ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਨਹੀਂ ਰਹੇ

ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 100 ਸਾਲ ਦੇ ਸਨ। ਕਿਸਿੰਜਰ ਦੀ ਸਲਾਹਕਾਰ ਕੰਪਨੀ ‘ਕਿਸਿੰਜਰ ਐਸੋਸੀਏਟਸ’ ਨੇ ਇਹ ਜਾਣਕਾਰੀ ਦਿੱਤੀ ਹੈ। ਕਿਸਿੰਜਰ ਨੇ ਦੋ ਅਮਰੀਕੀ ਰਾਸ਼ਟਰਪਤੀਆਂ ਰਿਚਰਡ ਨਿਕਸਨ ਅਤੇ ਗੇਰਾਲਡ ਫੋਰਡ ਦੇ ਕਾਰਜਕਾਲ ਦੌਰਾਨ ਸੇਵਾ ਕੀਤੀ। 1969 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਰਿਚਰਡ […]

‘ਦਿੱਲੀ ਜਲ ਬੋਰਡ ‘ਚ 500 ਕਰੋੜ ਦਾ ਘਪਲਾ, ਛੇਤੀ Jail ਜਾਣਗੇ ਕੇਜਰੀਵਾਲ’

ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਨੇ ਦਿੱਲੀ ਜਲ ਬੋਰਡ ਵਿਚ 500 ਕਰੋੜ ਦੇ ਕਥਿਤ ਘਪਲੇ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਘਪਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਛੇਤੀ ਹੀ ਜੇਲ੍ਹ ਜਾਣਗੇ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ […]

ਸੜਕ ਜਾਮ ਮਾਮਲਾ : ਸੁਖਬੀਰ ਤੇ ਮਜੀਠੀਆ ਸਮੇਤ 43 ਬਰੀ

-ਕਿਹਾ: ਸਾਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ: ਸੁਖਬੀਰ ਜ਼ੀਰਾ, 30 ਨਵੰਬਰ (ਪੰਜਾਬ ਮੇਲ)- ਸਿਵਲ ਕੋਰਟ ਜ਼ੀਰਾ ਵੱਲੋਂ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਣੇ ਕੁੱਲ 43 ਜਣਿਆਂ ਨੂੰ 2017 ਨਾਲ ਸਬੰਧਤ ਇਕ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 2017 ਵਿਚ ਕਾਂਗਰਸ ਸਰਕਾਰ ਵੇਲੇ ਨਗਰ ਪੰਚਾਇਤ ਮੱਲਾਂਵਾਲਾ ਤੇ ਨਗਰ ਪੰਚਾਇਤ ਮੱਖੂ ਦੀਆਂ ਚੋਣਾਂ ਦੌਰਾਨ […]

ਪਾਕਿਸਤਾਨ ਦੇ 65 ਸਾਲਾ ਬਜ਼ੁਰਗ ਨੇ ਪਹਿਲੀ ਜਮਾਤ ‘ਚ ਲਿਆ ਦਾਖ਼ਲਾ!

ਇਸਲਾਮਾਬਾਦ, 30 ਨਵੰਬਰ (ਪੰਜਾਬ ਮੇਲ)- ਕਹਿੰਦੇ ਹਨ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਸ ਕਹਾਵਤ ਨੂੰ ਪਾਕਿਸਤਾਨ ਦੇ ਇਕ ਬਜ਼ੁਰਗ ਵਿਅਕਤੀ ਨੇ ਹਕੀਕਤ ਵਿਚ ਬਦਲ ਦਿੱਤਾ ਹੈ। ਖੈਬਰ ਪਖਤੂਨਖਵਾ ਦੇ ਤਿਮਾਰਗੜਾ ਇਲਾਕੇ ‘ਚ ਰਹਿਣ ਵਾਲੇ 65 ਸਾਲਾ ਦਿਲਾਵਰ ਖਾਨ ਨੇ ਸਿੱਖਿਆ ਹਾਸਲ ਕਰਨ ਲਈ ਪਹਿਲੀ ਜਮਾਤ ‘ਚ ਦਾਖਲਾ ਲਿਆ ਹੈ। ਖਾਨ ਨੇ ਸਿੱਖਿਆ ਪ੍ਰਤੀ […]

ਸਾਡੇ ਵੱਲੋਂ ਲਗਾਏ ਦੋਸ਼ਾਂ ਨੂੰ ਭਾਰਤ ਗੰਭੀਰਤਾ ਨਾਲ ਲਏ: ਟਰੂਡੋ

ਨਵੀਂ ਦਿੱਲੀ,30  ਨਵੰਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਵੱਲੋਂ ਭਾਰਤੀ ਨਾਗਰਿਕ ‘ਤੇ ਸਿੱਖ ਵੱਖਵਾਦੀ ਨੇਤਾ ’ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤ ਨੂੰ ਨਸੀਹਤ ਦਿੱਤੀ ਹੈ। ਜਸਟਿਨ ਟਰੂਡੋ ਨੇ ਕਿਹਾ ਹੈ,‘ਅਮਰੀਕਾ ਵੱਲੋਂ ਜਿਹੜੇ ਦੋਸ਼ਾਂ ਲਾਏ ਹਨ, ਅਸੀਂ ਉਨ੍ਹਾਂ ਬਾਰੇ ਸ਼ੁਰੂ ਤੋਂਂ ਹੀ ਗੱਲ ਕਰਦੇ ਰਹੇ ਹਾਂ। ਅਸੀਂ […]

ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਤੇ ਗੜ੍ਹੇ

ਚੰਡੀਗੜ੍ਹ, 30  ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਸਰਦੀਆਂ ਦਾ ਪਹਿਲਾ ਮੀਂਹ ਪਿਆ ਹੈ ਤੇ ਚੰਡੀਗੜ੍ਹ ਵਿੱਚ ਵੀ ਜ਼ੋਰਦਾਰ ਬਾਰਸ਼ ਹੋਈ। ਕਈ ਥਾਵਾਂ ’ਤੇ ਗੜ੍ਹੇ ਵੀ ਪਏ। ਇਸ ਮੀਂਹ ਕਰਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ, ਉੱਥੇ ਹੀ ਠੰਢ ਨੇ ਵੀ ਦਸਤਕ ਦੇ ਦਿੱਤੀ ਹੈ। ਅੱਜ ਤੜਕੇ ਪੰਜਾਬ ਦੇ […]

ਜੰਗਲਾਤ ਘਪਲੇ ’ਚ ਈਡੀ ਨੇ ਸਾਧੂ ਸਿੰਘ ਧਰਮਸੋਤ ਤੇ ਠੇਕੇਦਾਰਾਂ ’ਤੇ ਮਾਰੇ ਛਾਪੇ

ਚੰਡੀਗੜ੍ਹ, 30  ਨਵੰਬਰ (ਪੰਜਾਬ ਮੇਲ)- ਜੰਗਲਾਤ ਘਪਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੂਬੇ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਦੇ ਕੁਝ ਠੇਕੇਦਾਰਾਂ ’ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਛਾਪੇਮਾਰੀ ਕੀਤੀ। ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਸੂਬੇ ਵਿੱਚ ਕਰੀਬ 14 ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ […]

ਪ੍ਰਮੁੱਖ ਖਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਲਈ ਇਕ ਭਾਰਤੀ ਸਰਕਾਰੀ ਅਧਿਕਾਰੀ ਉੱਪਰ ਦੋਸ਼ ਲੱਗੇ

ਨਿਖਿਲ ਗੁਪਤਾ ਨੇ ਰਚੀ ਇੱਕ ਲੱਖ ਡਾਲਰ ਦੇ ਭਾੜੇ ਤੇ ਮਾਰਨ ਦੀ ਸ਼ਾਜਿਸ਼ ਅਮਰੀਕਾ ਦੀਆਂ ਸਾਰੀਆਂ ਖੂਫੀਆਂ ਏਜੰਸੀ ਨੇ ਰਲ ਕੇ ਕੀਤਾ ਪਰਦਾ ਫਾਸ਼ ਸੈਕਰਾਮੈਂਟੋ, 30  ਨਵੰਬਰ  ( ਹੁਸਨ ਵੋਆ ਬੰਗਾ/ਪੰਜਾਬ ਮੇਲ- ਪ੍ਰਮੁੱਖ ਖਾਲਿਸਤਾਨੀ ਨੇਤਾ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਲਈ ਇਕ ਭਾਰਤੀ ਸਰਕਾਰੀ ਅਧਿਕਾਰੀ ਉੱਪਰ ਦੋਸ਼ ਲੱਗੇ ਹਨ ਸਰਕਾਰੀ ਤੌਰ ਤੇ ਇਹ ਕਿਹਾ […]

ਪੰਜਾਬ ਵਿਧਾਨ ਸਭਾ ਵੱਲੋਂ ਚਾਰ ਅਹਿਮ ਬਿੱਲ ਪਾਸ

ਚੰਡੀਗੜ੍ਹ,  30  ਨਵੰਬਰ (ਪੰਜਾਬ ਮੇਲ)-  ਪੰਜਾਬ ਵਿਧਾਨ ਸਭਾ ਨੇ ਅੱਜ ਚਾਰ ਅਹਿਮ ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਹਨ। ਪੰਜਾਬ ਦੇ ਮਾਲ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਜਾਇਦਾਦ ਦਾ ਤਬਾਦਲਾ (ਪੰਜਾਬ ਸੋਧਨਾ) ਬਿੱਲ-2023, ਰਜਿਸਟ੍ਰੇਸ਼ਨ (ਪੰਜਾਬ ਸੋਧਨਾ) ਬਿੱਲ-2023 ਅਤੇ ਭਾਰਤੀ ਸਟੈਂਪ (ਪੰਜਾਬ ਸੋਧਨਾ) ਬਿੱਲ-2023 ਸ਼ਾਮਲ ਹਨ। ਇਸੇ ਤਰ੍ਹਾਂ ਜਲ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਪੁਰਬ ਨੂੰ ਸਮਰਪਿਤ ਦਿੱਤੀ ਅੰਗਹੀਣਾਂ ਨੂੰ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 30  ਨਵੰਬਰ (ਪੰਜਾਬ ਮੇਲ)- ਪ੍ਰਸਿੱਧ ਸਮਾਜਸੇਵੀ ਸੇਵੀਅਰ ਸਿੰਘ ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦ ਭਾਵ ਤੋਂ ਜਾਰੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤੇ 13 ਅੰਗਹੀਣ […]