ਸੂਰਤ ਦੀ ਅਦਾਲਤ ਨੇ ਮਾਣਹਾਨੀ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਰਾਹੁਲ ਦੀ ਸਜ਼ਾ ’ਤੇ ਰੋਕ ਲਾਉਣ ਵਾਲੀ ਪਟੀਸ਼ਨ ਰੱਦ ਕੀਤੀ

ਅਹਿਮਦਾਬਾਦ, 20 ਅਪ੍ਰੈਲ (ਪੰਜਾਬ ਮੇਲ)- ਗੁਜਰਾਤ ਦੇ ਸੂਰਤ ਦੀ ਸੈਸ਼ਨ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਮੋਦੀ ਗੋਤ’ ’ਤੇ ਟਿੱਪਣੀ ਲਈ ਦੋਸ਼ੀ ਠਹਿਰਾਏ ਜਾਣ ’ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਵਧੀਕ ਸੈਸ਼ਨ ਜੱਜ ਆਰਪੀ ਮੋਗੇਰਾ ਅਦਾਲਤ ਨੇ ਅੱਜ ਰਾਹੁਲ ਨੂੰ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋ ਸਾਲ ਦੀ ਕੈਦ […]

ਸੈਕਰਾਮੈਂਟੋ, ਕੈਲੀਫੋਰਨੀਆ ਦੇ ਗੁਰਦੁਆਰੇ ‘ਚ ਗੋਲੀਬਾਰੀ ਤੇ ਹੋਰ ਘਟਨਾਵਾਂ ਲਈ ਲੋੜੀਂਦੇ 17 ਪੰਜਾਬੀਆਂ ਨੂੰ ਕੀਤਾ ਕਾਬੂ

-ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ ਦੋ ਮਾਫੀਆ ਮੈਂਬਰ ਭਾਰਤ ‘ਚ ”ਕਈ ਕਤਲਾਂ ਵਿਚ ਲੋੜੀਂਦੇ” -ਸਮੁੱਚਾ ਪੰਜਾਬੀ ਭਾਈਚਾਰਾ ਇਨ੍ਹਾਂ ਗੈਂਗਸਟਰਾਂ ਦੇ ਫੜੇ ਜਾਣ ‘ਤੇ ਸ਼ੋਕ ‘ਚ, ਪਰ ਖੁਸ਼ ਵੀ। ਸੈਕਰਾਮੈਂਟੋ, 19 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉੱਤਰੀ ਕੈਲੀਫੋਰਨੀਆ ਦੀਆਂ ਕਈ ਕਾਉਂਟੀਆਂ ਵਿਚ ਫੈਲੇ ਪੰਜਾਬੀ ਭਾਈਚਾਰੇ ‘ਚ ਅਪਰਾਧਿਕ ਮਾਮਲਿਆਂ ਦੀ ਜਾਂਚ ਦੇ ਮੱਦੇਨਜ਼ਰ 17 ਪੰਜਾਬੀ ਮੁੰਡਿਆਂ ਨੂੰ […]

ਟੈਕਸਾਸ ਅਤੇ ਮੈਰੀਲੈਂਡ ਸਟੇਟ ਵੱਲੋਂ ਵਿਸਾਖੀ ਮੌਕੇ ਪਰੋਕਲਾਮੇਸ਼ਨ ਪੇਸ਼

ਟੈਕਸਾਸ, 19 ਅਪ੍ਰੈਲ (ਪੰਜਾਬ ਮੇਲ)- ਟੈਕਸਾਸ ਸਟੇਟ ਦੀ ਰਾਜਧਾਨੀ ਆਸਟਿਨ ਵਿਖੇ ਸਟੇਟ ਅਸੈਂਬਲੀ ਮੈਂਬਰ ਵੱਲੋਂ 14 ਅਪ੍ਰੈਲ ਵਿਸਾਖੀ ਦੇ ਸ਼ੁੱਭ ਦਿਹਾੜੇ ‘ਤੇ ਇਕ ਪਰੋਕਲਾਮੇਸ਼ਨ ਪੇਸ਼ ਕੀਤਾ ਹੈ, ਜਿਸ ਵਿਚ ਸਿੱਖਾਂ ਵੱਲੋਂ ਅਮਰੀਕਾ ਵਿਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰੋਕਲਾਮੇਸ਼ਨ ਪੜ੍ਹਨ ਤੋਂ ਬਾਅਦ ਭਾਰੀ ਗਿਣਤੀ ਵਿਚ ਆਏ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਖੜ੍ਹੇ […]

ਐੱਨ.ਆਰ.ਆਈ. ਪਿਓ-ਪੁੱਤ ‘ਤੇ ਪੰਜਾਬ ‘ਚ ਹੋਇਆ ਹਮਲਾ

-ਪ੍ਰਸ਼ਾਸਨ ਤੋਂ ਲਾਈ ਇਨਸਾਫ ਦੀ ਗੁਹਾਰ – ਕਿਹਾ; ਇਨਸਾਫ ਨਾ ਮਿਲਿਆ, ਤਾਂ ਕਦੇ ਵੀ ਪੰਜਾਬ ਨਹੀਂ ਆਵਾਂਗੇ ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਮੇਲ)- ਕੈਲੀਫੋਰਨੀਆ ਤੋਂ ਪੰਜਾਬ ਗਏ ਐੱਨ.ਆਰ.ਆਈ. ਬਰਜਿੰਦਰ ਸਿੰਘ ਅਤੇ ਉਨ੍ਹਾਂ ਦੇ 88 ਸਾਲ ਦੇ ਬਜ਼ੁਰਗ ਪਿਤਾ ਦੀ ਉਨ੍ਹਾਂ ਦੇ ਆਪਣੇ ਚਾਚੇ ਦੇ ਪਰਿਵਾਰ ਅਤੇ ਕੁੱਝ ਹੋਰ ਅਣਪਛਾਤੇ ਲੋਕਾਂ ਵੱਲੋਂ ਕੁੱਟਮਾਰ ਕਰਨ ਦੀ ਸਨਸਨੀਖੇਜ਼ ਖਬਰ […]

ਕੈਨੇਡੀਅਨ ਪਾਰਲੀਮੈਂਟ ‘ਚ ਪਹਿਲੇ ਦਸਤਾਰਧਾਰੀ ਸ਼ਖਸ ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲਿਆ ਵੱਡਾ ਸਨਮਾਨ

ਟੋਰਾਂਟੋ, 19 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਇਕ ਸ਼ਹਿਰ ਬਰੈਂਪਟਨ ਤੋਂ 1993 ਵਿਚ ਚੁਣੇ ਗਏ ਮੈਂਬਰ ਪਾਰਲੀਮੈਂਟ ਪਹਿਲੇ ਦਸਤਾਰਧਾਰੀ ਵਿਅਕਤੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਬਰੈਂਪਟਨ ਸਿਟੀ ਵੱਲੋਂ ਸਭ ਤੋਂ ਵੱਡਾ ਮਾਣ ਸ਼ਹਿਰ ਦੀਆਂ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਅਜਿਹਾ ਮਾਣ ਕੈਨੇਡਾ ‘ਚ ਪਹਿਲੀ ਵਾਰੀ ਕਿਸੇ ਪ੍ਰਵਾਸੀ ਕੈਨੇਡੀਅਨ ਨੂੰ ਮਿਲਿਆ ਹੈ। ਰੋਜ਼ ਥੀਏਟਰ ਵਿਚ […]

ਜਲੰਧਰ ਜ਼ਿਮਨੀ ਚੋਣ; ਨਾਮਜ਼ਦਗੀਆਂ ਭਰਨ ਨਾਲ ਚੋਣ ਅਖਾੜਾ ਮਘਿਆ

-11 ਨਾਮਜ਼ਦਗੀਆਂ ਹੋਈਆਂ ਦਾਖਲ ਜਲੰਧਰ, 19 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ 11 ਨਾਮਜ਼ਦਗੀਆਂ ਦਾਖਲ ਹੋਈਆਂ, ਜਿਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਦਕਿ ਕਾਂਗਰਸ ਦੇ ਕਰਮਜੀਤ ਕੌਰ ਚੌਧਰੀ ਅਤੇ […]

ਬਾਬਾ ਬਿੱਧੀ ਚੰਦ ਸੰਪਰਦਾਇ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਦਾ ਸਿਆਟਲ ‘ਚ ਨਿੱਘਾ ਸਵਾਗਤ

ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਆਰੰਭਤਾ ਦੀ ਅਰਦਾਸ ਕੀਤੀ ਸਿਆਟਲ, 19 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਬਾਬਾ ਬਿੱਧੀ ਚੰਦ ਦੀ ਅੰਸ਼-ਬੰਸ਼ ਦੇ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ ਦਾ ਸਿਆਟਲ ਪਹੁੰਚਣ ‘ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖਾਲਸਾ ਗੁਰਮਤਿ ਸਕੂਲ ਫੈਡਰਲ ਵੇ ਦੇ ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਆਰੰਭਤਾ ਦੀ ਅਰਦਾਸ ਕੀਤੀ। […]

ਸੈਲਮਾ ਵਿਖੇ 29ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਸੈਲਮਾ, 19 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੈਲੀਫੋਰਨੀਆ ਵਿਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ ”ਸਿੱਖ ਸੈਂਟਰ ਆਫ ਪੈਸੀਫਿਕ ਕੌਸਟ” ਸੈਂਟਰਲ ਵੈਲੀ ਵਿਖੇ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ 29ਵਾਂ ਵਿਸ਼ਾਲ ਨਗਰ ਕੀਰਤਨ ਹੋਇਆ। ਜਿਸ ਸਮੇਂ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾਵਾਚਕ, ਕੀਰਤਨੀ ਜੱਥਿਆਂ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਇਲਾਕੇ ਦੇ ਸੰਬੰਧਤ ਅਧਿਕਾਰੀਆਂ ਨੇ ਹਾਜ਼ਰੀ […]

ਫਰਿਜ਼ਨੋ ਵਿਖੇ ਵਿਸਾਖੀ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ ਦੌਰਾਨ ਗੀਤਕਾਰ ਜਸਬੀਰ ਗੁਣਾਚੌਰੀਆ ਸਣੇ ਨਾਮਵਰ ਸ਼ਖ਼ਸੀਅਤਾਂ ਸਨਮਾਨਿਤ

ਫਰਿਜ਼ਨੋ, 19 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦੇ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਵਿਖੇ ਬੀਤੇ ਸ਼ੁੱਕਰਵਾਰ ਸਮੂਹ ਯਾਰਾ, ਦੋਸਤਾਂ ਦੇ ਸਹਿਯੋਗ ਨਾਲ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਵੱਲੋ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਰੱਖਿਆ ਗਿਆ, ਜਿੱਥੇ ਗੀਤਕਾਰ ਜਸਬੀਰ ਗੌਣਾਚੌਰੀਆ ਨੂੰ ਉਨ੍ਹਾਂ ਦੀ ਸਾਫ਼-ਸੁਥਰੀ ਗੀਤਕਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡਾਂ ਵਿਚ ਪੰਜਾਬੀਅਤ ਦਾ ਨਾਮ ਚਮਕਾਉਣ ਲਈ ਗੁਰਬਖਸ਼ ਸਿੰਘ […]

ਕੈਲੀਫੋਰਨੀਆ ਦੇ ਬੌਰਨ ਤੋਂ ਗੰਨ ਪੁਆਇੰਟ ‘ਤੇ ਪੰਜਾਬੀ ਡਰਾਈਵਰ ਤੋਂ ਟਰੱਕ ਖੋਹਿਆ

ਬੌਰਨ (ਕੈਲੀਫੋਰਨੀਆ), 19 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਬੀਤੀ 12 ਅਪ੍ਰੈਲ ਨੂੰ ਕਲੀਵਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਮਾਲਕ ਅਤੇ ਡਰਾਈਵਰ ਕੋਲੋਂ ਬੌਰਨ ਕੈਲੀਫੋਰਨੀਆ ਦੇ ਪਾਇਲਟ ਟਰੱਕ ਸਟਾਪ ਤੋਂ ਸ਼ਾਮੀਂ 5.30 ਵਜੇ ਦਿਨ ਦਿਹਾੜੇ, ਗੰਨ ਪੁਆਇੰਟ ‘ਤੇ ਟਰੱਕ ਖੋਹਣ ਦੀ ਘਟਨਾ ਸਾਹਮਣੇ ਆਈ। ਸਤਨਾਮ ਸਿੰਘ ਜੋ ਕਿ ਫਰਿਜ਼ਨੋ ਏਰੀਏ ‘ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ […]