ਅਮਰੀਕਾ ਵਿਚ ਇਕ ਜੱਜ ਨੇ ਸਕੂਲ ਡਰੈਸ ਕੋਡ ਨੂੰ ਜਾਇਜ ਕਰਾਰ ਦਿੱਤਾ

ਸੈਕਰਾਮੈਂਟੋ, ਕੈਲੀਫੋਰਨੀਆ , 23 ਫਰਵਰੀ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਟੈਕਸਾਸ ਦੇ ਇਕ ਜੱਜ ਨੇ ਸੁਣਾਏ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਕੂਲ ਡਰੈਸ ਕੋੋਡ ਨਜਾਇਜ ਨਹੀਂ ਹੈ ਤੇ ਸਕੂਲ ਡਿਸਟ੍ਰਿਕਟ ਕਿਸੇ ਵਿਦਿਆਰਥੀ ਦੇ ਵਾਲਾਂ ਦੀ ਲੰਬਾਈ ਬਾਰੇ ਕੋਈ ਨਿਰਨਾ ਲੈਣ ਲਈ ਆਜਾਦ ਹੈ। ਇਸ ਫੈਸਲੇ ਕਾਰਨ ਹੋਸਟਨ ਖੇਤਰ ਦੇ ਇਕ ਹਾਈ ਸਕੂਲ ਦੇ ਵਿਦਿਆਰਥੀ ਡੈਰੀਲ ਜਾਰਜ […]

ਅਮਰੀਕਾ ਵਿਚ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਅਫਸਰ ਨੂੰ ਦੋਸ਼ ਮੁਕਤ ਐਲਾਨਿਆ, ਨਹੀਂ ਚੱਲੇਗਾ ਮੁਕੱਦਮਾ

ਸੈਕਰਾਮੈਂਟੋ,ਕੈਲੀਫੋਰਨੀਆ , 23 ਫਰਵਰੀ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਸਾਲ 23 ਜਨਵਰੀ ਨੂੰ ਵਾਪਰੇ ਦੁੱਖਦਾਈ ਹਾਦਸੇ ਜਿਸ ਵਿਚ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਦੀ ਸਿਆਟਲ ਪੁਲਿਸ ਦੀ ਗੱਡੀ ਹੇਠਾਂ ਆ ਕੇ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਪੁਲਿਸ ਅਫਸਰ ਕੈਵਿਨ ਡੇਵ ਜੋ ਗੱਡੀ ਚਲਾ ਰਿਹਾ ਸੀ, ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਹੈ […]

ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਮੀਨਾ ਸ਼ਰਮਾ ਦੀ ਅੰਗਰੇਜ਼ੀ ਪੁਸਤਕ ਰਿਲੀਜ਼ ਕੀਤੀ ਗਈ

ਸਰੀ, 24 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-  ਬੀਤੇ ਦਿਨ ਗੁਲਾਟੀ ਪਬਲਿਸ਼ਰਸ ਸਰੀ ਵਿਖੇ ਮੀਨਾ ਸ਼ਰਮਾ ਦੀ ਅੰਗਰੇਜ਼ੀ ਪੁਸਤਕ “ਦਿ ਅਨਵਾਂਟਿਡ ਅੰਬਰੇਲਾ ਵਿਦ ਆਲਮਾਈਟੀ ਪਾਵਰਜ਼” (The Unwanted Umbrella With Almighty Powers) ਰਿਲੀਜ਼ ਕੀਤੀ ਗਈ। ਇਸ ਮੌਕੇ ਪੁਸਤਕ ਦੀ ਲੇਖਿਕਾ ਮੀਨਾ ਸ਼ਰਮਾ ਨੇ ਇਸ ਪੁਸਤਕ ਵਿੱਚ ਸ਼ਾਮਿਲ ਆਪਣੀਆਂ ਰਚਨਾਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਗੁਲਾਟੀ ਪਬਲਿਸ਼ਰਜ਼ ਲਿਮਟਡ ਦੇ […]

ਵੈਨਕੂਵਰ ਵਿਚਾਰ ਮੰਚ ਨੇ ‘ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਵਿੱਚ ਸੰਸਥਾਵਾਂ ਦੇ ਯੋਗਦਾਨ’ ਉੱਪਰ ਸੰਵਾਦ ਰਚਾਇਆ

ਸਰੀ, 24 ਫਰਵਰੀ (ਹਰਦਮ ਮਾਨ/ਪੰਜਾਬ ਮੇਲ) ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨ: ਇਕ ਸੰਵਾਦ’ ਵਿਸ਼ੇ ਉੱਪਰ ਅੰਤਰ–ਰਾਸ਼ਟਰੀ ਆਨਲਾਈਨ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸ਼ੀਏਸ਼ਨ, ਕੈਨੇਡਾ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਪਰਵਾਸੀ ਪੰਜਾਬੀ ਸਾਹਿਤਕਾਰ ਡਾ. ਸਾਧੂ ਬਿਨਿੰਗ ਵੱਲੋਂ ਭਾਵਪੂਰਤ ਵਿਚਾਰ ਚਰਚਾ ਕੀਤੀ ਗਈ। ਸੈਮੀਨਾਰ ਦਾ ਆਗ਼ਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਵੱਲੋਂ ਮੰਚ ਦੀਆਂ ਕਾਰਗੁਜਾਰੀਆਂ ਨਾਲ ਰੂ–ਬ–ਰੂ ਕਰਵਾਉਣ  ਨਾਲ ਹੋਇਆ। ਵੈਨਕੂਵਰ ਵਿਚਾਰ ਮੰਚ ਵੱਲੋਂ ਸਮੇਂ–ਸਮੇਂ ’ਤੇ ਵਿਦਾਵਾਨਾਂ ਨਾਲ ਕੀਤੀਆ ਗਈਆਂ ਗੋਸ਼ਟੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਜੀ ਆਇਆਂ ਕਿਹਾ। ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਮਾਤ–ਭਾਸ਼ਾ ਦਿਵਸ ਦੇ ਇਤਿਹਾਸਕ ਕਾਰਨਾਂ ਅਤੇ ਮਰਕਜਾਂ ਉਪਰ ਚਾਣਨਾ ਪਾਉਂਦਿਆ ਹੋਇਆ ਸੈਮੀਨਾਰ ਵਿੱਚ ਸ਼ਿਰਕਤ ਕਰਨ ਆਏ ਦੋਹਾਂ ਮੁੱਖ ਬੁਲਾਰਿਆਂ ਦੀਆਂ ਅਕਾਦਮਿਕ ਤੇ ਸਾਹਿਤਕ ਪ੍ਰਾਪਤੀਆਂ ਅਤੇ ਵਿਸ਼ੇਸ਼ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸਾਧੂ ਬਿਨਿੰਗ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮੇਂ ਦੇ ਬਦਲਾਵ ਨਾਲ ਪਰਵਾਸੀ ਧਰਤੀ ਉਪਰ ਸਕੂਲ/ਕਾਲਜ/ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਅਕਾਦਮਿਕ ਪੱਧਰ ‘ਤੇ ਲਾਗੂ ਕਰਨ ਦੇ ਨਾਲ–ਨਾਲ ਇਸਦੇ ਵਿਕਾਸ ਲਈ ਅਮਲੀ ਪੱਧਰ ‘ਤੇ ਵੀ ਅਨੇਕਾਂ ਕਦਮ ਚੁਕਣ ਦੀ ਲੋੜ ਹੈ। ਉਹਨਾਂ ਦੇ ਕਥਨ ਅਨੁਸਾਰ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਸੰਸਥਾਵਾਂ ਦੇ ਸਮਾਂਨਤਰ ਪੰਜਾਬੀ ਬੰਦੇ ਦੇ ਮਨ ਅੰਦਰ ਬਸਤੀਵਾਦੀ ਦੌਰ ਤੋਂ ਘਰ ਕਰਕੇ ਬੈਠੀ ਆਪਣੀ ਮਾਂ–ਬੋਲੀ ਲਈ ਹੀਣ–ਭਾਵਨਾ ਦਾ ਤਿਆਗ ਬਹੁਤ ਜ਼ਰੂਰੀ ਹੈ। ਪਲੀ ਸੰਸਥਾ (PLEA) ਦੇ ਹੁਣ ਤੱਕ ਦੇ ਸਫਰ ਨੂੰ ਬਹੁਤ ਤਰਕਮਈ ਢੰਗ ਨਾਲ ਬਿਆਨ ਕਰਦਿਆਂ ਪਰਵਾਸੀ ਧਰਤੀ ਉਪਰ ਪੰਜਾਬੀ ਭਾਸ਼ਾ ਤੇ ਬੋਲੀ ਨੂੰ  ਗਲੋਬਲਲਾਈਜੇਸ਼ਨ ਕਰਨ ਦੀ ਗੱਲ ਕੀਤੀ। ਡਾ. ਸਰਬਜੀਤ ਕੌਰ ਸੋਹਲ ਨੇ ਪੰਜਾਬੀ ਸਾਹਿਤ ਅਕਾਦਮੀ ਚੰਗੀਗੜ੍ਹ ਦੀਆਂ ਕਾਰਜਗੁਜ਼ਾਰੀਆਂ, ਪ੍ਰਾਪਤੀਆਂ ਤੇ ਭਵਿੱਖਮਈ ਮਨੋਰਥਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਵਿਗਿਆਨਕ ਪੱਖ ਅਤੇ ਤਕਨੀਕੀ ਪੱਖ ਤੋਂ ਇਕਜੁੱਟ ਹੋ ਕੇ ਕਾਰਜ ਕਰਨ ਦੀ ਗੱਲ ਕੀਤੀ। ਡਾ. ਹਰਜੋਤ ਕੌਰ ਖੈਹਿਰਾ ਨੇ ਜਿਥੇ ਕੈਨੇਡਾ ਵਿਚ ਨਵੀ ਪੀੜ੍ਹੀ ਵੱਲੋਂ ਬੋਲੀ ਜਾ ਰਹੀ ਹਾਈਬ੍ਰਿਡ ਪੰਜਾਬੀ ਦੇ ਪ੍ਰਭਾਵ ਅਤੇ ਵਿਕੀਪੀਡੀਆ ਉਪਰ ਪੰਜਾਬੀ ਭਾਸਾ ਨਾਲ ਸੰਬੰਧਿਤ ਡੇਟਾ ਦੀ ਕਮੀ ਜਿਹੇ ਪ੍ਰਸ਼ਨ ਉਠਾਏ ਉਥੇ ਡਾ. ਯਾਦਵਿੰਦਰ ਕੌਰ ਨੇ UNESCO ਦੀ ਰਿਪੋਰਟ ਦੇ ਆਧਾਰ ‘ਤੇ ਪੰਜਾਬੀ ਭਾਸ਼ਾ ਦੀ ਭਵਿੱਖਮਈ ਹੋਂਦ ਸੰਬੰਧੀ ਦਰਸਾਏ ਖਦਸਿਆਂ ਬਾਰੇ ਵਿਦਵਾਨਾਂ ਦੀ ਦੂਰ–ਅੰਦੇਸ਼ਤਾ ਅਤੇ ਪੰਜਾਬੀ ਭਾਸ਼ਾ ਦਾ ਰੁਜਗਾਰ ਦੀ ਭਾਸ਼ਾ ਨਾਲ ਮਿਲਾਣ ਕਰਕੇ ਦੇਖਣ ਸਦਕਾ ਪੰਜਾਬੀ ਬੰਦੇ ਦੀ ਮਾਨਸਿਕਤਾ ਵਿੱਚ ਪੰਜਾਬੀ ਜੁਬਾਨ ਲਈ ਘਰ ਕੇ ਬੈਠੀ ਹੀਣ–ਭਾਵਨਾ ਜਿਹੇ ਨੁਕਤਿਆਂ ਨੂੰ ਕੇਂਦਰਿਤ ਕੀਤਾ। ਸੈਮੀਨਾਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਐੱਚ.ਐੱਮ.ਵੀ. ਕਾਲਜ ਜਲੰਧਰ, ਦਿਆਲ ਸਿੰਘ ਕਾਲਜ ਦਿੱਲੀ, ਸਰਕਾਰੀ ਕਾਲਜ ਟਾਂਡਾ, ਟ੍ਰੀਨਿਟੀ ਕਾਲਜ ਜਲ਼ੰਧਰ, ਮੋਦੀ ਕਾਲਜ ਪਟਿਆਲਾ ਆਦਿ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹਨਾਂ ਵਿਚੋਂ ਡਾ. ਇਕਬਾਲ ਸੋਮੀਆ, ਡਾ. ਵੀਰਪਾਲ ਕੌਰ, ਆਰਤੀ, ਹਰਜਿੰਦਰ ਸਿੰਘ, ਸਾਧੂ ਸਿੰਘ, ਡਾ. ਰਾਜਵਿੰਦਰ ਕੌਰ, ਡਾ. ਮਨਪ੍ਰੀਤ ਧਾਲੀਵਾਲ, ਡਾ. ਸੰਦੀਪ ਕੌਰ, ਡਾ. ਗੁਰਪ੍ਰੀਤ ਕੌਰ, ਨਵਦੀਪ ਵਾਹਲਾ, ਲਖਵਿੰਦਰ, ਮਹਿਲ ਸਿੰਘ, ਮਹਿੰਦਰਪਾਲ ਸਿੰਘ ਪਾਲ, ਵੀਨਾ ਅਰੋੜਾ ਆਦਿ ਨੇ ਮੁੱਖ ਬੁਲਾਰਿਆਂ ਨਾਲ ਭਾਸ਼ਾਈ ਮੁੱਦਿਆਂ ਉਪਰ ਸੰਵਾਦ ਵੀ ਰਚਾਇਆ। ਅੰਗਰੇਜ਼ ਬਰਾੜ ਅਤੇ ਜਰਨੈਲ ਸਿੰਘ ਸੇਖਾ ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਮੰਚ ਵੱਲੋਂ ਯਕੀਨ ਦਿਵਾਇਆ ਕਿ ਇਹ ਮੰਚ ਇਸੇ ਲਗਨ ਨਾਲ ਸੈਮੀਨਾਰ ਅਤੇ ਗੋਸ਼ਟੀਆਂ ਉਲੀਕਦਾ ਰਹੇਗਾ। ਮੰਚ ਦਾ ਸੰਚਾਲਨ ਡਾ. ਹਰਜੋਤ ਕੌਰ ਖੈਹਿਰਾ ਅਤੇ ਡਾ. ਯਾਦਵਿੰਦਰ ਕੌਰ ਨੇ ਕੀਤਾ।

ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਲਾਲ ਖੱਟਰ ਅਤੇ ਅਨਿਲ ਵਿਜ ਦੇ ਪੁਤਲੇ ਫੂਕੇ

ਸੰਗਰੂਰ, 23 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਜ਼ਿਲ੍ਹਾ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 200 ਲੋੜਵੰਦ ਪਰਿਵਾਰਾਂ ਨੂੰ ਦਿੱਤੀ ਮਹੀਨਾਵਾਰ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 23 ਫਰਵਰੀ (ਪੰਜਾਬ ਮੇਲ)- ਪ੍ਰਸਿੱਧ ਸਮਾਜ ਸੇਵੀ ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ 200 ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ […]

ਡਿਬਰੂਗੜ੍ਹ ਜੇਲ੍ਹ ‘ਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਧਰਨੇ ‘ਤੇ ਜਾ ਕੇ ਮਿਲੇ ਸ਼੍ਰੋਮਣੀ ਕਮੇਟੀ ਪ੍ਰਧਾਨ

-ਸਰਕਾਰ ਸਿੱਖ ਨੌਜਵਾਨਾਂ ‘ਤੇ ਮਾਨਸਿਕ ਤੇ ਸ਼ਰੀਰਕ ਤਸ਼ੱਦਦ ਕਰੇ ਬੰਦ : ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਪਰਿਵਾਰਾਂ ਦਾ ਹਰ ਪੱਧਰ ‘ਤੇ ਕਰੇਗੀ ਸਹਿਯੋਗ : ਐਡਵੋਕੇਟ ਧਾਮੀ ਅੰਮ੍ਰਿਤਸਰ, 23 ਫ਼ਰਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ […]

ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ

ਸੰਗਰੂਰ, 23 ਫਰਵਰੀ (ਦਲਜੀਤ ਕੌਰ/ਪੰਜਾਬ ਮੇਲ)- ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨ੍ਹ ਲੈਕੇ ਸੰਘਰਸ਼ ਕਰਦੇ ਵੱਖ-ਵੱਖ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਆਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋ 21 ਫਰਵਰੀ ਨੂੰ ਮੁੱਖ ਮੰਤਰੀ ਦੇ ਸਕੱਤਰ ਨਾਲ ਮੀਟਿੰਗ ਦੇ ਬੇਸਿੱਟਾ ਰਹਿਣ ਕਾਰਨ ਪਹਿਲਾਂ ਹੀ ਕੀਤੇ ਐਲਾਨ ਅਨੁਸਾਰ 25 ਫਰਵਰੀ ਨੂੰ ਮੁੜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ […]

ਅਮਰੀਕਾ ‘ਚ 6 ਦਿਨਾਂ ਤੋਂ ਲਾਪਤਾ 11 ਸਾਲਾ ਸਕੂਲੀ Student ਦੀ ਦਰਿਆ ‘ਚੋਂ ਮਿਲੀ ਲਾਸ਼

-ਪੁਲਿਸ ਨੂੰ ਹੱਤਿਆ ਦਾ ਸ਼ੱਕ ਸੈਕਰਾਮੈਂਟੋ, 23 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ  ਟੈਕਸਾਸ ਰਾਜ ਦੇ ਇਕ ਛੋਟੇ ਜਿਹੇ ਕਸਬੇ ਵਿਚ ਪਿਛਲੇ 6 ਦਿਨਾਂ ਤੋਂ ਲਾਪਤਾ ਇਕ 11 ਸਾਲ ਸਕੂਲੀ ਵਿਦਿਆਰਥਣ ਔਡਰੀ ਕਨਿੰਘਮ ਦੀ ਕਸਬੇ ਨੇੜਿਉਂ ਲੰਘਦੇ ਇਕ ਦਰਿਆ ਵਿਚੋਂ ਲਾਸ਼ ਮਿਲਣ ਦੀ ਖਬਰ ਹੈ। ਪੁਲਿਸ ਨੂੰ ਵਿਦਿਆਰਥਣ ਦੀ ਹੱਤਿਆ ਹੋਣ ਦਾ ਸ਼ੱਕ ਹੈ […]

ਏਆਈਜੀ ਮਾਲਵਿੰਦਰ ਸਿੰਘ ਸਿੱਧੂ ਕੇਸ ਵਿਚ ਮੁਲਜ਼ਮ ਕੁਲਦੀਪ ਸਿੰਘ ਵੱਲੋਂ ਅਹਿਮ ਖੁਲਾਸੇ

ਚੰਡੀਗੜ੍ਹ, 23 ਫਰਵਰੀ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕੁਲਦੀਪ ਸਿੰਘ ਨੇ ਥਾਣਾ ਵਿਜੀਲੈਂਸ ਬਿਊਰੋ ਉੱਡਣ ਦਸਤਾ-1, ਪੰਜਾਬ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦਰਜ ਐੱਫ.ਆਈ.ਆਰ. ਨੰਬਰ 28, ਮਿਤੀ 30.10.2023 ਅਧੀਨ ਕੇਸ ਦੀ ਤਫਤੀਸ਼ ਦੌਰਾਨ ਕੁਝ ਅਹਿਮ ਖੁਲਾਸੇ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ […]