ਕੈਨੇਡਾ ਨੇ ਅਮਰੀਕੀ ਕੰਪਨੀਆਂ ‘ਤੇ ਡਿਜੀਟਲ ਟੈਕਸ ਕੀਤਾ ਖਤਮ

ਟੋਰਾਂਟੋ/ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਬਾਅ ਦੀ ਰਾਜਨੀਤੀ ਸਫਲ ਹੁੰਦੀ ਜਾਪਦੀ ਹੈ। ਇਸ ਦੌਰਾਨ ਕੈਨੇਡਾ ਨੇ ਬੀਤੀ ਰਾਤ ਅਮਰੀਕੀ ਤਕਨਾਲੋਜੀ ਕੰਪਨੀਆਂ ‘ਤੇ ਲਗਾਏ ਗਏ ਡਿਜੀਟਲ ਸੇਵਾ ਟੈਕਸ (ਡੀ.ਐੱਸ.ਟੀ., ਡਿਜੀਟਲ ਟੈਕਸ) ਨੂੰ ਰੱਦ ਕਰ ਦਿੱਤਾ, ਜੋ ਕਿ ਸੋਮਵਾਰ ਤੋਂ ਲਾਗੂ ਹੋਣਾ ਸੀ। ਕੈਨੇਡਾ ਦੇ ਇਸ ਕਦਮ ਦਾ ਉਦੇਸ਼ ਅਮਰੀਕਾ ਨਾਲ ਰੁਕੀ […]

9 ਜੁਲਾਈ ਤੋਂ ਬਾਅਦ ਨਹੀਂ ਮਿਲੇਗੀ ਟੈਰਿਫ ਤੋਂ ਰਾਹਤ: ਟਰੰਪ

ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ 9 ਜੁਲਾਈ ਤੋਂ ਬਾਅਦ ਗਲੋਬਲ ਟੈਰਿਫ ਤੋਂ ਕੋਈ ਰਾਹਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਜ਼ਿਆਦਾਤਰ ਦੇਸ਼ਾਂ ‘ਤੇ ਟੈਰਿਫ ‘ਤੇ 90 ਦਿਨਾਂ ਦੀ ਪਾਬੰਦੀ ਨੂੰ ਵਧਾਉਣ ਦੀ ਯੋਜਨਾ ਨਹੀਂ ਬਣਾ ਰਹੇ ਹਨ। ਇਹ ਉਹ ਸਮਾਂ ਸੀਮਾ ਹੈ, ਜੋ […]

ਅਮਰੀਕਾ ‘ਚ ਵਿਆਹ ਕਰਵਾਉਣ ਆਈ ਭਾਰਤੀ ਨੌਜਵਾਨ ਔਰਤ ਹੋਈ ਗਾਇਬ!

ਨਿਊਜਰਸੀ, 30 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇੱਕ ਨੌਜਵਾਨ ਭਾਰਤੀ ਮੂਲ ਦੀ ਔਰਤ ਲਾਪਤਾ ਹੋ ਗਈ ਹੈ। ਉਸ ਦੇ ਮਾਪਿਆਂ ਦੁਆਰਾ ਕੀਤੇ ਗਏ ਇੱਕ ਅਰੇਂਜ ਮੈਰਿਜ ਲਈ ਅਮਰੀਕਾ ਜਾਣ ਤੋਂ ਬਾਅਦ ਉਸਦੇ ਲਾਪਤਾ ਹੋਣ ਦੀ ਘਟਨਾ ਦੇਰ ਨਾਲ ਸਾਹਮਣੇ ਆਈ ਹੈ। ਸਿਮਰਨ ਨਾਮ ਦੀ ਇਹ ਨੌਜਵਾਨ ਔਰਤ 20 ਜੂਨ ਨੂੰ ਨਿਊਜਰਸੀ ਪਹੁੰਚੀ ਸੀ। ਉਹ […]

ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ. ਦੀ ਪਾਰਲੀਮੈਂਟ ‘ਚ ਪ੍ਰਦਰਸ਼ਨੀ ਲਗਾ ਕੇ ਮਨਾਇਆ

-ਜਗਰਾਜ ਸਿੰਘ ਸਰਾਂ ਦੇ ਪਿੰਗਲਵਾੜਾ ਸੁਸਾਇਟੀ ਲਈ ਸੇਵਾਵਾਂ ਦੇ 20 ਸਾਲ ਹੋਣ ‘ਤੇ ਵਧਾਈ ਲੰਡਨ, 30 ਜੂਨ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਪਿੰਗਲਵਾੜਾ ਸੰਸਥਾ ਦੇ ਬਾਨੀ ਤੇ ਮਾਨਵਤਾ ਦੇ ਦਰਦੀ ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ. ਦੀ ਪਾਰਲੀਮੈਂਟ ਵਿਚ ਇੱਕ ਪ੍ਰਦਰਸ਼ਨੀ ਲਗਾ ਕੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਪਿੰਗਲਵਾੜਾ ਸੁਸਾਇਟੀ ਯੂ.ਕੇ. ਦੇ ਪ੍ਰਧਾਨ […]

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਵੱਲੋਂ ਡਾ. ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਪਟਿਆਲਾ, 30 ਜੂਨ (ਪੰਜਾਬ ਮੇਲ)- ਡਾ. ਰਤਨ ਸਿੰਘ ਜੱਗੀ ਦਾ ਜੀਵਨ ਸਾਹਿਤਕਾਰਾਂ ਅਤੇ ਨੌਜਵਾਨਾਂ ਲਈ ਪ੍ਰੇਰਨਾਸਰੋਤ ਦਾ ਕੰਮ ਕਰੇਗਾ। ਵਰਤਮਾਨ ਬੇਰੁਜ਼ਗਾਰੀ ਅਤੇ ਨੌਜਵਾਨਾਂ ‘ਚ ਨਿਰਾਸ਼ਾ ਵਾਲੇ ਸਮੇਂ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਸੰਸਕ੍ਰਿਤ ਦੇ ਸੰਸਾਰ ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਜੱਦੋ-ਜਹਿਦ ਵਾਲਾ ਜੀਵਨ ਰਾਹ ਦਸੇਰਾ ਬਣ ਸਕਦਾ ਹੈ। ਡਾ. ਰਤਨ ਸਿੰਘ ਜੱਗੀ […]

ਅਮਰੀਕਾ ‘ਚ ਫਾਇਰਫਾਈਟਰਾਂ ‘ਤੇ ਗੋਲੀਬਾਰੀ, ਦੋ ਮਾਰੇ ਗਏ

ਬੋਇਸ (ਅਮਰੀਕਾ), 30 ਜੂਨ (ਪੰਜਾਬ ਮੇਲ)- ਅਮਰੀਕਾ ਵਿਖੇ ਉੱਤਰੀ ਆਇਡਾਹੋ ਦੇ ਇੱਕ ਪਹਾੜੀ ਖੇਤਰ ਵਿਚ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਫਾਇਰਫਾਈਟਰਾਂ ‘ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਘੱਟੋ-ਘੱਟ ਦੋ ਲੋਕ ਮਾਰੇ ਗਏ। ਆਇਡਾਹੋ ਦੇ ਗਵਰਨਰ ਬ੍ਰੈਡ ਲਿਟਲ ਨੇ ਇਸਨੂੰ ”ਘਿਨਾਉਣਾ” ਹਮਲਾ ਕਿਹਾ। ਕੂਟੇਨਾਈ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨੇ ਕਿਹਾ ਕਿ […]

ਅਮਰੀਕੀ ਕਾਨੂੰਨ ਤੋੜਨ ਵਾਲਿਆਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਕੀਤੇ ਜਾਣਗੇ ਰੱਦ

-ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ‘ਚ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਨਿਯਮਾਂ ਸੰਬੰਧੀ ਸਖਤ ਚਿਤਾਵਨੀ ਜਾਰੀ ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਅਮਰੀਕਾ ਵਿਚ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਨਿਯਮਾਂ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ। ਪ੍ਰਵਾਸੀਆਂ ਨੂੰ ਜਾਰੀ ਕੀਤੀ ਗਈ ਇੱਕ ਸਖ਼ਤ ਚੇਤਾਵਨੀ ਵਿਚ ਕਿਹਾ ਗਿਆ […]

ਟਰੰਪ ਦੀ ਵੀਜ਼ਾ ਸਖ਼ਤੀ ਕਾਰਨ ਵਿਦਿਆਰਥੀ ਪਾਸਪੋਰਟ ਸਮੇਤ ਲਗਾ ਰਹੇ ਕਲਾਸਾਂ

ਨਿਊਯਾਰਕ, 30 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਨਿਯਮ ਭਾਰਤੀ ਵਿਦਿਆਰਥੀਆਂ ਲਈ ਮੁਸੀਬਤ ਬਣੇ ਹੋਏ ਹਨ। ਵਿਦਿਆਰਥੀ ਵੀਜ਼ਾ ਸਖ਼ਤ ਹੁੰਦਾ ਜਾ ਰਿਹਾ ਹੈ ਅਤੇ ਦੇਸ਼ ਨਿਕਾਲਾ ਦਿੱਤੇ ਜਾਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਸੁਪਨਾ ਸੱਚ ਹੁੰਦਾ ਨਹੀਂ ਦਿੱਸ ਰਿਹਾ। ਸੋਸ਼ਲ ਮੀਡੀਆ ‘ਤੇ […]

ਅਮਰੀਕਾ ਤੋਂ ਭਾਰਤ ਪੈਸਾ ਭੇਜਣਾ ਹੋਵੇਗਾ ਆਸਾਨ

-ਰੈਮਿਟੈਂਸ ਟੈਕਸ ‘ਚ ਵੱਡੀ ਰਾਹਤ; 3.5% ਤੋਂ ਘਟਾ ਕੇ ਸਿਰਫ਼ 1% ਕੀਤਾ ਟੈਕਸ ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ। ਵਨ ਬਿਗ ਬਿਊਟੀਫੁੱਲ ਬਿੱਲ ਐਕਟ ਦੇ ਨਵੇਂ ਖਰੜੇ ਵਿਚ ਰੈਮਿਟੈਂਸ ਟੈਕਸ 3.5% ਤੋਂ ਘਟਾ ਕੇ ਸਿਰਫ਼ 1% ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਬਿੱਲ […]

ਮਸਕ ਨੇ ਟਰੰਪ ਦੇ ਵਿਆਪਕ ਟੈਕਸ ਅਤੇ ਖਰਚ ਕਟੌਤੀ ਬਿੱਲ ‘ਤੇ ਫਿਰ ਤੋਂ ਨਾਰਾਜ਼ਗੀ ਜਤਾਈ

ਕਿਹਾ: ਖ਼ਤਮ ਹੋ ਜਾਣਗੀਆਂ ਨੌਕਰੀਆਂ ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਉਦਯੋਗਪਤੀ ਐਲੋਨ ਮਸਕ ਨੇ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਟੈਕਸ ਅਤੇ ਖਰਚ ਕਟੌਤੀ ਬਿੱਲ ‘ਤੇ ਨਾਰਾਜ਼ਗੀ ਜਤਾਈ ਹੈ। ਮਸਕ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਬਿੱਲ ਨੂੰ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਪਾਸ ਕਰਨ ਲਈ ਸੰਘਰਸ਼ ਕਰ ਰਹੇ ਹਨ, ਉਹ […]