ਭਾਰਤ ਨੇ ਏਸ਼ਿਆਈ ਖੇਡਾਂ ‘ਚ ਤਗ਼ਮਿਆਂ ਦਾ ਸੈਂਕੜਾ ਪੂਰਾ ਕਰਕੇ ਇਤਿਹਾਸ ਸਿਰਜਿਆ
ਹਾਂਗਜ਼ੂ, 7 ਅਕਤੂਬਰ (ਪੰਜਾਬ ਮੇਲ)- ਭਾਰਤੀ ਦਲ ਨੇ ਏਸ਼ਿਆਈ ਖੇਡਾਂ ਵਿਚ 100 ਤਗਮੇ ਪੂਰੇ ਕਰ ਲਏ, ਜਦੋਂ ਮਹਿਲਾ ਕਬੱਡੀ ਟੀਮ ਨੇ ਅੱਜ ਰੋਮਾਂਚਕ ਫਾਈਨਲ ਵਿਚ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ ਖਿਤਾਬ ਹੈ। ਪਿਛਲੀ ਵਾਰ ਉਸ ਨੇ ਜਕਾਰਤਾ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। […]