6 ਦਸੰਬਰ ਨੂੰ ਕਿਸਾਨ ਆਗੂ ਦਿੱਲੀ ਵੱਲ ਪੈਦਲ ਮਾਰਚ ਕਰਨਗੇ: ਪੰਧੇਰ

ਚੰਡੀਗੜ੍ਹ, 1 ਦਸੰਬਰ (ਪੰਜਾਬ ਮੇਲ) –  ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਜਥਾ ਛੇ ਦਸੰਬਰ ਨੂੰ ਪੈਦਲ ਹੀ ਦਿੱਲੀ ਵੱਲ ਮਾਰਚ ਕਰੇਗਾ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਸਣੇ ਹੋਰ ਕਿਸਾਨੀ ਮੁੱਦਿਆਂ ’ਤੇ ਕੋਈ ਗੱਲਬਾਤ ਨਾ ਕਰਨ ’ਤੇ ਕੇਂਦਰ ਦੀ ਨਿਖੇਧੀ ਕੀਤੀ। […]

ਚਾਹੇ ਸਿਹਤ ਖਰਾਬ ਹੋਵੇ, ਲੜਾਈ ਜਾਰੀ ਰਹੇਗੀ: ਡੱਲੇਵਾਲ

ਪਾਤੜਾਂ, 1 ਦਸੰਬਰ (ਪੰਜਾਬ ਮੇਲ)-  ਢਾਬੀ ਗੁਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੀ ਤਾਂ ਨਾ ਕਰੇ, ਇਸ ਮਾਮਲੇ ਵਿਚ ਘਬਰਾਉਣ ਦੀ ਕੋਈ ਲੋੜ ਨਹੀਂ, ਉਨ੍ਹਾਂ ਦੀ ਜਥੇਬੰਦੀ ਨੇ 18 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਕਿ ਜਥਿਆਂ ਦੇ ਰੂਪ ਵਿੱਚ ਦਿੱਲੀ ਜਾਵਾਂਗੇ ਤੇ […]

ਡੋਨਾਲਡ ਟਰੰਪ ਨੂੰ ਮਿਲਣ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਪਹੁੰਚੇ ਅਮਰੀਕਾ

– ਕੈਨੇਡਾ ਅਤੇ ਮੈਕਸੀਕੋ ‘ਤੇ ਟੈਕਸ ਲਗਾਉਣ ਦੀ ਚਿਤਾਵਨੀ ਤੋਂ ਪਹੁੰਚੇ ਅਮਰੀਕਾ ਟੋਰਾਂਟੋ, 30 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਅਮਰੀਕੀ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਅਮਰੀਕਾ ਪਹੁੰਚ ਗਏ ਹਨ। ਟਰੰਪ ਅਮਰੀਕਾ ਦੀ ਸੱਤਾ ਵਿਚ ਵਾਪਸ ਆ ਗਏ ਹਨ ਅਤੇ ਉਨ੍ਹਾਂ ਦੀ ਅਮਰੀਕਾ ਨੂੰ ‘ਗਰੇਟ ਅਗੇਨ’ […]

ਪੰਜਾਬ ‘ਚ 2023 ਦੀ ਨਵੀਂ ਵਾਰਡਬੰਦੀ ਮੁਤਾਬਕ ਹੋਣਗੀਆਂ ਨਿਗਮ ਚੋਣਾਂ

-ਦਸੰਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਚੋਣਾਂ ਕਰਾਉਣ ਦਾ ਦਬਾਅ ਚੰਡੀਗੜ੍ਹ, 30 ਨਵੰਬਰ (ਪੰਜਾਬ ਮੇਲ)- ਸੂਬੇ ‘ਚ 5 ਨਗਰ ਨਿਗਮਾਂ ਅਤੇ 42 ਨਗਰ ਕੌਂਸਲਾਂ ਦੀਆਂ ਚੋਣਾਂ ਦਾ ਸ਼ਡਿਊਲ ਰਾਜ ਚੋਣ ਕਮਿਸ਼ਨ ਵਲੋਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਨਗਰ ਨਿਗਮ ਚੋਣਾਂ 2023 ਦੀ […]

ਕੈਨੇਡਾ ਦੀ ਅਦਾਲਤ ਵੱਲੋਂ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਜ਼ਮਾਨਤ

-ਕੈਨੇਡੀਅਨ ਪੁਲਿਸ ਨੇ 30 ਹਜ਼ਾਰ ਡਾਲਰ ਦੇ ਮੁਚੱਲਕੇ ‘ਤੇ ਦਿੱਤੀ ਜ਼ਮਾਨਤ -ਕੇਸ ਦੀ ਸੁਣਵਾਈ ਅਗਲੇ ਸਾਲ ਫ਼ਰਵਰੀ ‘ਚ ਵਿਨੀਪੈੱਗ, 30 ਨਵੰਬਰ (ਪੰਜਾਬ ਮੇਲ)- ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 30 ਹਜ਼ਾਰ ਡਾਲਰ ਦਾ ਮੁਚੱਲਕਾ ਭਰਨ ਮਗਰੋਂ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ ਹੁਣ […]

ਭਾਰਤ ਤੋਂ ਫਰਾਰ ਹੋਏ ਗੈਂਗਸਟਰ ਡੌਂਕੀ ਰੂਟ ਜ਼ਰੀਏ ਪਹੁੰਚ ਰਹੇ ਅਮਰੀਕਾ

ਜਲੰਧਰ, 30 ਨਵੰਬਰ (ਪੰਜਾਬ ਮੇਲ)- ਗੈਂਗਸਟਰਾਂ ਨੇ ਨੈੱਟਵਰਕ ਚਲਾਉਣ ਲਈ ਨਵਾਂ ਟਿਕਾਣਾ ਬਣਾ ਲਿਆ ਹੈ, ਜਿਸ ਦਾ ਖ਼ੁਲਾਸਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਹਰਸ਼ ਚਿੰਟੂ ਨੇ ਪੁੱਛਗਿੱਛ ਦੌਰਾਨ ਕੀਤਾ ਹੈ। ਉਹ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਵੱਡਾ ਗੈਂਗਸਟਰ ਵੀ ਹੈ। ਉਸ ਨੇ ਗੈਂਗਸਟਰਾਂ ਬਾਰੇ ਹੈਰਾਨੀਜਨਕ ਖ਼ੁਲਾਸੇ ਕਰਦਿਆਂ ਕਿਹਾ ਕਿ ਭਾਰਤ ਤੋਂ ਫਰਾਰ ਹੋਏ ਗੈਂਗਸਟਰ ਡੌਂਕੀ […]

ਕੈਨੇਡਾ ‘ਚ ਪਨਾਹ ਨਹੀਂ ਮੰਗ ਸਕਣਗੇ ਕੌਮਾਂਤਰੀ ਵਿਦਿਆਰਥੀ

ਵਿਨੀਪੈਗ, 30 ਨਵੰਬਰ (ਪੰਜਾਬ ਮੇਲ)- ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀਆਂ ਵਿਚ ਹੋਰ ਸੁਧਾਰਾਂ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਹਾਲ ਹੀ ਵਿਚ ਅਗਲੇ ਦੋ ਸਾਲਾਂ ਵਿਚ ਕੈਨੇਡਾ ‘ਚ ਦਾਖਲ ਹੋਣ ਵਾਲੇ ਸਥਾਈ ਵਸਨੀਕਾਂ ਦੀ ਗਿਣਤੀ ਵਿਚ ਮਹੱਤਵਪੂਰਨ […]

ਅਡਾਨੀ ਮਾਮਲਾ ਨਿੱਜੀ ਕੰਪਨੀਆਂ ‘ਤੇ ਅਮਰੀਕੀ ਨਿਆਂ ਵਿਭਾਗ ਨਾਲ ਸਬੰਧਤ ਕਾਨੂੰਨੀ ਮਸਲਾ: ਭਾਰਤ

ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)- ਭਾਰਤ ਨੇ ਆਖਿਆ ਕਿ ਅਡਾਨੀ ਮਾਮਲਾ ਇਹ ਨਿੱਜੀ ਕੰਪਨੀਆਂ ਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਹੋਇਆ ਕਾਨੂੰਨੀ ਮਸਲਾ ਹੈ।  ਭਾਰਤ ਨੇ ਇਹ ਗੱਲ ਅਮਰੀਕਾ ਦੇ ਵਕੀਲਾਂ ਵੱਲੋਂ ਕਾਰੋਬਾਰੀ ਗੌਤਮ ਅਡਾਨੀ ਤੇ ਕੁਝ ਹੋਰ ਵਿਅਕਤੀਆਂ ‘ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਦੋਸ਼ ਲਾਏ ਜਾਣ ਦੇ ਕੁਝ ਦਿਨਾਂ ਬਾਅਦ ਆਖੀ ਹੈ। ਵਿਦੇਸ਼ […]

ਬੇਅਦਬੀ ਮਾਮਲੇ ‘ਚ ਦਿੱਲੀ ਦਾ ‘ਆਪ’ ਵਿਧਾਇਕ ਦੋਸ਼ੀ ਕਰਾਰ

ਸਜ਼ਾ ਦਾ ਐਲਾਨ ਹੋਣਾ ਬਾਕੀ ਮਾਲੇਰਕੋਟਲਾ, 30 ਨਵੰਬਰ (ਪੰਜਾਬ ਮੇਲ)- ਦਿੱਲੀ ਦੇ ਮਹਿਰੌਲੀ ਤੋਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਮਾਲੇਰਕੋਟਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਅੱਠ ਸਾਲ ਪੁਰਾਣੇ ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਸਜ਼ਾ ਦਾ ਐਲਾਨ ਹੋਣਾ ਬਾਕੀ ਸੀ। ਅਦਾਲਤ ਦੇ ਹੁਕਮ […]

ਪੰਜਾਬ ‘ਚ ਜਲਦੀ ਹੀ ਚੱਲਣ ਵਾਲੀ ਹੈ ਬੁਲੇਟ ਟਰੇਨ!

-186 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ; ਪੰਜ ਗੁਣਾ ਵੱਧ ਮਿਲੇਗਾ ਭਾਅ ਚੰਡੀਗੜ੍ਹ, 30 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਜਲਦੀ ਹੀ ਬੁਲੇਟ ਟਰੇਨ ਚੱਲਣ ਜਾ ਰਹੀ ਹੈ। ਇਸ ਲਈ ਬਕਾਇਦਾ ਸਰਵੇ ਦਾ ਕੰਮ ਵੀ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਬੁਲੇਟ ਟਰੇਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ‘ਚ […]