ਬਾਇਡਨ ਪ੍ਰਸ਼ਾਸਨ ਵੱਲੋਂ ਭਾਰਤ ਨੂੰ ਹੈਲੀਕਾਪਟਰ ਉਪਕਰਨ ਵੇਚਣ ਦੀ ਮਨਜ਼ੂਰੀ

– ਭਾਰਤ ਦੀਆਂ ਪਣਡੁੱਬੀ ਰੋਕੂ ਜੰਗੀ ਸਮਰੱਥਾਵਾਂ ‘ਚ ਹੋਵੇਗਾ ਵਾਧਾ ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਕਾਂਗਰਸ (ਅਮਰੀਕਾ ਦੀ ਸੰਸਦ) ਨੂੰ ਨੋਟੀਫਾਈ ਕੀਤਾ ਹੈ ਕਿ ਉਸ ਨੇ ‘ਐੱਮ.ਐੱਚ.-60 ਆਰ ਮਲਟੀ-ਮਿਸ਼ਨ ਹੈਲੀਕਾਪਟਰ ਇਕੁਇਪਮੈਂਟ’ ਅਤੇ ਸਬੰਧਤ ਉਪਕਰਨਾਂ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਅਨੁਮਾਨਿਤ ਲਾਗਤ 1.17 […]

ਹਰਜੋਤ ਬੈਂਸ ਵੱਲੋਂ ਯੂਨੈਸਕੋ ਫੋਰਮ ‘ਚ ਪੰਜਾਬ ਦਾ ਨਵਾਂ ਸਿੱਖਿਆ ਮਾਡਲ ਪੇਸ਼

ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)-ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੈਸਕੋ ਫੋਰਮ ਵੱਲੋਂ ਭਵਿੱਖੀ ਸਿੱਖਿਆ ਬਾਰੇ ਦੱਖਣੀ ਕੋਰੀਆ ਦੇ ਜਿਊਂਗੀ ਡੂ ਸ਼ਹਿਰ ਦੇ ਸੁਵਾਨ ਕਨਵੈਨਸ਼ਨ ਸੈਂਟਰ ਵਿਚ ਕਰਵਾਏ ਸਮਾਗਮ ਵਿਚ ਪੰਜਾਬ ਦਾ ਨਵਾਂ ਸਿੱਖਿਆ ਮਾਡਲ ਪੇਸ਼ ਕੀਤਾ। ਉਨ੍ਹਾਂ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਆਲਮੀ […]

ਕੈਨੇਡਾ ਦੇ ਸਾਰਨੀਆ ‘ਚ ਮਾਮੂਲੀ ਤਕਰਾਰ ਕਾਰਨ ਪੰਜਾਬੀ ਨੌਜਵਾਨ ਦਾ ਕਤਲ

-ਕੁਝ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਇਆ ਸੀ ਲੁਧਿਆਣੇ ਦਾ ਗੁਰਅਸੀਸ ਵੈਨਕੂਵਰ, 5 ਦਸੰਬਰ (ਪੰਜਾਬ ਮੇਲ)- ਕੈਨੇਡੀਅਨ ਸੂਬੇ ਓਨਟਾਰੀਓ ‘ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ ਦੀ ਕੁਈਨਜ਼ ਰੋਡ ਸਥਿਤ ਇੱਕੋ ਘਰ ਵਿਚ ਨਾਲ ਰਹਿੰਦੇ ਵਿਅਕਤੀ ਵਲੋਂ ਬੀਤੇ ਦਿਨੀਂ ਪੰਜਾਬੀ ਨੌਜੁਆਨ ਦੀ ਹੱਤਿਆ ਕਰ ਦਿੱਤੀ ਗਈ। ਦੋਵੇਂ ਇੱਕ ਘਰ ‘ਚ ਕਿਰਾਏ ‘ਤੇ ਰਹਿੰਦੇ ਸੀ। […]

ਭਾਰਤੀ ਤੱਟ ਰੱਖਿਅਕਾਂ ਵੱਲੋਂ ਪਾਕਿਸਤਾਨੀ ਏਜੰਸੀ ਦੀ ਮਦਦ ਨਾਲ 12 ਜਹਾਜ਼ੀਆਂ ਨੂੰ ਬਚਾਇਆ

-ਦੋਵਾਂ ਦੇਸ਼ਾਂ ਨੇ ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਕੀਤਾ ਪੇਸ਼ ਅਹਿਮਦਾਬਾਦ, 5 ਦਸੰਬਰ (ਪੰਜਾਬ ਮੇਲ)- ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਭਾਰਤੀ ਤੱਟ ਰੱਖਿਅਕ (ਆਈ.ਸੀ.ਜੀ.) ਨੇ ਉੱਤਰੀ ਅਰਬ ਸਾਗਰ ਵਿਚ 4 ਦਸੰਬਰ ਨੂੰ ਡੁੱਬੇ ਭਾਰਤੀ ਬੇੜੇ ਐਮ.ਐੱਸ.ਵੀ. ਅਲ ਪਿਰਾਨਪੀਰ ਦੇ 12 ਜਹਾਜ਼ੀਆਂ ਨੂੰ ਸਫਲਤਾਪੂਰਵਕ ਬਚਾਅ ਲਿਆ। ਇੱਕ ਅਧਿਕਾਰਤ ਬਿਆਨ ਵਿਚ […]

ਬਿਟਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ

ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਜੁਲਾਈ ਮਹੀਨੇ ਦੇ ਆਖਰੀ ਦਿਨਾਂ ‘ਚ ਡੋਨਾਲਡ ਟਰੰਪ ਨੈਸ਼ਵਿਲੇ ਬਿਟਕੁਆਇਨ ਕਾਨਫਰੰਸ ਪੁੱਜੇ ਸਨ, ਉਦੋਂ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਇਕ ਸੰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਉਹ ਸੱਤਾ ‘ਚ ਆਉਣਗੇ, ਤਾਂ ਉਹ ਅਮਰੀਕਾ ਨੂੰ ਦੁਨੀਆਂ ਦੀ ਕ੍ਰਿਪਟੋ ਕੈਪੀਟਲ ਬਣਾ ਦੇਣਗੇ। ਉਸ ਦਿਨ ਬਿਟਕੁਆਇਨ ਦੀਆਂ ਕੀਮਤਾਂ ‘ਚ 4 […]

ਕਿਸਾਨਾਂ ਨੇ ਦਿੱਲੀ ਜਾਣ ਦੀ ਖਿੱਚੀ ਤਿਆਰੀ, ਹਰਿਆਣਾ ‘ਚ ਧਾਰਾ 144 ਲੱਗੀ

ਪਟਿਆਲਾ/ਚੰਡੀਗੜ੍ਹ, 5 ਦਸੰਬਰ (ਪੰਜਾਬ ਮੇਲ)- ਨੋਇਡਾ ਦੇ ਕਿਸਾਨਾਂ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਤਿਆਰ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਮੁਖੀ ਸਰਵਣ ਸਿੰਘ ਪੰਧੇਰ ਨੇ ਦਿੱਲੀ ਮਾਰਚ ਲਈ ਹਰ ਤਰ੍ਹਾਂ ਦਾ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਵੀਰਵਾਰ ਸ਼ਾਮ 6 ਵਜੇ ਤੱਕ ਸ਼ੰਭੂ ਸਰਹੱਦ ’ਤੇ ਪੁੱਜਣ ਦਾ ਸੱਦਾ ਦਿੱਤਾ ਹੈ। […]

ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਸਾਬਕਾ ਵਿਧਾਇਕ ਜਿਤੇਂਦਰ ਸਿੰਘ ਸ਼ੰਟੀ ‘ਆਪ’ ‘ਚ ਹੋਏ ਸ਼ਾਮਲ

ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਅਤੇ ਸਮਾਜਿਕ ਵਰਕਰ ਜਿਤੇਂਦਰ ਸਿੰਘ ਸ਼ੰਟੀ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ। ਸ਼ਹੀਦ ਭਗਤ ਸਿੰਘ (ਐੱਸਬੀਐੱਸ) ਫਾਊਂਡੇਸ਼ਨ ਦੇ ਪ੍ਰਧਾਨ ਸ਼ੰਟੀ ਨੂੰ ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੀਆਂ ਮਨੁੱਖੀ ਕੋਸ਼ਿਸ਼ਾਂ ਲਈ […]

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼

ਚੰਡੀਗੜ੍ਹ, 4 ਦਸੰਬਰ (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ‘ਤੇ ਉਸ ਵਕਤ ਫਾਈਰਿੰਗ ਹੋ ਗਈ, ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤਹਿਤ ਦੂਜੇ ਦਿਨ ਬੁੱਧਵਾਰ ਸਵੇਰੇ ਦੀ ਸੇਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਵ੍ਹੀਲਚੇਅਰ ‘ਤੇ […]

ਸ. ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ

ਅੰਮ੍ਰਿਤਸਰ, 4 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ. ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾਉਂਦਿਆਂ ਸ. ਸੁਖਬੀਰ ਸਿੰਘ ਬਾਦਲ ਨੂੰ […]

ਸੁਖਬੀਰ ਬਾਦਲ ‘ਤੇ ਗੋਲੀ ਚੱਲਣ ਮਗਰੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਬੀਬੀ ਬਾਦਲ

ਅੰਮ੍ਰਿਤਸਰ, 4 ਦਸੰਬਰ (ਪੰਜਾਬ ਮੇਲ)- ਧਾਰਮਿਕ ਸਜ਼ਾ ਨਿਭਾਉਣ ਦੇ ਦੂਜੇ ਦਿਨ ਜਦੋਂ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ, ਤਾਂ ਉਨ੍ਹਾਂ ਨੂੰ ਨਾਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਸੇਵਾਦਾਰਾਂ ਨੇ ਮੌਕੇ ਉੱਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। […]