#PUNJAB

ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ’ਚ ਮੁੜ ਧਮਾਕੇ ਕਾਰਨ ਸਹਿਮ

ਅੰਮ੍ਰਿਤਸਰ, 8 ਮਈ (ਪੰਜਾਬ ਮੇਲ)- ਇਥੇ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿਚ ਅੱਜ ਸਵੇਰੇ ਮੁੜ ਪਹਿਲਾਂ ਵਾਂਗ ਧਮਾਕਾ ਹੋਇਆ ਪਰ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਫੋਰੈਂਸਿਕ ਟੀਮ ਦੇ ਹੋਰ ਮਾਹਿਰ ਮੌਕੇ ’ਤੇ ਪੁੱਜ ਗਏ। ਫੋਰੈਂਸਿਕ ਮਾਹਿਰਾਂ ਨੇ ਧਮਾਕੇ ਵਾਲੀ ਥਾਂ ਤੋਂ ਕੁਝ ਨਮੂਨੇ ਵੀ ਲਾਏ ਹਨ। ਪੁਲੀਸ ਕਮਿਸ਼ਨਰ ਨੇ ਆਖਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੀ ਇਸ ਧਮਾਕੇ ਬਾਰੇ ਕੁਝ ਕਿਹਾ ਜਾ ਸਕਦਾ ਹੈ। ਸ਼ਨਿਚਰਵਾਰ ਰਾਤ 12 ਵਜੇ ਇਸੇ ਥਾਂ ’ਤੇ ਧਮਾਕਾ ਹੋਇਆ ਸੀ। ਧਮਾਕੇ ਕਾਰਨ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਅਤੇ ਸ਼ੀਸ਼ਿਆਂ ਕਾਰਨ ਕੁਝ ਸ਼ਰਧਾਲੂ ਜ਼ਖ਼ਮੀ ਹੋਏ ਸਨ। ਕੱਲ੍ਹ ਵੀ ਮਾਹਿਰਾਂ ਦੀ ਟੀਮ ਨੇ ਇਸ ਇਲਾਕੇ ਵਿਚ ਜਾਂਚ ਕੀਤੇ ਸੀ ਅਤੇ ਘਟਨਾ ਸਥਾਨ ਤੋਂ ਕੁਝ ਨਮੂਨੇ ਲਏ ਸਨ। ਹੁਣ ਤੱਕ ਮਾਹਿਰਾਂ ਦੀ ਇਸ ਸਬੰਧੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਕੁਝ ਹੀ ਘੰਟਿਆਂ ਵਿੱਚ ਇਸ ਇਲਾਕੇ ਵਿਚ ਇਹ ਦੂਜਾ ਧਮਾਕਾ ਹੈ, ਜਿਸ ਨਾਲ ਲੋਕਾਂ ਵਿਚ ਸਹਿਮ ਹੈ।

Leave a comment