ਸੋਹੀ ਦੀ ਐਕਸੀਡੈਂਟ ’ਚ ਮੌਤ

ਸਿਆਟਲ, 15 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅੰਮਿ੍ਰਤਸਰ ਨੇੜੇ ਪਿੰਡ ਸੋਹੀਆ ਦੇ ਜੰਮਪਲ ਸਮਾਜਸੇਵੀ ਸਵ. ਜਸਮੇਰ ਸਿੰਘ ਸੋਹੀ ਦੇ ਪੋਤਰੇ ਅਤੇ ਜਸਪਾਲ ਸਿੰਘ ਸੋਹੀ ਦੇ ਹੋਣਹਾਰ ਪੁੱਤਰ ਤਾਜ ਸੋਹੀ (26) ਦੀ ਐਕਸੀਡੈਂਟ ਵਿਚ ਮੌਕੇ ’ਤੇ ਹੀ ਮੌਤ ਹੋ ਗਈ। ਤਾਜ ਸੋਹੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਸਿਆਟਲ ਤੇ ਟਰਾਈ ਸਿਟੀਜ਼ ’ਚ ਮਾਤਮ ਛਾ ਗਿਆ, […]

ਮਲੇਸ਼ੀਆ ਏਅਰਲਾਈਨ ਦੀਆਂ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋਣ ’ਤੇ ਪੰਜਾਬੀ ਭਾਈਚਾਰੇ ’ਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ ਹਵਾਈ ਅੱਡੇ ਲਈ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਮੀਲ਼ ਪੱਥਰ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ; ਅੰਮ੍ਰਿਤਸਰ, 15 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਵਸਨੀਕਾਂ, ਦੁਨੀਆਂ ਭਰ ਦੇ ਪ੍ਰਵਾਸੀ ਪੰਜਾਬੀਆਂ ਅਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਉਡਾਣਾਂ ਲਈ ਨਵੰਬਰ ਦਾ ਮਹੀਨਾ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਦਾ ਪ੍ਰਗਟਾਵਾ ਅੰਮ੍ਰਿਤਸਰ ਹਵਾਈ ਅੱਡੇ ਦੇ […]