ਰਾਜ ਚੋਣ ਕਮਿਸ਼ਨ ਵੱਲੋਂ 5 ਨਗਰ ਨਿਗਮਾਂ ਦੀਆਂ ਵੋਟਰ ਸੂਚੀਆਂ ਤਿਆਰ ਕਰਨ ਲਈ ਸਮਾਂ-ਸਾਰਣੀ ਜਾਰੀ

ਚੰਡੀਗੜ੍ਹ, 17 ਅਕਤੂਬਰ (ਪੰਜਾਬ ਮੇਲ)- ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ 5 ਨਗਰ ਨਿਗਮਾਂ, ਜਿਨ੍ਹਾਂ ਵਿਚ ਆਮ ਚੋਣਾਂ ਕਰਵਾਈਆਂ ਜਾਣੀਆਂ ਹਨ, ਦੀਆਂ ਵੋਟਰ ਸੂਚੀਆਂ ਤਿਆਰੀ ਕਰਨ ਲਈ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰ. 06/09/2023-5ਐੱਲ.ਜੀ. 1/1015, ਮਿਤੀ 5 ਅਕਤੂਬਰ, 2023 ਨੂੰ ਜਾਰੀ ਕੀਤਾ ਗਿਆ […]

ਅਦਾਕਾਰਾ ਵਹੀਦਾ ਰਹਿਮਾਨ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਅਦਾਕਾਰਾ ਵਹੀਦਾ ਰਹਿਮਾਨ ਅੱਜ ਵੱਕਾਰੀ ਦਾਦਾ ਸਾਹੇਬ ਫਾਲਕੇ ਅਵਾਰਡ ਪ੍ਰਾਪਤ ਕਰਨ ਵਾਲੀ ਅੱਠਵੀਂ ਮਹਿਲਾ ਕਲਾਕਾਰ ਬਣ ਗਈ, ਜੋ ਭਾਰਤੀ ਸਿਨੇਮਾ ਦੇ ਖੇਤਰ ਵਿਚ ਸਭ ਤੋਂ ਵੱਡਾ ਸਨਮਾਨ ਹੈ। ਉਨ੍ਹਾਂ ਨੇ ਇਹ ਸਨਮਾਨ ਫਿਲਮ ਉਦਯੋਗ ਅਤੇ ਇਸਦੇ ਵੱਖ-ਵੱਖ ਵਿਭਾਗਾਂ ਨੂੰ ਸਮਰਪਿਤ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਥੇ ਵਿਗਿਆਨ ਭਵਨ ਵਿੱਚ […]

ਨਿੱਕੀ ਹੈਲੀ ਵੱਲੋਂ ਗਾਜ਼ਾ ਨਾਗਰਿਕਾਂ ਲਈ ਦਰਵਾਜ਼ੇ ਨਾ ਖੋਲ੍ਹਣ ਵਾਲੇ ਇਸਲਾਮਿਕ ਦੇਸ਼ਾਂ ਦੀ ਨਿੰਦਾ

ਵਾਸ਼ਿੰਗਟਨ, 17 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੀ ਦਾਅਵੇਦਾਰ ਨਿੱਕੀ ਹੈਲੀ ਨੇ ਇਜ਼ਰਾਈਲ ਵਲੋਂ ਗਾਜ਼ਾ ਵਿਚ ਜ਼ਮੀਨੀ ਕਾਰਵਾਈ ਦੇ ਖ਼ਦਸ਼ੇ ਦੇ ਵਿਚਕਾਰ ਉੱਥੋਂ ਪਲਾਇਨ ਕਰਕੇ ਸੁਰੱਖਿਅਤ ਸਥਾਨਾਂ ‘ਤੇ ਜਾਣ ਦੇ ਚਾਹਵਾਨ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਨਾ ਖੋਲ੍ਹਣ ਲਈ ਇਸਲਾਮਿਕ ਦੇਸ਼ਾਂ ਦੀ ਨਿੰਦਾ ਕੀਤੀ ਹੈ। ਹੈਲੀ ਨੇ ਪਹਿਲਾਂ ਸਾਬਕਾ ਰਾਸ਼ਟਰਪਤੀ […]

ਸੁਪਰੀਮ ਕੋਰਟ ਵੱਲੋਂ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ

ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਾ ਦੇਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਮਲਿੰਗੀ ਵਿਆਹ ਨੂੰ 3-2 ਨਾਲ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਇਹ ਸੰਸਦ ਦਾ ਅਧਿਕਾਰ ਖੇਤਰ ਹੈ। ਇਸ ਦੌਰਾਨ ਦੋਵਾਂ […]

ਅਮਰੀਕਾ ‘ਚ ਇਜ਼ਰਾਈਲ-ਹਮਾਸ ਯੁੱਧ ਨੂੰ ਲੈ ਕੇ ਵਾਪਰੀ ਨਫ਼ਰਤੀ ਅਪਰਾਧ ਦੀ ਘਟਨਾ

ਫਲਸਤੀਨੀ ਮੂਲ ਦੇ 6 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ ਸ਼ਿਕਾਗੋ, 17 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ (ਇਜ਼ਰਾਈਲ-ਫਲਸਤੀਨ ਯੁੱਧ) ਦਾ ਅਸਰ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਸ਼ਿਕਾਗੋ ਵਿਚ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ 6 ਸਾਲ […]

ਨਿਠਾਰੀ ਕਾਂਡ: ਅਲਾਹਾਬਾਦ ਹਾਈ ਕੋਰਟ ਵੱਲੋਂ ਸਬੂਤਾਂ ਦੀ ਅਣਹੋਂਦ ‘ਚ ਪੰਧੇਰ ਅਤੇ ਕੋਲੀ ਬਰੀ

ਪ੍ਰਯਾਗਰਾਜ/ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਅਲਾਹਾਬਾਦ ਹਾਈ ਕੋਰਟ ਨੇ 2006 ਦੇ ਨਿਠਾਰੀ ਲੜੀਵਾਰ ਹੱਤਿਆਵਾਂ ਮਾਮਲੇ ਵਿਚ ਘਰੇਲੂ ਨੌਕਰ ਸੁਰੇਂਦਰ ਕੋਲੀ ਤੇ ਉਸ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਨੂੰ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰ ਦਿੱਤਾ ਹੈ। ਇਸ ਦੌਰਾਨ ਸੀ.ਬੀ.ਆਈ. ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਫੈਸਲੇ ਦੀ ਕਾਪੀ ਦੀ ਉਡੀਕ ਹੈ ਤੇ ਉਹ ਫੈਸਲੇ […]

ਭਾਰਤ ਲਗਾਤਾਰ ਤੀਜੀ ਵਾਰ ਚੀਨ ਦੇ ਬੀ.ਆਰ.ਆਈ. ਸੰਮੇਲਨ ‘ਚ ਨਹੀਂ ਲਵੇਗਾ ਹਿੱਸਾ

ਬੀਜਿੰਗ, 17 ਅਕਤੂਬਰ (ਪੰਜਾਬ ਮੇਲ)- ਇਹ ਲਗਭਗ ਤੈਅ ਹੈ ਕਿ ਭਾਰਤ ਇੱਥੇ ਲਗਾਤਾਰ ਤੀਜੀ ਵਾਰ ਆਯੋਜਿਤ ਹੋਣ ਜਾ ਰਹੇ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ ਸੰਮੇਲਨ ‘ਚ ਹਿੱਸਾ ਨਹੀਂ ਲਵੇਗਾ, ਤਾਂ ਜੋ ਉਹ ਵਿਵਾਦਤ ‘ਸੀ.ਪੀ.ਈ.ਸੀ.’ ਨਾਲ ਸਬੰਧਤ ਪ੍ਰਭੂਸੱਤਾ ਦੇ ਮੁੱਦੇ ਅਤੇ ਛੋਟੇ ਦੇਸ਼ਾਂ ਵਿਚ ਇਸ ਪ੍ਰਾਜੈਕਟ ਨਾਲ ਪੈਦਾ ਹੋਈ ਵਿੱਤੀ ਵਿਹਾਰਕਤਾ ਦੇ ਮੁੱਦੇ ‘ਤੇ ਆਪਣੇ ਰੁਖ਼ ਨੂੰ […]

ਫਲੋਰਿਡਾ ‘ਚ ਚੋਰੀ ਕੀਤੀ 16 ਲੱਖ ਡਾਲਰਾਂ ਦੇ ਮੁੱਲ ਦੀ ਸ਼ਰਾਬ ਦਾ ਮਾਮਲਾ ਅਜੇ ਤੱਕ ਨਹੀਂ ਹੋਇਆ ਹੱਲ

– ਚੋਰਾਂ ਨੇ ਸ਼ਰਾਬ ਲਿਜਾਣ ਲਈ ਕੀਤੀ ਟਰੈਕਟਰ ਟਰਾਲਿਆਂ ਦੀ ਵਰਤੋਂ ਸੈਕਰਾਮੈਂਟੋ, 16 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ ਕੰਪਨੀ ਵਿਚੋਂ ਚੋਰਾਂ ਵੱਲੋਂ 16 ਲੱਖ ਡਾਲਰਾਂ ਤੋਂ ਵਧ ਕੀਮਤ ਦੀ ਸ਼ਰਾਬ ਚੋਰੀ ਕਰ ਲੈਣ ਦਾ ਮਾਮਲਾ ਸੁਰਖੀਆਂ ‘ਚ ਹੈ। ਚੋਰੀ ਕੀਤੀ ਸ਼ਰਾਬ ਵਿਚ ਪ੍ਰਸਿੱਧ ਬਰਾਂਡ ਜੋਸ ਕੁਰਵੋ ਤੇ ਮਾਲੀਬੂ ਦੀਆਂ ਬੋਤਲਾਂ […]

ਪ੍ਰਵਾਸੀ ਪੰਜਾਬੀਆਂ ਨੇ ਮਾਨ ਸਰਕਾਰ ਦੇ ਅੰਮ੍ਰਿਤਸਰ ਪ੍ਰਤੀ ਦੋਹਰੇ ਮਾਪਦੰਡਾਂ ‘ਤੇ ਚਿੰਤਾ ਪ੍ਰਗਟਾਈ

ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਮੇਲ)- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸਾਂਝੇ ਤੌਰ ‘ਤੇ ਮਾਨ ਸਰਕਾਰ ਵਲੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਪ੍ਰਤੀ ਲਗਾਤਾਰ ਕੀਤੇ ਜਾ ਰਹੇ ਵਿਤਕਰੇ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ ਹੈ। ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਅੰਮ੍ਰਿਤਸਰ ਵਿਕਾਸ […]

2028 ਦੀਆਂ ਲਾਸ ਏਂਜਲਸ ਓਲਿੰਪਕਸ ‘ਚ ਕ੍ਰਿਕਟ ਸਮੇਤ 5 ਖੇਡਾਂ ਸ਼ਾਮਲ

ਮੁੰਬਈ, 16 ਅਕਤੂਬਰ (ਪੰਜਾਬ ਮੇਲ)- ਕੌਮਾਂਤਰੀ ਓਲੰਪਿਕ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਲਾਸ ਏਂਜਲਸ 2028 ਓਲੰਪਿਕ ਵਿੱਚ ਕ੍ਰਿਕਟ ਅਤੇ ਫਲੈਗ ਫੁਟਬਾਲ ਸਮੇਤ ਪੰਜ ਖੇਡਾਂ ਨੂੰ ਸ਼ਾਮਲ ਕੀਤਾ ਗਿਆ। ਕ੍ਰਿਕਟ, ਫਲੈਗ ਫੁੱਟਬਾਲ, ਲੈਕਰੋਸ, ਸਕੁਐਸ਼ ਅਤੇ ਬੇਸਬਾਲ-ਸਾਫਟਬਾਲ ਨੂੰ ਲਾਸ ਏਂਜਲਸ 2028 ਓਲਿੰਪਕਸ ਵਿਚ ਸ਼ਾਮਲ ਕੀਤਾ ਗਿਆ ਹੈ।