ਸਰੀ ‘ਚ ਨਾਮਵਰ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ

ਸਰੀ, 15 ਜਨਵਰੀ (ਗੁਰਪ੍ਰੀਤ ਸਿੰਘ ਸਹੋਤਾ/ਪੰਜਾਬ ਮੇਲ)- ਸਰੀ ਦੀ 176 ਸਟਰੀਟ ਅਤੇ 35 ਐਵੇਨਿਊ ਦੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਸਰੀ ਦੇ ਇੱਕ ਨਾਮਵਰ ਕਾਰੋਬਾਰੀ ਨੂੰ ਅਣਪਛਾਤੇ ਹਮਲਾਵਰਾਂ ਨੇ ਮਾਰ ਮੁਕਾਇਆ, ਜਿਸਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ (48) ਵਜੋਂ ਹੋਈ ਹੈ। ਵਾਰਦਾਤ ਮੌਕੇ 176 ਸਟਰੀਟ ‘ਤੇ ਗੱਡੀਆਂ-ਟਰੱਕਾਂ ਦੀ ਪੂਰੀ ਗਹਿਮਾ-ਗਹਿਮੀ ਸੀ ਕਿਉਂਕਿ ਇਹੀ ਸੜਕ […]

ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ 4 ਰੋਜ਼ਾ ਦੌਰੇ ‘ਤੇ ਚੀਨ ਪੁੱਜੇ

ਚੀਨ ਵੱਲੋਂ ਕੈਨੇਡਾ ਨੂੰ ਅਮਰੀਕੀ ਪ੍ਰਭਾਵ ਹੇਠੋਂ ਨਿਕਲਣ ਦਾ ਮਸ਼ਵਰਾ ਪੇਈਚਿੰਗ, 15 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 4 ਰੋਜ਼ਾ ਦੌਰੇ ‘ਤੇ ਬੁੱਧਵਾਰ ਚੀਨ ਪਹੁੰਚ ਗਏ ਹਨ। ਚੀਨ ਇਸ ਦੌਰੇ ਨੂੰ ਅਮਰੀਕਾ ਦੇ ਪੁਰਾਣੇ ਸਹਿਯੋਗੀ ਕੈਨੇਡਾ ਨੂੰ ਆਪਣੇ ਵਿਰੋਧੀ ਤੋਂ ਥੋੜ੍ਹਾ ਦੂਰ ਕਰਨ ਦੇ ਇਕ ਮੌਕੇ ਵਜੋਂ ਦੇਖ ਰਿਹਾ ਹੈ। ਚੀਨ ਦੇ […]

ਸਰਬਜੀਤ ਕੌਰ ਤੋਂ ‘ਨੂਰ’ ਬਣੀ ਭਾਰਤੀ ਸਿੱਖ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਸ਼ੈਲਟਰ ਹੋਮ ਭੇਜਿਆ

ਲਾਹੌਰ, 15 ਜਨਵਰੀ (ਪੰਜਾਬ ਮੇਲ)- ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਦੌਰਾਨ ਲਾਪਤਾ ਹੋਣ ਮਗਰੋਂ ਸਥਾਨਕ ਮੁਸਲਿਮ ਨਾਲ ਵਿਆਹ ਕਰਵਾਉਣ ਵਾਲੀ ਭਾਰਤੀ ਸਿੱਖ ਮਹਿਲਾ ਸਰਬਜੀਤ ਕੌਰ (48) ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਸਰਕਾਰੀ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ। ਸਰਬਜੀਤ ਕੌਰ ਉਨ੍ਹਾਂ 2,000 ਸਿੱਖ ਸ਼ਰਧਾਲੂਆਂ ਵਿਚੋਂ ਇਕ ਸੀ, ਜੋ ਪਿਛਲੇ ਸਾਲ ਨਵੰਬਰ […]

ਰਾਣਾ ਬਲਾਚੌਰੀਆ ਕਤਲ ਮਾਮਲੇ ‘ਚ 3 ਹੋਰ ਕਾਬੂ

ਕੋਲਕਾਤਾ ਤੋਂ ਗ੍ਰਿਫ਼ਤਾਰ ਕਰ ਕੇ ਲਿਆਂਦੇ ਮੁਲਜ਼ਮ ਮੋਹਾਲੀ ਦੀ ਅਦਾਲਤ ‘ਚ ਪੇਸ਼ ਐੱਸ.ਏ.ਐੱਸ. ਨਗਰ (ਮੋਹਾਲੀ), 15 ਜਨਵਰੀ (ਪੰਜਾਬ ਮੇਲ)-ਇਥੋਂ ਦੇ ਸੋਹਾਣਾ ਵਿਚ 15 ਦਸੰਬਰ ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿਚ ਹਾਵੜਾ ਰੇਲਵੇ ਸਟੇਸ਼ਨ ਕੋਲਕਾਤਾ ਤੋਂ ਕਾਬੂ ਕੀਤੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਮੋਹਾਲੀ ਲੈ ਆਈ ਹੈ। […]

ਆਸਟ੍ਰੇਲੀਆ ‘ਚ ਟਰੱਕ ਚਾਲਕਾਂ ਵਿਰੁੱਧ ਨਸਲਵਾਦ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਹੋ ਰਿਹੈ ਵਾਧਾ

ਮੈਲਬੌਰਨ, 15 ਜਨਵਰੀ (ਪੰਜਾਬ ਮੇਲ)-ਆਸਟ੍ਰੇਲੀਆ ਦੇ ਟਰਾਂਸਪੋਰਟ ਖੇਤਰ ‘ਚ ਭਾਰਤੀ ਖ਼ਾਸ ਕਰਕੇ ਸਿੱਖ ਪ੍ਰਵਾਸੀ ਟਰੱਕ ਚਾਲਕਾਂ ਵਿਰੁੱਧ ਨਸਲਵਾਦ ਦੀਆਂ ਘਟਨਾਵਾਂ ‘ਚ ਅਜੋਕੇ ਸਮੇਂ ਦੌਰਾਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 2026 ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ, ਢੁੱਕਵੇਂ ਨਿਯਮਾਂ ਤੇ ਸਖ਼ਤ ਕਾਰਵਾਈ ਦੀ ਕਮੀ ਕਾਰਨ ਚਾਲਕਾਂ ਨੂੰ ਸੜਕਾਂ ਤੇ ਰੇਡੀਓ ਸੰਚਾਰ ਦੌਰਾਨ ਬਦਸਲੂਕੀ ਅਤੇ ਅਪਮਾਨਜਨਕ ਵਿਵਹਾਰ […]

ਮਮਤਾ ਬੈਨਰਜੀ ਵੱਲੋਂ ਚੋਣ ਕਮਿਸ਼ਨ ‘ਤੇ ਤਾਕਤਾਂ ਦੀ ਦੁਰਵਰਤੋਂ ਦਾ ਦੋਸ਼

ਕਿਹਾ: ਬੰਗਾਲ ਦੇ 54 ਲੱਖ ਜਾਇਜ਼ ਵੋਟਰਾਂ ਦੇ ਨਾਂ ਕੱਟੇ ਗਏ ਕੋਲਕਾਤਾ, 15 ਜਨਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਸੂਬੇ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ.ਆਈ.ਆਰ.) ਦੌਰਾਨ 54 ਲੱਖ ਨਾਂ ਇਕਪਾਸੜ ਢੰਗ ਨਾਲ ਅਤੇ ਚੋਣ ਰਜਿਸਟਰੇਸ਼ਨ ਅਧਿਕਾਰੀਆਂ (ਈ.ਆਰ.ਓ.) ਦੀ ਤਾਕਤਾਂ ਦੀ ਦੁਰਵਰਤੋਂ ਕਰਕੇ ਹਟਾਏ ਗਏ […]

ਕੈਨੇਡਾ ਤੋਂ 1 ਸਾਲ ‘ਚ ਮੋੜੇ ਗਏ 18785 ਵਿਦੇਸ਼ੀ ਨਾਗਰਿਕ

-2020 ਤੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਗਿਣਤੀ ਵਧਣਾ ਜਾਰੀ ਟੋਰਾਂਟੋ, 15 ਜਨਵਰੀ (ਪੰਜਾਬ ਮੇਲ)-ਕੈਨੇਡਾ ਵਿਚ ਅਣ-ਅਧਿਕਾਰਤ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਨੂੰ ਕੱਢੇ ਜਾਣਾ ਸਾਰਾ ਸਾਲ ਜਾਰੀ ਰਹਿੰਦਾ ਹੈ ਅਤੇ ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਬੀਤੇ ਸਾਲ ਦੇ 365 ਦਿਨਾਂ ਦੌਰਾਨ ਦੇਸ਼ ਵਿਚੋਂ 18785 ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਵਿਚ ਮੁੜਨਾ ਪਿਆ। ਕੈਨੇਡਾ […]

ਹਾਈ ਕੋਰਟ ਵੱਲੋਂ ਬਿਕਰਮ ਮਜੀਠੀਆ ਦੀ ਸੁਰੱਖਿਆ ਸੰਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਅਤੇ ਸਪੱਸ਼ਟ ਨਿਰਦੇਸ਼ ਜਾਰੀ

-ਕਿਸੇ ਵੀ ਸੁਰੱਖਿਆ ਕੋਤਾਹੀ ਲਈ ਏ.ਡੀ.ਜੀ.ਪੀ. ਜੇਲ੍ਹ ਅਤੇ ਨਾਭਾ ਜੇਲ੍ਹ ਸੁਪਰਡੈਂਟ ਹੋਣਗੇ ਜ਼ਿੰਮੇਵਾਰ ਚੰਡੀਗੜ੍ਹ, 15 ਜਨਵਰੀ (ਪੰਜਾਬ ਮੇਲ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਸੰਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਅਤੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਸੰਵਿਧਾਨਕ […]

ਹਜ਼ਾਰਾਂ ਪ੍ਰਵਾਸੀਆਂ ਦਾ ਕਾਨੂੰਨੀ ਰੁਤਬਾ ਰੱਦ ਕਰਨ ਦੇ ਫੈਸਲੇ ‘ਤੇ ਰੋਕ

ਸੈਕਰਾਮੈਂਟੋ, 15 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੋਸਟਨ ਦੀ ਯੂ.ਐੱਸ. ਡਿਸਟ੍ਰਿਕਟ ਜੱਜ ਇੰਦਰਾ ਤਲਵਾਨੀ ਨੇ ਆਰਜ਼ੀ ਤੌਰ ‘ਤੇ ਟਰੰਪ ਪ੍ਰਸ਼ਾਸਨ ਦੀ 10 ਹਜ਼ਾਰ ਤੋਂ ਵਧ ਪ੍ਰਵਾਸੀਆਂ ਦੀ ਕਾਨੂੰਨੀ ਰੁਤਬਾ ਖਤਮ ਕਰਨ ਦੀ ਯੋਜਨਾ ਉਪਰ ਰੋਕ ਲਾ ਦਿੱਤੀ ਹੈ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਰਕਾਰ ਪ੍ਰਵਾਸੀਆਂ ਨੂੰ ਉਨ੍ਹਾਂ ਦਾ ਕਾਨੂੰਨੀ ਰੁਤਬਾ ਖਤਮ ਕਰਨ […]

ਦੰਦਾਂ ਦੇ ਡਾਕਟਰ ਤੇ ਉਸ ਦੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪਤੀ ਗ੍ਰਿਫਤਾਰ

ਸੈਕਰਾਮੈਂਟੋ, 15 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਲੀਨੋਇਸ, ਓਹਾਇਓ ਵਿਚ ਦੰਦਾਂ ਦੇ ਡਾਕਟਰ ਸਪੈਨਸਰ ਟੇਪੇ (37) ਤੇ ਉਸ ਦੀ ਪਤਨੀ ਮੋਨੀਕ ਟੇਪੇ (39) ਦੀ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਵਿਚ ਹੀ ਹੋਈ ਹੱਤਿਆ ਦੇ ਮਾਮਲੇ ਵਿਚ ਡਾਕਟਰ ਮਾਈਕਲ ਡੇਵਿਡ ਮੈਕੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਮੋਨੀਕ ਟੇਪੇ ਦਾ ਸਾਬਕਾ ਪਤੀ ਹੈ। ਮੋਨੀਕ ਤੇ ਮੈਕੀ […]