ਅਮਰੀਕਾ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ ਡੁੱਬਿਆ

-ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਉਸ ਦੀ ਸੰਪਤੀ ਹੋਈ ਜ਼ਬਤ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਡੁੱਬ ਗਿਆ ਹੈ। ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਉਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਬੈਂਕ ਬੰਦ ਹੋਣ ਕਾਰਨ ਅਮਰੀਕੀ ਬੈਂਕਿੰਗ ਸੈਕਟਰ ਮੁਸ਼ਕਲਾਂ ‘ਚ ਘਿਰ ਗਿਆ ਹੈ […]

ਮੈਕਸੀਕੋ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ‘ਤੇ ਹੋਈ ਸਖਤੀ

ਬਾਰਡਰ ‘ਤੇ ਇਕੱਠੀ ਹੋਈ ਭਾਰੀ ਭੀੜ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਮੈਕਸੀਕੋ ਨਾਲ ਲੱਗਦੀ ਯੂ.ਐੱਸ, ਸਰਹੱਦ ‘ਤੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਨੇ ਐਤਵਾਰ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਯੂ.ਐੱਸ, ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਵੱਡੀ ਭੀੜ ਇਕੱਠੀ ਹੋਈ ਅਤੇ ਇਸਨੂੰ ”ਮਾਸ ਐਂਟਰੀ ਕਰਨ ਦੇ […]

ਨੌਕਰੀ ਗਵਾਉਣ ਵਾਲੇ ਐੱਚ1-ਬੀ ਕਰਮਚਾਰੀਆਂ ਲਈ ਗ੍ਰੇਸ ਪੀਰੀਅਡ ਵਧਾਉਣ ਦੀ ਸਿਫ਼ਾਰਸ਼

-ਬਾਇਡਨ ਦੀ ਸਲਾਹਕਾਰ ਉਪ-ਕਮੇਟੀ ਵੱਲੋਂ ਗ੍ਰੇਸ ਪੀਰੀਅਡ 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਸ਼ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਕ ਸਲਾਹਕਾਰ ਉਪ-ਕਮੇਟੀ ਨੇ ਨੌਕਰੀ ਗਵਾਉਣ ਵਾਲੇ ਐੱਚ1-ਬੀ ਵੀਜ਼ਾ ਧਾਰਕ ਕਰਮਚਾਰੀਆਂ ਲਈ ਮੌਜੂਦਾ ਰਿਆਇਤ ਦੀ ਮਿਆਦ (ਗ੍ਰੇਸ ਪੀਰੀਅਡ) 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ […]

ਹਰਕੀਰਤ ਕੌਰ ਚਾਹਲ ਦਾ ਨਾਵਲ ਤੇ ਮੋਹਨ ਗਿੱਲ ਦਾ ਕਾਵਿ ਸੰਗ੍ਰਹਿ 19 ਮਾਰਚ ਨੂੰ ਹੋਣਗੇ ਰਿਲੀਜ਼

ਸਰੀ, 15 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਐਤਵਾਰ 19 ਮਾਰਚ ਨੂੰ ਸਰੀ ਵਿਖੇ ਦੋ ਸਾਹਿਤਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਦੋ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ। ਪਹਿਲਾ ਪ੍ਰੋਗਰਾਮ ਸਵੇਰੇ 11 ਵਜੇ ਅੰਪਾਇਰ ਬੈਂਕੁਇਟ ਹਾਲ, ਯੌਰਕ ਸੈਂਟਰ ਸਰੀ ਵਿਖੇ ਹੋਵੇਗਾ, ਜਿਸ ਵਿਚ ਪ੍ਰਸਿੱਧ ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਾਵਲ ‘ਚੰਨਣ ਰੁੱਖ’ ਰਿਲੀਜ਼ ਕੀਤਾ ਜਾਵੇਗਾ। ਦੂਜਾ ਸਾਹਿਤਕ ਪ੍ਰੋਗਰਾਮ […]

ਫੇਸਬੁੱਕ ‘ਮੈਟਾ’ ਨੇ 10 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਨਿਊਯਾਰਕ, 15 ਮਾਰਚ (ਪੰਜਾਬ ਮੇਲ)- ਫੇਸਬੁੱਕ ਦੀ ਮਾਲਕ ਕੰਪਨੀ ‘ਮੈਟਾ’ ਨੇ 10 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਪੈਸੇ ਬਚਾਉਣ ਲਈ ਕੰਪਨੀ ਪਹਿਲਾਂ ਕੱਢੀਆਂ ਗਈਆਂ ਪੰਜ ਹਜ਼ਾਰ ਅਸਾਮੀਆਂ ਵੀ ਨਹੀਂ ਭਰੇਗੀ। ਕੰਪਨੀ ਨੇ ਕਿਹਾ ਕਿ ਉਹ ਨੌਕਰੀਆਂ ਦੇਣ ਵਾਲੀ ਆਪਣੀ ‘ਰਿਕਰੂਟਿੰਗ ਟੀਮ’ ਨੂੰ ਵੀ ਛੋਟਾ ਕਰੇਗੀ। ਅਪ੍ਰੈਲ ਵਿਚ ਕੰਪਨੀ ਆਪਣੇ ਤਕਨੀਕੀ ਗਰੁੱਪਾਂ […]

ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ ਨਾਲ ਗਏ ਜਿਗਰੀ ਦੋਸਤ ਵੱਲੋਂ ਖ਼ੁਲਾਸੇ

ਗੁਰਦਾਸਪੁਰ, 15 ਮਾਰਚ (ਪੰਜਾਬ ਮੇਲ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ਸਮੇਂ ਮ੍ਰਿਤਕ ਨਿਹੰਗ ਦੇ ਨਾਲ ਗਿਆ ਉਸ ਦਾ ਸਾਥੀ ਗੁਰਦਰਸ਼ਨ ਸਿੰਘ ਅਤੇ ਉਸ ਦੇ ਪਿਤਾ ਗੁਰਬਖਸ਼ ਸਿੰਘ ਇਕ ਵਾਰ ਫਿਰ ਮੀਡੀਆ ਸਾਹਮਣੇ ਆਏ ਹਨ। ਕੈਨੇਡਾ ਵਿਚ ਵੀ ਮ੍ਰਿਤਕ ਪ੍ਰਦੀਪ ਸਿੰਘ ਨਾਲ ਰਹਿ ਰਹੇ ਅਤੇ ਅਨੰਦਪੁਰ ਸਾਹਿਬ ਵਾਲੀ ਨਾਲ ਗਏ ਸਾਥੀ ਗੁਰਦਰਸ਼ਨ […]

ਹਥਿਆਰਾਂ ‘ਤੇ ਲਗਾਮ ਕੱਸਣ ਲਈ ਅਮਰੀਕੀ ਰਾਸ਼ਟਰਪਤੀ ਜਾਰੀ ਕਰ ਸਕਦੇ ਨੇ ਨਵੇਂ ਹੁਕਮ

– ਹਥਿਆਰ ਖਰੀਦਣ ਵਾਲੇ ਵਿਅਕਤੀ ਦਾ ਪਿਛੋਕੜ ਜਾਂਚਣ ਬਾਰੇ ਹੋ ਰਿਹੈ ਵਿਚਾਰ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ‘ਚ ਹਥਿਆਰ ਖ਼ਰੀਦਣ ਲਈ ਵਿਅਕਤੀ ਦਾ ਪਿਛੋਕੜ ਜਾਂਚਣ ਬਾਰੇ ਹੁਕਮ ਜਾਰੀ ਕਰ ਸਕਦੇ ਹਨ। ਇਸ ਤਹਿਤ ਬੰਦੂਕ ਖ਼ਰੀਦਣ ਵਾਲੇ ਵਿਅਕਤੀ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਇਸ ਦਾ ਮੰਤਵ ਹਥਿਆਰ ਰੱਖਣ ਨੂੰ ਬਿਹਤਰ ਤੇ […]

ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪੀ.ਟੀ.ਆਈ. ਸਮਰਥਕਾਂ ਤੇ ਪੁਲਿਸ ਵਿਚਕਾਰ ਝੜਪ

ਲਾਹੌਰ, 15 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਟੀ.ਆਈ. ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਪੁਲਿਸ ਅਤੇ ਕਾਰਕੁਨਾਂ ਵਿਚਾਲੇ ਝੜਪਾਂ ਹੋਈਆਂ ਹਨ। ਇਸ ਝੜਪ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਈ ਸਮਰਥਕ ਜ਼ਖਮੀ ਹੋ ਗਏ ਹਨ। ਇਸ ਤੋਂ ਇਲਾਵਾ ਹਿੰਸਾ ਵਿਚ ਪੁਲਿਸ ਅਧਿਕਾਰੀਆਂ ਨੂੰ […]

ਕੋਟਕਪੂਰਾ ਗੋਲੀ ਕਾਂਡ: ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਬਹਿਸ ਮੁਕੰਮਲ

-15 ਮਾਰਚ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਫਰੀਦਕੋਟ, 14 ਮਾਰਚ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਇੱਥੇ ਅਦਾਲਤ ਵਿੱਚ ਦਿੱਤੀ ਅਗਾਊਂ ਜ਼ਮਾਨਤ ਦੀ ਅਰਜ਼ੀ ਉੱਪਰ ਅੱਜ ਕਰੀਬ ਤਿੰਨ […]

ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਲੋੜੀਂਦੀ ਬਜਟ ਗਰਾਂਟ ਦੇਣ ਦਾ ਫ਼ੈਸਲਾ

ਪਟਿਆਲਾ, 14 ਮਾਰਚ (ਪੰਜਾਬ ਮੇਲ)- ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਘਟਾਉਣ ਕਾਰਨ ਪੈਦਾ ਹੋਇਆ ਰੇੜਕਾ ਖਤਮ ਹੋਇਆ ਜਾਪ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਮੰਗ ‘ਤੇ ਬਣਦੀ ਬਜਟ ਗਰਾਂਟ ਦੇਣ ਦਾ ਫੈਸਲਾ ਕੀਤਾ ਹੈ। ਇਹ ਸਹਿਮਤੀ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦਰਮਿਆਨ ਹੋਈ ਮੀਟਿੰਗ ਦੌਰਾਨ ਬਣੀ। […]